

ਇਸ ਗੱਲ ਦੀ ਹੈ ਕਿ ਇਹ ਸਭ ਕੁਝ ਬਹੁਤ ਥੋੜੇ ਸਮੇਂ ਵਿਚ ਹੀ ਤਿਆਰ ਕੀਤਾ ਗਿਆ ਹੈ। ਮੈਂ ਆਪ ਨਿਸ਼ਾਨੇ ਪਾਸ ਪੁੱਜਾ ਤੇ ਵੇਖਿਆ ਕਿ ਚਾਂਦ ਵਾਲਾ ਪਰਦਾ ਟੁਕੜੇ ਟੁਕੜੇ ਪਿਆ ਸੀ।"
ਲੈਫਟੀਨੈਂਟ ਬਾਰੇ ਤੇ ਬੈਰਨ ਹੂਗਲ ਦੀਆਂ ਰਾਇਆਂ ਲਿਖੀਏ ਤਾਂ ਲਿਖਤ ਦੇ ਬਹੁਤ ਵਧ ਜਾਣ ਦਾ ਡਰ ਹੈ, ਮੁਕਦੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਮਹਾਰਾਜੇ ਦੇ ਤੋਪਖਾਨੇ ਦੇ ਕਮਾਲ ਡਿੱਠੇ ਸਨ ਭਾਵੇਂ ਉਹ ਅੰਗਰੇਜ਼ ਸਨ ਜਾਂ ਅਮਰੀਕਨ, ਉਨ੍ਹਾਂ ਸਭਨਾਂ ਦੀ ਸੰਮਤੀ ਇਹ ਸੀ ਕਿ ਮਹਾਰਾਜੇ ਦਾ ਤੋਪਖਾਨਾ ਉਸ ਸਮੇਂ ਅਦੁੱਤੀ ਸੀ।
ਤੋਪਖਾਨੇ ਦੇ ਜਵਾਨਾਂ ਦੀ ਵਰਦੀ ਬਾਰੇ ਮਿਸਟਰ ਬਾਰ ਲਿਖਦਾ ਹੈ,"ਇਨ੍ਹਾਂ ਦੀ ਵਰਦੀ ਸਾਡੇ (ਅੰਗਰੇਜ਼) ਤੋਪਖਾਨਿਆਂ ਦੇ ਜਵਾਨਾਂ ਵਰਗੀ ਹੈ, ਫਰਕ ਕੇਵਲ ਇੰਨਾ ਹੈ ਕਿ ਸਿਰ ਤੇ ਟੋਪੀਆਂ ਦੀ ਥਾਂ ਖਾਲਸੋ ਦੀਆਂ ਰੱਤੀਆਂ ਰੇਸ਼ਮੀਆਂ ਪੱਗਾਂ ਹਨ। ਸਫੈਦ ਪਤਲੂਨਾਂ ਦੇ ਉਪਰ ਗੋਤਿਆਂ ਤੱਕ ਲੰਬੇ ਬੂਟ, ਲਾਲ ਕੁੜਤੀਆਂ ਜਿਨ੍ਹਾਂ ਦੇ ਉਪਰ ਕਾਲੇ ਚਮਤੇ ਦੇ ਕਮਰਸੰਦ ਜਿਨ੍ਹਾਂ ਤੋਂ ਚਮਕੀਲੇ ਪਿੱਤਲ ਦੀਆਂ ਕੜੀਆਂ ਕੁੰਡੇ ਲੱਗੇ ਹੋਏ ਹਨ, ਤਲਵਾਰਾਂ ਦੇ ਮਿਆਨ ਵੀ ਇਸ ਹੀ ਰੰਗ ਦੇ ਹਨ।
ਪਾਠਕ ਇਹ ਪੜ੍ਹ ਕੇ ਵਧੇਰੇ ਹੈਰਾਨ ਹੋਣਗੇ ਕਿ ਐਸੇ ਅਦੁੱਤੀ ਤੋਪਖਾਨਿਆਂ ਦੀਆਂ ਸਾਰੀਆਂ ਤੋਪਾਂ ਮਹਾਰਾਜਾ ਰਣਜੀਤ ਸਿੰਘ ਦੇ ਆਪਣਿਆਂ ਕਾਰਖਾਨਿਆਂ ਵਿਚ ਦਾਲੀਆਂ ਗਈਆਂ ਸਨ, ਇਨ੍ਹਾਂ ਵਿਚ ਕੁਝ ਕੁ ਕਾਰਖਾਨਿਆਂ ਦਾ ਸਮਾਚਾਰ ਤੇ ਤੋਪਾਂ ਅਤੇ ਕਾਰੀਗਰਾਂ ਦੇ ਨਾਂ ਹੇਠ ਦਿੰਦੇ ਹਾਂ :- ਖਾਲਸਾ ਰਾਜ ਦੇ ਰੀਕਾਰਡਾਂ ਦੀ ਪੜਚੋਲ ਕੀਤਿਆਂ ਤੋਪਾਂ ਦੇ ਉਪਰ ਉਕਰੀਆਂ ਹੋਈਆਂ ਲਿਖਤਾਂ ਤੋਂ ਪਤਾ ਲਗਦਾ ਹੈ ਕਿ ਇਸ ਰਾਜ ਵਿਚ ਪੰਜ ਤੋਪਾਂ ਢਾਲਣ ਦੇ ਕਾਰਖਾਨੇ ਚਾਲੂ ਸਨ ਜਿਨ੍ਹਾਂ ਵਿਚ ਤੋਪਾਂ ਵਾਲੀਆਂ ਜਾਂਦੀਆਂ ਸਨ । ਇਨ੍ਹਾਂ ਵਿਚੋਂ ਤਿੰਨ ਲਾਹੌਰ ਵਿਚ ਸਨ । ਇਕ ਕਿਲ੍ਹਾ ਮੁਬਾਰਕ ਵਿਚ ਜਿਸ ਦੀ ਦੇਖ ਰੇਖ ਮੀਆਂ ਕਾਦਰ ਬਖਸ਼ ਬਾਗਬਾਨ ਪੁਰੀਆ ਕਰਦਾ ਸੀ । ਦੂਜਾ ਕਾਰਖਾਨਾ ਈਦਗਾਹ ਵਿਚ ਚਾਲੂ ਸੀ ਜਿਸ ਦਾ ਪ੍ਰਬੰਧ ਜਨਰਲ ਕੋਰਟ ਅਤੇ ਉਸ ਦਾ ਵਿਦਿਆਰਥੀ ਮੀਆਂ ਅਫਜ਼ਲ ਅਲੀ ਕਰਦਾ ਸੀ । ਤੀਜਾ ਕਾਰਖਾਨਾ ਸ਼ਾਹਦਰੇ ਵਿਚ ਸੂਬਾ ਸਿੰਘ ਦਾ ਕਾਰਖਾਨਾ ਦੇ ਨਾਮ ਪਰ ਪ੍ਰਸਿੱਧ ਸੀ । ਇਸ ਦਾ ਨਿਗਰਾਨ ਜਵਾਹਰ ਮਲ ਸੀ। ਖਾਲਸਾ ਰਾਜ ਦੀਆਂ ਸਭ ਤੋਂ ਵੱਧ ਤੋਪਾਂ ਇਸੇ ਕਾਰਖਾਨੇ ਵਿਚ ਚਲਦੀਆਂ ਸਨ । ਚੌਥਾ ਕਾਰਖਾਨਾ ਨਕੋਦਰ ਪਰਗਨਾ ਜਲੰਧਰ ਵਿਚ ਸੀ, ਜੋ ਖਲੀਫਾ ਇਮਾਮ ਦੀਨ ਤੇ ਕੈਦੇ ਖਾਨ ਦੀ ਤਹਿਤ ਵਿਚ ਚਲਦਾ ਸੀ। ਪੰਜਵਾਂ ਕਾਰਖਾਨਾ ਸ਼ੇਖੋ ਪੁਰੇ ਵਿਚ ਸੀ।
ਤੋਪਾਂ ਢਾਲਣ ਵਾਲੇ ਕਾਰੀਗਰਾਂ ਦੇ ਨਾਂ
ਸੂਬਾ ਸਿੰਘ, ਗੋਬਿੰਦ ਸਿੰਘ ਪੁੱਤਰ ਸਰੂਪ ਸਿੰਘ ਦੇ, ਰਾਏ ਸਿੰਘ ਤੋਪਸਾਜ਼, ਮੀਆਂ ਖਾਨ ਮੁਹੰਮਦ ਪੁੱਤਰ ਚੌਧਰੀ ਗੁਲਾਮ ਮੁਹੰਮਦ ਦਾ, ਸੁਧਾ ਸਿੰਘ, ਅਵਜ਼ਲ ਅਲੀ, ਇਮਾਮ
1. ਮੀਆਂ ਕਾਦਰ ਬਖਸ਼ ਨੇ ਇਕ ਪੁਸਤਕ ਫਾਰਸੀ ਵਿਚ ਰਚੀ ਸੀ ਜਿਸ ਵਿਚ ਉਸ ਨੇ ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਸਹਾਇਤਾ ਲਈ ਸੀ । ਇਸ ਵਿਚ ਉਸਨੇ ਤੋਪਾਂ ਢਾਲਣ ਦੇ ਹੁਨਰ ਨੂੰ ਬੜੇ ਵੇਰਵੇ ਨਾਲ ਦੱਸਿਆ ਹੈ। ਇਹ ਮੀਆਂ ਕਾਦਰ ਬਖ਼ਸ਼, ਜਸਟਸ ਮੀਆਂ ਸ਼ਾਹ ਦੀਨ ਦਾ ਪਿਤਾ ਅਤੇ ਮੀਆਂ ਇਫਤਖਾਰੋਦੀਨ ਦਾ ਦਾਦਾ ਸੀ ।
2. ਜਨਰਲ ਆਫ ਇੰਡੀਅਨ ਹਿਸਟਰੀ/