

ਦੀਨ ਖਤਾਈ, ਰੂਪ ਸਿੰਘ, ਅਨੂਪ ਸਿੰਘ, ਮੁਹੰਮਦ ਹਯਾਤ ਅਤੇ ਬਾਗੀ ਖਾਨ ਆਦਿ ।
ਖ਼ਾਲਸਾ ਫੌਜ ਦੀ ਗਿਣਤੀ
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਸਮੇਂ ਸਾਰੀ ਗਿਣਤੀ ਪੈਦਲ ਤੇ ਸਵਾਰਾਂ ਦੀ 123800 ਜਵਾਨ ਸੀ, ਜਿਨ੍ਹਾਂ ਦੀ ਵੰਡ ਇਸ ਤਰ੍ਹਾਂ ਹੈ :-
ਪੈਦਲ ਫੌਜ 87000
ਅਕਾਲੀ 5000
ਜੋੜ ਪੈਦਲ ਫੌਜ ਦਾ 92000
ਸਵਾਰ ਘੋੜ ਚੜ੍ਹੀ ਸਣੇ ਤੋਪਖਾਨੇ ਦੇ 16800
ਸਵਾਰ ਜਾਗੀਰਦਾਰਾਂ ਦੇ 15000
ਜੋੜ ਸਵਾਰਾਂ ਦਾ 31800
ਸਾਰਾ ਜੋੜ ਪੈਦਲ ਤੇ ਸਵਾਰਾਂ ਦਾ 123800
ਤੋਪਾਂ ਵੱਡੀਆਂ 284
ਤੋਪਾਂ ਹਲਕੀਆਂ ਸੁਤਰੀ 400
ਸਾਰਾ ਜੋੜ ਤੋਪਾਂ ਦਾ 7842
ਸ਼ੇਰਿ ਪੰਜਾਬ ਦਾ ਮੁਲਕੀ ਪ੍ਰਬੰਧ
ਸ਼ੇਰਿ ਪੰਜਾਬ ਨੇ ਜਦ ਪੰਜਾਬ ਦਾ ਵਿਸ਼ੇਸ਼ ਭਾਗ ਖਾਲਸਾ ਰਾਜ ਨਾਲ ਮਿਲਾ ਲਿਆ ਅਤੇ ਯੁਧਾਂ ਜੰਗਾਂ ਤੋਂ ਕੁਝ ਵਿਹਲ ਮਿਲੀ ਤਾਂ ਆਪ ਨੇ ਮੁਲਕੀ ਪ੍ਰਬੰਧ ਵੱਲ ਆਪਣਾ ਧਿਆਨ ਮੋੜਿਆ । ਸਭ ਤੋਂ ਪਹਿਆ ਕੰਮ ਇਹ ਕੀਤਾ ਕਿ ਖਾਲਸਾ ਸਲਤਨਤ ਨੂੰ ਹੇਠ ਲਿਖੇ ਚਾਰ ਸੂਬਿਆਂ ਵਿਚ ਵੰਡਿਆ :-
(1) ਸੂਬਾ ਲਾਹੌਰ (2) ਸੂਬਾ ਮੁਲਤਾਨ
(3) ਸੂਬਾ ਕਸ਼ਮੀਰ (4) ਸੂਬਾ ਪਿਸ਼ਾਵਰ
1. ਖਾਲਸਾ ਰਾਜ ਦੀਆਂ ਤੋਪਾਂ ਬਾਰੇ ਸਵਿਸਥਾਰ ਵੇਰਵਾ ਸਾਡੀ ਨਵੀਂ ਲਿਖੀ ਪੁਸਤਕ 'ਪੰਜਾਬ ਦਾ ਇਤਿਹਾਸ' ਵਿਚ ਪੜ।
2. ਕੈਪਟਨ ਵਿਲੀਅਮ ਮਰੇ ਤੇ ਪ੍ਰਿੰਸਪ 'ਦੀ ਹਿਸਟਰੀ ਆਫ ਦੀ ਰਣਜੀਤ ਸਿੰਘ' ਦੇ ਸਫਾ 186 ਤੇ ਲਿਖਦੇ ਹਨ ਮ: ਰਣਜੀਤ ਸਿੰਘ ਦੀਆਂ ਵੱਡੀਆਂ ਤੋਪਾਂ ਦੀ ਗਿਣਤੀ 376 ਹੈ ਤੇ ਛੋਟੀਆਂ ਤੇ ਗੁਬਾਰੇ 370 ਹਨ, ਇਸੇ ਗਿਣਤੀ 376 ਹੈ ਤੇ ਛੋਟੀਆਂ ਤੇ ਗੁਬਾਰੇ 370 ਹਨ, ਇਸੇ ਗਿਣਤੀ ਨੂੰ ਕਰਨਲ ਸਟਨਰ ਨੇ 'ਦੀ ਪੰਜਾਬ' ਦੇ ਸਫਾ 58-59 ਤੇ ਨਕਲ ਕੀਤਾ ਹੈ ਪਰ ਮਲੂਮ ਰਹੇ ਕਿ ਕੈਪਟਨ ਮਰੇ ਨੇ ਆਪਣੀ ਰਿਪੋਰਟ ਜੋ ਸੰਨ 1833 ਈ. ਵਿਚ ਤਿਆਰ ਕੀਤੀ ਸੀ , ਮਹਾਰਾਜੇ ਤੇ ਛੇਕੜਲੇ 6 ਸਾਲਾਂ ਵਿਚ ਕੁਝ ਤੋਪਾਂ ਤੇ ਫੌਜ ਦੀ ਗਿਣਤੀ ਹੋਰ ਵਧੀ ਸੀ ਜੋ ਉਪਰ ਦੱਸੀ ਲਿਖਤ ਨਾਲ ਮੇਲ ਖਾਂਦੀ ਹੈ।
3. ਇਸ ਵਿਭਾਗ ਦੇ ਲਿਖਣ ਲੱਗਿਆ ਜਿਥੇ ਅਸਾਂ ਖਾਲਸਾ ਰਾਜ ਦੇ ਮੁਲਕੀ ਪ੍ਰਬੰਧ ਦੀਆਂ ਲਿਖਤਾਂ, ਖਾਲਸਾ ਦਰਬਾਰ ਦੇ ਰੀਕਾਰਡਜ਼ ਅਤੇ ਹੋਰ ਕਈ ਇਤਿਹਾਸਾਂ ਤੋਂ ਵਿਸ਼ੇਸ਼ ਕਰਕੇ ਜਨਰਲ ਰਿਪੋਰਟ ਅਪਾਨ ਦੀ ਐਡਮਿਨਿਸਟਰੇਸ਼ਨ ਆਪ ਦੀ ਪੰਜਾਬ, ਆਫ ਦੀ ਯੀਅਰਜ 1849-50' ਤੋਂ ਸਹਾਇਤਾ ਲਈ ਹੈ।