

ਸੂਬੇ ਦਾ ਪ੍ਰਬੰਧ ਅਤੇ ਮਾਲੀਏ ਆਦਿ ਦੀ ਉਗਰਾਹੀ ਨੂੰ ਵਧੇਰਾ ਸੌਖਾ ਕਰਨ ਲਈ ਹਰ ਇਕ ਸੂਬੇ ਨੂੰ ਕਈ ਕਈ ਪਰਗਣਿਆਂ (ਜਿਲ੍ਹਿਆਂ) ਵਿਚ ਵੰਡ ਦਿੱਤਾ, ਅੱਗੋਂ ਪਰਗਣਿਆ ਨੂੰ ਤਾਲਕਿਆ (ਤਹਿਸੀਲਾਂ) ਵਿਚ ਵੰਡ ਕੇ ਹਰ ਇਕ ਤਾਲਕੇ ਵਿਚ ਸੋ ਸੋ ਪਿੰਡਾਂ ਦਾ ਟਿਕਾਣਾ (ਇਲਾਕਾ) ਰੱਖਿਆ।
ਸੂਬੇ ਦੇ ਵੱਡੇ ਹਾਕਮ ਦਾ ਨਾਂ ਨਾਜ਼ਮ ਜਾਂ ਗਵਰਨਰ ਰੱਖਿਆ। ਇਸ ਦੀ ਤਹਿਤ ਵਿਚ ਦੇ ਦੋ ਤਿੰਨ ਤਿੰਨ ਕਾਰਦਾਰ (ਡਿਪਟੀ ਕਮਿਸ਼ਨਰ) ਨੀਯਤ ਕੀਤੇ ਅਤੇ ਹਰ ਇਕ ਤਾਲਕੇ ਵਿਚ ਲੋੜ ਅਨੁਸਾਰ ਤਾਲਕਦਾਰ ਜਾਂ ਆਮਿਲ (ਤਹਿਸੀਲਦਾਰ) ਰੱਖੇ, ਜਿਨ੍ਹਾਂ ਦੀ ਮਾਲੀਏ ਆਦਿ ਦੀ ਉਗਰਾਹੀ ਦੀ ਸਹਾਇਤਾ ਲਈ ਮੁਕੱਦਮ, ਕਾਨੂੰਨਗੋ, ਪੰਚ (ਚੌਧਰੀ) ਅਤੇ ਪਟਵਾਰੀ ਨੀਯਤ ਕੀਤੇ ਗਏ।
ਕਾਰਦਾਰ ਦੀ ਫੌਜਦਾਰੀ ਪ੍ਰਬੰਧ ਵਿਚ ਸਹਾਇਤਾ ਲਈ ਯੋਤਵਾਲ (ਸੁਪ੍ਰਡੈਂਟ), ਅਦਾਲਤੀ (ਮੈਜਿਸਟਰੇਟ), ਮੁਸਤਦੀ (ਸਰਿਸ਼ਤੇਦਾਰ) ਰੱਖੇ ਗਏ, ਅਤੇ ਕਾਜੀ ਮੁਫਤੀ, ਗ੍ਰੰਥੀ ਤੇ ਪੰਡਤ ਧਾਰਮਿਕ ਫੈਸਲਿਆਂ ਲਈ ਨੀਯਤ ਕੀਤੇ।
ਹੁਣ ਐਨੇ ਲੰਮੇ ਚੌੜੇ ਦੇਸ਼ ਦੀ ਬਾਹਰ ਦੇ ਵੈਰੀਆਂ ਤੋਂ ਰਾਖੀ ਲਈ ਮੁਲਕ ਦੇ ਅੰਦਰਲੇ ਪ੍ਰਬੰਧ ਨੂੰ ਚਲਾਉਣ ਲਈ ਬੜੀ ਬਲਵਾਨ ਫੌਜ ਦੇ ਰੱਖਣ ਦੀ ਲੋੜ ਪਈ ।
ਜਦ ਫੌਜਾਂ ਵਧੀਆਂ ਤਾਂ ਉਨ੍ਹਾਂ ਦੇ ਖਰਚ ਵੀ ਨਾਲ ਹੀ ਵਧ ਗਏ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਮਹਾਰਾਜਾ ਸਾਹਿਬ ਨੂੰ ਆਮਦਨੀ ਦੇ ਵਸੀਲਿਆਂ ਵੱਲ ਵੀ ਧਿਆਨ ਦੇਣਾ ਪਿਆ । ਪਾਤਸ਼ਾਹੀਆਂ ਦੇ ਕੰਮ-ਕਾਰ ਚਲਾਉਣ ਲਈ ਸਭ ਤੋਂ ਪਹਿਲੀ ਆਮਦਨੀ ਦਾ ਸੋਮਾ ਜ਼ਮੀਨ ਦਾ ਮਾਲੀਆ ਹੀ ਹੁੰਦਾ ਹੈ, ਸੋ ਸ਼ੇਰ ਪੰਜਾਬ ਨੇ ਵੀ ਪਹਿਲਾਂ ਇਸੇ ਨੂੰ ਹੱਥ ਵਿਚ ਲਿਆ ।
ਹਿੰਦ ਵਿਚ ਪੁਰਾਤਨ ਸਮੇਂ 'ਤੋਂ ਇਹ ਨਿਯਮ ਚੱਲਿਆ ਆਉਂਦਾ ਸੀ ਕਿ ਹਕੂਮਤ ਫਤਹ ਕੀਤੇ ਹੋਏ ਦੇਸ ਨੂੰ ਆਪਣੀ ਮਾਲਕੀ ਵਿਚ ਸਮਝਾ ਕੇ ਕਿਸਾਨਾਂ ਤੋਂ ਉਪਜ ਦਾ ਹਿੱਸਾ ਲੈਂਦੀ ਸੀ ਅਤੇ ਇਹ ਹਿੱਸੇ ਵੀ ਵੱਖੋ-ਵੱਖ ਸਮਿਆਂ ਵਿਚ ਅੱਡੋ-ਅੱਡ ਹੁੰਦੇ ਸਨ । ਮਨੂੰ ਜੀ ਕੁਲ ਉਪਜ ਵਿਚੋਂ ਛੇਵਾਂ ਭਾਗ ਬਾਦਸ਼ਾਹ ਦਾ ਲਿਖਦਾ ਹੈ, ਅਬੁਲ ਫਜ਼ਲ 'ਆਈਨੇ ਅਕਬਰੀ ਵਿਚ ਅਕਬਰ ਬਾਦਸ਼ਾਹ ਦੇ ਸਮੇਂ ਉਪਜ ਦਾ ਤੀਜਾ ਹਿੱਸਾ ਲੈਣਾ ਦੱਸਦਾ ਹੈ, ਔਰੰਗਜ਼ੇਬ ਦੇ ਸਮੇਂ ਵਟਾਈ ਦਾ ਹਿੱਸਾ ਵਧਾ ਕੇ ਜਿਮੀਂਦਾਰਾਂ ਤੋਂ ਅੱਧੇ-ਅੱਧ ਵੰਡਾਇਆ ਜਾਂਦਾ ਸੀ ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਕਾਗਜ਼ਾਤ ਦੀ ਪੜਚੋਲ ਤੋਂ ਪਤਾ ਲਗਦਾ ਹੈ ਕਿ ਸ਼ੇਰਿ ਪੰਜਾਬ ਨੇ ਪਹਿਲੇ ਪਹਿਲ ਮੁਗਲੀਆ ਬਾਦਸ਼ਾਹਾਂ ਦੇ ਪ੍ਰਚਲਤ ਤਰੀਕੇ ਅਨੁਸਾਰ ਬਟਾਈ ਦਾ ਸਿਲਸਿਲਾ ਚਾਲੂ ਰੱਖਿਆ ਜੋ ਤੀਜੇ ਤੋਂ ਲੈ ਕੇ ਛੇਵੇਂ ਹਿੱਸੇ ਤਕ ਅਤੇ ਪਿਸ਼ਾਵਰ ਦੇ ਇਲਾਕੇ ਵਿਚੋਂ ਅੱਠਵਾਂ ਹਿੱਸਾ' ਜਮੀਨ ਦੀ ਹੈਸੀਅਤ ਅਨੁਸਾਰ ਲਿਆ ਜਾਂਦਾ ਸੀ। ਪਰ ਇਸ ਤਰੀਕੇ ਨੂੰ ਵਰਤੋਂ ਵਿਚ ਲਿਆਉਣ ਨਾਲ ਇਸ ਵਿਚ ਕਈ ਊਣਤਾਈਆਂ ਦਿਸੀਆਂ, ਜਿਨ੍ਹਾਂ ਦੇ ਸੁਧਾਰ ਵੱਲ ਮਹਾਰਾਜਾ ਨੂੰ ਬੜਾ ਧਿਆਨ ਦੇਣਾ ਪਿਆ । ਇਕ ਤਾਂ ਇਉਂ ਸਮਾਂ ਵੱਧ ਲਗਦਾ ਸੀ ਅਤੇ ਖੇਚਲ ਵੀ ਵਧੇਰੇ ਹੁੰਦੀ ਸੀ । ਇਸ ਤੋਂ ਛੁੱਟ ਜਿਮੀਦਾਰਾਂ ਤੋਂ ਕੁਝ ਵਾਧੂ ਤੇ ਅਯੋਗ ਭਾਰ ਪੈਂਦਾ ਸੀ । ਸੋ ਲੰਮੀ ਵਿਚਾਰ ਦੇ ਉਪਰੰਤ ਬਟਾਈ ਨੂੰ ਬਦਲ ਕੇ ਕਨਕੂਤ
1. ਦੀ ਪੰਜਾਬ ਨਾਰਥ ਵੈਸਟ ਫਰੰਟੀਅਰ ਪਰੋਵਿਸ ਐਂਡ ਕਸ਼ਮੀਰ, ਸਰ ਜੇਮਜ਼ ਛੋਈ ਲੈਫਟੀਨੈਂਟ ਗਵਰਨਰ ਪੰਜਾਬ।