

ਦਾ ਤਰੀਕਾ ਚਾਲੂ ਕੀਤਾ ਗਿਆ। ਉਹ ਇਸ ਤਰ੍ਹਾਂ ਸੀ ਕਿ ਜਦ ਫਸਲਾਂ ਪੇਕ ਕੇ ਵਾਢੀ ਦੇ ਯੋਗ ਹੋ ਜਾਂਦੀਆਂ ਤਾਂ ਕਾਨੂੰਨਗੋ ਜਿਮੀਂਦਾਰਾਂ ਦੀ ਹਾਜ਼ਰੀ ਵਿਚ ਖੇਤ ਦੀ ਲੰਬਾਈ ਚੌੜਾਈ ਕੱਢ ਕੇ ਵਿੱਘੇ ਬਣਾਉਂਦਾ ਅਤੇ ਉਹ ਸਰਕਾਰੀ ਵਹੀ ਵਿਚ ਲਿਖ ਲੈਂਦਾ ਜੋ ਇਸ ਮਤਲਬ ਲਈ ਹਰ ਇਕ ਤਾਲਕੇ ਵਿਚ ਸਰਕਾਰ ਵਲੋਂ ਧਰੀਆਂ ਰਹਿੰਦੀਆਂ ਸਨ । ਫਿਰ ਇਕ ਦਿਨ ਹਰ ਇਕ ਪਿੰਡ ਦੇ ਚੋਧਰੀਆਂ ਤੇ ਸਫੈਦਪੋਸ਼ਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਰਾਇ ਨਾਲ ਕਾਰਦਾਰ ਹਰ ਇਕ ਖੇਤ ਦਾ ਸਰਕਾਰੀ ਭਾਗ ਨੀਯਤ ਕਰਦਾ ਜੋ ਨੀਯਤ ਸਮੇਂ ਤਕ ਰੋਕ ਜਾਂ ਜਿਨਸ ਦੀ ਸ਼ਕਲ ਵਿਚ ਵਸੂਲ ਕੀਤਾ ਜਾਂਦਾ । ਸਰਕਾਰੀ ਹਿੱਸਾ ਪ੍ਰਾਪਤ ਕਰਨ ਲਈ ਕ੍ਰਿਸਾਨ ਨੂੰ ਚੋਖੀ ਮੁਹਲਤ ਦਿੱਤੀ ਜਾਂਦੀ ਸੀ, ਤਾਂ ਜੋ ਉਹ ਆਪਣੀ ਪੈਦਾਵਾਰ ਚੰਗੀ ਤਰ੍ਹਾਂ ਸਾਂਭ ਕੇ ਵੇਚ ਸਕੇ। ਸਰਕਾਰੀ ਹਿੱਸੇ ਦੀ ਵਸੂਲੀ ਲਈ ਸਮਾਂ ਨੀਯਤ ਕੀਤਾ ਗਿਆ । ਹਾਤੀ (ਰੱਬੀ) ਦਾ ਮਾਮਲਾ ਹਾੜ ਦੇ ਛੇਕੜਲੇ ਦਿਨ ਤਕ । ਸਾਵਣੀ (ਖਰੀਫ) ਦਾ ਮਘਰ ਦੀ ਛਕੜ ਤੀਕ ਵਸੂਲ ਕੀਤਾ ਜਾਂਦਾ ਸੀ ।
ਕਨਕੂਤ ਦੇ ਤਰੀਕੇ ਵਿਚ ਜਿਮੀਂਦਾਰਾਂ ਲਈ ਇਕ ਵੱਡਾ ਲਾਭ ਇਹ ਸੀ ਕਿ ਕਾਰਦਾਰ ਜਾਂ ਤਾਲਕਾਦਾਰ ਬਿਨਾਂ ਪਿੰਡ ਦੇ ਮੁਖੀਆਂ ਦੀ ਰਾਇ ਦੇ ਕੋਈ ਹਿੱਸਾ ਆਪਣੀ ਮਰਜ਼ੀ ਨਾਲ ਨੀਯਤ ਨਹੀਂ ਸੀ ਕਰ ਸਕਦਾ ਕਿਉਂਕਿ ਇਸ ਬਾਰੇ ਹਰ ਇਕ ਕਰਮਚਾਰੀ ਲਈ ਇਹ ਜ਼ਰੂਰੀ ਹੁਕਮ ਸੀ ਕਿ ਜਦ ਉਹ ਖੇਤਾਂ ਦਾ ਸਰਕਾਰੀ ਹਿੱਸਾ ਨੀਯਤ ਕਰੋ ਤਾਂ ਪਿੰਡ ਦੇ ਚੌਦਰੀਆਂ, ਪੰਚਾਂ ਤੇ ਸਿਆਣੇ ਮੁਖੀਆਂ ਦੀ ਰਾਇ ਅਨੁਸਾਰ ਕੀਤਾ ਕਰੋ । ਇਸ ਬਾਰੇ ਖਾਲਸਾ ਦਰਬਾਰ ਦੇ ਰੀਕਾਰਡ ਵਿਚ ਕਈ ਲਿਖਤਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਮਹਾਰਾਜੇ ਨੇ ਆਪਣੇ ਕਰਮਚਾਰੀਆਂ ਨੂੰ ਡਾਢੀ ਪਕਿਆਈ ਨਾਲ ਲਿਖਿਆ ਹੁੰਦਾ ਸੀ :-
ਚੌਧਰੀਆਂ, ਪੰਚਾਂ ਤੇ ਮੁਖੀਆਂ ਦੀ ਰਾਏ ਨਾਲ ਸਰਕਾਰੀ ਮਾਲੀਆ ਨੀਯਤ ਕੀਤਾ ਕਰੋ।
ਮਹਾਰਾਜਾ ਸਾਹਿਬ ਦੇ ਸਾਰੇ ਜਿੰਮੇਵਾਰ ਕਰਮਚਾਰੀਆਂ ਲਈ ਇਹ ਆਮ ਹੁਕਮ ਸੀ ਜੋ ਬਹੁਤਿਆਂ ਫੁਰਮਾਨਾਂ ਵਿਚ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਲਿਖਤਾਂ ਹਨ ਜਿਨ੍ਹਾਂ ਤੋਂ ਸਪਸ਼ਟ ਹੈ ਕਿ ਮਹਾਰਾਜਾ ਸਾਹਿਬ ਸਦਾ ਹੀ ਕਿਸਾਨਾਂ ਦੀ ਭਲਾਈ ਤੇ ਉਹਨਾਂ ਦੇ ਹੌਸਲੇ ਵਧਾਉਣ ਦੇ ਕੰਮ ਨੂੰ ਰਾਜਸੀ ਕੰਮਾਂ ਤੋਂ ਵਧ ਜਰੂਰੀ ਤੇ ਮੁੱਖ ਸਮਝਦਾ ਸੀ ।
ਹਰ ਇਕ ਕਾਰਦਾਰ ਨੂੰ ਇਹ ਅਧਿਕਾਰ ਦਿੱਤੇ ਗਏ ਸਨ ਕਿ ਲੋੜਵੰਦ ਕਿਸਾਨਾਂ ਨੂੰ, ਜਿਹਨਾਂ ਦੀ ਆਰਥਕ ਦਸ਼ਾ ਕਮਜੋਰ ਹੋਵੇ, ਸਰਕਾਰੀ ਖਜਾਨੇ ਤੋਂ ਬਿਨਾਂ ਵਿਆਜ ਤਕਾਵੀ ਦੇ ਤੋਰ ਤੇ ਰੁਪਿਆ ਦਿੱਤਾ ਜਾਇਆ ਕਰੋ, ਜਿਸ ਤੋਂ ਉਹ ਵਧੀਆ ਬੀਜ ਅਤੇ ਜ਼ਿਮੀਂਦਾਰੀ ਦੀਆਂ ਸਭ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਲਿਆ ਕਰਨ। ਪੁਰਾਣੀਆਂ ਲਿਖਤਾਂ ਤੋਂ ਮਹਾਰਾਜਾ ਸਾਹਿਬ ਦਾ ਇਕ ਹੋਰ ਬੜਾ ਜ਼ਰੂਰੀ ਹੁਕਮ ਮਿਲਦਾ ਹੈ ਜੋ ਆਮ ਵਰਤੋਂ ਵਿਚ ਆਵਦਾ ਸੀ, ਇਸ ਵਿਚ ਲਿਖਿਆ ਹੈ ਕਿ ਲੈਣਦਾਰ ਕਿਸੇ ਜਿਮੀਦਾਰ ਦੇ ਬਲਦ, ਹਲ ਪੰਜਾਲੀ ਆਦਿ ਜਿਮੀਂਦਾਰੀ ਦੇ ਸੰਦ ਆਪਣੇ ਲੈਣ ਵਿਚ ਨਹੀਂ ਸੀ ਕੁਰਕ ਕਰ ਸਕਦਾ ।
ਮਾਲੀਆ ਨੀਯਤ ਕਰਦਿਆਂ ਹੋਇਆ ਜੋ ਕਿਸੇ ਇਲਾਕੇ ਦੇ ਕਾਰਦਾਰ ਵਲੋਂ ਕਰੜਾਈ ਜਾਂ ਬੇਪਰਵਾਹੀ ਵਰਤੀ ਜਾਂਦੀ ਅਤੇ ਇਸ ਦੀ ਸ਼ਕਾਇਤ ਮਹਾਰਾਜਾ ਸਾਹਿਬ ਦੇ ਕੰਨਾਂ ਤਕ