Back ArrowLogo
Info
Profile

ਪਹੁੰਚਾਈ ਜਾਂਦੀ ਤਾਂ ਸਰਕਾਰ ਉਸ ਵਕਤ ਤੀਕ ਸੁੱਖ ਦੀ ਨੀਂਦੇ ਨਹੀਂ ਸਨ ਸੌਂ ਸਕਦੇ ਜਦ ਤੀਕ ਸ਼ਕਾਇਤ ਨੂੰ ਦੂਰ ਕਰਕੇ ਪਰਜਾ ਨੂੰ ਨਿਸਚਿੰਤ ਨਹੀਂ ਸਨ ਕਰ ਲੈਂਦੇ । ਇਸ ਤਰ੍ਹਾਂ ਦੀਆਂ ਭੁੱਲਾਂ ਦੀ ਆਪ ਤੁਰੰਤ ਪੜਤਾਲ ਕਰਾਉਂਦੇ ਤੇ ਜੇ ਕਿਸੇ ਕਾਰਦਾਰ ਦੀ ਅਨਿਆਈ ਸਾਬਤ ਹੁੰਦੀ ਤਾਂ ਛੇਤੀ ਹੀ ਉਸ ਨੂੰ ਉਥੋਂ ਬਦਲ ਦੇਣ ਦੀ ਜਾਂ ਹੋਰ ਯੋਗ ਸਜਾ ਦਿੰਦੇ ਤਾਂ ਜੋ ਹੋਰਨਾਂ ਕਰਮਚਾਰੀਆਂ ਨੂੰ ਇਸ ਤੋਂ ਸਿੱਖਿਆ ਮਿਲੇ । ਉਦਾਹਰਣ ਲਈ ਸੰਨ 1830 ਈ: ਵਿਚ ਰਾਵਲਪਿੰਡੀ ਦੇ ਇਲਾਕੇ ਦਾ ਮਾਲੀਆ ਕੁਝ ਕਰੜਾ ਨੀਯਤ ਹੋਇਆ ਜਿਸ ਪਰ ਇਥੋਂ ਦੇ ਜਿਮੀਂਦਾਰਾਂ ਨੇ ਆਪਣੀ ਫਰਿਆਦ ਸ਼ੇਰਿ ਪੰਜਾਬ ਤਕ ਪਹੁੰਚਾਈ । ਆਪ ਨੇ ਤੁਰੰਤ ਜਰਨੈਲ ਵਨਤੂਰਾ ਨੂੰ ਪੜਤਾਲ ਲਈ ਭੇਜ ਦਿੱਤਾ, ਉਸ ਨੇ ਮੌਕੇ ਤੇ ਪਹੁੰਚ ਕੇ ਪਿੰਡੀ, ਤਖਤ ਪੜੀ, ਬੰਦਾ ਕੁਰੀ, ਮੁਗਲ ਅਤੇ ਸੈਦਪੁਰ ਦੇ ਜ਼ਿਮੀਂਦਾਰਾਂ ਦੀ ਸ਼ਕਾਇਤ ਦੀ ਪੜਤਾਲ ਕੀਤੀ ਤੇ ਆਪ ਨੇ ਨਵੇਂ ਲਗਾਨ ਨੂੰ ਵਾਜਬੀ ਸਮਝਿਆ, ਪਰ ਮਾਲੂਮ ਹੁੰਦਾ ਹੈ ਕਿ ਜ਼ਿਮੀਂਦਾਰ ਵੈਨਤੂਰਾ ਦੇ ਫੈਸਲੇ ਨਾਲ ਵੀ ਸੰਤੁਸ਼ਟ ਨਾ ਹੋਏ ਅਤੇ ਉਸੇ ਤਰ੍ਹਾਂ ਸਕਾਇਤ ਬਾਕੀ ਸੀ । ਇਸ ਤੋਂ ਮਹਾਰਾਜਾ ਸਾਹਿਬ ਨੇ ਉਥੋਂ ਦੇ ਮੁਖੀਆਂ ਤੇ ਪਿੰਡਾਂ ਦੇ ਚੌਧਰੀਆਂ ਨੂੰ ਆਪਣੇ ਪਾਸ ਲਾਹੌਰ ਬੁਲਾਇਆ । ਉਥੇ ਪਹੁੰਚਣ ਤੇ ਉਹਨਾਂ ਦੀ ਬੜੀ ਆਓ ਭਗਤ ਕੀਤੀ ਅਤੇ ਉਨ੍ਹਾਂ ਨੂੰ ਕਈ ਦਿਨਾਂ ਤਕ ਆਪਣੇ ਪਾਸ ਰੱਖਿਆ, ਫੇਰ ਇਕ ਦਿਨ ਉਨ੍ਹਾਂ ਨੂੰ ਮਿਲਣ ਦਾ ਖੁੱਲ੍ਹਾ ਸਮਾਂ ਦਿੱਤਾ ਤੋਂ ਉਨ੍ਹਾਂ ਦੇ ਦੱਸੇ ਦੂਸ਼ਨਾਂ ਨੂੰ ਠੀਕ ਸਮਝ ਕੇ ਬਹੁਤ ਹੀ ਹਲਕਾ ਮਾਮਲਾ ਨੀਯਤ ਕੀਤਾ, ਨਾਲ ਹੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਪਰ ਜੋ ਕਰੜਾਈ ਹੋਈ ਹੈ ਉਸ ਦਾ ਉਸ ਨੂੰ ਦਿਲੀ ਰੰਜ ਹੈ ਤੇ ਉਨ੍ਹਾਂ ਨੂੰ ਭਰੋਸਾ ਦਿਵਾਂਦੇ ਕਿਹਾ ਕਿ ਤੁਸੀਂ ਪੱਕਾ ਸਮਝੋ ਕਿ ਇਹ ਉਸ ਦੇ ਹੁਕਮ ਨਾਲ ਨਹੀਂ ਹੋਇਆ, ਸਗੋਂ ਕਰਮਚਾਰੀਆਂ ਦੀ ਬੇਸਮਝੀ ਨਾਲ ਹੋਇਆ ਹੈ। ਮਹਾਰਾਜਾ ਸਾਹਿਬ ਨੇ ਉਥੋਂ ਦੇ ਕਾਰਦਾਰ ਨੂੰ ਉਥੋਂ ਬਦਲ ਦਿੱਤਾ ਤੇ ਉਸ ਦੀ ਥਾਂ ਭਾਈ ਦਲ ਸਿੰਘ ਨੂੰ ਨੀਯਤ ਕੀਤਾ ਜੋ ਆਪਣੇ ਨੇਕ ਸੁਭਾਵ ਤੇ ਉਚ ਆਚਰਣ ਦਾ ਉਤਮ ਨਮੂਨਾ ਸੀ । ਇਸ ਨੇ ਇਥੇ ਆ ਕੇ ਪਰਜਾ ਨਾਲ ਇੰਨਾ ਪਿਆਰ ਦਾ ਵਰਤਾਉ ਕੀਤਾ ਕਿ ਲੋਕ ਅਜ ਤਕ ਉਸ ਦੀ ਨੇਕੀ ਦੀਆਂ ਕਹਾਣੀਆਂ ਸੁਣਾਉਂਦੇ ਹਨ। ਇਸ ਘਟਨਾ ਦਾ ਵੇਰਵਾ ਰਾਵਲਪਿੰਡੀ ਦੇ ਸਰਕਾਰੀ ਗਜ਼ਟੀਅਰ ਦੇ ਸਫਾ 203 ਭਾਗ ਏ ਪਰ ਇਉਂ ਲਿਖਿਆ ਹੈ :-

In A.D. 1830 Maharaja Ranjit Singh hearing of the greivous exaction of his officials, and of the unsatisfactory state of affairs sent General Ventura to assess a portion of the district. His assessments affected the jeaka of Rawalpindi, Takhtpari, Banda, Kuri, Mughal and Sayadpur. They were fair and even light, but following on a period of much depression and over-taxation it was with difficulty they were realised. Unfortunately the agents who had to carry out these fiscal measures were rapacious and exacting and gave the Lessess no chance.

Warned at last of increasing disaffection Maharaja Ranjit Singh summoned the heads of tribes and villages to Lahore, treated them with hospitality and distinction, fixed comparatively

118 / 154
Previous
Next