Back ArrowLogo
Info
Profile

ਵਿਚ ਕੁਲ ਵਾਰਸਕ ਆਮਦਨੀ ਇਸ ਤਰ੍ਹਾਂ ਹੋਈ :-

565000) ਬਾਜਰਜਾਰੀ

30275000) ਕੁਲ ਜੌੜ

ਇਨ੍ਹਾਂ ਸਾਰੇ ਪ੍ਰਬੰਧਾ ਦੇ ਚਲਾਉਣ ਲਈ ਮਹਾਰਾਜਾ ਯੋਗ ਆਦਮੀਆਂ ਨੂੰ ਵੱਡੀਆਂ ਵੱਡੀਆਂ ਤਲਬਾਂ ਦਿੰਦਾ ਹੁੰਦਾ ਸੀ, ਤਾਂ ਕਿ ਉਹ ਪਰਜਾ ਤੋਂ ਅਯੋਗ ਤਮ੍ਹਾ ਨਾ ਕਰਨ ਅਤੇ ਆਪਣੇ ਮਰਤਬੇ ਨੂੰ ਵੀ ਕਾਇਮ ਰੱਖ ਕਸਣ । ਨਰੀਰ ਲਈ ਦੀਵਾਨ ਮੋਤੀ ਰਾਮ ਤੇ ਸਰਦਾਰ ਹਰੀ ਸਿੰਘ ਨਲੂਆ ਗਵਰਨਰ ਕਸ਼ਮੀਰ ਦੀ ਜਾਤੀ ਤਲਵ ਇਕ ਲੱਖ ਰੁਪਿਆ ਸਾਲਾਨਾ ਸੀ । ਇਸੇ ਤਰ੍ਹਾਂ ਅਬੂਤਬੋਲ ਗਵਰਨਰ ਪਿਸ਼ਾਵਰ ਇਕਤਾਲੀ ਹਜ਼ਾਰ ਰੁਪਿਆ ਅਤੇ ਲਾਲਾ ਸਾਵਣ ਮੱਲ ਗਵਰਨਰ ਮੁਲਤਾਨ ਛੇਤੀ ਹਜ਼ਾਰ ਰੁਪਿਆ ਸਾਲਾਨਾ ਤਲਬ ਪਾਂਦਾ ਸੀ ।

ਇਨ੍ਹਾਂ ਤੋਂ ਛੁੱਟ ਹਰ ਪਿੰਡ ਦੇ ਮੁਕਦਮ ਤੇ ਪੈਂਚ ਜੋ ਮਾਮਲੇ ਦੀ ਉਗਰਾਹੀ ਵਿਚ ਸਹਾਇਤਾ ਦੇਂਦੇ ਸਨ. ਉਹਨਾਂ ਨੂੰ ਪੰਜ ਰੁਪਏ ਸੈਂਕੜਾ ਪੰਚਹੋਤਰਾ ਮਿਲਦਾ ਹੁੰਦਾ ਸੀ । ਜੇ ਫਸਲ ਨੂੰ ਘਰ ਤਕ ਪਹੁੰਚਾਣ ਤੋਂ ਪਹਿਲੇ ਕੋਈ ਕੁਦਰਤੀ ਬਿਪਤਾ ਆ ਪਏ ਜਿਹਾ ਕਿ ਗੜਾ, ਮੱਕੜੀ, ਸੋਕਤਾ ਜਾਂ ਸਲ੍ਹਾਬਾ ਤਾਂ ਕਾਰਦਾਰਾਂ ਨੂੰ ਹੁਕਮ ਸੀ ਕਿ ਆਪ ਮੌਕੇ ਪਰ ਪਹੁੰਚ ਕੇ ਮਾਮਲਾ ਮਾਫ ਕਰ ਦੇਣ।

ਗਰਜ, ਜਿਮੀਂਦਾਰਾਂ ਲਈ ਉਹ ਸਾਰੀਆਂ ਰਿਆਇਤਾਂ ਤੋਂ ਸਹੂਲਤਾਂ ਜੋ ਕਿਸੇ ਚੰਗੀ ਤੇ ਜਨਤਕ ਹਕੂਮਤ ਵਿਚ ਹੋ ਸਕਦੀਆਂ ਹਨ, ਉਹ ਸਾਰੀਆਂ ਸ਼ੋਰ ਪੰਜਾਬ ਦੇ ਸਮੇਂ ਹਰ ਕ੍ਰਿਸਾਨ ਨੂੰ ਪ੍ਰਾਪਤ ਸਨ ।

ਉਪਰ ਲਿਖੇ ਦਫਤਰਾਂ ਤੋਂ ਛੁੱਟ ਇਹ ਦਫਤਰ ਵੀ ਪ੍ਰਸਿੱਧ ਸਨ :-

(1) ਦਫਤਰ ਤੋਸ਼ਖਾਨਾ

(2) ਦਫਤਰ ਮਵਾਜਬ

(3) ਦਫਤਰ ਤਾਹਵੀਲਾਤ

(4) ਦਫਤਰ ਜਨਾਨਖਾਨਾ

(5) ਦਫਤਰ ਰੋਜਨਾਮਚਾ

ਇਸ ਤਰ੍ਹਾਂ ਸਾਰੇ ਰਾਜ ਦਾ ਪ੍ਰਬੰਧ ਉਸ ਸਮੇਂ ਅਨੁਸਾਰ ਚੰਗੇ ਤੋਂ ਚੰਗਾ ਚਲਦਾ ਸੀ, ਜਿਸ ਦੀ ਸ਼ਲਾਘਾ ਨਾ ਕੇਵਲ ਦੇਸੀ ਲੇਖਕ ਹੀ ਕਰਦੇ ਸਨ, ਸਗੋਂ ਵਿਦੇਸ਼ੀ ਯਾਤਰੂ ਤੇ ਇਤਿਹਾਸਕਾਰ ਵੀ ਮਹਾਰਾਜੇ ਦੇ ਰਾਜ ਪ੍ਰਬੰਧ ਦੀ ਬੜੀ ਮਹਿਮਾ ਕਰਦੇ ਸਨ । ਲੈਫਟੀਨੈਂਟ ਕਰਨਲ ਮੈਲਕਮ, ਸਕੈਚ ਆਫ ਦੀ ਸਿਖਸ ਵਿਚ ਲਿਖਦਾ ਹੈ :-

"The sikh system was most congenial to the temper of the people,

1. ਡਾਕਟਰ ਚੋਪੜਾ 'ਦੀ ਪੰਜਾਬ ਐਜ ਦੇ ਸਾਵਰਨ ਸਟੇਟ' ਦੇ ਸਫਾ 233 ਤੋਂ ਮਹਾਰਾਜਾ ਦੀ ਸਾਲਾਨਾ ਆਮਦਨੀ ਬਿਨਾਂ ਕਸ਼ਮੀਰ ਤੇ ਪਿਸ਼ਾਵਰ 25809500) ਰੁਪਿਆ ਲਿਖਦਾ ਹੈ। ਤੇ ਕਦੇ ਇਨ੍ਹਾਂ ਦੋਹਾਂ ਸੂਬਿਆਂ ਦੀ ਆਮਦਨੀ ਡਾਕਟਰ ਚੋਪੜੇ ਦੀ ਦੋਸੀ ਰਕਮ ਨਾਲ ਮਿਲਾ ਲਿਆ ਜਾਵੇ ਤਾਂ ਇਹ ਸਾਰਾ ਜੋੜ ਲਗਭਗ ਤਿੰਨ ਕਰੋੜ ਬਣ ਜਾਂਦਾ ਹੈ ਜੋ ਸਾਡੀ ਖੋਜ ਨਾਲ ਮਿਲਦਾ ਹੈ।

2. ਪੰਚਾਂ ਦਾ ਭਾਗ

121 / 154
Previous
Next