

ਸਿੱਖ ਰਾਜ ਪ੍ਰਬੰਧ ਇਥੋਂ ਦੇ ਲੋਕਾਂ ਦੇ ਠੀਕ ਸੁਭਾਵ ਅਨੁਸਾਰ ਸੀ । ਇਸ ਤਰ੍ਹਾਂ ਬੇਗਿਣਤ ਨਜ਼ੀਰਾਂ ਹਨ, ਜਿਨ੍ਹਾਂ ਨੂੰ ਵਿਸਥਾਰ ਦੇ ਡਰ ਤੋਂ ਛਡਦੇ ਹਾਂ ।
ਸ਼ੇਰਿ ਪੰਜਾਬ ਤੇ ਇਤਿਹਾਸਕ ਇਮਾਰਤਾਂ
ਕੁਝ ਲੇਖਕਾਂ ਨੇ ਲਿਖਿਆ ਹੈ ਕਿ ਮਾਹਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਮੇਂ ਇਸਲਾਮੀ ਇਤਿਹਾਸਕ ਇਮਾਰਤਾਂ ਨੂੰ ਹਾਨੀ ਪਹੁੰਚੀ । ਪਰ ਖੋਜ ਕੀਤਿਆਂ ਆਮ ਵਾਕਿਆਤ ਨਾ ਕੇਵਲ ਇਨ੍ਹਾਂ ਲਿਖਤਾਂ ਤੋਂ ਉਲਟ ਮਿਲਦੇ ਹਨ, ਸਗੋਂ ਇਹ ਸਾਬਤ ਹੋ ਜਾਂਦਾ ਹੈ ਕਿ ਸੇਰਿ ਪੰਜਾਬ ਹਜ਼ਾਰਾਂ ਰੁਪਏ ਸਲਾਨਾ ਇਤਿਹਾਸਕ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਪਰ ਖਰਚ ਕਰਦਾ ਹੁੰਦਾ ਸੀ। ਜਹਾਂਗੀਰ, ਸ਼ਾਹਜਹਾਨ ਬਾਦਸ਼ਾਹ ਦੀਆਂ ਬਣਾਈਆਂ ਹੋਈਆਂ ਇਮਾਰਤਾਂ, ਜੋ ਖਾਲਸਾ ਰਾਜ ਤੋਂ ਪਹਿਲਾਂ ਬੜੀ ਦੁਰਦਸ਼ਾ ਵਿਚ ਸਨ-ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰਾ ਰੁਪਿਆ ਖਰਚ ਕਰਕੇ ਇਨ੍ਹਾਂ ਦੀ ਸਫਾਈ ਤੇ ਮੁਰੰਮਤ ਕਰਾਈ । ਸ਼ਾਲੀਮਾਰ ਬਾਗ ਬਾਬਤ ਸੱਯਦ ਮੁਹੰਮਦ ਲਤੀਫ ਵਰਗਾ ਪੱਖਪਾਤੀ ਲੇਖਕ ਮੰਨਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਬਜ਼ਾ ਕਰਨ ਤੋਂ ਪਹਿਲਾਂ ਇਸ ਬਾਗ ਦੀ ਦਸ਼ਾ ਅਤਿ ਭਿਆਨਕ ਹੋ ਚੁੱਕੀ ਸੀ, ਇਸ ਦੀਆਂ ਬਾਰਾਂਦਰੀਆਂ ਤੇ ਹਮਾਮ ਮਿੱਟੀ ਵਿਚ ਦੱਬੇ ਹੋਏ ਸਨ. ਉਸ ਦੇ ਦਰਵਾਜ਼ਿਆਂ ਤੇ ਸੰਗਮਰਮਰ ਤੇ ਹੋਰ ਕੀਮਤੀ ਪੱਥਰ ਲੋਕੀਂ ਲੁੱਟ ਕੇ ਲੈ ਗਏ ਸਨ, ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰਾ ਰੁਪਿਆ ਖਰਚ ਕੇ ਸਣੇ ਅਲੀ ਮਰਦਾਨ ਖਾਨ ਦੀ ਨਹਿਰ ਦੇ ਮੁੜ ਮੁਰੰਮਤ ਕਰਵਾ ਕੇ ਇਸ ਨੂੰ ਉਸਾਰਿਆ ।
ਹਜ਼ੂਰੀ ਬਾਗ ਦੀ ਬਾਰਾਂਦਰੀ
ਇਕ ਦੋ ਲੇਖਕਾਂ ਨੇ ਇਤਿਹਾਸਕ ਖੋਜ ਦੀ ਖੇਚਲ ਕਰਨ ਤੋਂ ਬਿਨਾਂ ਹੀ ਇਹ ਲਿਖ ਕੇ ਲੋਕਾਂ ਵਿਚ ਭੁਲੇਖਾ ਖਿਲਾਰਨ ਦਾ ਅਯੋਗ ਯਤਨ ਕੀਤਾ ਹੈ ਕਿ ਹਜ਼ੂਰੀ ਬਾਗ ਦੀ ਬਾਰਾਂਦਰੀ ਪਹਿਲਾਂ ਜਹਾਂਗੀਰ ਬਾਦਸ਼ਾਹ ਦੇ ਮਕਬਰੇ ਦੇ ਗੁਬੰਜ ਉਪਰ ਬਣੀ ਹੋਈ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਇਸੇ ਤਰ੍ਹਾਂ ਬਣੀ ਬਣਾਈ ਉਤਰਵਾ ਕੇ ਹਜ਼ੂਰੀ ਬਾਗ ਵਿਚ ਖੜ੍ਹੀ ਕਰ ਦਿੱਤੀ।
ਜਹਾਂਗੀਰ ਬਾਦਸ਼ਾਹ ਦੇ ਮਕਬਰੇ ਦੀ ਇਮਾਰਤ ਬਾਬਤ ਇਤਿਹਾਸਕ ਖੋਜ ਕੀਤਿਆਂ ਹੇਠ ਲਿਖੀਆਂ ਲਿਖਤਾਂ ਮਿਲਦੀਆਂ ਹਨ, ਜਿਨ੍ਹਾਂ ਦੇ ਪੜ੍ਹਿਆਂ ਇਹ ਦੁਸ਼ਨ ਆਪਣੇ ਆਪ ਪੂਰੀ ਤਰ੍ਹਾਂ ਗਲਤ ਸਿੱਧ ਹੋ ਜਾਂਦਾ ਹੈ :-
(1) ਇਸ ਗੱਲ ਬਾਰੇ ਸਭ ਤੋਂ ਪਹਿਲੀ ਲਿਖਤ ਜੋ ਮੌਕੇ ਤੇ ਪੜਚੋਲ ਕਰਕੇ ਲਿਖੀ ਗਈ ਹੈ, ਉਸ ਪ੍ਰਸਿੱਧ ਯਾਤਰੂ ਮੁਰ ਕਰਾਫਟ ਦੀ ਹੈ। ਇਸ ਨੇ 15 ਮਈ ਸੰਨ 1820 ਈ: ਨੂੰ ਜਹਾਂਗੀਰ ਦਾ ਮਕਬਰਾ ਦੇਖਿਆ, ਇਸ ਬਾਰੇ ਇਸ ਨੇ ਆਪਣੇ ਸਫਰਨਾਮੇ ਵਿਚ ਇਉਂ ਲਿਖਿਆ ਹੈ :-ਕਿਹਾ ਜਾਂਦਾ ਹੈ ਕਿ ਇਸ ਮਕਬਰੇ ਦੀ ਛੱਤ, ਉਪਰੋਂ ਇਕ ਹੋਰ ਗੁੰਬਜ ਨਾਲ ਦੱਬੀ ਹੋਈ ਸੀ, ਪਰੰਤੂ ਉਸ ਨੂੰ ਔਰੰਗਜ਼ੇਬ ਨੇ ਇਸ ਖਿਆਲ ਨਾਲ ਹਟਵਾ ਦਿੱਤਾ ਕਿ ਉਸ ਦੇ ਦਾਦੇ ਦੀ ਕਬਰ ਸਮੇਂ ਦੇ ਅਸਰ ਨਾਲ ਬਰਬਾਦ ਹੋ ਜਾਏ । ਇਸ ਤਰ੍ਹਾਂ ਉਸ ਨੇ ਜਹਾਂਗੀਰ ਦੇ