

ਬੇਮਜ਼ਹਬ ਪੁਣੇ ਤੇ ਢਿੱਲੋਂ ਆਚਰਨ ਬਾਬਤ ਆਪਣੇ ਮਨ ਦਾ ਗਚ ਕੱਢਿਆ ।"
(2) ਇਸ ਦੇ ਪਿਛੋਂ ਅਲੈਗਜ਼ੈਂਡਰ ਬਾਰਨਸ ਨੇ 14 ਜੁਲਾਈ ਸੰਨ 1831 ਈ: ਨੂੰ ਜਹਾਂਗੀਰ ਦਾ ਮਕਬਰਾ ਵੇਖਿਆ-ਇਹ ਲਿਖਦਾ ਹੈ ਕਿ ਕਬਰ ਪਹਿਲਾਂ ਇਕ ਗੁੰਬਜ ਨਾਲ ਢਕੀ ਹੋਈ ਸੀ, ਬਹਾਦਰ ਸ਼ਾਹ ਨੇ ਇਸ ਭਾਵ ਨਾਲ ਇਸ ਤੋਂ ਉਪਰ ਵਾਲਾ ਗੁੰਬਜ਼ ਗਿਰਵਾ ਦਿੱਤਾ ਤਾਂ ਜੋ ਰੱਬੀ ਰਹਿਮਤ ਦਾ ਮੀਂਹ ਤੇ ਤਰੇਲ ਦੇ ਤੁਪਕੇ ਉਸ ਦੇ ਪੜਦਾਦੇ, ਜਹਾਂਗੀਰ ਦੀ ਕਬਰ ਤੇ ਪੈਂਦੇ ਰਹਿਣ ।
(3) ਇਸੇ ਤਰ੍ਹਾਂ ਜਨਰਲ ਕਨਿੰਘਮ ਪ੍ਰਸਿੱਧ ਪੁਰਾਤਨ ਨਿਸ਼ਾਨੀਆਂ ਦੇ ਖੋਜੀ ਨੇ ਲੰਮੀ ਪੜਚੋਲ ਪਿਛੋਂ ਸੰਨ 1831 ਈ: ਵਿਚ ਇਸ ਮਕਬਰੇ ਬਾਰੇ ਮੂਰ ਕਰਾਫਟ ਦੀ ਲਿਖਤ ਨਾਲ ਆਪਣੀ ਰਾਏ ਸਹਿਮਤ ਕੀਤੀ ਹੈ?।
(4) ਇਕ ਹੋਰ ਯਾਤਰੂ ਜਿਸ ਦਾ ਨਾਂ ਕੈਪਟਨ ਫੋਨ ਆਰਲਿਚ (Captain Von Orlich) ਹੈ, ਜਨਵਰੀ ਸੰਨ 1843 ਈ: ਵਿਚ ਲਾਹੌਰ ਆਇਆ, ਉਹ ਜਹਾਂਗੀਰ ਦੇ ਮਕਬਰੇ ਬਾਰੇ ਆਪਣੇ ਸਫਰਨਾਮੇ ਵਿਚ ਲਿਖਦਾ ਹੈ:- 'ਚਿੱਟੇ ਪੱਥਰ (ਸੰਗਮਰਮਰ) ਦਾ ਬਣਿਆ ਹੋਇਆ ਤਾਬੂਤ (ਕਬਰ) ਇਮਾਰਤ ਦੇ ਵਿਚਾਲੇ ਹੈ, ਇਸ ਦੇ ਉਪਰ ਇਕ ਵੱਡਾ ਗੁੰਬਜ਼ ਬਣਿਆ ਹੋਇਆ ਸੀ ਜਿਸ ਨੂੰ ਸ਼ਹਾਦਰ ਸ਼ਾਹ ਨੇ ਪੁਟਵਾ ਦਿੱਤਾ, ਤਾਂ ਜੋ ਬਖਸ਼ਸ਼ ਦਾ ਮੀਂਹ ਉਸਦੇ ਬਜ਼ੁਰਗ ਪਰਪਿਤਾਮਾ ਦੀ ਕਬਰ ਤੇ ਵਰ੍ਹਦਾ ਰਹੇ ।
(5) ਸੰਨ 1767 ਈ: ਵਿਚ ਮੌਲਵੀ ਨੂਰ ਅਹਿਮਦ ਚਿਸਤੀ ਨੇ ਇਸ ਮਕਬਰੇ ਬਾਰੇ ਇਉਂ ਲਿਖਿਆ:- 'ਪਹਿਲਾਂ ਪਹਿਲ ਇਸ ਮੌਜੂਦਾ ਗੁੰਬਜ਼ ਦੇ ਉਪਰ ਅਸਮਾਨ ਦੀ ਛੱਤ ਹੇਠਾਂ ਇਕ ਸੰਗਮਰਮਰ ਦਾ ਤਾਵੀਜ਼ (ਕਬਰ ਦਾ ਨਿਸ਼ਾਨ) ਬਣਿਆ ਹੋਇਆ ਸੀ ਪਰੰਤੂ ਬਹਾਦਰ ਸ਼ਾਹ ਦੀ ਪਾਤਸ਼ਾਹੀ ਦੇ ਸਮੇਂ ਇਕ ਮੁਲਾਂ ਦੇ ਫਤਵਾ ਦੇਣ ਅਨੁਸਾਰ ਬਹਾਦਰ ਸ਼ਾਹ ਨੇ ਇਸ ਇਮਾਰਤ ਨੂੰ ਉਪਰੋਂ ਗਿਰਵਾ ਕੇ ਗੁੰਬਦ ਵਿਚ ਪਾੜਾ ਕਰਵਾ ਦਿੱਤਾ ਤਾਂ ਜੋ ਰੱਬੀ ਬਰਕਤਾਂ ਦੀ ਵਰਖਾ ਕਬਰ ਤੇ ਪੈਂਦੀ ਰਹੇ । ਪਿੱਛੇ ਜਹੇ ਜਦ ਬਹੁਤੀ ਵਰਖਾ ਪੈਣ ਨਾਲ ਹੇਠਲੀ ਇਮਾਰਤ ਨੂੰ ਹਾਨੀ ਪੁਹੰਚਣ ਦਾ ਡਰ ਦਿਸਿਆ ਤਾਂ ਸਰਦਾਰ ਲਹਿਣਾ ਸਿੰਘ ਨੇ ਇਮਾਰਤ ਦੀ ਰੱਖਿਆ ਲਈ ਲੱਕੜੀ ਦੇ ਤਖਤੇ ਪਵਾ ਕੇ ਗੁੰਬਜ਼ ਦੇ ਸੁਰਾਖ ਨੂੰ ਬੰਦ ਕਰਵਾ ਦਿੱਤਾ'। ਅੱਗੇ ਜਾ ਕੇ ਇਹੋ ਲੇਖਕ ਲਿਖਦਾ ਹੈ ਕਿ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਧਾਵਿਆਂ ਤੇ ਜੁਗ ਗਰਦੀ ਸਮੇਂ ਇਸ ਮਕਬਰੇ ਦਾ ਬਹੁਮੁੱਲਾ ਪੱਥਰ ਦੁਰਾਨੀਆਂ ਨੇ ਲੁੱਟ ਲਿਆ।
(6) ਸੰਨ 1876 ਵਿਚ ਮਿਸਟਰ ਥਾਰਨਟਨ ਅਤੇ ਮਿਸਟਰ ਜੇ. ਐਸ. ਕਿਪਲੰਗ ਨੇ ਲਾਹੌਰ ਬਾਰੇ ਇਕ ਪੁਸਤਕ ਲਿਖੀ, ਜਿਸ ਵਿਚ ਜਹਾਂਗੀਰ ਦੇ ਮਕਬਰੇ ਦਾ ਹਾਲ ਲਿਖਦੇ
1. ਟਰੈਵਲਜ਼ ਇਨ ਦਾ ਹਿਮਾਲਾਇਨ ਪਰੇਵਿਸ ਆਫ ਹਿੰਦੁਸਤਾਨ ਜਿਲਦ 1, ਸਫਾ 109
2. ਟਰੈਬਲਜ਼ ਇਨ ਟੂ ਬੁਖਾਰਾ ਜਿ: 1 ਸਫਾ 1371
3. ਵੇਖੋ ਬਫਡ ਰਿਪੋਰਟ ਆਫ ਦੀ ਕੋਕੇਟਰ ਆਫ ਇਨਸੈਟ ਮੈਨੋਮਿੰਟ ਇਨ ਇੰਡੀਆ ਫਾਰ ਦਾ ਯੀਅਰ 220।
4. ਮੌਲਵੀ ਨੂਰ ਅਹਿਮਦ, ਤਹਿਕੀਕਾਤ ਤੇ ਦਿਸਤੀਆਂ, ਸਫਾ 773।
5. ਤਹਿਕੀਕਾਤ ਤੋਂ ਚਿਸ਼ਤੀਆਂ ਸਫਾ 773