

ਹੋਏ ਇਨ੍ਹਾਂ ਲਿਖਿਆ ਹੈ ਕਿ ਪਰੰਪਰਾ ਅਨੁਸਾਰ ਵਿਚਲੇ ਗੁੰਬਜ ਦਾ ਉਪਰਲਾ ਸਾਇਬਾਨ(ਛੰਤ) ਜੋ ਸੰਗਮਰਮਰ ਦਾ ਸੀ, ਬਹਾਦਰ ਸ਼ਾਹ ਔਰੰਗਜ਼ੇਬ ਦੇ ਪੁੱਤਰ ਨੇ ਉਤਰਵਾ ਲਿਆ ਅਤੇ ਹੇਠਲੀ ਵੱਡੀ ਇਮਾਰਤ ਦੇ ਦਰਵਾਜੇ ਜਿਨ੍ਹਾਂ ਤੋਂ ਡਾਢੀ ਬਰੀਕ ਚਿੱਤਰਕਾਰੀ ਦਾ ਜਾਲੀਦਾਰ ਕੰਮ ਕੀਤਾ ਹੋਇਆ ਸੀ, ਅਹਿਮਦ ਸ਼ਾਹ ਦੁਰਾਨੀ ਲੁੱਟ ਕੇ ਲੈ ਗਿਆ ।
(7) ਇਸ ਤੋਂ ਪਿਛੋਂ ਘਨੇਯਾ ਲਾਲ ਨੇ ਤਾਰੀਖ ਲਾਹੌਰ ਲਿਖੀ ਉਹ ਇਸ ਮਕਬਰੇ ਬਾਰੇ ਇੰਝ ਲਿਖਦਾ ਹੈ:- ਖਾਸ ਮਕਬਰਾ ਮਸਕ (ਛੱਤਦਾਰ) ਹੈ। ਪਹਿਲੇ ਇਸ ਕੀ ਫਤ ਸੰਗਮਰਮਰ ਕੀ ਬੀ ਔਰ ਛਤ ਕੇ ਉਪਰ ਭੀ ਬਾਲਾਈ ਚਬੂਤਰੇ ਪਰ ਸੰਗਮਰਮਰ ਕੀ ਕਬਰ ਬਨੀ ਹੂਈ ਥੀ । ਚੂੰ ਕਿ ਛਤ ਪਰ ਬੜੀ ਲੰਬੀ ਲੰਬੀ ਸੰਗਮਰਮਰ ਕੀ ਸਿਲੇ ਪਤੀ ਹੂਈ ਥੀਂ ਵੋਹ ਨਹੀਂ ਮਾਲੂਮ ਕਿਸ ਵਕਤ ਉਤਰਵਾਈ ਗਈ, ਉਪਰ ਕਾ ਤਾਵੀਜ਼ (ਕਬਰ) ਭੀ ਮਿਸਮਾਰ ਹੋ ਗਿਆ। ਸ਼ਾਜੇ ਕਹਿਤੇ ਹੈਂ ਕਿ ਮੁਹੰਮਦ ਸ਼ਾਹ ਬਾਦਸ਼ਾਹ ਕੋ ਅਹਿਦ ਮੈਂ ਕਿਸੀ ਮੁੱਲਾਂ ਨੇ ਫਤਵਾ ਦੀਆ ਕਿ ਜਿਸ ਕਬਰ ਪਰ ਬਾਰਸ਼ ਨਾ ਪੜੇ ਵੋਹ ਰਹਿਮਤੀ ਇਲਾਹੀ ਸੇ ਮਹਿਰੂਮ ਹੈ, ਇਸ ਲੀਏ ਬਾਦਸ਼ਾਹ ਨੇ ਛਤ ਉਤਰਵਾ ਕਰ ਉਸ ਕਬਰ ਕੇ ਬੇ-ਪਰਦਾ ਕਰ ਦੀਆ।
(8) ਸ: ਮੁ: ਲਤੀਫ ਨੇ ਸੰਨ 1892 ਈ: ਵਿਚ ਆਪਣੀ ਤਾਰੀਖ ਲਾਹੌਰ ਲਿਖੀ, ਉਹ ਮੁਹੰਮਦ ਸਾਹਲੇ ਕੰਬੋ ਦੀ ਲਿਖਤ ਪੁਸਤਕ 'ਐਮਾਲੇ ਸਾਹਲੋਂ' ਦੇ ਆਧਾਰ ਪਰ ਲਿਖਦਾ ਹੈ ਕਿ ਜਹਾਂਗੀਰ ਦੇ ਮਕਬਰੇ ਦੇ ਗੁੰਬਜ਼ ਦੇ ਉਪਰ ਕੋਈ ਹਰ ਇਮਾਰਤ ਕਦੇ ਨਹੀਂ ਸੀ ਬਣੀ, ਇਸੇ ਤਰ੍ਹਾਂ ਖੁੱਲ੍ਹਾ ਸੁਰਾਖ ਮੁਦਤਾਂ ਤੋਂ ਚੱਲਾ ਆਉਂਦਾ ਹੈ ।
ਉਪਰ ਲਿਖੇ ਲਿਖਤੀ ਸਬੂਤ ਜਿਸ ਬਾਰੇ ਮੂਰ ਕਰਾਫਟ, ਬਰਨਸ, ਜਨਰਲ ਕਨਿੰਘਮ, ਫੋਨ ਆਰਲਿਜ਼ ਅਤੇ ਬਾਰੰਟ, ਇਹ ਸਾਰੇ ਲਿਖਦੇ ਹਨ ਕਿ ਜਹਾਂਗੀਰ ਦੇ ਮਕਬਰੇ ਦੇ ਗੁੰਬਜ ਦੀ ਉਪਰਲੀ ਇਮਾਰਤ ਔਰੰਗਜ਼ੇਬ ਜਾਂ ਬਹਾਦਰ ਸ਼ਾਹ ਨੇ ਬਰਬਾਦ ਕੀਤੀ। ਮੌਲਵੀ ਮੁਹੰਮਦ ਚਿਸ਼ਤੀ, ਮਿਸਟਰ ਵਾਰੰਟਨ ਤੋਂ ਕਿਪਲੇਟ ਲਿਖਦੇ ਹਨ ਬਹੁਮੁੱਲਾ ਪੱਥਰ ਸੰਗਮਰਮਰ ਤੇ ਵੱਡੀ ਇਮਾਰਤ ਦੇ ਬਾਰੀਕ ਕੰਮ ਵਾਲੇ ਜਾਲੀਦਾਰ ਦਰਵਾਜ਼ੇ ਨਾਦਰਸ਼ਾਹ ਤੇ ਅਹਿਮਦ ਸ਼ਾਹ ਦੁਰਾਨੀ ਲੁੱਟ ਕੇ ਲੈ ਗਏ ਅਤੇ ਘਨੇਯਾ ਲਾਲ ਉਪਰਲੀ ਛੱਤ ਬਾਰੇ ਕੁਝ ਨਹੀਂ ਜਾਣਦਾ, ਜੋ ਕਿਸ ਨੇ ਇਹ ਗਿਰਵਾਈ । ਹੁਣ ਉਪਰ ਲਿਖੇ ਇੰਨੇ ਲਿਖਤੀ ਸਬੂਤਾਂ ਦੇ ਹੁੰਦਿਆਂ ਕਿਸੇ ਦਾ ਇਹ ਕਹਿਣ ਦਾ ਹੀਆ ਕਰਨਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾਂ ਹਜ਼ੂਰੀ ਬਾਗ ਦੀ ਬਾਰਦਰੀ ਜਹਾਂਗੀਰ ਦੇ ਮਕਬਰੇ ਤੋਂ ਉਤਾਰ ਕੇ ਲਿਆਂਦੀ, ਆਪਣੇ ਆਪ ਨੂੰ ਇਤਿਹਾਸ ਤੋਂ ਅਨਜਾਣੂ ਸਿੱਧ ਕਰਨਾ ਹੈ।
ਇਹ ਗੱਲ ਕਿਥੋਂ ਚੱਲੀ ?
ਇਹ ਗੱਲ ਹੁਣ ਵਿਚਾਰ ਗੋਚਰ ਬਾਕੀ ਰਹਿ ਜਾਂਦੀ ਹੈ ਕਿ ਇਹ ਖਿਆਲ ਪਹਿਲੋਂ ਕਿਥੋਂ ਉਠਿਆ ਕਿ ਸੇਰਿ ਪੰਜਾਬ ਨੇ ਹਜ਼ੂਰੀ ਬਾਗ ਦੀ ਬਾਰਾਂਦਰੀ ਜਹਾਂਗੀਰ ਦੇ ਗੁੰਬਜ਼ ਤੋਂ ਉਤਾਰ ਆਂਦੀ ਸੀ । ਖੋਜ ਕੀਤਿਆਂ ਪਤਾ ਲੱਗਦਾ ਹੈ ਕਿ ਇਹ ਕੇਵਲ ਇਕ ਖਿਆਲ ਸੀ ਜੋ
1. ਲਾਹੌਰ (ਗਵਰਨਮੈਂਟ ਸੈਕਰੇਟਰੀਏਟ ਪਲੈਸ) ਲਾਹੌਰ 1879 ਸਫਾ 87।