

ਸਭ ਤੋਂ ਪਹਿਲਾਂ ਮੇਜਰ ਕੋਲ ਨੇ ਆਪਣੀ ਸਾਲਾਨਾ ਰਿਪੋਰਟ ਸੈਨ 1880 ਈ: ਵਿਚ ਇਸ਼ਾਰੇ ਮਾਤਰ ਲਿਖਿਆ ਕਿ 'ਹੋ ਸਕਦਾ ਹੈ ਕਿ ਹਜ਼ੂਰੀ ਬਾਗ ਦੀ ਬਾਰਾਦਰੀ ਇਸੇ ਤਰ੍ਹਾਂ ਬਣੀ ਬਣਾਈ ਜਹਾਂਗੀਰ ਦੇ ਮਕਬਰੇ ਦੇ ਗੁੰਬਜ਼ ਉਤੋਂ ਉਤਾਰ ਕੇ ਇਥੇ ਵਸਾਈ ਗਈ ਹੋਵੇ । ਇਹ ਕੇਵਲ ਜਾਤੀ ਕਿਆਸ ਹੀ ਸੀ, ਇਸ ਨਾਲ ਨਾਂ ਤਾਂ ਕੋਈ ਇਤਿਹਾਸਕ ਸਬੂਤ ਹੈ ਅਤੇ ਨਾ ਹੀ ਪਰੰਪਰਾ ਦਾ ਹਵਾਲਾ ਹੈ । ਇਥੇ ਸਭ ਤੋਂ ਸਵਾਦਲੀ ਗੱਲ ਇਹ ਹੈ ਕਿ ਜਦ ਇਸੇ ਮੇਜਰ ਕੋਲ ਨੇ ਇਸ ਬਾਰੇ ਹੋਰ ਵਧੇਰੀ ਖੋਜ ਕੀਤੀ ਤਾਂ ਆਪ ਨੇ ਉਪਰ ਲਿਖਿਆ ਸੰਨ 1880 ਈ: ਵਾਲਾ ਖਿਆਲ ਬਦਲ ਲਿਆ। ਬਸ ਇਸ ਭੁਲੇਖੇ ਦਾ ਮੂਲ ਕੇਵਲ ਇੰਨਾ ਹੀ ਹੈ ਜਿਸ ਦੇ ਆਧਾਰ ਪਰ ਕਿਹਾ ਜਾਂਦਾ ਹੈ ਕਿ ਮਹਾਰਾਜਾ ਨੇ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਇਤਿਹਾਸ ਪੜਚੋਲ ਤੋਂ ਪਤਾ ਲਗਦਾ ਹੈ ਕਿ ਆਸਫ-ਜਾ ਦੇ ਮਕਬਰੇ ਦਾ ਅਤੇ ਕੁਝ ਹੋਰ ਇਮਾਂਰਤਾਂ ਦਾ ਪੱਥਰ, ਦਰਬਾਜੇ ,ਸਾਏਵਾਨ ਅਤੇ ਗਲਾਫ਼ ਆਦਿ ਸਮਿਆਨ ਸੰਨ 138 ਵਿਚ ਨਾਦਰਸ਼ਾਹ ਨੇ ਲਾਹੌਰ ਨੂੰ ਲੁੱਟਿਆ ਅਤੇ ਸੰਨ 1767 ਈ: ਦੇ ਵਿਚਾਲੇ ਜਦ ਕਿ ਪੰਜਾਬ ਵਿਚ ਨਾਦਰ ਗਰਦੀ ਤੇ ਹਨੇਰ ਗਰਦੀ ਮਚੀ ਹੋਈ ਸੀ, ਕਿਸੇ ਨੇ ਲੁੱਟਿਆ, ਇਸ ਸਮੇਂ ਦੀ ਬਦਅਮਨੀ ਦਾ ਅਨੁਮਾਨ ਇਸ ਤੋਂ ਸੋਖਾ ਲੱਗ ਸਕਦਾ ਹੈ ਕਿ ਕੇਵਲ ਦਸਾਂ ਸਾਲਾਂ ਦੇ ਅੰਦਰ 1756 ਈ: ਤਕ ਲਾਹੌਰ ਵਿਚ ਸੱਤ ਵਾਰੀ ਪਰਿਵਰਤਨ (Revolution) ਹੋਇਆ ਅਤੇ ਬਾਰਾਂ ਗਵਰਨਰ ਤੇ ਹੁਕਮਰਾਨ ਇਕ ਦੂਜੇ ਦੇ ਪਿਛੋਂ ਬਦਲੇ । ਇਨ੍ਹਾਂ ਵਿਚ ਸ਼ੀਆ, ਸੁੰਨੀ, ਮਰਹੱਟੇ, ਹਿੰਦੂ, ਸਿੱਖ, ਦੁਰਾਨੀ ਤੇ ਪਠਾਣ ਆਏ । ਅਜਿਹੀਆ ਲੁੱਟਾ ਲਈ ਖਾਸ ਕੌਮ ਦਾ ਨਾਂ ਲੈਣਾ ਕਠਿਨ ਹੈ, ਪਰ ਇਸ ਦੇ ਮੰਨਣ ਵਿਚ ਕਿਸੇ ਨੂੰ ਵੀ ਇਨਕਾਰ ਨਹੀਂ ਸੀ ਕਿ ਹਨੇਰ ਗਰਦੀ ਦੇ ਸਮੇਂ ਜਿਸ ਦਾ ਜਿਥੇ ਹੱਥ ਪੈਂਦਾ ਸੀ, ਚਾਹੇ ਉਹ ਮੁਸਲਮਾਨ ਹੁੰਦਾ ਜਾ ਕਿਸੇ ਹੋਰ ਮੰਤ ਦਾ, ਪਹਿਲੇ ਉਹ ਆਪਣੀ ਹੀ ਹਿਰਸ ਪੂਰੀ ਕਰਦਾ ਸੀ । ਇਸ ਗੱਲ ਦਾ ਕੁਝ ਵਖੋਜ ਨਹੀਂ ਸੀ ਕਿ ਲੁੱਟ ਵਿਚ ਇਸਲਾਮੀ ਮਾਲ ਲੁੱਟਿਆ ਜਾ ਰਿਹਾ ਹੈ ਜਾਂ ਕਿਸੇ ਹੋਰ ਦਾ। ਇਥੇ ਪਹੁੰਚ ਕੇ ਤਾਂ ਹੈਰਾਨੀ ਦੀ ਕੋਈ ਹੱਦ ਨਹੀਂ .
1.ਫਸਟ ਰੀਪੋਰਟ ਆਣ ਦੀ ਕੋਰੇਟਰ ਆਫ ਇਨਸੈਟ ਮਾਨਿਉਮਿਟਸ ਅਪਰੈਕਸ, ਐਚ।
2. ਦੇਖੋ ਡਾਕਟਰ ਫੌਜਲ (Vogel) ਦੀ ਚਿੱਠੀ ਨੰਬਰ 100 ਵਲੋਂ ਆਰਕਿਆਲੋਜੀ ਸਰਵੇਅਰ ਜਿਸ ਦਾ ਹਵਾਲਾ ਨੋਟ ਨੰ: 9 ਵਿਚ ਦਿੱਤਾ ਹੈ।