

ਰਹਿੰਦੀ ਜਦ ਇਤਿਹਾਸ ਦੱਸਦੇ ਹਨ ਕਿ ਐਸੀਆਂ ਮਾਰਾਂ ਮਾਰਨ ਤੋਂ ਔਰੰਗਜੇਬ ਵਰਗਾ ਸ਼ਹਿਨਸ਼ਾਹ ਵੀ ਆਪਣਾ ਹੱਥ ਨਹੀਂ ਸਕੋਚ ਸਕਿਆ। ਲਾਹੌਰ ਦੀ ਹਿਸਟਰੀ ਰਚਿਤ ਸ: ਮੁਹੰਮਦ ਲਤੀਫ ਦੇ ਸਫਾ 113 ਤੋਂ 176 ਤੋ ਲਿਖਿਆ ਹੈ ਕਿ ਮੀਆਂ ਮੀਰ ਦੇ ਮਕਬਰੇ ਦਾ ਬਹੁਤ ਸਾਰਾ ਕੀਮਤੀ ਪੱਥਰ ਆਦਿ ਮਸਾਲਾ ਦਾਰਾ ਸਕੋਹ ਨੇ ਆਪਣੇ ਪੀਰ ਮੀਆਂ ਮੀਰ ਦੇ ਆਲੀਸ਼ਾਨ ਰੋਜ਼ੇ ਬਨਾਣ ਲਈ ਇਕੱਤਰ ਕੀਤਾ ਸੀ, ਪਰ ਇਸ ਨੂੰ ਉਸਾਰਨ ਤੋਂ ਪਹਿਲਾਂ ਹੀ ਉਹ ਆਪਣੇ ਭਾਈ ਔਰੰਗਜੇਬ ਦੇ ਹੁਕਮ ਨਾਲ ਕਤਲ ਕਰ ਦਿੱਤਾ ਗਿਆ ਤੇ ਔਰੰਗਜ਼ੇਬ ਨੇ ਤਖਤ ਤੇ ਬੈਠਦੇ ਹੀ ਮੀਆਂ ਮੀਰ ਦੇ ਮਕਬਰੇ ਦੇ ਸਾਮਾਨ ਤੇ ਆਪਣਾ ਕਬਜ਼ਾ ਕਰ ਲਿਆ, ਆਦਿ।
ਇਸ ਤੋਂ ਛੁੱਟ ਲਾਹੌਰ ਦੀ ਹਿਸਟਰੀ ਦੇ ਸਫਾ 170 ਪਰ ਇਕ ਹੋਰ ਨਾਮੀ ਮੁਸਲਮਾਨ ਮੁਹੰਮਦ ਸੁਲਤਾਨ ਬਾਰੇ ਲਿਖਿਆ ਹੈ ਕਿ ਇਸ ਨੇ ਬਹੁਤ ਸਾਰੀਆਂ ਇਸਲਾਮੀ ਇਮਾਰਤਾਂ, ਮਕਬਰੇ ਤੇ ਮਸੀਤਾਂ ਬਰਬਾਦ ਕੀਤੀਆਂ, ਜਿਨ੍ਹਾਂ ਵਿਚੋਂ ਪਰੀ ਮਹਿਲ, ਰੰਗ ਮਹਿਲ ਤੇ ਸਿਤਾਰਾ ਬੇਗਮ ਦੀ ਵੱਡੀ ਤੇ ਸੁਹਣੀ ਮਸੀਤ ਜੋ ਪੁਰਾਣੇ ਸਮੇਂ ਦੇ ਕਾਰੀਗਰੀ ਦਾ ਉਚਾ ਨਮੂਨਾ ਸੀ-ਕੇਵਲ ਇੱਟਾਂ ਪ੍ਰਾਪਤ ਕਰਨ ਲਈ ਇਸ ਨੇ ਢਾਅ ਦਿੱਤੀ । ਵਿਚਾਰ ਗੋਚਰੀ ਗੋਲ ਹੈ ਕਿ ਜਦ ਇੱਟਾਂ ਖਾਤਰ ਖਾਸ ਮੁਸਲਮਾਨ ਦੇ ਹੱਥੋਂ ਖੁਦਾ ਦਾ ਆਪਣਾ ਘਰ ਵੀ ਨਹੀਂ ਬਚ ਸਕਿਆ ਤਾਂ ਸੋਚੋ ਕਿ ਅਜਿਹੀ ਦਸ਼ਾ ਵਿਚ ਸੰਗਮਰਮਰ ਤੇ ਸੰਗ ਮੂਸਾ ਨੂੰ ਵੇਖ ਕੇ ਕਿੰਨੇ ਸੰਕੋਚ ਕੀਤਾ ਹੋਣਾ ਹੈ ?
ਜੇ ਕਦੇ ਮਹਾਰਾਜਾ ਰਣਜੀਤ ਸਿੰਘ ਐਸੀਆਂ ਇਮਾਰਤਾਂ ਤੋਂ ਲਾਭ ਉਠਾਣਾ ਚਾਹੁੰਦਾ ਤਾਂ ਬਾਦਸ਼ਾਹੀ ਮਸੀਤ, ਵਜੀਰ ਖਾਨ ਦੀ ਮਸੀਤ, ਸੁਨਹਿਰੀ ਮਸੀਤ, ਕਿਲ੍ਹੇ ਦੇ ਅੰਦਰ ਵਾਲੀ ਮੇਤੀ ਮਸਜਿਦ ਤੋਂ ਛੁੱਟ ਬੇਗਿਣਤ ਇਸਲਾਮੀ ਇਮਾਰਤਾ ਦਾ ਪੰਜਾਬ ਵਿਚ ਅੱਜ ਕਿਤੇ ਨਾ- ਨਿਸ਼ਾਨ ਵੀ ਨਾ ਮਿਲਦਾ।
ਇਹ ਇਤਿਹਾਸਕ ਸਬੂਤ ਹੈ ਜਿਸ ਤੋਂ ਕੋਈ ਸਿਰ ਨਹੀਂ ਫੇਰ ਸਕਦਾ ਕਿ ਜਦ ਸ਼ੇਰ ਪੰਜਾਬ ਨੇ ਸੰਨ 1799 ਈ: ਵਿਚ ਲਾਹੌਰ ਪਰ ਕਬਜਾ ਕੀਤਾ ਤਾਂ ਨਵਾਬ ਭਿਖਾਰੀ ਖਾਨ ਦੀ ਸੁਨਹਿਰੀ ਮਸੀਤ, ਜੋ ਕਸ਼ਮੀਰੀ ਬਾਜ਼ਾਰ ਵਿਚ ਹੈ. ਮਿਸਲਾਂ ਦੇ ਸਮੇਂ ਤੋਂ ਅਕਾਲੀਆਂ ਦੇ ਕਬਜ਼ੇ ਵਿਚ ਚਲੀ ਆਂਵਦੀ ਸੀ, ਹੁਣ ਜਦ ਮਹਾਰਾਜਾ ਨੇ ਲਾਹੌਰ ਦੀ ਹਕੂਮਤ ਆਪਣੇ ਹੱਥ ਵਿਚ ਲਈ ਤਾਂ ਲਾਹੌਰ ਦੇ ਇਲਾਕੇ ਦੇ ਬਹੁਤ ਸਾਰੇ ਮੁਸਲਮਾਨਾਂ ਦੇ ਮਹਾਰਾਜਾ ਰਣਜੀਤ ਸਿੰਘ ਅੱਗੇ ਬਿਨੈ ਕਰਨ ਪਰ ਮਹਾਰਾਜਾ ਨੇ ਆਪਣੀ ਮੁਸਲਮਾਨ ਪਰਜਾ ਨੂੰ ਇਹ ਮਸੀਤ ਦਿਵਾ ਦਿਤੀ।
ਸੰਨ 1821 ਈ: ਵਿਚ ਸ਼ਾਹ ਬਲਾਵਲ ਦੇ ਮਕਬਰੇ ਦੀ ਇਮਾਰਤ ਨੂੰ ਦਰਿਆ ਰਾਵੀ ਦੀ ਢਾਹ ਲੱਗੀ ਜਿਸ ਨਾਲ ਇਸ ਦੇ ਰੁੜ੍ਹ ਜਾਣ ਦਾ ਡਰ ਸੀ । ਇਸ ਨੂੰ ਬਚਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਭਾਰੀ ਖਰਚ ਨਾਲ ਦਰਿਆ ਵਿਚ ਬੰਨ੍ਹ ਪਵਾਇਆ। ਇਸ ਨਾਲ ਕਾਮਯਾਬੀ ਨਾ ਹੋਈ ਤਾਂ ਛੇਕੜ ਸ਼ਾਹ ਬਲਾਵਲ ਦਾ ਤਾਬੂਤ ਉਥੋਂ ਉਠਵਾ ਕੇ ਜਿਥੇ ਹੁਣ ਹੈ ਦਫਨ ਕਰਵਾ ਦਿੱਤਾ ਤੇ ਇਮਾਰਤ ਆਦਿ ਦਾ ਸਾਰਾ ਖਰਚ ਮਹਾਰਾਜਾ ਨੇ ਆਪਣੇ ਪਾਸੋਂ ਦਿੱਤਾ ਤਾਂ ਜੋ ਇਹ ਤਾਰੀਖੀ ਯਾਦਗਾਰ ਦਰਿਆ ਵਿਚ ਰੁੜ੍ਹ ਕੇ ਸਦਾ ਲਈ ਮਿਟ ਨਾ ਜਾਏ ।
1. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਲਾਹੌਰ, ਸਫਾ 222 ।
2. ਘਨਈਆ ਲਾਲ, ਤਵਾਰੀਖ ਲਾਹੌਰ, ਸਫਾ 238 ।