Back ArrowLogo
Info
Profile

'ਮੌਜੇ ਦਰਿਆ' ਤੇ ਹਜ਼ਰਤ ਦਾਤਾ ਗੰਜ ਦੀਆਂ ਇਮਾਰਤਾਂ ਨੂੰ ਤਵਾਰੀਖੀ ਇਮਾਰਤਾਂ ਜਾਣ ਕੇ ਇਨ੍ਹਾਂ ਨੂੰ ਕਈ ਵਾਰੀ ਮੁਰੰਮਤ ਕਰਵਾਈ । ਇਸੇ ਤਰ੍ਹਾਂ ਜਦ ਸੰਨ 1818 ਈ: ਵਿਚ ਮੁਲਤਾਨ ਵਤਹ ਕਰਕੇ ਖਾਲਸਾ ਰਾਜ ਨਾਲ ਰਲਾ ਲਿਆ ਤਾਂ ਸੱਯਦ ਬਾਵਲ ਹੱਕ ਦੀ ਇਤਿਹਾਸਕ ਖਾਨਗਾਹ ਦੇ ਮਖਦੂਮਾਂ ਨੂੰ ਮਹਾਰਾਜਾ ਸਾਹਿਬ ਨੇ 3500 ਰੁਪਿਆ ਗੁਜਾਰੇ ਲਈ ਦੇਣਾ ਪ੍ਰਵਾਨ ਕੀਤਾ ।

ਉਪਰ ਲਿਖੇ ਵਾਕਿਆ ਤੋਂ ਸਪੱਸ਼ਟ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਤਿਹਾਸਕ ਇਮਾਰਤਾਂ ਦੀ ਹਾਨੀ ਨਾ ਹੋਈ ਸਗੋਂ ਰਾਖੀ ਹੋਈ।

ਸ਼ੇਰਿ ਪੰਜਾਬ ਦੇ ਗੁਣਾਂ ਪਰ ਵਿਚਾਰ

ਮਹਾਰਾਜਾ ਰਣਜੀਤ ਸਿੰਘ ਦੀ ਡੀਲ-ਡੌਲ ਤੇ ਆਚਰਣ

ਮਹਾਰਾਜਾ ਰਣਜੀਤ ਸਿੰਘ ਦਾ ਕੱਦ ਬਹੁਤ ਉਚਾ ਨਹੀਂ ਸੀ । ਉਸ ਪਰ ਨਿੱਕੀ ਉਮਰ ਵਿਚ ਹੀ ਸੀਤਲਾ ਨਿਕਲ ਆਉਣ ਦੇ ਕਾਰਨ ਭਾਵੇਂ ਉਸ ਦਾ ਚਿਹਰਾ ਕੁਦਰਤੀ ਰੰਗ ਵਿਚ ਨਹੀਂ ਸੀ ਰਿਹਾ ਪਰ ਫਿਰ ਵੀ ਐਨਾ ਲਾਲੀ ਭਿੰਨਾ ਤੇ ਦਬਦਬੇ ਵਾਲਾ ਸੀ ਕਿ ਵੇਖਣ ਵਾਲਿਆਂ ਦੇ ਦਿਲਾਂ ਉਤੇ ਉਸ ਦੀ ਬੀਰਤਾ ਤੇ ਨਿਰਭੈਤਾ ਦਾ ਸਿੱਕਾ ਆਪ-ਮੁਹਾਰੇ ਬਹਿ ਜਾਂਦਾ ਸੀ। ਉਸ ਦੀ ਬਰਫਾਨੀ ਚਿੱਟੀ ਦਾਹੜੀ ਲੰਬਾਈ ਵਿਚ ਨਾਫ ਤਕ ਪਹੁੰਚਦੀ ਸੀ, ਜਿਸ ਨਾਲ ਉਸ ਦਾ ਚਿਹਰਾ ਸੁਡੋਲ ਤੇ ਭਰਵਾਂ ਜਾਪਦਾ ਸੀ, ਉਸ ਦਾ ਜੁੱਸਾ ਭਾਰਾ ਫੁਰਤੀਲਾ ਤੇ ਚੁਸਤ ਸੀ। ਉਹ ਅਜਿਹਾ ਬੇਧੜਕ ਸ਼ਾਹ-ਸਵਾਰ ਸੀ ਕਿ ਉਸ ਦੋ ਨਾਲ ਦਾ ਫੁਰਤੀਲਾ ਚਾਬਕ- ਸਵਾਰ ਉਸ ਸਮੇਂ ਸਾਰੇ ਦੇਸ ਵਿਚ ਮਿਲਣਾ ਔਖਾ ਸੀ । ਇਹ ਰਾਏ ਮੇਜਰ ਵੰਡ ਦੀ ਹੈ। ਉਸ ਨੂੰ ਸ਼ੇਰ, ਚੀਤੇ ਤੇ ਹਿੱਛ ਦੇ ਸ਼ਿਕਾਰ ਦਾ ਬੜਾ ਸ਼ੌਕ ਸੀ । ਉਨ੍ਹਾਂ ਨੂੰ ਉਹ ਨੇਜ਼ੇ ਦੀ ਨੋਕ ਤੇ ਜਾਂ ਤਲਵਾਰ ਨਾਲ ਮਾਰਦਾ ਹੁੰਦਾ ਸੀ । ਉਸ ਦੀ ਪੁਸ਼ਾਕ ਸਾਦੀ ਪਰ ਡਾਢੀ ਸੁਥਰੀ ਹੁੰਦੀ ਸੀ ।

ਉਹ ਹਨੇਰ ਦਾ ਦਲੇਰ ਤੇ ਡਾਢਾ ਨਿਰਭੈ ਸੀ । ਸੰਨ 1823 ਈ: ਵਿਚ ਜਦ ਸ਼ੇਰਿ ਪੰਜਾਬ ਮੁਹੰਮਦ ਅਜ਼ੀਮ ਖਾਨ ਬਾਰਕਜ਼ਈ ਦੇ ਪਠਾਣਾਂ ਦੀ ਸੁਧਾਈ ਲਈ ਖਾਲਸਾ ਦਲ ਨਾਲ ਲੈ ਕੇ ਅਟਕ ਪੁੱਜਾ ਤਾਂ ਅੱਗੋਂ ਬਰਖਾ ਦੇ ਜੋਰ ਕਰਕੇ ਦਰਿਆ ਵਿਚ ਭਾਰੀ ਹੜ੍ਹ ਆਇਆ ਹੋਇਆ ਸੀ । ਮਲਾਹਾਂ ਤੇ ਆਪਣੇ ਇੰਜਨੀਅਰਾਂ ਨੂੰ ਹੁਕਮ ਦਿੱਤਾ ਕਿ ਫੌਜਾਂ ਦੇ ਪਾਰ ਪਹੁੰਚਾਣ ਲਈ ਕੋਈ ਪ੍ਰਬੰਧ ਕਰੋ । ਅਗੋਂ ਉਨ੍ਹਾਂ ਪਾਣੀ ਦੀ ਬੇਓੜਕ ਜ਼ੋਰ ਨੂੰ ਵੇਖ ਕੇ ਅਰਜ ਕੀਤੀ ਕਿ ਇਕ ਤਾਂ ਕੁਦਰਤ ਨੇ ਇਸ ਨੂੰ ਅਟਕ (ਰੋਕ) ਬਣਾਇਆ ਹੈ, ਜਿਸ ਦੇ ਕੰਢੇ ਅਵੱਸ਼ ਅਟਕਣਾ ਪੈਂਦਾ ਹੈ । ਦੂਜਾ ਵਰਖਾ ਤੇ ਤੁਫਾਨ ਦੇ ਕਾਰਨ ਇੰਨਾ ਹੜ੍ਹ ਆਇਆ ਹੋਇਆ ਹੈ ਕਿ ਜਿਸ ਦੀ ਕੋਈ ਹੱਦ ਨਹੀਂ, ਇਸ ਲਈ ਜਦ ਤਕ ਹੜ੍ਹ ਦਾ ਪਾਣੀ ਘਟ ਨਾ ਜਾਏ ਇਸ ਤੋਂ ਪਾਰ ਲੰਘਣਾ ਅਣਹੋਣੀ ਗੱਲ ਹੈ । ਸਮੇਂ ਦੇ ਸੁਚੇਤ, ਧੁਨ ਦਾ ਪੱਕਾ ਤੇ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲਾ

1. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਲਾਹੌਰ ਸਫਾ 222

127 / 154
Previous
Next