

ਮਹਾਰਾਜਾ ਆਪਣੀ ਗਰਜਵੀਂ ਆਵਾਜ਼ ਵਿਚ ਬੋਲਿਆ ਕਿ "ਦਰਿਆ ਅਟਕ ਖਾਲਸੇ ਲਈ ਨਾਅਟਕ ਹੈ, ਅਟਕ ਉਸ ਦੇ ਵਾਸਤੇ ਅਟਕ (ਰੁਕਾਵਟ) ਹੈ, ਜਿਸ ਦੇ ਦਿਲ ਵਿਚ ਅਟਕ (ਝਿਜਕ) ਹੈ. ਜਿਸ ਦੇ ਮਨ ਵਿਚ ਅਟਕ (ਰੋਕ) ਨਹੀਂ ਉਸ ਲਈ ਅਟਕ (ਦਰਿਆ) ਕਦੇ ਵੀ ਅਟਕ (ਠਾਕ) ਨਹੀਂ ਹੋ ਸਕਦਾ । ਮੇਰੇ ਲਈ ਇਹ ਨਾ-ਅਟਕ ਹੈ।" ਇਹ ਕਹਿ ਕੇ ਓਟ ਆਪਣੇ ਘੋੜੇ ਨੂੰ ਅੱਡੀ ਲਾ ਆਪਣੀ ਸੈਨਾ ਸਮੇਤ ਅਟਕ ਵਿਚ ਠਿਲ੍ਹ ਪਿਆ ਤੇ ਸਹੀ ਸਲਾਮਤ ਪਾਰ ਹੋ ਗਿਆ ਅਤੇ ਅਨਹੋਣੀ ਨੂੰ ਹੋਣੀ ਕਰ ਵਿਖਾਇਆ।
ਉਸ ਦੀ ਸਾਰੀ ਉਮਰ ਮੁਲਕਗੀਰੀ ਤੇ ਮੁਲਕੀ ਪ੍ਰਬੰਧ ਵਿਚ ਲੰਘੀ । ਉਹ ਸ਼ੀਸ਼ ਮਹਿਲ ਦੇ ਨਿਵਾਸ ਤੋਂ ਮੈਦਾਨ ਜੰਗ ਵਿਚ ਤੰਬੂ ਦੇ ਜੀਵਨ ਨੂੰ ਵਧੇਰਾ ਚਾਹੁੰਦਾ ਸੀ । ਹਫ ਰੱਖਣੀ ਜਾਂ ਸੁਸਤੀ ਦੇ ਨਾਮ ਤੋਂ ਉਹ ਉਕਾ ਹੀ ਅਜਾਣੂ ਸੀ । ਉਹ ਘੋੜਿਆਂ ਦਾ ਬੜਾ ਸ਼ੌਕੀਨ ਸੀ। ਆਨਰੇਬਲ ਆਜਬਰਨ ਲਿਖਦਾ ਹੈ ਕਿ ਮਹਾਰਾਜਾ ਰਾਤ ਨੂੰ ਸੌਂਦਾ ਸੀ ਤਾਂ ਉਸ ਦਾ ਹੁਕਮ ਸੀ ਕਿ ਇਕ ਜੋਤਿਆ ਜਤਾਇਆ ਘੋੜਾ ਤਿਆਰ ਕਰਕੇ ਉਸ ਦੇ ਪਲੰਘ ਦੇ ਲਾਗੇ ਰਹੋ । ਉਹ ਆਪਣੇ ਗੈਂਡੇ ਦੀ ਚਾਲ ਤੇ ਤਲਵਾਰ ਸੁੱਤੇ ਪਏ ਵੀ ਆਪਣੇ ਨਾਲ ਪਲੰਘ ਦੇ ਸਿਰਹਾਣੇ ਰੱਖਦਾ ਸੀ।
ਉਹ ਔਕੜ ਅਤੇ ਭੈਅ ਦੇ ਸਮੇਂ ਵਧੇਰੇ ਬੇਧੜਕ ਹੋ ਜਾਂਦਾ ਸੀ ਤੇ ਇਸ ਸਮੇਂ ਇਸ ਦਾ ਐਡਾ ਜੋਸ਼ ਵਧਦਾ ਕਿ ਝੱਲਿਆ ਨਾ ਜਾਂਦਾ । ਅਜਿਹੇ ਸਮੇਂ ਅਜਿਹੀ ਸੋਚ ਸੋਚਦਾ ਕਿ ਅੱਖ ਦੇ ਫੇਰ ਵਿਚ ਕਿਸੇ ਕੰਮ ਦਾ ਫੈਸਲਾ ਕਰਕੇ ਉਸ ਤੋਂ ਪੂਰਾ ਪੂਰਾ ਲਾਭ ਪ੍ਰਾਪਤ ਕਰਦਾ । ਉਹ ਵਕਤ ਦਾ ਬੜਾ ਪਾਬੰਦ ਸੀ । ਨਿਤਨੇਮ ਦੇ ਪਿਛੋਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਆਪਣੀ ਫੌਜਾਂ ਦੀ ਕਵਾਇਦ ਦੇਖਣ ਲਈ ਚਲਾ ਜਾਂਦਾ ਸੀ । ਦੇ ਘੰਟੇ ਕਵਾਇਦ ਦੇਖ ਕੇ ਦਸ ਵਜੇ ਤਕ ਦਰਬਾਰ ਵਿਚ ਆ ਜਾਂਦਾ ਤੇ ਇਲਾਕਿਆਂ ਤੋਂ ਆਈਆਂ ਰਿਪੋਰਟਾਂ ਸੁਣਦਾ ਅਤੇ ਉਨ੍ਹਾਂ ਉਤੇ ਹੁਕਮ ਲਿਖਵਾਂਦਾ ਹੁੰਦਾ ਸੀ । ਹੁਕਮ ਦੀ ਇਬਾਰਤ ਮਹਾਰਾਜਾ ਆਪ ਬੋਲਦਾ ਤੇ ਅਗੋਂ ਪੇਸ਼ਕਾਰ (ਸਕੱਤਰ) ਲਿਖਦਾ ਜਾਂਦਾ । ਲਿਖੇ ਹੋਏ ਹੁਕਮ ਨੂੰ ਮੁੜ ਸੁਣਾਉਂਦਾ ਤਾਂ ਜੋ ਪੇਸ਼ਕਾਰ ਕੁਝ ਭੁੱਲ ਨਾ ਕਰ ਬਹੇ । ਇਹ ਕੰਮ ਜੇ ਕਦੀ ਦਿਨ ਤੋਂ ਵਧ ਕੇ ਰਾਤ ਤਕ ਚਲਾ ਜਾਂਦਾ ਤਦ ਵੀ ਉਹ ਉਸ ਨੂੰ ਮੁਕਾ ਕੇ ਉਠਦਾ । ਅਜ ਦਾ ਕੰਮ ਕਦੇ ਵੀ ਕਲ੍ਹ ਤੇ ਨਹੀਂ ਸੁੱਟਦਾ ਸੀ । ਉਹ ਬੜਾ ਮਿਹਨਤੀ ਤੇ ਅਥੱਕ ਕੰਮ ਕਰਨ ਵਾਲਾ ਸੀ, ਉਹ ਕੰਮ ਕਰਨ ਵਿਚ ਬਕੇਵੇਂ ਨੂੰ ਕੁਝ ਭੀ ਨਹੀਂ ਸੀ ਜਾਣਦਾ । ਆਪ ਦੇ ਚਿਹਰੇ ਪਰ ਕਦੇ ਕਿਸੇ ਬਕਾਵਟ ਜਾਂ ਸੁਸਤੀ ਨਹੀਂ ਸੀ ਵੇਖੀ, ਇਸ ਬਾਰੇ ਕਵੀ ਸਾਹਿਬ ਸਿੰਘ ਲਿਖਦਾ ਹੈ :-
"ਸਦ ਹੀ ਕਮਰ ਕਸੀ ਹਮ ਦੇਖੀ,
ਕਬਹੂੰ ਨ ਸੁਸਤੀ ਮੁਖ ਪਰ ਪੇਖੀ।"
ਕਦੀ ਕਦੀ ਰਾਤ ਨੂੰ ਸੁੱਤੇ ਪਏ ਜਾਗ ਆ ਜਾਂਦੀ ਅਤੇ ਕੋਈ ਜਰੂਰੀ ਕੰਮ ਚੇਤੋ ਆਉਂਦਾ ਤਾਂ ਉਸ ਵੇਲੇ ਸਵਾਰ ਨੂੰ ਪੇਸ਼ਕਾਰ ਵੱਲ ਭੇਜ ਕੇ ਬੁਲਵਾ ਲੈਂਦਾ । ਉਹ ਅਗੋਂ ਮਹਾਰਾਜਾ ਨੂੰ ਤਿਆਰ ਵੇਖ ਕੇ ਹੈਰਾਨ ਰਹਿ ਜਾਂਦਾ । ਉਹ ਉਸੇ ਵੱਲੋਂ ਜਿਸ ਗਲ ਦਾ ਨਬੇੜਾ ਕਰਨਾ ਹੁੰਦਾ, ਦੋ ਟੁਕ ਕਰਕੇ ਮੁਕਾ ਦਿੰਦਾ ।
ਭਾਵੇਂ ਉਸ ਦੇ ਅੱਗੇ ਵੰਡੇ ਵੰਡੇ ਖੁਦਮੁਖਤਾਰ ਹੁਕਮਰਾਨ ਨਿਉਂਦੇ ਸਨ ਪਰ ਉਹ ਐਨਾ ਕੁਝ ਹੁੰਦਿਆਂ ਵੀ ਵੱਡੇ ਲੰਮੇ ਜਿਗਰੇ ਵਾਲਾ ਤੇ ਨਿਮਾਣਾ ਸੀ । ਕਦੀ ਕਦੀ ਅਕਾਲੀ ਸਿੰਘ ਜਾਂ ਬਾਬੇ ਸਾਹਿਬਜ਼ਾਦੇ ਉਸ ਨੂੰ ਕਰੜੇ ਬਚਨਾਂ ਨਾਲ ਤਾੜਦੇ ਹੁੰਦੇ ਸਨ, ਪਰ ਉਹ ਸਦਾ ਹੀ