

ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਅਤੇ ਕਦੀ ਵੀ ਅਜਿਹਾ ਮੌਕਾ ਨਹੀਂ ਸੀ ਆਇਆ ਕਿ ਉਹਨਾਂ ਨੂੰ ਆਪਣਾ ਰਾਜਸੀ ਦਾਬਾ ਦਸਦਾ, ਸਗੋਂ ਧਾਰਮਿਕ ਕੰਮਾਂ ਵਿਚ ਉਹਨਾਂ ਤੋਂ ਸਖਤ ਤੋਂ ਸਖਤ ਬਚਨ ਸੁਣ ਕੇ ਵੀ ਆਪਣੇ ਮੱਥੇ ਉਤੇ ਵੋਟ ਤਕ ਨਹੀਂ ਸੀ ਪਾਉਂਦਾ । ਇਕ ਵਾਰੀ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਦਰਬਾਰ ਸਾਹਿਬ ਵਿਚ ਵੜਨ ਤੋਂ ਰੋਕਿਆ ਤੇ ਕਰੜੇ ਬੋਲ ਬੋਲੇ। ਇਸ ਸਮੇਂ ਜੇ ਕੋਈ ਹੰਕਾਰੀ ਹੁਕਮਰਾਨ ਹੁੰਦਾ ਤਾਂ ਕਪੜਿਆਂ ਤੋਂ ਬਾਹਰ ਹੋ ਜਾਂਦਾ ਤੇ ਆਪਣਾ ਸਾਰਾ ਬਲ ਦੱਸਦਾ, ਪਰ ਨਹੀਂ ਉਸ ਨੇ ਅੱਗੋਂ ਹੱਸ ਕੇ ਆਖਿਆ ਕਿ ਆਪ ਦਾ ਡਾਂਟਣਾਂ ਮੇਰੇ ਲਈ ਬੜਾ ਗੁਣਕਾਰੀ ਹੈ। ਮੈਂ ਰਾਜ ਦੇ ਧੰਦਿਆਂ ਵਿਚ ਗਾਵਲ ਹੋ ਕੋ ਆਪਣੇ ਆਪ इला ਬਹਿੰਦਾ ਹਾਂ ਤੇ ਇਹ ਆਪ ਦੀ ਤਾੜਨਾ ਦਾ ਹੀ ਫਲ ਹੈ ਜੋ ਮੈਨੂੰ: ਮੁੜ ਸਿੱਖੀ ਦੇ ਪਧੱਰ ਲੈ ਆਉਂਦਾ ਹੈ। 1 ਆਪ ਗੁਰੂ ਦੀ ਨਗਰੀ ਤੇ ਸਿੱਖੀ ਦੇ ਰਾਖੇ ਹੋ, ਆਪ ਦਾ ਹੁਕਮ ਸਿਰ ਮੱਥੇ ਪਰ ਹੈ।
ਉਹ ਕਰੋਧ ਤੇ ਬੀਰ ਰਸ ਦੇ ਫਰਕ ਦਾ ਪੂਰਾ ਪੂਰਾ ਪਾਰਖੂ ਸੀ । ਉਹ ਨਿੱਕੀ ਨਿੱਕੀ ਗੋਲ ਤੇ ਆਪੇ ਤੋਂ ਬਾਹਰ ਹੋ ਜਾਣ ਵਾਲੇ ਅਹਿਲਕਾਰਾਂ ਨੂੰ ਕਦੇ ਜ਼ਿੰਮੇਵਾਰੀ ਦੇ ਕੰਮ ਨਹੀਂ ਸੀ ਸੌਂਪਦਾ । ਉਹ ਬੀਰ ਰਸ ਵਿਚ ਭਿੰਨੇ ਬਹਾਦਰ ਤੇ ਵੱਡੇ ਹੌਂਸਲੇ ਵਾਲੇ ਸਰਦਾਰਾਂ ਨੂੰ ਗਵਰਨਰੀਆਂ ਤੇ ਰਿਆਸਤਾਂ ਬਖਸ਼ਦਾ ਹੁੰਦਾ ਸੀ। ਨਾਲ ਹੀ ਉਹ ਸਵੈ-ਸਤਿਕਾਰ ਦਾ ਬੜਾ ਕਦਰਦਾਨ ਸੀ, ਜਿਹਾ ਕਿ ਉਹ ਆਪ ਸਵੈ-ਸਤਿਕਾਰ ਦਾ ਨਮੂਨਾ ਸੀ, ਇਸੇ ਤਰ੍ਹਾਂ ਉਹ ਇਸ ਗੁਣ ਵਾਲੇ ਦਰਬਾਰੀਆਂ ਦੀ ਵਧੇਰੇ ਕਦਰ ਕਰਦਾ ਹੁੰਦਾ ਸੀ ।
ਉਹ ਬਚਨ ਦਾ ਬੜਾ ਪੱਕਾ ਸੀ, ਜੋ ਗੱਲ ਇਕ ਵਾਰ ਉਸ ਦੇ ਮੂੰਹ ਤੋਂ ਨਿਕਲ ਜਾਏ, ਉਹ ਸਦਾ ਉਸ ਉਤੇ ਕਾਇਮ ਰਹਿੰਦਾ ਸੀ । ਸੰਸਾਰ ਚੰਦ ਕਾਂਗੜੇ ਵਾਲੇ ਦੀ ਬੇਨਤੀ ਸੁਣ ਕੇ ਮਹਾਰਾਜਾ ਅਮਰ ਸਿੰਘ ਥਾਪਾ ਸੈਨਾਪਤੀ ਨੇਪਾਲ ਦੇ ਹੱਥੋਂ ਉਸ ਨੂੰ ਬਚਾਉਣ ਲਈ ਕਾਂਗੜੇ ਜਾਂਦਾ ਹੈ, ਉਥੇ ਅਮਰ ਸਿੰਘ ਵਲੋਂ ਉਸ ਦੇ ਵਕੀਲ ਪਹੁੰਚਦੇ ਹਨ ਤੇ ਸੰਸਾਰ ਚੰਦ ਤੋਂ ਕਈ ਗੁਣਾਂ ਵਧੇਰਾ ਨਜ਼ਰਾਨਾ ਪੇਸ਼ ਕਰਦੇ ਹਨ। ਪਰ ਉਹ ਇਹ ਆਖ ਕੇ ਉਹਨਾਂ ਵੱਲ ਨਜ਼ਰ ਭਰ ਕੇ ਤੱਕਦਾ ਵੀ ਨਹੀਂ, ਕਿ ਮੈਂ ਸੰਸਾਰ ਚੰਦ ਦੀ ਸਹਾਇਤਾ ਦਾ ਬਚਨ ਕਰ ਚੁੱਕਾ ਹਾਂ, ਹੁਣ ਜੇ ਕਦੇ ਮੈਨੂੰ ਸੋਨੇ ਦੇ ਪਹਾੜ ਵੀ ਉਸਰਾ ਦਿੱਤੇ ਜਾਣ ਤਾਂ ਵੀ ਮੈਂ ਆਪਣੀ ਜ਼ੁਬਾਨ ਤੋਂ ਪਿਛੇ ਨਹੀਂ ਹਟਾਂਗਾ । ਸਰ ਹੈਨਰੀ ਲਾਰਸ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦਾ ਬਚਨ ਦਾ ਪੱਕਾ, ਮੈਂ ਨਾ ਗੁਜ਼ਰੇ ਬਾਦਸ਼ਾਹਾਂ ਵਿਚ ਸੁਣਿਆ ਹੈ ਅਤੇ ਨਾ ਮੌਜੂਦਾ ਵਿਚ ਡਿੱਠਾ ਹੈ ।
ਸੇਰਿ ਪੰਜਾਬ ਜਿਸ ਤਰ੍ਹਾਂ ਮੁਲਕਾਂ ਨੂੰ ਫਤਹ ਕਰਨ ਦੀ ਲਿਆਕਤ ਰੱਖਦਾ ਸੀ ਉਸੇ ਤਰ੍ਹਾਂ ਕਾਬੂ ਕੀਤੇ ਹੋਏ ਇਲਾਕਿਆਂ ਨੂੰ ਆਪਣੇ ਵਸ ਵਿਚ ਰੱਖਣ ਤੇ ਉਹਨਾਂ ਦਾ ਵਧੀਆ ਪ੍ਰਬੰਧ ਕਰਨ ਲਈ ਵੀ ਅਦੁੱਤੀ ਸੀ । ਉਸ ਨੇ ਜੋ ਜੋ ਇਲਾਕੇ ਇਕ ਵਾਰੀ ਫਤਹ ਕੀਤੇ, ਉਹ ਫਿਰ ਉਸਦੇ ਕਬਜ਼ੇ ਤੇ ਕਦੀ ਨਹੀਂ ਨਿਕਲੇ । ਦੇਸ ਫਤਹ ਕਰਨਾ ਤੇ ਉਸ ਦਾ ਪ੍ਰਬੰਧ ਕਰਨਾ, ਇਹ ਦੋ ਵੱਖੋ-ਵੱਖ ਗੁਣ ਹਨ ਅਤੇ ਬਹੁਤ ਘੱਟ ਇਕਨੇ ਵੇਖੇ ਜਾਂਦੇ ਹਨ, ਪਰ ਸ਼ੇਰ ਪੰਜਾਬ ਵਿਚ ਇਹ ਦੋਵੇਂ ਗੁਣ ਸੰਮਲਿਤ ਸਨ। ਬਹੁਤ ਵੇਰੀ ਲੇਖਕ ਇਥੇ ਪਹੁੰਚ ਕੇ ਹੈਰਾਨ ਰਹਿ ਜਾਂਦੇ ਸਨ, ਜਦ ਉਹ ਉਸ ਦਾ ਮੁਲਕੀ ਪ੍ਰਬੰਧ ਇੰਨਾ ਵਧੀਆ ਵੇਖਦੇ ਸਨ, ਕਿਉਂਕਿ ਉਸ ਦਾ ਵਧੇਰਾ ਸਮਾਂ ਨਵੇਂ ਇਲਾਕਿਆਂ ਦੇ ਫਤਹ ਕਰਨ ਵਿਚ ਲੰਘਦਾ ਹੁੰਦਾ ਸੀ, ਪਰ ਅਸਚਰਜਤਾ ਦੀ ਗੱਲ ਤਾਂ ਇਹ ਸੀ ਕਿ ਉਹ ਫਤਹਿ ਕੀਤੇ ਹੋਏ ਇਲਾਕਿਆਂ ਦੇ ਪ੍ਰਬੰਧ ਲਈ ਕਿਥੋਂ ਸਮਾਂ ਕੱਢ ਲੈਂਦਾ ਸੀ । ਇਹ ਵਕੀਰ ਅਜੀਜੁਦੀਨ ਦਾ ਕਹਿਣਾ ਸੀ ਕਿ "ਇਕ ਮਾਮੂਲੀ ਘੋੜੇ ਦੀ ਨਲ-ਬੰਦੀ ਤੋਂ ਲੈ ਕੇ ਵਜ਼ੀਰ ਆਜ਼ਮ ਦੀ ਪੁਸ਼ਾਕ ਤਕ ਸੇਰ ਪੰਜਾਬ ਦੀ ਆਪਣੀ ਨਜ਼ਰ ਵਿਚੋਂ