

ਲੰਘਦੀ ਸੀ ।" ਉਹ ਆਪਣੀ ਸਾਰੀ ਫੌਜ ਦੇ ਇਕ ਇਕ ਸਿਪਾਹੀ ਦੇ ਅਹੁਦੇਦਾਰ ਦੀ ਲਿਆਕਤ ਤੇ ਹੁਨਰ ਤੋਂ ਜਾਣੂ ਸੀ ਅਤੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨਾਰ ਕੰਮ ਸੌਂਪਦਾ ਸੀ। ਮਹਾਰਾਜੇ ਦੇ ਜੀਵਨ ਦੀ ਸਫਲਤਾ ਦਾ ਵੱਡਾ ਕਾਰਨ ਇਹ ਸੀ ਕਿ ਉਹ ਹਰ ਇਕ ਕੰਮ ਲਈ ਯੋਗ ਆਦਮੀ ਚੁਣਨ ਦਾ ਕਮਾਲ ਰੱਖਦਾ ਸੀ, ਉਸਦੀ ਆਮ ਵਾਕਵੀ ਇੰਨੀ ਵਧੀ ਹੋਈ ਸੀ ਕਿ ਯੂਰਪ ਦੇ ਯਾਤਰੂ ਜਦ ਉਸ ਦੇ ਦਰਬਾਰ ਵਿਚ ਆਉਂਦੇ ਤੇ ਉਸ ਦੀ ਦੂਜੇ ਮੁਲਕਾਂ ਸਬੰਧੀ ਇੰਨੀ ਡੂੰਘੀ ਵਾਕਫੀ ਸੁਣਦੇ ਤਾਂ ਉਹ ਚਕਰਾ ਜਾਂਦੇ । ਮੂਰ ਕਰਾਫਟ ਲਿਖਦਾ ਹੈ ਕਿ ਮੈਂ ਮਹਾਂਦੀਪ ਏਸ਼ੀਆ ਵਿਚ ਸ਼ੇਰਿ ਪੰਜਾਬ ਜਿੰਨਾ ਵਾਨਫਕਾਰ ਹੁਕਮਰਾਨ ਅੱਜ ਤਕ ਨਹੀਂ ਡਿੱਠਾ।
ਕਈ ਇਤਿਹਾਸਕਾਰਾਂ ਨੇ ਖਾਲਸਾ ਫੌਜਾਂ ਦੀ ਬੇਨਜ਼ੀਰ ਕਵਾਇਦਦਾਨੀ ਤੇ ਮਹਾਰਾਜੇ ਦੀਆਂ ਅਦੁੱਤੀ ਜਿੱਤਾਂ ਦਾ ਮੂਲ ਕਾਰਣ ਯੂਰਪੀ ਅਫਸਰ ਦੱਸੇ ਹਨ, ਪਰ ਖੋਜ ਕੀਤਿਆਂ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ । ਖਾਲਸਾ ਫੌਜ ਦੇ ਕਵਾਇਦ ਸਿੱਖਣ ਬਾਬਤ ਅਸੀਂ ਸਵਿਸਥਾਰ ਬਾਰੇ ਪਿਛੇ ਲਿਖ ਆਏ ਹਾਂ, ਇਥੇ ਮਹਾਰਾਜਾ ਸਾਹਿਬ ਦੀਆਂ ਫਤਹਯਾਬੀਆਂ ਬਾਰੇ ਕੁਝ ਲਿਖਦੇ ਹਾਂ। ਸਭ ਤੋਂ ਪਹਿਲੇ ਯੂਰਪੀਨ ਅਫਸਰ ਜਿਹੜੇ ਮਹਾਰਾਜ ਕੋਲੇ ਆਏ ਵੈਨਤੂਰਾ ਤੇ ਇਲਾਰਡ ਸਨ ਤੇ ਇਹ ਮਾਰਚ ਸੰਨ 1822 ਵਿਚ ਸਰਕਾਰ ਕੋਲ ਨੌਕਰ ਹੋਏ।
ਮਹਾਰਾਜਾ ਦੀਆਂ ਪ੍ਰਸਿੱਧ ਜਿੱਤਾਂ ਇਹ ਹਨ, ਜਿਹਨਾਂ ਨਾਲ ਉਸ ਨੇ ਖਾਲਸਾ ਰਾਜ ਕਾਇਮ ਕੀਤਾ :-
ਲਾਹੌਰ ਸੰਨ 1799 ਈ: ਵਿਚ ਫਤਹਿ ਕੀਤਾ, ਜੰਮੂ ਤੇ ਸਿਆਲਕੋਟ ਸੰਨ 1800 ਵਿਚ, ਅੰਮ੍ਰਿਤਸਰ ਸੰਨ 1802 ਵਿਚ, ਝੰਗ ਦਾ ਇਲਾਕਾ ਸੰਨ 1803 ਵਿਚ, ਜਿਹਲਮ ਤੇ ਓਨਾਂ ਦੇ ਵਿਚਾਲੇ ਦਾ ਇਲਾਕਾ ਸੰਨ 1805 ਵਿਚ, ਕਸੂਰ ਸਣੇ ਹਲਕੇ ਦੇ 1807 ਵਿਚ, ਪਠਾਨਕੋਟ, ਬਸੌਲੀ, ਚੰਬਾ ਤੇ ਪਹਾੜੀ ਇਲਾਕਾ 1808 ਵਿਚ, ਧੰਨੀ ਪੋਠੋਹਾਰ, ਅਟਕ ਤੇ ਹਜਾਰਾ 1813 ਵਿਚ, ਮੁਲਤਾਨ ਸਣੇ ਕੁਲ ਸਾਰੇ ਹਲਕੇ ਦੇ 1818 ਵਿਚ, ਕਸ਼ਮੀਰ 1819 ਵਿਚ, ਡੇਰਾ ਅਸਮੈਲ ਖਾਨ ਤੇ ਗਾਜ਼ੀ ਖਾਨ 1819 ਵਿਚ ਮਹਾਰਾਜਾ ਫਤਹ ਕਰ ਚੁੱਕਾ ਸੀ । ਇਸ ਤੋਂ ਇਹ ਸਾਫ ਸਿੱਧ ਹੋ ਗਿਆ ਹੈ ਕਿ ਮਹਾਰਾਜੇ ਦੀਆਂ ਭਾਰੀਆਂ ਜਿੱਤਾਂ ਯੂਰਪੀਨ ਅਵਸਰਾਂ ਦੇ ਮਹਾਰਾਜੇ ਕੋਲ ਨੌਕਰ ਹੋਣ ਤੋਂ ਪਹਿਲਾਂ ਦੀਆਂ ਸਨ । ਇਸ ਲਈ ਖਾਲਸਾ ਫੌਜ ਦੀ ਵਧੀਆ ਕਵਾਇਦਦਾਨੀ ਤੇ ਵਤਹਯਾਬੀਆਂ ਦਾ ਸਿਹਰਾ ਰਣਜੀਤ ਸਿੰਘ ਦੇ ਆਪਣੇ ਸਿਰ ਹੈ, ਨਾ ਕਿ ਕਿਸੇ ਹੋਰ ਦੇ ।
ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ 'ਉਨੀਵੀਂ ਸਦੀ ਦੇ ਆਰੰਭ ਵਿਚ ਜਦ ਕਿ ਸਾਰੇ ਦੇਸ਼ ਦੀਆਂ ਕੌਮਾਂ ਵਿਚ ਖਲਬਲੀ ਮਚੀ ਹੋਈ ਸੀ, ਮਹਾਰਾਜਾ ਰਣਜੀਤ ਸਿੰਘ ਨੇ ਇਸ ਸਮੇਂ ਬੜੇ ਹਿੰਮਤ, ਬੀਰਤਾ ਅਤੇ ਅਕਾਲ ਪੁਰਖ ਦੀ ਬਖਸ਼ੀ ਹੋਈ ਯੋਗਤਾ ਤੋਂ ਪੂਰਾ ਕੰਮ ਲਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦਿਆਂ ਜੰਗੀ ਸਿੰਘਾਂ ਨੂੰ ਜੱਥੇਬੰਦੀ ਵਿਚ ਲਿਆ ਕੇ ਇਕ ਜ਼ਬਰਦਸਤ ਕੌਮ ਬਣਾ ਦਿੱਤਾ । ਮਹਾਰਾਜਾ ਦੀ ਜ਼ਬਰਦਸਤ ਹਕੂਮਤ ਦੇ ਛਤਰ ਹੇਠ ਆ ਕੇ ਸਿੱਖ ਅਜਿਹੇ ਬਾਕਾਇਦਾ ਫੌਜੀ ਸਿੱਖਿਆ ਵਿਚ ਨਿਪੁੰਨ ਕੀਤੇ ਗਏ, ਜੋ ਇਸ ਤੋਂ ਪਹਿਲਾਂ ਨੇ ਕਦੀ ਦੇਸੀ ਫੌਜਾਂ ਵਿਚ ਹੋ ਸਕੇ ਸਨ ਅਤੇ ਨਾ ਹੀ ਇਸ ਦੇ ਪਿਛੋਂ ਦੇਖਣ ਵਿਚ ਆਏ ਸਨ। ਹੁਣ ਉਹ ਕੌਮ ਥੋੜ੍ਹੇ ਦਿਨਾਂ ਵਿਚ ਹੀ ਹਨੇਰ ਦੀ ਲੜਨ ਵਾਲੀ ਹੋ ਗਈ । ਮਹਾਰਾਜਾ ਰਣਜੀਤ