Back ArrowLogo
Info
Profile

ਸਿੰਘ ਜੀ ਦੀ ਨਿਰਸੰਦੇਹ ਸੰਸਾਰ ਦੇ ਉਨ੍ਹਾਂ ਗੈਰ ਮਾਮੂਲੀ ਆਦਮੀਆ ਵਿਚੋਂ ਹੋਇਆ ਹੈ ਜਿਨ੍ਹਾਂ ਨੇ ਸੰਸਾਰ ਦਾ ਤਖਤਾ ਪਲਟ ਦਿੱਤਾ । ਉਸ ਨੇ ਆਪਣੀ ਖਿੰਡੀ ਹੋਈ ਕੌਮ ਨੂੰ ਇਕਠਾ ਕਰਕੇ ਉਹਨਾਂ ਨੂੰ ਇਕ ਜ਼ਬਰਦਸਤ ਤੇ ਬਲਵਾਨ ਕੌਮ ਬਣਾ ਦਿੱਤਾ। ਇਸ ਵਿਚ ਰਤੀ ਭਰ ਵੀ ਸ਼ੱਕ ਨਹੀਂ ਕਿ ਉਹ ਆਪਣੀਆਂ ਜਿਤਾਂ ਦਾ ਮੈਦਾਨ ਦਿੱਲੀ ਤਕ ਜਾ ਉਸ ਦਾ ਬੰਨਾ ਅੰਗਰੇਜਾਂ ਨਾਲ ਜੋ ਉਸ ਵੇਲੇ ਹਿੰਦ ਵਿਚ ਜ਼ੋਰ ਪਕੜ ਰਹੇ ਸਨ - ਕਾਇਮ ਨਾ ਹੋ ਗਿਆ ਹੁੰਦਾ ।

ਇਸ ਤੋਂ ਛੁੱਟ ਉਸ ਨੇ ਜਿਹੜੇ ਇਲਾਕੇ ਖਾਲਸਾ ਰਾਜ ਨਾਲ ਮਿਲਾਏ, ਉਹਨਾਂ ਦਿਆਂ ਹਾਕਮਾਂ ਨੂੰ ਧੱਕਾ ਦੇ ਕੇ ਨਹੀਂ ਸੀ ਕੱਢ ਦਿੱਤਾ, ਸਗੋਂ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਭਾਰੀ ਜਾਗੀਰਾਂ ਅਤੇ ਫੌਜ ਵਿਚ ਉਚੀ ਜਿੰਮੇਵਾਰੀ ਦੇ ਅਹੁਦੇ ਦਿੱਤੇ । ਇਸ ਦੀ ਪੁਸ਼ਟੀ ਮੇਜਰ ਲਾਰੰਸ ਦੀ ਕਲਮ ਤੋਂ ਇਉਂ ਹੁੰਦੀ ਹੈ :-

ਦਿੱਲੀ ਤੇ ਕਾਬਲ ਦਿਆਂ ਬਾਜ਼ਾਰਾਂ ਵਿਚ ਆਪ ਕਈ ਸ਼ਾਹੀ ਘਰਾਣੇ ਦਿਆਂ ਲੋਕਾਂ ਨੂੰ ਦਰ ਦਰ ਮੰਗਦੇ ਦੇਖੋਗੇ, ਪਰ ਪੰਜਾਬ ਵਿਚ ਕੋਈ ਅਜਿਹਾ ਘਰਾਣਾ ਨਹੀਂ ਜਿਸ ਦਾ ਇਲਾਕਾ ਮਹਾਰਾਜੇ ਨੇ ਫਤਹ ਕਰਕੇ ਆਪਣੇ ਨਾਲ ਮਿਲਾ ਲਿਆ ਹੋਵੇ ਅਤੇ ਉਸ ਨੂੰ ਚੌਖੀ ਜਾਗੀਰ ਜਾਂ ਪੈਨਸ਼ਨ ਗੁਜ਼ਾਰੇ ਲਈ ਨਾ ਦਿੱਤੀ ਹੋਵੇ । ਇਹ ਨਿਯਮ ਕੇਵਲ ਸਿੱਖਾਂ ਤਕ ਹੀ ਬਸ ਨਹੀਂ, ਸਗੋਂ ਮੁਸਲਮਾਨਾ ਆਦਿ ਅਨਮਤੀ ਲੋਕਾਂ ਨਾਲ ਵੀ ਉਹ ਉਸੇ ਤਰ੍ਹਾਂ ਦਰਿਆ ਦਿਲੀ ਨਾਲ ਪੇਸ਼ ਆਉਂਦਾ ਹੈ । ਉਦਾਹਰਣ ਲਈ ਨਵਾਬ ਕੁਤਬਦੀਨ ਕਸੂਰੀਆ, ਨਵਾਬ ਮੁਜਫਰ ਖਾਨ ਮੁਲਤਾਨੀ ਅਤੇ ਸੁਲਤਾਨ ਮੁਹੰਮਦ ਖਾਨ ਬਾਰਕਜ਼ਈ ਆਦਿ ਦੇ ਘਰਾਣਿਆਂ ਨੂੰ ਬਹੁਤ ਵੱਡੀਆਂ ਵੱਡੀਆਂ ਜਾਗੀਰਾਂ ਉਸ ਨੇ ਬਖਸ਼ੀਆਂ ਹੋਈਆਂ ਸਨ।

ਵਿੱਦਿਆ ਨਾਲ ਪਿਆਰ

ਕੌਮ ਦਿਆਂ ਬੱਚਿਆਂ ਨੂੰ ਵਿਦਵਾਨ

ਬਨਾਣ ਦੀ ਲਗਨ

ਸ਼ੇਰ ਪੰਜਾਬ ਦੇ ਸਿਰ ਪਰ ਨਿੱਕੀ ਉਮਰ ਵਿਚ ਹੀ ਫੌਜੀ ਕੰਮ-ਕਾਜ ਦਾ ਇੰਨਾ ਬੇਓੜਕ ਭਾਰ ਪੈ ਗਿਆ ਕਿ ਉਸ ਦੇ ਬਚਪਨ ਦਾ ਸਾਰਾ ਸਮਾਂ ਇਸੇ ਕੰਮ ਦੇ ਪੂਰਾ ਕਰਨ ਵਿਚ ਬੀਤ ਗਿਆ, ਜਿਸ ਕਰਕੇ ਉਹ ਵਧੇਰੀ ਵਿਦਿਆ ਪ੍ਰਾਪਤ ਨਾ ਕਰ ਸਕਿਆ, ਪਰ ਉਸ ਦਾ ਮਨ ਉਚੇ ਵਿਦਵਾਨਾਂ ਦੀ ਕਦਰ ਨਾਲ ਭਰਪੂਰ ਸੀ । ਸ਼ੋਰ ਪੰਜਾਬ ਆਉਣ ਵਾਲੀ ਸੰਤਾਨ ਨੂੰ ਸਾਰੀਆਂ ਵਿਦਿਆ ਤੇ ਸਭ ਹੁਨਰਾਂ ਵਿਚ ਨਿਪੁੰਨ ਕਰਨ ਦੇ ਯਤਨ ਵਿਚ ਬੜਾ ਸਰਗਰਮ ਸੀ। ਇਸ ਨੇ ਕਈ ਸਰਦਾਰਾਂ ਦਿਆਂ ਬੱਚਿਆਂ ਨੂੰ ਆਪਣੇ ਖਰਚ ਪਰ ਅੰਗਰੇਜ਼ੀ ਅਤੇ ਫਰਾਂਸੀਸੀ ਪੜ੍ਹਨ ਲਈ ਉਸ ਸਮੇਂ ਦੇ ਲੁਧਿਆਣੇ ਦੇ ਅਮਰੀਕਨ ਮਿਸ਼ਨ ਦੇ ਸਕੂਲ ਵਿਚ ਭੇਜਿਆ, ਜਿਨ੍ਹਾਂ ਵਿਚੋਂ ਬਿਸ਼ਨ ਸਿੰਘ ਕਾਫੀ ਅੰਗਰੇਜ਼ੀ ਤੇ ਫਰੰਚ ਲਿਖ ਪੜ੍ਹ ਸਕਦਾ ਸੀ । ਮਹਾਰਾਜਾ ਸਾਹਿਬ ਲਾਹੌਰ ਵਿਚ ਇਕ ਵਧੀਆ ਵਿਦੇਸ਼ੀ ਵਿਦਿਆਲਾ ਖੋਲ੍ਹਣਾ ਚਾਹੁੰਦਾ ਸੀ, ਆਪ ਨੇ ਇਸ ਕੰਮ ਲਈ ਪ੍ਰੋਫੈਸਰ ਲੋਰੀ (Lourio) ਨੂੰ ਜੋ ਲੁਧਿਆਣੇ ਦੇ ਅਮਰੀਕਨ ਪਰਸ ਬਟੀਰੀਅਨ ਚਰਚ ਦੇ ਸਕੂਲ ਦਾ ਇਨਚਾਰਜ ਸੀ, ਲਾਹੌਰ ਬੁਲਵਾਇਆ ਅਤੇ ਉਸ ਦੀ ਬੜੀ ਆਉ ਭਗਤ ਕੀਤੀ। ਦੀਵਾਨ ਕਾਬਲੀ ਮਲ ਦੀ ਹਵੇਲੀ ਵਿਚ ਨਵੇਂ ਵਿਦਿਆਲਿਆ ਦੇ ਬਣਨ ਤਕ ਇਸ ਕੰਮ ਦੇ

131 / 154
Previous
Next