

ਆਰੰਭ ਦੇਣ ਲਈ ਨੀਯਤ ਹੋਈ । ਸਾਰਾ ਜ਼ਰੂਰੀ ਪ੍ਰਬੰਧ ਹੋ ਗਿਆ, ਪਰ ਚੁੱ ਕਿ ਮਿਸਟਰ ਲੋਰੀ ਆਪਣੇ ਮਿਸ਼ਨ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਵਿਚ ਬਿਨਾਂ ਅੰਜੀਲ ਦੇ ਪ੍ਰਚਾਰ ਦੇ ਕਿਸੇ ਤਲਬ ਤੇ ਵੀ ਪੜ੍ਹਾਣਾ ਨਹੀਂ ਸੀ ਪ੍ਰਵਾਨ ਕਰਦਾ ਤੇ ਮਹਾਰਾਜਾ ਅੰਜੀਲ ਦਾ ਪੜ੍ਹਾਨਾ ਨਹੀਂ ਸੀ ਮੰਨਦਾ । ਇਸ ਲਈ ਛੇਕੜ ਲੰਮੀ ਵਿਚਾਰ ਦੇ ਬਾਅਦ ਉਸ ਸਮੇਂ ਤਕ ਮਹਾਰਾਜਾ ਨੇ ਆਪਣੇ ਏਸ ਇਰਾਦੇ ਨੂੰ ਰੋਕ ਦਿੱਤਾ ਜਦ ਤਕ ਕੋਈ ਪੂਰਾ ਵਿਦਵਾਨ ਫਰੰਚ ਯਾ ਅੰਗਰੇਜ਼ ਇਸ ਕੰਮ ਲਈ ਨਾ ਮਿਲ ਜਾਏ ਅਤੇ ਮੁੜ ਉਹੀ ਪਹਿਲਾ ਤਰੀਕਾ ਗੁਰਮੁਖੀ, ਵਾਰਸੀ, ਸੰਸਕ੍ਰਿਤ ਅਤੇ ਅਰਥੀ ਆਦਿ ਦਾ ਜਾਰੀ ਰੱਖਿਆ। ਸ਼ਹਿਰ ਵਿਚ ਕਈ ਦਰਗਾਹਾਂ ਤੋਂ ਛੁੱਟ ਵਧੀਆ ਫਾਰਸੀ ਤਾਲੀਮ ਲਈ ਮੀਆਂ ਵੱਡੇ ਦੇ ਨਾਮੀ ਮਦਰੱਸੇ ਦੇ ਨਾਲ ਬਹੁਤ ਸਾਰੀ ਜਾਗੀਰ ਲਾ ਕੇ ਉਸ ਨੂੰ ਉਨਤੀ ਦੀ ਚੋਟੀ ਤੇ ਪਹੁੰਚਾ ਦਿੱਤਾ, ਇਨ੍ਹਾਂ ਮਕਤਬਾਂ ਵਿਚ ਬਹੁਤ ਸਾਰੇ ਸਿੱਖ ਬੱਚਿਆਂ ਨੇ ਉਚੀ ਵਿਦਿਆ ਪਾਈ। ਇਸ ਬਾਰੇ ਡਾਕਟਰ ਲੈਤੀਨਰ (Dr. Letiner) ਨੇ ਆਪਣੀ ਲਿਖੀ ਕਿਤਾਬ ਵਿਚ ਬੜੇ ਵਿਸਥਾਰ ਨਾਲ ਲਿਖਿਆ ਹੈ, ਜਿਸ ਦਾ ਸਾਰ ਇਹ ਹੈ:
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਚਾਰ ਹਜ਼ਾਰ ਦੇ ਲਗਭਗ ਸਕੂਲ ਸਨ, ਜਿਨ੍ਹਾਂ ਵਿਚ ਬੜੀ ਗਿਣਤੀ ਵਿਚ ਵਿਦਿਆਰਥੀ ਤੇ ਵਿਦਿਆਰਥਨਾਂ, ਗੁਰਮੁਖੀ, ਵਾਰਸੀ, ਸੰਸਕ੍ਰਿਤ, ਅਰਬੀ ਤੇ ਮਹਾਜਨੀ ਵਿਚ ਆਪੋ ਆਪਣੀ ਰੁਚੀ ਅਨੁਸਾਰ ਵਿੱਦਿਆ ਪ੍ਰਾਪਤ ਕਰਦੇ ਸਨ । ਇਹ ਸਕੂਲ ਗੁਰਦੁਆਰਿਆਂ, ਮਸੀਤਾਂ, ਮੰਦਰਾਂ ਅਤੇ ਖਾਸ ਖਾਸ ਵਿਦਵਾਨਾਂ ਦੇ ਡੇਰਿਆਂ ਵਿਚ ਚਲਦੇ ਸਨ । ਇਨ੍ਹਾਂ ਮਕਤਬਾਂ ਪਾਠਸ਼ਾਲਾਂ, ਮਦਰਸਿਆਂ ਤੇ ਦਰਗਾਹ ਵਿਚ ਪਤਾਉਣ ਦੀ ਸੇਵਾ ਕਰਨ ਵਾਲਿਆਂ ਦੀ ਮਹਾਰਾਜਾ ਬੜੀ ਇੱਜ਼ਤ ਕਰਦੇ ਹੁੰਦੇ ਸਨ । ਇਨ੍ਹਾਂ ਦੀ ਸਹਾਇਤਾ ਲਈ ਆਪ ਨੇ ਵੱਡੀਆਂ ਵੱਡੀਆਂ ਜਾਗੀਰਾਂ ਇਨ੍ਹਾਂ ਟਿਕਾਣਿਆਂ ਨਾਲ ਲਾ ਦਿੱਤੀਆਂ। ਵਿੱਦਿਆ ਲਈ ਮੌਜੂਦਾ ਹਕੂਮਤਾਂ ਦੀ ਤਰ੍ਹਾਂ ਕੋਈ ਖਾਸ ਮਹਿਕਮਾ ਨਹੀਂ ਸੀ ਅਤੇ ਨਾ ਹੀ ਵਿੱਦਿਆ ਦੇ ਵਿਚ ਹਕੂਮਤ ਕੋਈ ਦਖਲ ਦਿੰਦੀ ਸੀ, ਬਲਕਿ ਵਿਦਿਆ ਪ੍ਰਾਪਤ ਕਰਨ ਲਈ ਸਭ ਨੂੰ ਪੂਰੀ ਖੁੱਲ੍ਹ ਸੀ । ਇਸ ਤੋਂ ਅੱਗੇ ਡਾਕਟਰ ਸਾਹਿਬ ਨੇ ਆਪਣੀ ਕਿਤਾਬ ਵਿਚ ਇਕ ਨਕਸ਼ਾ ਦਿਤਾ ਹੈ, ਜਿਸ ਤੋਂ ਸਪੱਸਟ ਹੁੰਦਾ ਹੈ ਕਿ ਖਾਲਸਾ ਰਾਜ ਸਮੇਂ 22 ਤਰ੍ਹਾਂ ਦੀ ਵਿੱਦਿਆ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸੀ ਆਦਿ । ਜਿਹੜੇ ਬੱਚੇ ਪੜ੍ਹ ਕੇ ਨਿਕਲਦੇ ਸਨ ਉਹਨਾਂ ਨੂੰ ਮਹਾਰਾਜਾ ਫਰਾਂਸੀਸੀ, ਇਟੈਲੀਅਨ ਤੇ ਅੰਗਰੇਜ਼ ਆਪਣੇ ਡਾਕਟਰਾਂ ਤੇ ਅਫਸਰਾਂ ਦੀ ਨਿਗਰਾਨੀ ਵਿਚ ਜਰਾਹ (ਚੀਰਫਾੜ) ਦਾ ਕੰਮ, ਇੰਜੀਨੀਅਰੀ, ਅਸਲਾਬਾਜ਼ੀ ਤੇ ਬਾਰੂਦਸਾਜ਼ੀ ਆਦਿ ਦੇ ਹੁਨਰ ਸਿੱਖਣ ਲਈ ਮੁਕਰਰ ਕਰ ਦਿੰਦਾ ਸੀ' । ਸੰਨ 1836 ਈ: ਵਿਚ ਡਾਕਟਰ ਮੈਰਗਰੇਗਰ ਨੇ ਸ਼ੇਰ ਪੰਜਾਬ ਦਾ ਬਿਜਲੀ (ਬੈਟਰੀ) ਨਾਲ ਇਲਾਜ ਕੀਤਾ ਤੇ ਉਸ ਤੋਂ ਕੁਝ ਲਾਭ ਹੋਇਆ। ਡਾਕਟਰ ਮੈਕਗਰੇਗਰ ਲਿਖਦਾ ਹੈ ਕਿ ਮਹਾਰਾਜੇ ਨੇ ਮੈਨੂੰ ਆਖਿਆ ਸੀ ਕਿ ਬੈਟਰੀ ਲਾਉਣ ਦਾ ਤਰੀਕਾ ਕੁਝ ਕੁ ਨੌਜਵਾਨਾਂ ਨੂੰ ਸਿਖਾ ਦੇਵੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਸ ਇਲਾਜ ਦੇ ਤਰੀਕੇ ਨਾਲ ਲਾਭ ਪਹੁੰਚੇ । ਚੁਨਾਂਚ ਕਈ ਵਿਦਿਆਰਥੀਆਂ ਨੂੰ ਇਹ
1. ਹਿਸਟਰੀ ਆਫ ਦੀ ਅਮਰੀਕਨ ਪਰਸ ਬਟੀਰੀਅਨ ਮਿਸ਼ਨ ਇਨ ਇੰਡੀਆ, ਸਵਾ 271
2. ਲਾਹੌਰ ਦੀ ਹਿਸਟਰੀ ਸ: ਮੁ: ਲਤੀਫ 1561
3. Dr. Leitner ਦੀ ਪੁਸਤਕ ਦਾ ਵਿਚਾਰ ਹੈ ਕਿ ਇਸ ਵਕਤ ਇਸ ਦੀ ਕੇਵਲ ਇਕੋ ਕਾਪੀ ਹੈ, ਜੇਹੜੀ ਪੰਜਾਬ ਪਬਲਿਕ ਲਾਇਬਰੇਰੀ ਲਾਹੌਰ ਵਿਚ ਬਤੀ ਹਿਫਾਜ਼ਤ ਨਾਲ ਰੱਖੀ ਗਈ ਹੈ।