

ਤਰੀਕਾ ਦੱਸਿਆ ਗਿਆ । ਮਹਾਰਾਜਾ ਨੇ ਕਈ ਵਿਦਵਾਨਾਂ ਨੂੰ ਫਰੰਚ ਅਤੇ ਅੰਗਰੇਜ਼ੀ ਦੀਆਂ ਗੁਣਕਾਰੀ ਕਿਤਾਬਾਂ ਦੇ ਪੰਜਾਬੀ ਤੇ ਫਾਰਸੀ ਵਿਚ ਉਲਥਾ ਕਰਨ ਲਈ ਨੀਯਤ ਕੀਤਾ ਸੀ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਪੁਸਤਕਾਂ ਉਸ ਦੇ ਜਿਊਂਦੇ ਹੀ ਉਲਥਾ ਹੋ ਗਈਆਂ। ਉਨ੍ਹਾਂ ਦੇ ਉਲਥਾਕਾਰਾਂ ਨੂੰ ਵੱਡੇ ਵੱਡੇ ਇਨਾਮ ਤੋਂ ਖਿਲਤਾਂ ਮਿਲਦੀਆਂ, ਜਿਨ੍ਹਾਂ ਵਿਚੋਂ ਮੇਜਰ ਹਕ ਦਾ ਲਿਖਤ 'ਕੋਰਟ ਮਾਰਸ਼ਲ ਲਾ' ਦਾ ਉਲਥਾ ਪ੍ਰਸਿੱਧ ਹੈ ਜੋ ਆਮ ਸਿੱਖ ਫੌਜਾਂ ਵਿਚ ਪ੍ਰਚੱਲਤ ਸੀ'। ਇਸੇ ਤਰ੍ਹਾਂ ਡਾ. ਹਾਨੰਗ ਬਰਗਰ ਦੀ ਸਹਾਇਤਾ ਨਾਲ ਕਈ ਡਾਕਟਰੀ ਤੋ ਜਰਾਹੀ ਦੀਆਂ ਪੋਥੀਆਂ ਉਲਥਾ ਹੋਈਆਂ। ਇਹ ਨੁਸਖੇ (ਖਰੜੇ) ਜਦ ਮਹਾਰਾਜਾ ਦੀ ਸੇਵਾ ਵਿਚ ਪੇਸ਼ ਹੋਏ ਤਾਂ ਉਹ ਬੜਾ ਹੀ ਪ੍ਰਸੈਨ ਹੋਇਆ ਤੇ ਲੇਖਕਾਂ ਨੂੰ ਵੱਡੇ ਵੱਡੇ ਇਨਾਮ ਬਖਸ਼ੇ। ਇਸ ਸੰਮਤ 1868 ਈ: ਵਿਚ ਇਕ ਹੋਰ ਪ੍ਰਸਿੱਧ ਰਾਜਨੀਤਕ ਪੁਸਤਕ ਪੰਚ ਤੰਤਰ ਯਾ 'ਅਯਾਰਦਾਨਿਸ' ਦਾ ਪੰਜਾਬੀ ਵਿਚ ਇਕ ਹੋਰ ਪ੍ਰਸਿੱਧ ਕਵੀ ਭਾਈ ਬੁਧ ਸਿੰਘ ਤੋਂ ਅਨੁਵਾਦ ਕਰਵਾਇਆ, ਜਿਸ ਦਾ ਨਾਮ ‘ਬੁਧ ਬਾਰਧਿ' (ਅਕਲ ਦਾ ਸਮੁੰਦਰ) ਰੱਖਿਆ, ਇਹ ਕਵੀ ਪੁਸਤਕ ਦੇ ਅਰੰਭ ਵਿਚ ਲਿਖਦਾ ਹੈ-
ਸ੍ਰੀ ਰਣਜੀਤ ਸਿੰਘ ਜੂ ਨਾਮ,
ਜਿਹ ਜਗਤੀਤ ਕਰਯੋ ਸ਼ੁਭ ਕਾਮ !
ਤਾਂ ਨ੍ਰਿਪ ਮੋਹਿ ਬੁਲਾਇਕੈ,
ਕੀਨੋ ਬਹੁ ਸਮਾਨ......
ਨਾਮ ਅਯਾਰ ਦਾਨਿਸਹਿ ਦਾਸ,
ਸੋ ਭਾਖਾ ਅਬ ਕਰੋ ਸੁ ਰਾਸ
ਇਸੇ ਤਰ੍ਹਾਂ ਕਵੀ ਭਾਈ ਜੋਧ ਸਿੰਘ, ਸ਼ਿਵ ਦਿਆਲ ਆਦਿ ਕਈ ਦਰਬਾਰੀ ਕਵੀ ਦਿਨ ਰਾਤ ਵਿਦਿਅਕ ਸੇਵਾ ਵਿਚ ਲੱਗੇ ਰਹਿੰਦੇ ਸਨ । ਗਨ ਫੈਕਟਰੀਆਂ (ਤੋਪਾਂ ਢਾਲਣ ਦੇ ਕਾਰਖਾਨਿਆਂ) ਤੇ ਕਾਰੀਗਰਾਂ ਲਈ ਜਰੂਰੀ ਨੇਟ ਸਰਦਾਰ ਲਹਿਣਾ ਸਿੰਘ ਜੀ ਮਜੀਠੀਏ ਨੇ ਫਾਰਸੀ ਤੇ ਗੁਰਮੁਖੀ ਵਿਚ ਲਿਖੇ ਸਨ ਜੋ ਨਿੱਤ ਵਰਤੋਂ ਵਿਚ ਆਉਂਦੇ ਸਨ। ਮਹਾਰਾਜਾ ਜਦ ਕਿਸੇ ਯੂਰਪੀਨ ਨੂੰ ਮਿਲਦਾ ਤਾਂ ਉਸ ਪਰ ਬੇਗਿਣਤ ਪ੍ਰਸ਼ਨ ਕਾਢਾਂ