

ਸੰਬੰਧੀ ਐਸੇ ਦਿਲ-ਖਿੱਚਵੇਂ ਤਰੀਕੇ ਨਾਲ ਕਰਦਾ ਕਿ ਜੋ ਕੁਝ ਉਨ੍ਹਾਂ ਦੇ ਦਿਮਾਗ ਵਿਚ ਹੁੰਦਾ ਉਹ ਉਨ੍ਹਾਂ ਤੋਂ ਬਾਹਰ ਕਢਵਾ ਲੈਂਦਾ। ਐਸੇ ਸਮੇਂ ਉਹ ਅਕਸਰ ਆਪਣਿਆਂ ਸਰਦਾਰਾਂ ਨੂੰ ਆਪਣੇ ਨਾਲ ਰੱਖਦਾ ਹੁੰਦਾ ਸੀ ਤਾਂ ਕਿ ਉਹ ਵੀ ਨਵੀਆਂ ਨਵੀਆਂ ਵਿਚਾਰਾਂ ਤੋਂ ਲਾਭ ਪ੍ਰਾਪਤ ਕਰਨ ।
ਸਰ ਹੇਨਰੀ ਫੋਨ ਜਦ ਕੌਰ ਨੌਨਿਹਾਲ ਸਿੰਘ ਦੇ ਵਿਆਹ ਪਰ ਲਾਹੌਰ ਆਇਆ ਸੀ ਤਾਂ ਇਸ ਦਾ ਸਕੱਤਰ ਆਪਣੀ ਡਾਇਰੀ ਵਿਚ ਲਿਖਦਾ ਹੈ ਕਿ ਅੰਗਰੇਜੀ ਤੋਪਾਂ ਦੀ ਚਲਾਈ ਬਾਰੇ ਮਹਾਰਾਜਾ ਸਾਹਿਬ ਕਮਾਂਡਰ ਇਨ ਚੀਫ ਤੋਂ ਬੜੇ ਭਾਵਪੂਰਤ ਸਵਾਲ ਪੁੱਛਦਾ ਰਹਿੰਦਾ ਸੀ । ਮੁਲਾਕਾਤ ਸਮੇਂ ਅਕਸਰ ਮੁਖ ਗੱਲ ਬਾਤ ਯੂਰਪ ਵਿਚ ਤੋਪਾਂ ਢਾਲਣ ਦੇ ਤਰੀਕੇ ਆਦਿ ਦੀ ਹੋਇਆ ਕਰਦੀ ਸੀ।
ਮਹਾਰਾਜਾ ਦੇ ਜਾਰੀ ਕੀਤੇ ਹੋਏ ਇੰਜੀਨੀਅਰ ਤੇ ਗਣਿਤ ਵਿਦਿਆ ਦੇ ਵਿਦਿਯਾਲਿਆਂ ਦੇ ਕਾਮਯਾਬ ਵਿਦਿਆਰਥੀਆਂ ਵਿਚੋਂ ਸ. ਲਹਿਣਾ ਸਿੰਘ ਜੀ ਮਜੀਠੀਏ ਦਾ ਨਾਮ ਸਦਾ ਲਈ ਖਾਲਸਾ ਕੌਮ ਤੋਂ ਛੁਟ ਸਾਰੇ ਸੰਸਾਰ ਦੇ ਵਿਦਵਾਨਾਂ ਦੀ ਫੁਲਵਾੜੀ ਦਾ ਇਕ ਸੁਹਣਾ ਫੁਲ ਮੰਨਿਆ ਜਾਏਗਾ, ਜਿਸ ਦੀ ਆਪਣੀ ਕਾਢ ਅਨੁਸਾਰ ਬਣਾਈ ਹੋਈ ਘੜੀ ਜਿਸ ਵਿਚ ਨਾ ਕੇਵਲ ਘੜੀਆਂ ਪਲ ਤੇ ਪੈਹਰ ਹੀ ਮਲੂਮ ਹੋ ਸਕਦੇ ਸਨ, ਸਗੋਂ ਚੰਦ ਦਾ ਵਧਣਾ ਤੇ ਘਟਣਾ ਵੀ ਸਾਫ ਦਿਸਦਾ ਸੀ । ਜਦ ਇਹ ਘੜੀ ਸ: ਲਹਿਣਾ ਸਿੰਘ ਨੇ ਦਰਬਾਰ ਵਿਚ ਮਹਾਰਾਜਾ ਦੇ ਪੇਸ਼ ਕੀਤੀ ਤਾਂ ਉਹ ਐਨਾ ਖੁਸ਼ ਹੋਇਆ ਕਿ ਉਸ ਨੂੰ ਭਰੇ ਦਰਬਾਰ ਵਿਚ ਆਪਣੇ ਗਲ ਨਾਲ ਲਾ ਲਿਆ ਤੇ ਭਾਰੀ ਜਗੀਰ ਦੇ ਨਾਲ "ਕੇਸਰਉਲ ਇਕਤਦਾਰ" ! (ਸਾਹਿਬੇਕਦਾਰ) ਦਾ ਉਚਾ ਪਦ ਬਖਸ਼ਿਆ ।
ਇਸ ਦੇ ਕੁਝ ਚਿਰ ਬਾਦ ਇਸ ਦੀ ਆਪਣੀ ਕਾਰ ਅਨੁਸਾਰ ਬਣਾਈ ਹੋਈ ਤੂੰ ਨਾਲੀ ਰਫਲ ਮਹਾਰਾਜਾ ਦੀ ਭੇਟ ਕੀਤੀ ਤਾਂ ਉਸ ਨੇ ਕਈ ਮੋਹਰਾਂ ਸਰਦਾਰ ਦਾ ਹੌਂਸਲਾ ਵਧਾਉਣ ਲਈ ਉਸਦੇ ਸਿਰ ਤੋਂ ਵਾਰੀਆਂ।
ਸਰਦਾਰ ਲਹਿਣਾ ਸਿੰਘ ਜੀ ਦੀ ਦ੍ਰਿਸ਼ਟੀ ਹੇਠਾਂ ਬਣਾਈਆ ਹੋਈਆਂ ਤੋਪਾਂ ਖਾਸ ਕਰ 'ਸੂਰਜਮੁਖੀ' ਨਾਮੀ ਤੋਪਾਂ ਦੂਰ ਮਾਰ ਕਰਨ ਤੇ ਛੇਤੀ ਗਰਮ ਨਾ ਹੋਣ ਲਈ ਅਦੁੱਤੀ ਮੰਨੀਆਂ ਜਾਂਦੀਆਂ ਸਨ । ਇਹ ਮਹਾਰਾਜੇ ਦੇ ਫਰਾਂਸੀਸੀ ਤੇ ਇਟੈਲੀਅਨ ਜਰਨੈਲਾਂ ਦੀ ਰਾਇ ਵਿਚ ਉਸ ਸਮੇਂ ਯੂਰਪ ਵਿਚ ਬਣੀਆਂ ਤੋਪਾਂ ਤੋਂ ਵਧੀਆ ਸਨ । ਇਨ੍ਹਾਂ ਵਿਚੋਂ 'ਫਤਹ ਜੋਗ' 'ਜੰਗ ਬਿਜਲੀ' 'ਲੈਲਾਨ' 'ਜ਼ਫਰ ਜੰਗ' ਆਦਿ ਰਣ ਵਿਚ ਬੜਾ ਨਾਮਣਾ ਪਾ ਚੁਕੀਆਂ ਸਨ, ਜਿਨ੍ਹਾਂ ਦਾ ਸਵਿਸਥਾਰ ਜਿਕਰ ਪਿੱਛੇ ਆ ਚੁਕਾ ਹੈ ।
ਸਰਦਾਰ ਲਹਿਣਾ ਸਿੰਘ ਨਾ ਕੇਵਲ ਘੜੀ ਤੋਂ ਤੋਪਾਂ ਦੀ ਕਾਢ ਲਈ ਪ੍ਰਸਿੱਧ ਸੀ. ਸਗੋਂ ਉਹ ਜੇਹੜੀ ਭੀ ਨਵੀਂ ਕਾਢ ਦੇਖਦਾ ਝੱਟ ਉਸ ਤੋਂ ਵੱਧ ਕੇ ਕਾਢ ਕੱਢ ਲੈਂਦਾ ।
ਸੰਨ 1831 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਰਡ ਵਿਲੀਅਮ ਬਿਨਟਿੰਕ ਦੀ ਮੁਲਾਕਾਤ ਸਮੇਂ ਅੰਗਰੇਜ਼ੀ ਤੋਪਖਾਨੇ ਦੇ ਪਾਟਵੇਂ ਗੋਲੇ (Shrapnell shells) ਜੋ ਨਵੇਂ
1.ਇਹ ਰਫਲ ਹੁਣ ਤਕ ਲਾਹੌਰ ਦੇ ਕਿਲ੍ਹੇ ਦੇ ਹਥਿਆਰ ਘਰ ਵਿਚ ਮੌਜੂਦ ਹੈ, ਜਿਸ ਨੂੰ ਵੇਖਦਿਆਂ ਨਿਰਸੰਦੇਹ ਸਰਦਾਰ ਲਹਿਣਾ ਸਿੰਘ ਦੇ ਕਮਾਲ ਦੀ ਸਲਾਘਾ ਕੀਤੇ ਬਿਨਾਂ ਕੋਈ ਨਹੀਂ ਰਹਿ ਸਕਦਾ। (ਲੇਖਕ)