

ਯੂਰਪ ਵਿਚ ਨਿਕਲੇ ਸਨ, ਫਟਦੇ ਹੋਏ ਡਿੱਠੇ ਤਾਂ ਇਹ ਆਪ ਨੂੰ ਬੜੇ ਹੀ ਪਸੰਦ ਆਏ ਕਿਉਂਕਿ ਜੰਗ ਵਿਚ ਉਹ ਬੜੇ ਹੀ ਕੰਮ ਦੀ ਚੀਜ਼ ਸੀ । ਮਹਾਰਾਜਾ ਸਾਹਿਬ ਨੇ ਚਾਂਦਮਾਰੀ ਦੇ ਮੈਦਾਨ ਵਿਚ ਹੀ ਸਰਦਾਰ ਲਹਿਣਾ ਸਿੰਘ ਨੂੰ ਆਖਿਆ, 'ਸਰਦਾਰ ਜੀ । ਆਪ ਦੀ ਕਾਰੀਗੀਰੀ (ਇੰਜਨੀਅਰੀ) ਤਦ ਮੰਨਾਂਗੇ, ਜੇ ਆਪ ਖਾਲਸੇ ਦੇ ਤੋਪਖਾਨੇ ਲਈ ਇਸੇ ਤਰ੍ਹਾਂ ਦੇ ਪਾਟਵੇਂ ਗੋਲੇ ਤਿਆਰ ਕਰਕੇ ਦੱਸੋ । ਅਗੋਂ ਸਰਦਾਰ ਜੀ ਨੇ ਬੜੀ ਹੌਂਸਲੇ ਭਰੀ ਆਵਾਜ਼ ਨਾਲ ਬਿਨੈ ਕੀਤੀ ਕਿ 'ਸਤਿਗੁਰੂ ਜੀ ਦੀ ਕਿਰਪਾ ਨਾਲ ਝਬਦੇ ਹੀ ਸ੍ਰੀ ਹਜ਼ੂਰ ਜੀ ਦੀ ਸੇਵਾ ਵਿਚ ਇਸ ਤੋਂ ਵੀ ਚੰਗੇ ਗੋਲੇ ਭੇਟਾ ਕਰਾਂਗਾ ।' ਕਹਿੰਦੇ ਹਨ ਕਿ ਸਰਦਾਰ ਲਹਿਣਾ ਸਿੰਘ ਦਾ ਇਹ ਬੇਧੜਕ ਉਤਰ ਸੁਣ ਕੇ ਲਾਟ ਸਾਹਿਬ ਦੇ ਸਟਾਫ ਦੇ ਕਈ ਅਫਸਰ ਹੱਸ ਪਏ, ਕਿਉਂਕਿ ਉਹਨਾਂ ਨੂੰ ਇਹ ਪੱਕਾ ਯਕੀਨ ਸੀ ਕਿ ਐਸੇ ਗੋਲਿਆਂ ਦਾ ਲਾਹੌਰ ਵਿਚ ਬਣਨਾ ਅਸੰਭਵ ਹੈ। ਲਾਟ ਸਾਹਿਬ ਅਗਲੇ ਦਿਨ ਵਿਦਾ ਹੋਏ, ਸ਼ੇਰਿ ਪੰਜਾਬ ਰਾਜਧਾਨੀ ਵੱਲ ਪਲਟ ਆਏ, ਏਧਰ ਸਰਦਾਰ ਲਹਿਣਾ ਸਿੰਘ ਨੇ ਸਾਰਾ ਸਾਰਾ ਦਿਨ ਪਰਤਾਵੇ (Experiment) ਕਰਨੇ ਆਰੰਭ ਕਰ ਦਿੱਤੇ । ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਸਰਦਾਰ ਲਹਿਣਾ ਸਿੰਘ ਨੇ ਕਈ ਗੋਲੇ ਤਿਆਰ ਕਰਕੇ ਸ਼ੇਰਿ ਪੰਜਾਬ ਦੇ ਹਾਜ਼ਰ ਕੀਤੇ, ਜਿਨ੍ਹਾਂ ਦਾ ਫਟਣਾ ਐਸਾ ਠੀਕ ਨੀਯਤ ਕੀਤੀ ਹੋਈ ਥਾਂ ਤੇ ਵਕਤ ਸਿਰ ਹੁੰਦਾ ਸੀ ਕਿ ਵੇਖਣ ਵਾਲੇ ਅਸਚਰਜ ਰਹਿ ਜਾਂਦੇ ਸਨ । ਇਨ੍ਹਾਂ ਗੋਲਿਆਂ ਵਿਚ ਖਾਸ ਵਾਧਾ ਇਹ ਸੀ ਕਿ ਇਨ੍ਹਾਂ ਦੇ ਫਟਣ ਦੀ ਆਵਾਜ਼ ਹਨੇਰ ਦੀ ਡਰਾਵਣੀ ਸੀ । ਮਹਾਰਾਜਾ ਸਾਹਿਬ ਇਸ ਸਮੇਂ ਐਨੇ ਪ੍ਰਸੰਨ ਹੋਏ ਕਿ ਸਰਦਾਰ ਜੀ ਨੂੰ ਭਾਰੀ ਜਾਗੀਰ ਤੇ "ਹੈਸਾਮ- ਉਲਦੋਲਾ" ਦਾ ਖਿਤਾਬ ਦਿੱਤਾ । ਇਨ੍ਹਾਂ ਗੋਲਿਆਂ ਨੂੰ ਵੇਖ ਕੇ ਯੂਰਪੀਅਨ ਵੀ ਅਸਚਰਜ ਰਹਿ ਗਏ । ਕੁਝ ਸਮੇਂ ਦੇ ਬਾਅਦ ਆਨਰੇਥਲ ਆਜਬਰਨ ਨੇ ਇਨ੍ਹਾਂ ਨੂੰ ਖਾਸ ਗੋਹ ਨਾਲ ਡਿਠਾ । ਉਸ ਨੇ ਇਨ੍ਹਾਂ ਦੀ ਬਾਬਤ ਬੜੀ ਉਚੀ ਰਾਇ ਪ੍ਰਗਟ ਕੀਤੀ, ਇਹ ਆਪਣੀ ਕਿਤਾਬ ਵਿਚ ਲਿਖਦਾ ਹੈ - "ਸਰਦਾਰ ਲਹਿਣਾ ਸਿੰਘ ਦੀ ਮੁਲਾਕਾਤ ਤੋਂ ਮੈਨੂੰ ਬੜੀ ਖੁਸ਼ੀ ਹੋਈ, ਇਹ ਬਹੁਤ ਵੱਡਾ 'ਮਕੈਨੀਕਲ ਇੰਜਨੀਅਰ' ਹੈ। ਮਹਾਰਾਜਾ ਇਸ ਦੀ ਬੜੀ ਇੱਜਤ ਕਰਦਾ ਹੈ, ਇਸ ਦੇ ਤਿਆਰ ਕੀਤੇ ਹੋਏ ਪਾਟਵੇਂ ਗੋਲੇ ਬਹੁਮੁੱਲੀ ਕਾਰ ਹੈ। ਇਹ ਗੋਲੇ ਜਦ 2 ਜੂਨ ਸੰਨ 1839 ਨੂੰ ਅੰਗਰੇਜ਼ੀ ਮਿਸ਼ਨ ਦੇ ਸਾਹਮਣੇ ਚਲਾਏ ਗਏ ਤਾਂ ਠੀਕ ਨਿਸ਼ਾਨੇ ਤੇ ਜਾ ਕੇ ਫਟੇ ਅਤੇ ਬੜੇ ਗਜ਼ਬ ਦਾ ਪ੍ਰਭਾਵ ਪੈਦਾ ਕਰਨ ਵਾਲੇ ਸਨ ।"
ਸਰ ਲੈਪਲ ਗ੍ਰਿਫਨ ਸਰਦਾਰ ਲਹਿਣਾ ਸਿੰਘ ਦੀ ਲਿਆਕਤ ਬਾਬਤ ਲਿਖਦਾ ਹੈ ਕਿ "ਸਰਦਾਰ ਲਹਿਣਾ ਸਿੰਘ ਮਜੀਠੀਆ ਬੜੀ ਉਚੀ ਲਿਆਕਤ ਦਾ ਆਦਮੀ ਸੀ, ਇਸ ਨੂੰ ਹੈਸਾਮ ਉਲਦੋਲਾ ਦਾ ਉਚਾ ਖਿਤਾਬ ਮਿਲਿਆ ਹੋਇਆ ਸੀ, ਇਹ ਉਸਾਰੀ ਆਦਿ ਤੇ ਇੰਜੀਨਅਰੀ ਦੇ ਹੁਨਰ ਵਿਚ ਬੜਾ ਨਿਪੁੰਨ ਸੀ, ਇਸ ਦੀ ਬਣਾਈ ਹੋਈ ਧਰਮ-ਘੜੀ ਜਿਸ ਵਿਚ ਵਕਤ ਤੋਂ ਛੂਟ ਪੱਖਾਂ ਦਾ ਵਧਣਾ ਘਟਣਾ ਵੀ ਮਾਲੂਮ ਹੁੰਦਾ ਸੀ - ਬੜੀ ਕੀਮਤੀ ਕਾਢ ਸੀ, ਉਸ ਦੇ ਨਵੇਂ ਤਰੀਕੇ ਦੇ ਪਾਟਵੇਂ ਗੋਲੇ ਵੀ ਹੈਰਾਨ ਕਰਨ ਵਾਲੀ ਈਜਾਦ ਸੀ, ਉਹ ਬਹੁਤ ਸਾਰੀਆਂ ਬੋਲੀਆਂ ਵਿਚ ਬੇਧੜਕ ਲਿਖ ਪੜ੍ਹ ਸਕਦਾ ਸੀ ਅਤੇ ਉਸ ਦੇ ਫੈਸਲੇ ਬੜੇ ਹੀ ਨਿਆਂਸ਼ੀਲ ਹੁੰਦੇ ਸਨ । ਇਹ ਬੜਾ ਮੁਦੰਬਰ ਤੇ ਦੂਰ ਅੰਦੇਸ਼ ਸਖਸ਼ ਸੀ।" ਇਸ ਤੋਂ ਛੁਟ ਸਰਕਾਰ ਸਦਾ ਇਸ ਯਤਨ ਵਿਚ ਰਹਿੰਦੇ ਸਨ ਕਿ ਵਿਦਿਆ ਦੇ ਖਜ਼ਾਨਿਆਂ ਨੂੰ ਵਧਾਇਆ ਜਾਏ ਅਤੇ ਪੈਦਾ ਹੋ ਚੁੱਕੇ ਹੁਨਰ ਦੀ ਪੂਰੀ ਰੱਖਿਆ ਕੀਤੀ ਜਾਏ । ਪਾਠਕ ਪਿਛੇ ਪੜ੍ਹ ਆਏ ਹਨ ਕਿ ਪਿਸ਼ਾਵਰ ਨੂੰ ਖਾਲਸਾ ਰਾਜ ਨਾਲ ਮਿਲਾਉਣ ਸਮੇਂ ਸੰਨ 1838 ਵਿਚ ਮਹਾਰਾਜਾ ਸਾਹਿਬ