

ਨੇ ਇਕ ਜ਼ਰੂਰੀ ਫੁਰਮਾਨ ਲਿਖਿਆ ਕਿ ਚਮਕਨੀ ਦੇ ਅਖੂਨਜ਼ਾਦਿਆਂ ਕੋਲ ਇਕ ਪੁਰਾਣਾ ਪੁਸਤਕਾਲਯ ਸੁਣੀਂਦਾ ਹੈ, ਜੰਗ ਸਮੇਂ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਨੇ ਖਾਸ ਖਿਆਲ ਰੱਖਣਾ ਕਿ ਇਹ ਪੁਸਤਕਾਲਯ ਬਰਬਾਦ ਹੋਣ ਤੋਂ ਬਚਾ ਲਿਆ ਜਾਏ' ।
ਆਪ ਨੂੰ ਇਤਿਹਾਸ ਸੁਣਨ ਦੀ ਬੜੀ ਹੀ ਚੌਪ ਰਹਿੰਦੀ ਸੀ ਅਤੇ ਆਪ ਕਈ ਕਈ ਘੰਟੇ ਬੜੇ ਚਾਅ ਨਾਲ ਧਿਆਨ ਨਾਲ ਇਤਿਹਾਸ ਸੁਣਦੇ ਰਹਿੰਦੇ ਅਤੇ ਇਤਿਹਾਸਕਾਰਾਂ ਦਾ ਦਿਲੋਂ ਸਤਿਕਾਰ ਕਰਦੇ ਹੁੰਦੇ ਸਨ ।
ਮੁਕਦੀ ਗੱਲ ਇਹ ਹੈ ਕਿ ਉਹ ਖਾਲਸਾ ਕੌਮ ਨੂੰ ਹਰ ਇਕ ਪੇਖ ਵਿਚ ਨਿਪੁੰਨ ਕਰਨਾ ਚਾਹੁੰਦਾ ਸੀ, ਪਰ ਸਮੇਂ ਦੀ ਕਮੀ ਤੇ ਲਾਇਕ ਆਦਮੀ ਦੀ ਥੁੜ ਦੇ ਕਾਰਨ ਜੋ ਕੁਝ ਮਹਾਰਾਜਾ ਚਾਹੁੰਦਾ ਸੀ ਉਹ ਉਸ ਦੇ ਜਿਊਂਦੇ-ਜੀ ਨਾ ਹੋ ਸਕਿਆ । ਬਾਕੀ ਉਸ ਨੇ ਆਪਣੇ ਫਰਜ਼ ਦੇ ਪੂਰਾ ਕਰਨ ਵਿਚ ਕੋਈ ਕਮੀ ਨਹੀਂ ਸੀ ਛੱਡੀ ।
ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਨਾਲ ਪਿਆਰ
ਮੈਕਗਰੇਗਰ ਲਿਖਦਾ ਹੈ ਕਿ ਮਹਾਰਾਜਾ ਆਪਣੀ ਪਰਜਾ ਨਾਲ ਬੜੇ ਪਿਆਰ ਨਾਲ ਵਰਤਦਾ ਸੀ, ਉਹ ਅਕਸਰ ਤਰਸ ਤੇ ਖਿਮਾ ਤੋਂ ਹੀ ਕੰਮ ਲੈਂਦਾ ਸੀ । ਚੰਗੇ ਵਰਤਾਵ ਤੇ ਰਹਿਮ ਦਿਲੀ ਵਿਚ ਉਹ ਨਿਰਸੰਦੇਹ ਇਸ ਦੇਸ਼ ਵਿਚ ਹੋ ਗੁਜਰੇ ਸਾਰਿਆਂ ਬਾਦਸ਼ਾਹਾਂ ਵਿਚੋਂ ਮੋਹਰੀ ਸੀ । ਉਹ ਬਿਨਾਂ ਕਿਸੇ ਭਾਰੀ ਸੰਗੀਨ ਅਪਰਾਧ ਦੇ ਕਿਸੇ ਨੂੰ ਸਖਤ ਸਜਾ ਨਹੀਂ ਸੀ ਦਿੰਦਾ, ਨਾ ਹੀ ਕਿਸੇ ਦੀ ਜਾਨ ਨਾਹੱਕ ਗਵਾਂਦਾ ਤੇ ਨਾ ਹੀ ਕਿਸੇ ਨੂੰ ਅੰਗਹੀਨ ਕਰਵਾਉਂਦਾ। ਇਸ ਦੇ ਅੱਗੇ ਮੁਹੰਮਦ ਲਤੀਫ ਲਿਖਦਾ ਹੈ ਕਿ ਇਸ ਗੋਲ ਵਿਚ ਅਸੀਂ ਵੀ ਮੈਕਗਰੇਗਰ ਨਾਲ ਸੰਮਤੀ ਰਖਦੇ ਹਾਂ ਕਿ ਕਿਸੇ ਵੀ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਕਰੜਾਈ, ਬੁਰਿਆਈ ਤੇ ਜ਼ੁਲਮ ਦੀ ਕੋਈ ਨਜ਼ੀਰ ਨਹੀਂ ਪੜ੍ਹੀ । ਅਸਾਂ ਕਦੀ ਨਹੀਂ ਸੁਣਿਆਂ ਕਿ ਉਸ ਨੇ ਕਿਸੇ ਦੀਆਂ ਅੱਖਾਂ ਕਢਵਾ ਸੁੱਟੀਆਂ ਹੋਣ, ਜਾਂ ਕਿਸੇ ਦੇ ਅੰਗ ਭੰਗ ਕੀਤੇ ਹੋਣ, ਜਾਂ ਕਿਸੇ ਨੂੰ ਤਸੀਹੇ ਦੇ ਕੇ ਹੱਤਿਆ ਕੀਤੀ ਹੋਵੇ । ਕਈ ਵਾਰੀ ਇਸ ਦੇ ਵੈਰੀ ਵੀ ਜਦ ਇਸ ਦੇ ਸਾਹਮਣੇ ਪੇਸ਼ ਹੁੰਦੇ ਤਾਂ ਇਹ ਵਧੇਰੇ ਮਾਫੀ ਤੋਂ ਹੀ ਕੰਮ ਲੈਂਦਾ ਸੀ । ਸੁਲਤਾਨ ਖਾਨ ਵਾਲੀਏ ਤਿੰਬਰ ਦੀਆਂ ਸ਼ਰਾਰਤਾਂ ਦੀਆਂ ਖਬਰਾਂ ਮਹਾਰਾਜੇ ਨੂੰ ਆਮ ਪਹੁੰਚਦੀਆਂ ਸਨ ਕਿ ਉਹ ਕਸ਼ਮੀਰ ਦੇ ਇਲਾਕੇ ਵਿਚ ਖਰੂਦ ਮਚਾਉਂਦਾ ਰਹਿੰਦਾ ਹੈ। ਜਦ ਇਹ ਪਹਿਲੀ ਵਾਰ ਪਕੜਿਆ ਹੋਇਆ ਆਇਆ ਤੇ ਮਹਾਰਾਜੇ ਦੇ ਪੇਸ਼ ਕੀਤਾ ਗਿਆ ਤਾਂ ਆਮ ਲੋਕਾਂ ਦਾ ਖਿਆਲ ਸੀ ਕਿ ਇਸ ਨੂੰ ਤੋਪ ਅੱਗੇ ਉਡਾਇਆ ਜਾਏਗਾ ਪਰ ਇਹ ਵੇਖ ਕੇ ਲੋਕਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦ ਮਹਾਰਾਜੇ ਨੇ ਉਸ ਦੇ ਪੈਰਾਂ ਤੋਂ ਬੇੜੀਆਂ ਕੋਟ ਸੁੱਟਣ ਦਾ ਹੁਕਮ ਦਿੱਤਾ । ਇਹ ਜਦ ਮਹਾਰਾਜੇ ਦੇ ਸਾਹਮਣੇ ਆਪਣੇ ਕੀਤੇ ਤੇ ਪਛਤਾਇਆ ਤੇ ਹਜ਼ੂਰ ਜੀ ਨੇ ਉਸ ਨੂੰ ਉਸੇ ਵੇਲੇ ਬਖਸ਼ ਦਿੱਤਾ । ਇਸ ਤਰ੍ਹਾਂ ਦੀਆਂ ਅਣਗਿਣਤ ਨਰੀਰਾਂ ਮੌਜੂਦ ਹਨ। ਗੱਲ ਕੀ ਮਹਾਰਾਜਾ ਕਰੜਾਈ ਦੀ ਥਾਂ ਬਖਸ਼ਿਸ਼ ਦੇ ਭਾਰ ਹੇਠ ਦੋਸ਼ੀਆਂ ਨੂੰ ਐਨਾ ਦਬ ਦਿੰਦਾ ਸੀ, ਜਿਸ ਦੇ ਅਸਰ
1. ਸ਼ੇਰਿ ਪੰਜਾਬ ਦਾ ਆਪਣਾ ਪੁਸਤਕਾਲਯ ਬਹੁਤ ਵੱਡਾ ਬਹੁਮੁੱਲੀਆਂ ਪੁਸਤਕਾਂ ਨਾਲ ਭਰਪੂਰ ਸੀ, ਜਿਨ੍ਹਾਂ ਵਿਚੋਂ ਕੁਝ ਕੁ ਪੁਸਤਕਾਂ ਇਸ ਸਮੇਂ ਇੰਡੀਆ ਆਫਿਸ ਲੰਡਨ ਦੇ ਪੁਸਕਾਲਯ ਵਿਚ ਹਨ।