

ਨਾਲ ਅਪਰਾਧੀ ਸੁਤੇ ਸਿਧ ਹੀ ਅੱਗੇ ਨੂੰ ਸੁਧਰ ਜਾਦੇ ਸਨ ।
ਮਿਸਟਰ ਐਚ. ਈ. ਫੋਨ, ਸਰ ਹੇਨਰੀ ਫੋਨ ਕਮਾਂਡਰ ਇਨ ਚੀਫ ਦਾ ਪ੍ਰਾਈਵੇਟ ਸਕੱਤਰ ਸੀ, ਇਸ ਨੇ ਕੰਵਲ ਨੌਨਿਹਾਲ ਸਿੰਘ ਦੀ ਸ਼ਾਦੀ ਉਤੇ ਲਾਹੌਰ ਆ ਕੇ ਮਹਾਰਾਜੇ ਦੀ ਆਪਣੀ ਪਰਜਾ ਨਾਲ ਵਰਤਾਵ ਆਪਣੇ ਅੱਖੀਂ ਵੇਖ ਜੋ ਕੁਝ ਲਿਖਿਆ ਸੀ, ਉਹ ਇਸ ਤਰ੍ਹਾਂ ਸੀ :- "ਰਣਜੀਤ ਸਿੰਘ ਨੂੰ ਉਸ ਦੀ ਪਰਜਾ ਬੜਾ ਖੁੱਲ-ਦਿਲਾ ਬਾਦਸ਼ਾਹ ਮੰਨਦੀ ਹੈ ਅਤੇ ਸਾਰੇ ਹੋ ਗੁਜ਼ਰੇ ਹਿੰਦੁਸਤਾਨ ਦੇ ਬਾਦਸ਼ਾਹਾਂ ਵਿਚੋਂ ਉਸ ਨੂੰ ਵਧੇਰਾ ਪਿਆਰਦੀ ਤੇ ਬਹੁਤ ਹੀ ਚੰਗਾ ਹੁਕਮਰਾਨ ਜਾਣਦੀ ਹੈ । ਇਸ ਗੱਲ ਦਾ ਬਥੇਰਾ ਸਬੂਤ ਮੌਜੂਦ ਹੈ ਕਿ ਉਹ ਚੰਗਾ ਤੇ ਹਰਮਨ ਪਿਆਰਾ ਹੁਕਮਰਾਨ ਹੈ। ਉਸ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਸਨ, ਸਗੋਂ ਨਿੱਕੇ ਨਿੱਕੇ ਮੁੰਡੇ ਵੀ ਦਿਲੋਂ ਆਪਣਾ ਕਿਰਪਾਲੂ ਬਾਦਸ਼ਾਹ ਜਾਣਦੇ ਸਨ ।"
ਪਾਰਸ ਦੀ ਕਹਾਵਤ
ਸ਼ੇਰਿ ਪੰਜਾਬ ਦੇ ਮਹਾਂ-ਦਾਨੀ ਹੋਣ ਦੇ ਕਾਰਨ ਜਨਤਾ ਆਮ ਤੌਰ ਪੁਰ ਆਪ ਜੀ ਨੂੰ ਪਾਰਸ ਕਹਿ ਕੇ ਸੱਦਦੀ ਹੁੰਦੀ ਸੀ । ਇਕ ਵਾਰੀ ਆਪ ਜੀ ਦੀ ਸਵਾਰੀ ਲਾਹੌਰ ਵਿਚੋਂ ਲੰਘ ਰਹੀ ਸੀ ਕਿ ਇਕ ਬ੍ਰਿਧ ਮਾਈ ਭੇਜੀ ਆਈ, ਜਿਸ ਦੇ ਹੱਥ ਵਿਚ ਇਕ ਤਵਾ ਸੀ । ਇਹ ਬੜੇ ਹਨ ਨਾਲ ਦਰਸ਼ਕਾਂ ਦੀਆਂ ਸਫਾਂ ਨੂੰ ਚੀਰਦੀ ਹੋਈ ਸ਼ੋਰ ਪੰਜਾਬ ਤਕ ਜਾ ਪਹੁੰਚੀ, ਪਰ ਇਥੇ ਇਸ ਨੂੰ ਚੋਬਦਾਰਾਂ ਨੇ ਰੋਕ ਦਿੱਤਾ। ਜਦ ਮਾਈ ਨੇ ਰੋਲਾ ਪਾਇਆ ਤਾਂ ਮਹਾਰਾਜਾ ਨੇ ਆਪਣਾ ਘੋੜਾ ਰੋਕ ਕੇ ਮਾਈ ਤੋਂ ਪੁੱਛਿਆ ਕਿ ਅੰਮਾਂ ਤੂੰ ਕੀ ਕਹਿਣਾ ਚਾਹੁੰਦੀ ਏਂ ? ਛੇਤੀ ਦੱਸ। ਕਹਿੰਦੇ ਹਨ ਕਿ ਮਾਈ ਇਸ ਸਮੇਂ ਹੋਰ ਅੱਗੇ ਹੋਈ ਤੇ ਜਾਂਦਿਆਂ ਹੀ ਇਹ ਆਪਣਾ ਕਾਲਾ ਤਵਾ ਮਹਾਰਾਜੇ ਦੇ ਪੈਰਾਂ ਨਾਲ ਮਲਣ ਲੱਗ ਪਈ । ਇਸ ਮਾਈ ਦੀ ਇਸ ਬੇ-ਅਦਬੀ ਨੂੰ ਕਰਮਚਾਰੀਆਂ ਨੇ ਮਹਾਰਾਜਾ ਦੀ ਹੱਤਕ ਸਮਝ ਕੇ ਮਾਈ ਨੂੰ ਧੱਕੇ ਮਾਰਨੇ ਚਾਹੇ, ਪਰ ਮਹਾਰਾਜਾ ਨੇ ਇਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨ੍ਹਾਂ ਕਰਕੇ ਮਾਈ ਤੋਂ ਪੁੱਛਿਆ- ਅੰਮਾਂ ! ਇਹ ਤੂੰ ਕੀ ਕੀਤਾ ਹੈ ? ਅੱਗੋਂ ਮਾਈ ਬੜੀ ਸ਼ਰਧਾ ਨਾਲ ਬੋਲੀ ਸਰਕਾਰ ! ਲੋਕੀਂ ਆਖਦੇ ਹਨ ਸਾਡਾ ਮਹਾਰਾਜਾ ਪਾਰਸ ਹੈ ਅਤੇ ਪਾਰਸ ਨਾਲ ਲੋਹਾ ਛੋਹ ਜਾਏ ਤਾਂ ਸੋਨਾ ਹੋ ਜਾਂਦਾ ਹੈ, ਮੈਂ ਗਰੀਬਣੀ ਹਾਂ, ਆਪਣੇ ਬੁਢੇਪੇ ਦੇ ਗੁਜ਼ਾਰੇ ਲਈ ਆਪਣਾ ਲੋਹੇ ਦਾ ਤਵਾ ਸੋਨੇ ਦਾ ਬਣਾਉਣਾ ਚਾਹੁੰਦੀ ਹਾਂ ਤਾਂ ਜੋ ਬਾਕੀ ਰਹਿੰਦਾ ਜੀਵਨ ਸੁਖੀ ਗੁਜ਼ਾਰਾਂ । ਮਹਾਰਾਜਾ ਜੀ ਇਹ ਸੁਣ ਕੇ ਅਗੋਂ ਖਿੜ ਖਿੜ ਹੱਸ ਪਏ ਤੇ ਤੋਸ਼ਾਖਾਨੀਏ ਨੂੰ ਹੁਕਮ ਦਿੱਤਾ ਕਿ ਮਾਈ ਦੇ ਤਵੇ ਨਾਲ ਸਾਵੀਂ ਸੋਨਾ ਤੋਲ ਕੇ ਮਾਈ ਨੂੰ ਦੋ ਦੇਵੋ । ਉਸ ਵੇਲੇ ਹੁਕਮ ਦੀ ਪਾਲਨਾ ਕੀਤੀ ਗਈ ਤੇ ਮਾਈ ਅਸੀਸਾਂ ਦਿੰਦੀ ਘਰ ਨੂੰ ਪਰਤ ਗਈ।
ਫੇਰ ਅੱਗੇ ਜਾ ਕੇ ਮੁੜ ਲਿਖਦਾ ਹੈ ਕਿ "ਉਸ ਦੇ ਹਰਮਨ ਪਿਆਰੇ ਹੋਣ ਦਾ ਇਸ ਤੋਂ ਵਧੇਰੇ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਜਦ ਤੋਂ ਉਸ ਨੇ ਰਾਜ ਭਾਗ ਸਾਂਭਿਆ ਹੈ, ਉਸ ਨੇ ਇਕ ਆਦਮੀ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਉਸ ਦੀ ਬੇਓੜਕ ਵਧੀ ਹੋਈ ਕ੍ਰਿਪਾਲਤਾ