

ਦਾ ਵਰਤਾਵ ਜੋ ਉਸ ਵਲੋਂ ਦੇਸ ਦੇ ਆਮ ਲੋਕਾਂ ਨਾਲ ਕੀਤਾ ਜਾਂਦਾ ਹੈ, ਉਸ ਤੇ ਚੰਗੇ ਤੇ ਉਚੇ ਆਚਰਨ ਦਾ ਸਬੱਬ ਹੈ। ਇਹ ਗੱਲ ਬੜੀ ਹੀ ਅਸਚਰਜ ਹੈ ਕਿ ਇਹ ਬਿਨਾਂ ਕਿਸੇ ਨੂੰ ਕਰਤੀ ਸਜ਼ਾ ਦੇ ਨਿਰੀ ਤਾੜਨਾ ਨਾਲ ਹੀ ਅਜਿਹੇ ਅਥਰੇ ਲੋਕਾਂ ਵਿਚ ਰਾਜ ਪ੍ਰਬੰਧ ਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਸਕਦਾ ਹੈ ਅਤੇ ਉਸ ਦਾ ਮਾਮਲਾ ਬੱਧ ਸਮੇਂ ਸਿਰ ਸੌਖਾ ਹੀ ਉਸ ਦੇ ਖਜ਼ਾਨੇ ਵਿਚ ਪਹੁੰਚ ਜਾਂਦਾ ਹੈ ।"
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦਿਆਂ ਜ਼ਿਲਿਆਂ ਤੇ ਇਲਾਕਿਆਂ ਦੀ ਵੰਡ ਉਸੇ ਸ਼ਕਲ ਵਿਚ ਕਾਇਮ ਕੀਤੀ ਜਿਹਾ ਕਿ ਅਕਬਰ ਬਾਦਸ਼ਾਹ ਦੇ ਵੇਲੇ ਦੀਵਾਨ ਟੇਡਰ ਮਲ ਨੇ ਕੀਤੀ ਸੀ । ਰਾਜ ਦੇ ਆਰੰਭ ਵਿਚ ਸਰਕਾਰ ਮਾਮਲਾ ਬਟਾਈ ਦੇ ਨਿਯਮ ਅਨੁਸਾਰ ਲਿਆ ਜਾਂਦਾ ਸੀ, ਪਰ ਮਹਾਰਾਜਾ ਨੇ ਇਸ ਨੂੰ ਨਰਮ ਕਰਕੇ ਨਕਦ ਲਗਾਨ ਦੇ ਢੰਗ ਤੋਂ ਬਦਲ ਦਿੱਤਾ। ਜਿਮੀਂਦਾਰਾਂ ਦੇ ਵਾਧੇ ਲਈ ਮਹਾਰਾਜਾ ਹਰ ਤਰ੍ਹਾਂ ਦਾ ਯਤਨ ਕਰਦਾ ਰਹਿੰਦਾ ਸੀ । ਇਸ ਗੱਲ ਦੇ ਪੂਰਾ ਕਰਨ ਲਈ ਜਿਲ੍ਹਿਆਂ ਵਿਚ ਸ਼ਾਹੀ ਖਜ਼ਾਨੇ ਤੋਂ ਖੂਹ ਲਵਾਏ ਜਾਂਦੇ ਤੇ ਇਸੇ ਤਰ੍ਹਾਂ ਦੇ ਕਈ ਹੋਰ ਤਰੀਕੇ ਵਰਤੇ ਜਾਂਦੇ ਸਨ, ਜਿਨ੍ਹਾਂ: ਨਾਲ ਪੈਦਾਵਾਰ ਚੰਗੀ ਹੁੰਦੀ । ਮੁਕਦੀ ਗੱਲ ਇਹ ਹੈ ਕਿ ਉਸ ਨੂੰ ਆਪਣੀ ਪਰਜਾ ਦੀ ਭਲਾਈ ਤੇ ਖੁਸ਼ਹਾਲੀ ਦਾ ਸਦਾ ਧਿਆਨ ਰਹਿੰਦਾ ਸੀ । ਉਸ ਦੇ ਫੁਰਮਾਨਾਂ ਤੇ ਹੁਕਮਨਾਮਿਆਂ ਵਿਚ - ਜੋ ਆਪਣੇ ਹਾਕਮਾਂ ਨੂੰ ਭੇਜਦਾ ਹੁੰਦਾ ਸੀ - ਇਹ ਗੱਲ ਬੜੇ ਜ਼ੋਰ ਨਾਲ ਲਿਖੀ ਹੋਈ ਮਿਲਦੀ ਹੈ ਕਿ-"ਗਵਰਨਰੀ ਦੇ ਫਰਜ਼ਾਂ ਵਿਚੋਂ ਪਰਜਾ ਦੀ ਬੇਹਰਤੀ ਆਪ ਦਾ ਮੁਖ ਕੰਮ ਹੋਣਾ ਚਾਹੀਦਾ ਹੈ'।" ਮਹਾਰਾਜਾ ਆਪਣੇ ਰਾਜ ਵਿਚ ਵਪਾਰ ਦੇ ਵਾਧੇ ਦਾ ਬੜਾ ਹੀ ਚਾਹਵਾਨ ਸੀ। ਉਹ ਲਾਇਕ ਸੌਦਾਗਰਾਂ ਨੂੰ ਸਰਕਾਰੀ ਮੂੜੀ ਦੇ ਕੇ ਉਹਨਾਂ ਦੇ ਹੋਂਸਲੇ ਵਧਾਉਂਦਾ ਸੀ । ਮਿਸਟਰ ਰੇਨ ਲਿਖਦਾ ਹੈ ਕਿ ਅਸੀਂ ਲਾਹੌਰ ਵਿਚ ਸਾਂ ਤਾਂ ਮਹਾਰਾਜਾ ਸਾਹਿਬ ਨੇ ਇਕ ਵੱਡਾ ਟਾਂਡਾ ਸੌਦਾਗਰਾਂ ਦਾ - ਜਿਨ੍ਹਾਂ ਕੋਲ ਕਈ ਲੱਖ ਰੁਪਏ ਦੀਆਂ ਸ਼ਾਲਾਂ ਤੇ ਹੋਰ ਦੇਸੀ ਸਮਿਆਨ ਸੀ - ਆਪਣੇ ਖਰਚ ਤੇ ਦਰਿਆ ਸਿੰਧ ਦੇ ਰਸਤੇ ਬੰਬਈ ਵਪਾਰ ਲਈ ਭੇਜਿਆ। ਜੇ ਦੇਸ਼ ਦੇ ਕਿਸੇ ਹਿੱਸੇ ਵਿਚ ਕਾਲ ਜਾਂ ਮਹਿੰਗਾਈ ਹੁੰਦੀ ਤਾਂ ਉਹ ਅਜਿਹੇ ਸਮੇਂ ਬੜੇ ਖੁਲ੍ਹੇ ਦਿਲ ਨਾਲ ਪਰਜਾ ਦੀ ਸਹਾਇਤਾ ਕਰਦਾ । ਸੰਮਤ 1890 ਬਿ: ਵਿਚ ਜਦ ਕਸ਼ਮੀਰ ਵਿਚ ਕਾਲ ਪਿਆ ਤਾਂ ਉਸ ਵੇਲੇ ਲੱਖਾਂ ਰੁਪਏ ਖਰਚ ਕੇ ਉਸ ਨੇ ਲੋਕਾਂ ਦੀ ਸਹਾਇਤਾ ਕੀਤੀ । ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ ਪੰਜਾਹ ਹਜ਼ਾਰ ਮਣ ਅਨਾਜ ਇਸ ਸਮੇਂ ਮਹਾਰਾਜੇ ਨੇ ਲੋੜਵੰਦਾਂ ਨੂੰ ਮੁਫਤ ਵੰਡਿਆ ।
ਉਸ ਦੀਆਂ ਅਦਾਲਤਾਂ ਦਾ ਤਰੀਕਾ ਬੜਾ ਸਧਾਰਨ ਸੀ । ਉਹ ਵੱਡੇ ਵੱਡੇ ਫੈਸਲੇ ਅਕਸਰ ਗੁਰਮਤੇ ਜਾਂ ਪੰਚਾਇਤੀ ਤਰੀਕੇ ਨਾਲ ਕਰਦਾ ਹੁੰਦਾ ਸੀ । ਆਮ ਸ਼ਹਿਰਾਂ ਵਿਚ ਕੋਤਵਾਲ ਤੇ ਪੁਲਸ ਦਾ ਪ੍ਰਬੰਧ ਸੀ । ਮੁਕੱਦਮੇ ਉਸ ਸਮੇਂ ਬਹੁਤ ਹੀ ਘੱਟ ਹੁੰਦੇ ਤੇ ਜਿਹੜੇ ਹੁੰਦੇ ਸਨ, ਮੁਸਲਮਾਨਾਂ ਦੀ ਸ਼ਰੀਅਤ ਅਤੇ ਹਿੰਦੂ ਤੇ ਸਿੱਖਾਂ ਦੇ ਪੰਚਾਇਤੀ ਤਰੀਕੇ ਅਨੁਸਾਰ ਉਹਨਾਂ ਦੇ ਫੈਸਲੇ ਕੀਤੇ ਜਾਂਦੇ ਸਨ । ਸੇਰ ਪੰਜਾਬ ਦਾ ਨਿਆਂ ਇੰਨੇ ਉਚੇ ਦਰਜੇ ਦਾ ਸੀ ਜਿਸ ਦੀ ਕੋਈ ਹਦ ਨਹੀਂ । ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਇਕ ਪਾਸੇ ਰਹਿਣ ਦੇਵੋ, ਉਸ ਤੋਂ ਸਿੱਖੇ ਹੋਏ ਉਸ ਦੇ ਗਵਰਨਰ ਤੇ ਹਾਕਮ ਇੰਨੇ ਨਿਆਂਸ਼ੀਲ ਸਨ ਕਿ ਜਿਸ ਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਨਜ਼ੀਰ ਲਈ-ਸਰ ਲੈਪਲ ਗ੍ਰਿਫਨ 'ਪੰਜਾਬ ਚੀਫਸ' ਵਿਚ ਲਿਖਦਾ ਹੈ ਕਿ ਦੀਵਾਨ ਸਾਵਣ ਮਲ ਗਵਰਨਰ ਮੁਲਤਾਨ ਦੇ ਕੋਲ ਇਕ ਜਿਮੀਂਦਾਰ ਫਰਿਆਦੀ ਆਇਆ ਤੋਂ ਕਹਿਣ ਲੱਗਾ ਕਿ ਆਪ ਦੇ ਸਰਦਾਰਾਂ ਵਿਚੋਂ ਇਕ ਨੇ ਮੇਰਾ ਖੇਤ ਘੋੜਿਆਂ ਨੂੰ ਚੁਰਾ ਲਿਆ ਹੈ।