Back ArrowLogo
Info
Profile

ਅਤੇ ਮੈਨੂੰ ਕੁਝ ਵੀ ਮੁੱਲ ਨਹੀਂ ਦਿੱਤਾ । ਇਸ ਪਰ ਦੀਵਾਨ ਨੇ ਆਪਣੇ ਸਾਰੇ ਦਰਬਾਰੀ ਉਸ ਜਿਮੀਂਦਾਰ ਨੂੰ ਦੱਸੇ ਤਾਂ ਜ਼ਿਮੀਂਦਾਰ ਨੇ ਜਿਸ ਨੂੰ ਸਿੰਵਾਤਾ ਉਹ ਦੀਵਾਨ ਸਾਵਣ ਮਲ ਦਾ ਵੱਡਾ ਪੁੱਤਰ ਰਾਮ ਦਾਸ ਸੀ, ਜਿਸ ਨੂੰ ਦੀਵਾਨ ਨੇ ਉਸੇ ਵੇਲੇ ਕੈਦ ਦੀ ਸਜਾ ਦਿੱਤੀ । ਜਦ ਜ਼ਿਮੀਂਦਾਰ ਨੂੰ ਪਤਾ ਲੱਗਾ ਕਿ ਇਹ ਦੀਵਾਨ ਸਾਵਣ ਮਲ ਦਾ ਪੁੱਤਰ ਸੀ ਤਾਂ ਉਹ ਫੇਰ ਦੀਵਾਨ ਕੋਲ ਆਇਆ ਤੇ ਉਸ ਨੂੰ ਮਾਫ ਕਰਾਉਣਾ ਚਾਹਿਆ, ਪਰ ਦੀਵਾਨ ਨੇ ਨਾ ਮੰਨਿਆ ਤੇ ਕਹਿਣ ਲੱਗਾ ਕਿ ਅਪਰਾਧ ਕਰਨ ਤੇ ਜਦ ਮੈਂ ਆਪਣੇ ਪੁੱਤਰ ਨੂੰ ਦੰਡ ਨਾ ਦਿਆਂ ਤਾਂ ਮੈਨੂੰ ਹੋਰ ਕਿਸੇ ਨੂੰ ਸਜ਼ਾ ਦੇਣ ਦਾ ਕੀ ਹੱਕ ਹੈ। ਇਹ ਕੈਦ ਰਾਮ ਦਾਸ ਨੂੰ ਜਰੂਰ ਭੁਗਤਣੀ ਪਈ । ਸ਼ੇਰਿ ਪੰਜਾਬ ਨੂੰ ਜਦ ਆਪਣੇ ਗਵਰਨਰ ਸਾਵਣ ਮਲ ਦੇ ਇਸ ਨਿਆਂ ਦਾ ਪਤਾ ਲੱਗਾ ਤਾਂ ਉਹ ਉਸ ਪਰ ਬਹੁਤ ਹੀ ਪ੍ਰਸੰਨ ਹੋਏ ਤੇ ਉਸ ਨੂੰ ਹੋਰ ਜਾਗੀਰ ਤੇ ਇੰਜ਼ਤ ਬਖਸ਼ੀ । ਮਹਾਰਾਜਾ ਆਪਣੇ ਪੁੱਤਰ ਨੂੰ ਵੀ ਸਦਾ ਜਨਤਾ ਪਾਲਕ ਹੋਣ ਦੀ ਸਿੱਖਿਆ ਦਿੰਦਾ ਰਹਿੰਦਾ ਸੀ । ਰੋਜਨਾਮਚਾ ਮਹਾਰਾਜਾ ਰਣਜੀਤ ਸਿੰਘ ਵਿਚ ਇਕ ਥਾਂ ਲਿਖਤ ਲਿਖੀ ਹੈ, 14 ਭਾਦਰੋਂ ਸੰਮਤ 1893 ਬਿ: ਕੌਰ ਖੜਗ ਸਿੰਘ ਨੇ ਮੁਲਤਾਨ ਦੇ ਦੌਰੇ ਲਈ ਕੂਚ ਕੀਤਾ। ਮਹਾਰਾਜਾ ਸਾਹਿਬ ਨੇ ਬੁਲੰਦ ਇਕਬਾਲ ਵਲੋਂ ਤਾਕੀਦ ਕੀਤੀ ਗਈ ਕਿ ਉਸ ਦੀ ਫੌਜ ਰਸਤੇ ਵਿਚ ਜਿਮੀਂਦਾਰਾ ਦੇ ਖੇਤਾਂ ਨੂੰ ਨੁਕਸਾਨ ਨਾ ਪਹੁੰਚਾਏ ।" ਇਕ ਹੋਰ ਲਿਖਤ ਇਸ ਤਰ੍ਹਾਂ ਮਿਲਦੀ ਹੈ :-

ਸਰਕਾਰ ਦਾ ਲਸ਼ਕਰ ਰੁਹਤਾਸ ਵਿਚ ਕੁਝ ਦਿਨ ਰਿਹਾ, ਜਿਸ ਦੇ ਬਦਲੇ ਤਿੰਨ ਹਜਾਰ ਰੁਪਿਆ ਉਥੋਂ ਦੇ ਜਿਮੀਂਦਾਰਾਂ ਨੂੰ ਮਾਫ ਕੀਤਾ ਗਿਆ । ਪਰਜਾ ਲਈ ਹਸਪਤਾਲ ਸਨ ਜੋ ਸਾਰੇ ਮਹਾਰਾਜਾ ਦੇ ਖਰਚ ਤੇ ਚਲਦੇ ਸਨ । ਇਹਨਾਂ ਵਿਚ ਜੇ ਰੋਗੀ ਆਉਂਦਾ ਸੀ ਉਸ ਦਾ ਮੁਫਤ ਇਲਾਜ ਹੁੰਦਾ ਸੀ । ਇਹਨਾਂ ਦਾ ਪ੍ਰਬੰਧ ਹਕੀਮ ਨੂਰ ਦੀਨ ਅਤੇ ਡਾਕਟਰ ਹਨੰਗ ਬਰਗ ਵਰਗੇ ਸਿਆਣੇ ਹਕੀਮ ਤੇ ਡਾਕਟਰ ਕਰਦੇ ਸਨ । ਡਾਕ ਦਾ ਪ੍ਰਬੰਧ ਉਸ ਸਮੇਂ ਅਨੁਸਾਰ ਚੰਗਾ ਸੀ । ਡਾਕ ਅਕਸਰ ਸਾਂਢਨੀਆਂ ਤੇ ਘੋੜਿਆਂ ਉਤੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾਈ ਜਾਂਦੀ ਸੀ । ਇਹ ਕੰਮ ਦੀਵਾਨ ਰਤਨ ਚੰਦ 'ਦਾਹੜੀ ਵਾਲਾ' ਦੇ ਪ੍ਰਬੰਧ ਵਿਚ ਚਲਦਾ ਹੁੰਦਾ ਸੀ । ਇਹ ਡਾਕ ਦੇ ਵਧੀਆ ਪ੍ਰਬੰਧਾਂ ਲਈ ਚੋਖੀਆਂ ਜਾਗੀਰਾਂ ਤੇ ਲਿਖਤਾਂ ਪਾ ਚੁੱਕਾ ਸੀ । ਗੱਲ ਕੀ, ਉਹ ਸਾਰੀਆਂ ਲੋੜਾਂ ਜੋ ਉਸ ਸਮੇਂ ਅਨੁਸਾਰ ਕਿਸੇ ਉਨਤ ਦੇਸ਼ ਲਈ ਲੋੜੀਂਦੀਆਂ ਸਨ - ਸ਼ੇਰਿ ਪੰਜਾਬ ਨੇ ਖਾਲਸਾ ਰਾਜ ਲਈ ਪੂਰੀਆਂ ਕਰ ਰੱਖੀਆਂ ਸਨ ।

ਸ਼ੇਰਿ ਪੰਜਾਬ ਦੀ ਖੁਲ੍ਹਦਿਲੀ

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ ਵਿਚ ਹਿੰਦੂਆਂ, ਮੁਸਲਮਾਨਾਂ ਆਦਿ ਨੂੰ ਪੂਰਾ ਪੂਰਾ ਹਿੱਸਾ ਦਿੱਤਾ ਗਿਆ ਸੀ । ਅਮਲੀ ਤੌਰ ਤੇ ਵੇਖਿਆ ਜਾਏ ਤਾਂ ਪਤਾ ਲਗਦਾ ਹੈ ਕਿ ਹਿੰਦੁਸਤਾਨ ਵਿਚ ਅੱਜ ਕਲ੍ਹ ਦੀ ਕਿਸੇ ਵਧੀਕ ਤੋਂ ਵਧੀਕ ਪੰਚਾਇਤੀ ਹਕੂਮਤ, ਸੰਸਥਾ ਜਾਂ ਜੱਥੇ ਨੇ ਵੀ ਰਾਜ ਪ੍ਰਬੰਧ ਵਿਚ ਹਿੰਦੂ, ਮੁਸਲਿਮ ਤੇ ਸਿੱਖ ਦੇ ਭੇਦ ਨੂੰ ਇੰਨਾ ਮਿਟਾ ਕੇ ਨਹੀਂ ਦੱਸਿਆ ਜਿੰਨਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਦੱਸਿਆ ਸੀ । ਫੌਜਾਂ ਦੇ ਜਰਨੈਲ ਜਾਂ ਸੂਬਿਆਂ ਦੇ ਗਵਰਨਰ ਨੀਯਤ ਕਰਨ ਲੱਗਿਆਂ, ਸਗੋਂ ਵਜ਼ਾਰਤ ਦੀ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਦੀ ਆਸਾਮੀ ਦੇਣ ਲੱਗਿਆਂ ਉਸ ਨੇ ਕਦੇ ਹਿੰਦੂ, ਮੁਸਲਿਮ ਜਾਂ ਸਿੱਖ ਦਾ ਵਿਤਕਰਾ ਨਹੀਂ ਸੀ ਵਾਜ ਤੇ ਅਹੁਦੇ ਦਿੰਦਾ ਹੁੰਦਾ ਸੀ । ਜਾਗੀਰਾਂ

139 / 154
Previous
Next