

ਨੋਕਰੀਆਂ ਦੇਣ ਵਿਚ ਵੀ ਉਸੇ ਤਰ੍ਹਾਂ ਖੁਲ੍ਹਦਿਲੀ ਤੋਂ ਕੰਮ ਲੈਂਦਾ ਹੁੰਦਾ ਸੀ ।
ਲਾਲ ਖੁਸ਼ਹਾਲ ਚੰਦ "ਸ਼ੇਰ ਪੰਜਾਬ" ਬਾਬਤ ਲਿਖਦਾ ਹੈ - "ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇ ਸਵਰਾਜ ਕੇ ਆਖਰੀ ਹੁਕਮਰਾਨ ਥੇ । ਕਹਾ ਜਾਤਾ ਹੈ ਕਿ ਵਹੁ ਅਨਪੜ੍ਹ ਬੇ ਲੇਕਿਨ ਵਹ ਮੌਜੂਦਾ ਜ਼ਮਾਨੇ ਕੇ ਲਾਖ ਤਲੀਮ ਯਾਫਤਾ ਲੋਗ ਸੇ ਦਾਨਾ, ਜਿਆਦਾ ਦੂਰ ਅੰਦੇਸ, ਜ਼ਿਆਦਾ ਮੁਦੱਬਰ ਥੇ । ਉਨ੍ਹੇਂ ਨੇ ਉਸ ਜ਼ਮਾਨੇ ਮੇਂ ਜਬ ਕਿ ਹਿੰਦੁਸਤਾਨ ਗੈਰੋਂ ਕੇ ਖਾਓਂ ਕੇ ਨੀਚੇ ਰੋਂਦਾ ਜਾ ਰਹਾ ਥਾ, ਗੈਰ ਮੁਲਕੀਓ ਨੇ ਉਸੇ ਰੰਗ ਰਲੀਓਂ ਕਾ ਠਿਕਾਨਾ ਬਨਾਇਆ ਹੂਆ ਥਾ, ਜਬ ਹਿੰਦੁਸਤਾਨ ਅਪਨੀ ਗੈਰਤ, ਅਪਨੀ ਜਵਾਂਮਰਦੀ ਔਰ ਆਪਨਾ ਸਬ ਕੁਛ ਗੈਰੋਂ ਕੇ ਹਾਥ ਖਰੋਖਤ ਕਰ ਚੁਕਾ ਥਾ, ਠੀਕ ਉਸ ਜਮਾਨੇ ਮੇਂ ਪੰਜਾਬ ਕੇ ਸਚੇ ਸਪੂਤ ਮਹਾਰਾਜਾ ਰਣਜੀਤ ਸਿੰਘ ਨੇ ਅਮਲੀ ਤੌਰ ਪਰ ਦਿਖਾ ਦੀਆ ਕਿ ਇਸ ਗਈ ਗੁਜਰੀ ਹਾਲਤ ਮੇਂ ਭੀ ਪੰਜਾਬ ਔਰ ਹਿੰਦੁਸਤਾਨ ਆਪਨਾ ਇੰਤਜ਼ਾਮ ਆਪ ਕਰ ਸਕਤਾ ਹੈ। ਜਿਤਨਾ ਅਮਨ ਅਮਾਨ ਮਹਾਰਾਜਾ ਰਣਜੀਤ ਸਿੰਘ ਕੇ ਜਮਾਨੇ ਮੇਂ ਥਾ ਉਤਨਾ ਫਿਰ ਪੰਜਾਬ ਕੇ ਆਜ ਤਕ ਦੇਖਨਾ ਨਸੀਬ ਨਹੀਂ ਹੂਆ ।" ਗਰਜ਼ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ, ਹਿੰਦੂ, ਮੁਸਲਮਾਨ ਤੇ ਈਸਾਈ ਆਪਣਾ ਸਾਂਝਾ ਰਾਜ ਸਮਝਦੇ ਸਨ ।
ਉਸ ਦਾ ਬਾਹੂਬਲ
ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਨੇ ਜਦ ਅਕਾਲ ਚਲਾਣਾ ਕੀਤਾ ਤਾਂ ਇਕ ਦਸਤਾ ਸਵਾਰਾਂ ਦਾ ਤੇ ਕੁਝ ਕੁ ਪਿੰਡ ਇਸ ਲਈ ਛੱਡੋ। ਇਹ ਸਭ ਕੁਝ ਉਸ ਦੇ ਬਾਹੂਬਲ ਦਾ ਨਤੀਜਾ ਸੀ ਕਿ ਇਕ ਪਿੰਡ ਦੇ ਚੌਧਰੰਮੇ ਤੋਂ ਉਠ ਕੇ ਉਸ ਨੇ ਪਾਤਸ਼ਾਹੀ ਕਾਇਮ ਕਰ ਦਿਤੀ ਜਿਸ ਦੀ ਇਕ ਹੱਦ ਤਿੱਬਤ ਤੋਂ ਹਿੰਦੂਕੁਸ਼ ਦੇ ਪਹਾੜਾਂ ਨਾਲ ਮਿਲਦੀ ਸੀ ਤੇ ਦੂਜੀ ਸ਼ਿਕਾਰ ਪੋਰ ਸਿੰਧ ਦੇ ਲਾਗੇ । ਇਧਰੋਂ ਸਤਲੁਜ ਸੀ ਤੇ ਦੂਜੇ ਸੋਨੇ ਬੈਸ਼ਰ (ਅਫਗਾਨਿਸਤਾਨ ਤੇ ਸੁਲੇਮਾਨ ਦੀਆਂ ਪਹਾੜੀਆਂ') ਜਿਸ ਦੀ ਲੰਬਾਈ ਚੌੜਾਈ ਇਕ ਲੱਖ ਪੰਜਤਾਲੀ ਹਜ਼ਾਰ ਵਰਗ (ਮੁਰੱਬਾ) ਮੀਲ ਸੀ ਜਿਸ ਤੋਂ ਉਸ ਨੂੰ 20275000 ਰੁਪਿਆ ਸਾਲਾਨਾ ਆਮਦਨੀ ਹੁੰਦੀ ਸੀ ਅਤੇ ਜਿਸ ਦੀ ਕਲਮੀ ਫੌਜ 1237000 ਜੁਆਨ ਪੈਦਲ ਤੇ ਸਵਾਰ ਸੀ, ਇਸ ਤੋਂ ਛੂਟ 384 ਵੱਡੀਆ ਅਤੇ 400 ਸੁਤਰੀ ਹਲਕੀਆਂ ਤੋਪਾਂ ਸਨ । ਤੋਪਖਾਨਾ ਅਜਿਹਾ ਅਦੁੱਤੀ ਸੀ ਕਿ ਜਿਸ ਦੀ ਨਜ਼ੀਰ ਉਸ ਸਮੇਂ ਨਹੀਂ ਸੀ ਮਿਲਦੀ ।
1. ਇਲਿਨ ਦੀ ਹਿਸਟਰੀ ਆਫ ਦੀ ਪੰਜਾਬ ਸਫਾ 18 ਅਤੇ ਪੇਨ ਦੀ ਏ ਸਾਰਟ, ਹਿਸਟਰੀ ਆਫ ਸਿਖਸ ਵਿਚ ਸਫਾ 6 ਤੇ ਦਿੱਤੇ ਨਕਸੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ-ਬੰਦੀ ਇਸ ਤਰ੍ਹਾਂ ਲਿਖੀ ਹੈ :- ਉਤਰ ਤੇ ਉਤਰ ਪੂਰਬ ਵੱਲ ਹਿੰਦੂਕੁਸ ਤੇ ਤਿੱਬਤ ਦੇ ਪਹਾੜ ਜਿਨ੍ਹਾਂ ਦਾ ਇਕ ਸਿਰਾ ਉਸਮਾਨੀ ਖੇਲਾਂ ਦੀਆਂ ਪਹਾੜੀਆਂ ਤੋਂ ਚੱਲ ਕੇ ਦਰਿਆ ਸਤਲੁਜ ਨਾਲ ਜਾ ਮਿਲਦਾ ਸੀ, ਦੱਖਣ ਪੱਛਮ ਉਸਮਾਨੀ ਖੇਲਾਂ ਦੀਆਂ ਪਹਾੜੀਆਂ ਤੋਂ ਆਰੰਭ ਹੋ ਕੇ ਖੈਬਰ (ਅਫਗਾਨਿਸਤਾਨ) ਤੋਂ ਸੁਲੇਮਾਨ ਦੇ ਪਹਾੜੀ ਸਿਲਸਿਲੇ ਦੇ ਵਿਚੋਂ ਵਿਚ ਮਟਨਕੋਟ ਤੇ ਰੌਣਹਾਨ ਦੇ ਲਾਗੇ ਦਰਿਆ ਸਿੰਧ ਨਾਲ ਜਾ ਮਿਲਦਾ ਸੀ । ਇਧਰੋ ਦੱਖਣ ਪੂਰਬ ਵੱਲ ਦਰਿਆ ਸਤਲੁਜ ਦੇ ਸਰੋ-ਚਸ਼ਮੇ ਤੋਂ ਜਿਥੇ ਇਹ ਤਿੱਬਤ ਦੀਆਂ ਪਹਾੜੀਆਂ ਵਿਚੋਂ ਨਿਕਲਦਾ ਹੈ ਦਰਿਆ ਸਿੰਧ ਵਿਚ ਮਿਲਣ ਦੀ ਥਾਂ ਤਕ ਸਾਰੇ ਦਾ ਸਾਰਾ । ਉਧਰ ਦਰਿਆ ਸਿੰਧ ਅਮਰਕੋਟ