Back ArrowLogo
Info
Profile

ਮਹਾਰਾਜਾ ਦੇ ਚਲਾਣੇ ਸਮੇਂ ਖਜ਼ਾਨੇ ਵਿਚ ਕਿੰਨਾ ਧਨ

ਪਦਾਰਥ ਸੀ ?

ਸੰਨ 1839 ਈ: ਵਿਚ ਜਦ ਮਹਾਰਾਜਾ ਰਣਜੀਤ ਸਿੰਘ ਨੇ ਚਲਾਣਾ ਕੀਤਾ ਉਸ ਸਮੇਂ ਖਜ਼ਾਨੇ ਵਿਚ ਅੱਠ ਕਰੋੜ ਰੁਪਿਆ ਨਕਦ ਮੌਜੂਦ ਸੀ ਅਤੇ ਐਸੀ ਕਰੋੜ ਰੁਪਏ ਦੀ ਮਾਲੀਆਤ ਦੀਆਂ ਮੋਹਰਾਂ ਤੇ ਜਵਾਹਾਰਾਤ ਆਦਿ ਸਨ । ਇਹ ਕਹਿਣਾ ਕਰਨਲ ਸਟਨਬਾਚ ਦਾ ਹੈ ਕਿ ਜਿੰਨੇ ਕੀਮਤੀ ਜਵਾਹਾਰਾਤ ਮਹਾਰਾਜਾ ਰਣਜੀਤ ਸਿੰਘ ਦੇ ਖਜਾਨੇ ਵਿਚ ਸਨ, ਸ਼ਾਇਦ ਹੀ ਯੂਰਪ ਦੀ ਕਿਸੇ ਹਕੂਮਤ ਕੋਲ ਹੋਣ (ਦੀ ਪੰਜਾਬ ਸਫਾ 16) ।

ਉਸ ਦੇ ਤਬੇਲੇ ਨੂੰ ਉਸ ਸਮੇਂ ਦੇ ਚੋਣਵੇਂ ਘੋੜੇ ਸ਼ੋਭਾ ਦਿੰਦੇ ਸਨ, ਜਿਨ੍ਹਾਂ ਵਿਚੋਂ 'ਲੈਲੀ' 'ਸਫੈਦ ਪਰੀ' 'ਗੌਹਰ ਬਾਰ' ਤੇ 'ਦੱਖਨੀ' ਆਦਿ ਸਾਰੀ ਦੁਨੀਆ ਪਰ ਮਿਲਣੇ ਕਠਿਨ ਸਨ। ਕਿਲ੍ਹਿਆਂ ਅਤੇ ਗੜ੍ਹੀਆਂ ਦੀ ਗਿਣਤੀ ਲਿਖਿਆ ਪੁਸਤਕ ਬਹੁਤ ਵਧਦੀ ਹੈ । ਕਈ ਹਜਾਰ ਹਾਥੀਆਂ 'ਇੰਦਰ ਗਜ' ਤੋਂ 'ਸਰਦਾਰ ਜੀ' ਆਦਿ ਆਪਣਾ ਨਮੂਨਾ ਆਪ ਸੀ ।

ਮੁਕਦੀ ਗੱਲ ਇਹ ਹੈ ਕਿ ਦੁਨੀਆਂ ਦੇ ਇਤਿਹਾਸ ਵਿਚ ਇਕ ਅਜਿਹੀ ਨਜ਼ੀਰ ਵੀ ਨਹੀਂ ਮਿਲਦੀ ਕਿ ਜਿਸ ਨੇ ਸ਼ੇਰਿ ਪੰਜਾਬ ਦੀ ਤਰ੍ਹਾਂ ਆਪਣੇ ਬਾਹੂਬਲ ਨਾਲ ਐਨਾ ਵੱਡਾ ਰਾਜ ਸਥਿਰ ਕੀਤਾ ਹੋਵੇ ਤੇ ਉਸ ਨੇ ਕਿਸੇ ਭਾਰੀ ਇਖਲਾਕੀ ਗੁਨਾਹ ਦਾ ਭਾਰ ਆਪਣੇ ਸਿਰ ਪਰ ਨਾ ਲਿਆ ਹੋਵੇ ਯਾ ਆਪਣੇ ਵੈਰੀਆਂ ਦੇ ਹੱਥੋਂ 'ਜੇਲ੍ਹ ਜੇਲ੍ਹ ਖਾਨਿਆਂ ਵਿਚ ਨਾ ਪਿਆ ਹੋਵੇ, ਯਾ ਉਸ ਨੇ ਸਾਰੀ ਉਮਰ ਵਿਚ ਕਿਸੇ ਦੀ ਈਨ ਮੰਨੀ ਹੋਵੇ ।

(1) ਪੁਰਾਣੇ ਜਮਾਨੇ ਦੀ ਸਭ ਤੋਂ ਵੱਡੀ ਹਸਤੀ 'ਹਨੀਬਾਲ' ਮੰਨੀ ਜਾਂਦੀ ਹੈ, ਜਿਸ ਨੇ ਇਟਲੀ ਤੇ ਧਾਵਾ ਬੋਲ ਕੇ ਰੋਮਾਂ ਦੀ ਸਲਤਨਤ ਦਾ ਖੁਰਾ ਖੋਜ ਮਿਟਾ ਦੇਣ ਦਾ ਪ੍ਰਣ ਕੀਤਾ ਸੀ । ਇਸ ਹੱਲੇ ਸਮੇਂ ਇਸ ਨੇ ਐਨਾ ਜੋਸ਼ ਤੇ ਨਿਰਭੈਤਾ ਦੱਸੀ ਜਿਸ ਨਾਲ ਸੰਸਾਰ ਤੇ ਇਸ ਦੇ ਨਾਮ ਦਾ ਡੰਕਾ ਵਜ ਗਿਆ ਅਰਥਾਤ 'ਐਲਪਸ' ਵਰਗੇ ਬਰਫਾਨੀ ਉਚੇ ਪਹਾੜ ਤੋਂ ਸਣੇ ਆਪਣੇ ਲਸ਼ਕਰ ਦੇ ਲੰਘ ਗਿਆ। ਇਸ ਤੋਂ ਪਹਿਲਾਂ ਇਸ ਪਹਾੜ ਤੋਂ ਐਸੇ ਸਮੇਂ ਗੁਜ਼ਰਨਾ ਅਸੰਭਵ ਮੰਨਿਆਂ ਜਾਂਦਾ ਸੀ ਇਸ ਨੇ ਇਟਲੀ ਤੇ ਭਾਰੀਆਂ ਫਤਹਯਾਬੀਆਂ ਪਾਈਆਂ, ਛੇਕੜ ਆਪਣੇ ਦੇਸ 'ਕਾਰਬੀਜ' ਵਿਚ ਨੱਠੇ ਜਾਂਦੇ ਦਾ ਸਿਰ ਵੱਢ ਦਿੱਤਾ ਗਿਆ।

(2) ਦੂਜੀ ਨਜ਼ੀਰ ਰੋਮ ਦੇ ਪਹਿਲੇ ਕੈਮਰ ਦੀ ਹੈ, ਜਿਸ ਨੇ ਬਹੁਤਾ ਬੜਾ ਦੇਸ਼ ਰੋਮਾ ਲਈ ਫਤਹ ਕੀਤਾ, ਪਰ ਉਸ ਨੂੰ ਆਪਣੇ ਮਿੱਤਰਾਂ ਤੇ ਸਹਾਇਕਾਂ ਨੇ ਬੜੀ ਬੇਤਰਸੀ ਨਾਲ ਕਤਲ ਕਰ ਦਿੱਤਾ।

(3) ਯੂਰਪ ਦੇ ਪ੍ਰਸਿੱਧ ਵਿਜਈ ਨੈਪੋਲੀਅਨ ਬੋਨਾਪਾਰਟ ਦੇ ਟਾਕਰੇ ਦਾ ਕੌਣ ਹੌਂਸਲਾ ਕਰ ਸਕਦਾ ਸੀ । ਯੂਰਪ ਦੀਆਂ ਸਾਰੀਆਂ ਹਕੂਮਤਾਂ ਉਸ ਦੇ ਨਾਮ ਤੋਂ ਥਰ ਥਰ

1. ਬੋਰਨ ਚੁਗਲ ਮਹਾਰਾਜਾ ਦੇ ਹਾਥੀਆਂ ਦਾ ਸਮਾਚਾਰ ਆਪਣੇ ਸਫਰਨਾਮੇ ਵਿਚ ਇਸ ਤਰ੍ਹਾਂ ਲਿਖਦਾ ਹੈ ਕਿ 'ਸਰਦਾਰ ਜੀ' ਨਾਮੀ ਹਾਣੀ ਦੀ ਉਚਾਈ, ਡੀਲ ਡੋਲ ਤੇ ਸਜਾਵਟ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਕੇਵਲ ਇਸ ਇਕ ਹਾਥੀ ਦੀਆਂ ਭੂਲਾ ਤੇ ਸਜਾਵਟ ਦੇ ਸਮਿਆਨ ਪਰ 130000 ਰੁਪਿਆ ਮਹਾਰਾਜਾ ਸਾਹਿਬ ਦਾ ਖਰਚ ਹੋਇਆ ਸੀ। ਇਸੇ ਤਰ੍ਹਾਂ 10 ਹਾਥੀ ਖਾਸ ਮਹਾਰਾਜਾ ਸਾਹਿਬ ਦੀ ਸਵਾਰੀ ਲਈ ਸਨ. ਇਹਨਾਂ ਤੋਂ ਛੁਟ 1000 ਚੋਣਵੇਂ ਘੋੜੇ ਬਹੁਮੁੱਲੀ ਸ਼ਾਹੀ ਸੰਮਿਆਨ ਸਣੇ ਮਹਾਰਾਜੇ ਲਈ ਹਨ,

141 / 154
Previous
Next