

ਕੰਬਦੀਆਂ ਸਨ, ਜਿਸ ਨੂੰ ਚਾਹੁੰਦਾ ਸੀ ਤਖਤ ਤੋਂ ਉਤਾਰਦਾ ਤੋਂ ਜਿਸ ਨੂੰ ਭਾਵਦਾ ਹਕੂਮਤ ਬਖਸ਼ ਦਿੰਦਾ ਸੀ, ਪਰ ਅਫਸੋਸ ! ਉਹੀ ਨੈਪੋਲੀਅਨ ਇਕ ਨਿਰਜਨ ਟਾਪੂ ਸੈਂਟ ਹੇਲਨਾ ਵਿਚ ਸਾਗਰ ਦੇ ਕੰਢੇ ਬੈਠਾ ਗੀਟੀਆਂ ਗਿਣਦਾ ਆਪਣੀ ਕੈਦ ਦੇ ਦਿਨ ਗੁਜ਼ਾਰਦਾ ਹੈ, ਛੇਕੜ ਦਾ ਨਿਰਾਸ ਤੇ ਦੁਖੀ ਹੋ ਕੇ ਸੰਸਾਰ ਤੋਂ ਕੂਚ ਕਰਦਾ ਹੈ।
(4) ਏਸ਼ੀਆ ਦੀ ਤਾਰੀਖ ਵਿਚ ਨਾਦਰ ਸ਼ਾਹ ਦੀ ਨਜ਼ੀਰ ਬਹੁਤ ਸੁਹਣੀ ਹੈ ਕਿ ਉਹ ਇਕ ਗਡਰੀਏ ਦੀ ਦਸ਼ਾ ਤੋਂ ਉਠ ਕੇ ਈਰਾਨ ਦਾ ਬਾਦਸ਼ਾਹ ਬਣ ਗਿਆ ਤੇ ਉਸ ਨੇ ਹਿੰਦੁਸਤਾਨ ਤੇ ਹਮਲਾ ਕਰਕੇ ਫਤਹਿ ਕਰ ਲਿਆ ਅਤੇ 'ਤਖਤ-ਤਾਊਸ' ਜਿਹਾ ਕੀਮਤੀ ਤਖਤ ਤੇ 'ਕੋਹਨੂਰ' ਵਰਗਾ ਬਹੁਮੁੱਲਾ ਹੀਰਾ ਲੁੱਟ ਵਿਚ ਲੈ ਗਿਆ । ਪਰ ਵਿਚਾਰੇ ਤੋਂ ਸਾਰੀ ਉਮਰ ਦਿੱਲੀ ਦਾ ਕਤਲੇਆਮ ਦਾ ਧੱਬਾ ਨਾ ਧੋਤਾ ਗਿਆ । ਛੋਕੜ ਕਮਲਾ ਹੋ ਕੇ ਇਥੋਂ ਤਕ ਦੁਖੀ ਜ਼ਿੰਦਗੀ ਗੁਜ਼ਾਰੀ ਕਿ ਆਪਣੇ ਸਕੇ ਪੁੱਤਰ ਹਜਾਕ ਅਲੀ ਦੀਆਂ ਅੱਖਾਂ ਆਪਣੇ ਸਾਹਮਣੇ ਕਢਵਾ ਸੁੱਟੀਆਂ, ਆਪਣੇ ਵਜ਼ੀਰਾਂ ਦੇ ਲਹੂ ਨਾਲ ਹੱਥ ਧੋਤੇ ਤੇ ਅਖੀਰ ਆਪ ਵੀ ਆਪਣੇ ਨਿਮਕ ਖੋਰਾਂ ਦੇ ਹੱਥੋਂ ਕਤਲ ਹੋਇਆ ।
(5) ਬਹਾਦਰ ਪ੍ਰਤਾਪ ਰਾਜਪੂਤੀ ਆਨ ਨੂੰ ਸਥਿਰ ਰੋਕਣ ਲਈ ਆਪਣੀ ਉਮਰ ਦਾ ਵਧੇਰਾ ਭਾਗ ਅਕਬਰੀ ਫੌਜਾ ਨਾਲ ਲੜਦਾ ਰਿਹਾ, ਪਰ ਉਸ ਨੂੰ ਅਸੀਂ ਇਕ ਸਮੇਂ ਆਪਣੇ ਪ੍ਰਸਿੱਧ ਘੋੜੇ 'ਚੇਤਕ' ਤੇ ਸਵਾਰ ਦੋ ਮੁਗਲ ਸਵਾਰਾਂ ਦੇ ਢਹੇ ਚੜ੍ਹਿਆ ਹੋਇਆ ਪਹਾੜਾਂ ਵਿਚ ਨੱਠਾ ਫਿਰਦਾ ਵੇਖਦੇ ਹਾਂ, ਦੂਜੇ ਦਿਨ ਆਪਣੇ ਨਿੱਕੇ ਮੁੰਡੇ ਦੇ ਹੱਥੋਂ ਅੱਧੀ ਰੋਟੀ ਜੰਗਲੀ ਬਿੱਲੀ ਖੋਹ ਲੈ ਜਾਣ ਨੂੰ ਵੇਖ ਕੇ ਡਾਢਾ ਨਿਰਾਸ ਹੋਇਆ ਅਤੇ ਇਸ ਦੀਆਂ ਅੱਖਾਂ ਨੇ ਸਾਵਣ ਦੀ ਭਰੀ ਲਾ ਦਿੱਤੀ, ਇਸ ਸਮੇਂ ਉਹ ਅਕਬਰ ਦੀ ਈਨ ਮੰਨਣ ਲਈ ਲਿਖਦਾ ਹੈ।
(6) ਸਭ ਤੋਂ ਵੱਡੀ ਨਜ਼ੀਰ ਸਾਨੂੰ ਹਿੰਦੁ-ਪਤ ਮਾਨਯੋਗ ਬਹਾਦਰ ਸੇਵਾ ਜੀ ਮਰਹੱਟਾ ਦੀ ਮਿਲਦੀ ਹੈ, ਜਿਨ੍ਹਾਂ ਆਪਣੇ ਬਾਹੂਬਲ ਨਾਲ ਰਾਜ ਭਾਗ ਕੀਤਾ, ਪਰ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਅਸੀਂ ਇਸ ਗੱਲ ਦੇ ਲਿਖਣ ਲਈ ਮਜਬੂਰ ਹਾਂ ਕਿ ਉਹ ਵੀ ਇਨ੍ਹਾਂ ਕਮਜ਼ੋਰੀਆਂ ਤੋਂ ਨਹੀਂ ਬਚ ਸਕਿਆ ਜਿਨ੍ਹਾਂ ਤੋਂ ਸੋਰ ਪੰਜਾਬ ਦਾ ਜੀਵਨ ਸੋਹਣਾ ਤੇ ਬੇਦਾਗ ਹੈ।
ਇਸੇ ਭਾਵ ਨੂੰ ਲੈਂਦਾ ਹੋਇਆ ਬੈਰਨ ਹੁਗਲ ਲਿਖਦਾ ਹੈ ਕਿ 'ਸੰਸਾਰ ਤੇ ਕਦੀ ਵੀ ਐਨੀ ਵੱਡੀ ਸਲਤਨਤ ਇਕ ਆਦਮੀ ਨੇ ਨਹੀਂ ਕਾਇਮ ਕੀਤੀ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ, ਅਤੇ ਉਹ ਕਿਸੇ ਭਾਰੀ ਇਪਲਾਕੀ ਅਪਰਾਧ ਤੋਂ ਬਚਿਆ ਰਿਹਾ ਹੋਵੇ ।"
ਮੇਜਰ ਲਾਰੰਸ ਲਿਖਦਾ ਹੈ ਕਿ 'ਮਹਾਰਾਜਾ ਰਣਜੀਤ ਸਿੰਘ ਜੀ ਨਿਰਸੰਦੇਹ (Great man) ਮਹਾਂਪੁਰਖ ਤੇ ਚੰਗਾ ਬਾਦਸ਼ਾਹ ਸੀ, ਉਹ ਬੜਾ ਫੁਰਤੀਲਾ ਤੇ ਨਿਆਂਕਾਰੀ ਹੁਕਮਰਾਨ ਸੀ, ਉਹ ਬੜਾ ਕਿਰਪਾਲੂ ਤੇ ਦਰਿਆ ਦਿਲ ਮਾਲਕ ਸੀ । ਬਾਜੇ ਕਹਿੰਦੇ ਹਨ ਕਿ ਉਹ ਵਾਇਦੇ ਦਾ ਪੱਕਾ ਨਹੀਂ ਸੀ, ਪਰ ਇਹ ਗੱਲ ਉਕੀ ਝੂਠ ਹੈ ਉਸ ਦੇ ਨਾਲ ਦੇ ਬਚਨ ਦਾ ਪੱਕਾ ਮੈਂ ਨਾ ਹੋ ਚੁੱਕੇ ਬਾਦਸ਼ਾਹਾਂ ਵਿਚ ਤੇ ਨਾ ਹੀ ਮੌਜੂਦਾ ਵਿਚ ਝੋਠਾ ਹੈ" ਆਦਿ । ਇਹੋ ਲੇਖਕ ਅਗੇ ਜਾ ਕੇ ਲਿਖਦਾ ਹੈ ਕਿ 'ਮਹਾਰਾਜਾ ਜਾਤੀ ਤੌਰ ਪਰ ਬੜਾ ਜਵਾਨ-ਮਰਦ ਤੇ ਨਿਰਭੈ-
1. ਲਿਖਤ ਹੈ ਕਿ ਇਸ ਕਤਲਿਆਮ ਵਿਚ 150000 ਦੇ ਲਗਭਗ ਬਿਦੋਸੇ ਮਰਦ, ਤੀਵੀਆਂ ਤੇ ਬੱਚੇ ਕਤਲ ਹੋਏ।
2. ਟਾਡ ਰਾਜਿਸਥਾਨ