

ਯੋਧਾ ਜਿਸ ਨੇ ਕਈ ਮੌਕਿਆ ਪਰ ਮੈਦਾਨ ਜੰਗ ਵਿਚ ਆਪਣੀ ਤਲਵਾਰ ਨਾਲ ਆਪਣੇ ਵੈਰੀਆਂ ਦੇ ਸਿਰ ਧੜ ਤੋਂ ਅੱਡ ਕੀਤੇ, ਇੰਨੀ ਵਧੀ ਹੋਈ ਬੀਰਤਾ ਦੇ ਨਾਲ ਇਹ ਕਦੇ ਵੀ ਕਿਸੇ ਨੂ ਬੇਤਰਸੀ ਨਾਲ ਸਜ਼ਾ ਦਿੱਤੀ ਹੋਵੇ ਯਾ ਆਪਣੇ ਵੈਰੀਆਂ ਦੇ ਬਦਲੇ ਵਿਚ ਉਸ ਨੇ ਕਿਸੇ ਤੇ ਅਧਰਮ ਕੀਤਾ ਹੋਵੇ । ਇਹ ਸਭ ਕੁਝ ਮਹਾਰਾਜਾ ਦੀ ਆਪਣੀ ਸਿਆਣਪ ਤੇ ਸਖਤ ਯਤਨ ਦਾ ਫਲ ਸੀ ਕਿ ਖਾਲਸਾ ਕੌਮ ਇਸ ਉਚੇ ਮੁਰਾਤਬੇ ਪਰ ਪਹੁੰਚੀ। ਇਸ ਬਾਬਤ ਨਵਾਬ ਜੁਲਫਕਾਰ ਅਲੀ ਖਾਨ 'ਦਰਬਾਰ ਦੇ ਫਰਦਗਾਹ ਮਹਾਰਾਜਾ ਰਣਜੀਤ ਸਿੰਘ ਦੇ ਦੀਬਾਚੇ ਸਵਾ 17-18 ਤੇ ਲਿਖਦਾ ਹੈ ਜੋ ਅਸੀਂ ਉਸ ਦੇ ਆਪਣਿਆਂ ਸ਼ਬਦਾਂ ਵਿਚ ਹੇਠ ਦਿੰਦੇ ਹਾਂ:-
"ਮਹਾਰਾਜਾ ਰਣਜੀਤ ਸਿੰਘ ਕੀ ਹਮਾਤਨ ਕੋਸ਼ਿਸ਼ ਕਾ ਯੇ ਨਤੀਜਾ ਹੂਆ ਕਿ ਥੋੜ੍ਹੇ ਅਰਸੇ ਮੈਂ ਉਨ੍ਹਾਂ ਨੇ ਆਪਨੀ ਫੌਜ ਕੋ ਨਿਹਾਇਤ ਆਹਲਾ ਦਰਜੇ ਕੀ ਤਰੱਕੀ ਕੇ ਪਹੁੰਚਾ ਦੀਆ। ਮਹਾਰਾਜਾ ਸਾਹਿਬ ਇਸ ਖਿਆਲ ਸੇ ਤੋ ਕਾਬਿਲ ਤਾਰੀਫ ਬੇ ਹੀ ਕਿ ਉਨ੍ਹਾਂ ਨੇ ਆਪਨੀ ਨਿਗਰਾਨੀ ਔਰ ਬੇਹੰਦ ਕੋਸ਼ਿਸ਼ ਸੇ ਏਕ ਬਾਕਾਇਦਾ ਫੌਜ ਕੇ ਅਰਾਨਤਾ ਕਰ ਲੀਆ, ਮਗਰ ਸਭ ਸੇ ਜ਼ਿਆਦਾ ਹੋਰਤ ਅੰਗੇਜ ਬਾਤ ਉਨ ਕੀ ਖੁਦਾਦਾਦ ਸਮਝ ਕੀ ਹੈ ਏਕ ਐਸੇ ਜ਼ਮਾਨੇ ਮੇਂ ਜਬ ਕਿ ਤਮਾਮ ਅਤਰਾਫ ਮੇਂ ਉਸ ਕੇ ਹਮਅਸਰ ਕਿਆ ਬਲਕਿ ਉਸ ਸੇ ਜ਼ਿਆਦਾ ਮਜ਼ਬੂਤ ਲੋਕ ਮੌਜੂਦ ਥੇ ਔਰ ਉਨ ਕੋ ਪਾਮਾਲ ਕਰਨੇ ਕੇ ਲੀਏ ਹਰ ਵਕਤ ਕੋਸ਼ਿਸ਼ ਮੇਂ ਲਗੇ ਹੂਏ ਥੇ ਆਪ ਨੇ ਥੋੜ੍ਹੇ ਸੇ ਜਥੇ ਕੇ ਸਾਥ ਸਭ ਕੋ ਮਗ ਕਰ ਲੀਆ ।'
ਕੀ ਮਹਾਰਾਜਾ ਕੌਮ ਘਾਤਕ ਸੀ ?
ਸਭ ਤੋਂ ਵੱਡਾ ਦੋਸ ਜੋ ਕੁਝ ਕੁ ਆਦਮੀਆਂ ਵਲੋਂ ਸ਼ੇਰਿ ਪੰਜਾਬ ਦੇ ਜੀਵਨ ਪਰ ਲਾਇਆ ਜਾਂਦਾ ਹੈ, ਉਹ ਇਹ ਹੈ ਕਿ ਉਸ ਨੇ ਮਿਸਲਾਂ ਤੋਂ ਇਲਾਕੇ ਖੋਹ ਕੇ ਖਾਲਸਾ ਕੋਮ ਨੂੰ ਕਮਜ਼ੋਰ ਕਰ ਦਿੱਤਾ । ਬੇਸ਼ਕ ਇਹ ਖਿਆਲ ਬੜਾ ਹੀ ਘ੍ਰਿਣਾ ਪੈਦਾ ਕਰਨ ਵਾਲਾ ਹੈ ਅਤੇ ਸ਼ੋਰਿ ਪੰਜਾਬ ਵਿਚ ਉਪਰ ਦੱਸੇ ਸਾਰੇ ਸ਼ੁਭ ਗੁਣਾਂ ਦੇ ਹੁੰਦਿਆਂ ਵੀ ਜੇ ਕਦੇ ਕੇਵਲ ਇਕ ਇਹੋ ਔਗੁਣ ਉਸ ਵਿਚ ਯਕੀਨੀ ਹੋਵੇ ਤਾਂ ਨਿਰਸੰਦੇਹ ਉਹ ਕੌਮ ਦੇ ਦਿਲ ਵਿਚ ਕਦੀ ਉਚੀ ਥਾਂ ਨਹੀਂ ਪਾ ਸਕਦਾ । ਇਹ ਖਿਆਲ ਸਾਡੇ ਮਨ ਵਿਚ ਵੀ ਮੁੱਦਤ ਤਕ ਗੇੜਾ ਲਾਉਂਦਾ ਰਿਹਾ, ਜਦ ਤਕ ਕਿ ਅਸਾਂ ਇਤਿਹਾਸ ਦੀ ਡੂੰਘੀ ਖੋਜ ਨਹੀਂ ਸੀ ਕੀਤੀ, ਪਰ ਹੁਣ ਜਦ ਅਸੀਂ ਉਸ ਸਮੇਂ ਦਾ ਮਿਸਲਾ ਦਾ ਆਪਸ ਵਿਚ ਵਰਤਾਵ ਦੇਖਦੇ ਹਾਂ ਤਾਂ ਮਹਾਰਾਜੇ ਦਾ ਇਹ ਔਗੁਣ ਕਿਸੇ ਹੋਰ ਰੂਪ ਵਿਚ ਪਲਟ ਕੇ ਗੁਣ ਹੋ ਭਾਸਦਾ ਹੈ । ਮਿਸਲਾਂ ਆਪਣੇ ਅਖੀਰਲੇ ਸਮੇਂ ਇਕ ਦੂਜੇ ਦੇ ਖੂਨ ਦੀਆਂ ਤਿਹਾਈਆਂ ਸਨ, ਇਸ ਤਰ੍ਹਾਂ ਲਗਭਗ ਇਕ ਸਦੀ ਦੀਆਂ ਭਾਰੀਆਂ ਕੁਰਬਾਨੀਆ ਕਰਕੇ ਪੈਦਾ ਕੀਤੀ ਹੋਈ ਪੁਲੀਟੀਕਲ ਤਾਕਤ ਆਪਸ ਵਿਚ ਲੜ ਲੜ ਕੇ ਗਵਾ ਰਹੀਆਂ ਸਨ। ਇਸ ਸਮੇਂ ਦੇ ਸਿੱਖ ਮਿਸਲਦਾਰਾਂ ਤੇ ਰਿਆਸਤਾਂ ਦਾ ਹਾਲ ਸਰ ਲੈਪਲ ਗ੍ਰਿਫਨ ਇਸ
1. ਇਸ ਵਿਚ ਜਰਾ ਵੀ ਸੰਦੇਹ ਨਹੀਂ ਕਿ ਮਿਸਲਾਂ ਦੇ ਮਿਲਲਦਾਰਾਂ ਨੇ ਪਹਿਲੇ ਪਹਿਲ ਕੌਮ ਨੂੰ ਉਠਾਉਣ ਵਿਚ ਬਹੁਮੁੱਲੀ ਸੇਵਾ ਕੀਤੀ, ਜਿਸ ਲਈ ਖਾਲਸਾ ਕੌਮ ਸਦੀਵ ਉਨ੍ਹਾਂ ਦਾ ਰਸਾਨਮੰਦ ਰਹੇਗੀ, ਪਰ ਜਦ ਤਕ ਸਿੱਖੀ ਦੀ ਪਵਿਤਰਤਾ ਨੂੰ ਉਹਨਾਂ ਨੇ ਆਪਣਾ ਆਦਰਸ਼ ਰੱਖਿਆ । ਕਿਤੂੰ ਇਨ੍ਹਾਂ ਦੇ ਅਖੀਰਲੇ ਦਿਨਾਂ ਵਿਚ ਜਦ ਉਦੇ ਆਚਰਨ ਦੇ ਲੀਡਰ ਇਨ੍ਹਾਂ ਦੇ ਸਿਰਾ ਕੇ ਟੁਰ ਗਏ ਤਾਂ ਹੁਣ ਇਹ ਆਪਸ ਦੇ ਸੜਾਈ ਝਗੜੇ ਕਾਰਨ ਖਾਲਸੇ ਨੂੰ ਕਮਜ਼ੋਰ ਕਰ ਰਹੇ ਸਨ ਤੇ ਕੰਮ ਲਈ ਹਾਨੀਕਾਰਕ ਸਨ।