

ਤਰ੍ਹਾਂ ਲਿਖਦਾ ਹੈ -'ਇਸ ਸਮੇਂ ਇਕ ਰਿਆਸਤ ਦੂਸਰੀ ਰਿਆਸਤ ਨਾਲ ਦੁਵੈਖ ਰੱਖਦੀ ਸੀ ਅਤੇ ਇਸਲਾਮੀ ਤਾਕਤ ਦੇ ਛੇਕੜ ਗਿਰਾਵ ਦੇ ਪਿਛੋਂ ਆਪਸ ਵਿਚ ਕੋਈ ਜੱਥੇਬੰਦੀ ਮਿਸਲਾ ਵਿਚ ਨਹੀਂ ਸੀ ਰਹੀ। ਇਸ ਤੋਂ ਛੁਟ ਕਈ ਕਈ ਵਾਰ ਇਨ੍ਹਾਂ ਮਿਸਲਾਂ ਵਿਚੋਂ ਮਿਸਲਦਾਰਾਂ ਨੇ ਬੜੇ ਬੜੇ ਰਮਣੀਕ ਇਲਾਕੇ ਬੜੀਆਂ ਭਾਰੀਆਂ ਕੁਰਬਾਨੀਆਂ ਕਰਕੇ ਫਤਹਿ ਕੀਤੇ, ਪਰ ਆਪਸ ਵਿਚ ਦੀ ਫੁਟ ਦੇ ਕਾਰਣ ਉਹ ਉਹਨਾਂ ਨੂੰ ਆਪਣਿਆਂ ਅਧਿਕਾਰਾ ਵਿਚ ਨਾ ਰੱਖ ਸਕੇ। ਜਿਹਾ ਕਿ ਸਰਹਿੰਦ ਪਰ ਦੋ ਵਾਰੀ ਖਾਲਸੇ ਦੀਆਂ ਬੜੀਆਂ ਕਰਤੀਆਂ ਲੜਾਈਆਂ ਪਿਛੋਂ ਅਧਿਕਾਰ ਹੋਇਆ, ਪਰ ਆਪਸ ਦਾ ਸਾਂਝਾ ਪਿਆਰ ਨਾ ਹੋਣ ਕਰਕੇ ਮੁੜ ਕਬਜ਼ੇ 'ਤੋਂ ਨਿਕਲ ਗਿਆ । ਸੰਨ 1765 ਈ: ਵਿਚ ਸਰਦਾਰ ਲਹਿਣਾ ਸਿੰਘ ਤੇ ਗੁਜਰ ਸਿੰਘ ਨੇ ਮਿਲ ਕੇ ਲਾਹੌਰ ਨੂੰ ਫਤਹ ਕਰ ਲਿਆ, ਪਰ ਹੱਥ ਆਏ ਇਲਾਕੇ ਵੰਡਣ ਪਰ ਇਨ੍ਹਾਂ ਦੋਹਾਂ ਸਰਦਾਰਾਂ ਵਿਚ ਇੰਨਾ ਵਿਵਾਦ ਵਧਿਆ ਕਿ ਕਈ ਆਦਮੀ ਦੋਹਾਂ ਸਰਦਾਰਾਂ ਵਲੋਂ ਮਾਰੇ ਗਏ, ਛੇਕੜ ਸੋਭਾ ਸਿੰਘ ਘਨਯਾ ਨੇ ਆ ਕੇ ਫੈਸਲਾ ਕਰਾਇਆ ਅਤੇ ਆਪਣਾ ਹਿੱਸਾ ਲਾਹੌਰ ਵਿਚ ਕਾਇਮ ਕੀਤਾ। ਸੰਨ 1767 ਈ: ਵਿਚ ਅਹਿਮਦ ਸ਼ਾਹ ਨੇ ਇਨ੍ਹਾਂ ਤੋਂ ਲਾਹੌਰ ਖੋਹ ਲਿਆ। ਅਹਿਮਦ ਸ਼ਾਹ ਦੇ ਮੁੜ ਜਾਣ ਪਿਛੋਂ ਇਨ੍ਹਾਂ ਨੇ ਫੇਰ ਲਾਹੌਰ ਲੈ ਲਿਆ, ਇੰਨੇ ਨੂੰ ਸ਼ਾਹਜਮਾਨ ਆਇਆ ਤੋਂ ਇਨ੍ਹਾਂ ਨੂੰ ਹਟਾ ਕੇ ਲਾਹੌਰ ਦਾ ਮਾਲਕ ਬਣ ਬੈਠਾ । ਇਸ ਤਰ੍ਹਾਂ ਚਾਰ ਵਾਰੀ ਇਨ੍ਹਾਂ ਸਰਦਾਰਾਂ ਲਾਹੌਰ ਤੇ ਕਬਜ਼ਾ ਕੀਤਾ ਅਤੇ ਚਾਰ ਵਾਰੀ ਹੀ ਬਾਹਰ ਆ ਕੇ ਇਸਲਾਮੀ ਹਾਕਮਾਂ ਨੇ ਇਨ੍ਹਾਂ ਤੋਂ ਖੋਹ ਲਿਆ । ਸਰਦਾਰ ਝੰਡਾ ਸਿੰਘ ਭੰਗੀ ਨੇ ਸੰਨ 1772 ਈ: ਵਿਚ ਮੁਲਤਾਨ ਤੇ ਰੰਗ ਆਦਿ ਨੂੰ ਫਤਹ ਕੀਤਾ, ਪਰ ਦੂਜੀਆਂ ਮਿਸਲਾਂ ਨਾਲ ਵਿਗਾੜ ਹੋਣ ਕਾਰਨ ਸਹਾਇਤਾ ਦੇ ਸਮੇਂ ਕੋਈ ਦੂਜੀ ਮਿਸਲ ਮੱਦਦ ਲਈ ਤਿਆਰ ਨਹੀਂ ਸੀ, ਜਿਸ ਕਰਕੇ ਦੋਵੇਂ ਵਾਰੀ ਇਹ ਭਾਰੀ ਇਲਾਕਾ ਤੈਮੂਰ ਸ਼ਾਹ ਨੇ ਉਹਨਾਂ ਤੋਂ ਖੋਹ ਕੇ ਸੰਨ 1779 ਈ: ਵਿਚ ਸੁਜਾਖਾਨ ਨੂੰ ਦਿਵਾ ਦਿੱਤਾ ।
ਜਰਨੈਲ ਗਾਰਡਨ ਲਿਖਦਾ ਹੈ ਕਿ ਸ਼ੇਰਿ ਪੰਜਾਬ ਦੇ ਮੈਦਾਨ ਵਿਚ ਉਤਰਨ ਦੇ ਸਮੇਂ ਤੋਂ ਕੁਝ ਚਿਰ ਪਹਿਲੇ ਮਿਸਲਦਾਰਾਂ ਦੇ ਆਪਸ ਵਿਚ ਸਾਂਝੇ ਦਰਦ ਦੀ ਥਾਂ ਅਪਸੁਆਰਥ ਨੇ ਆ ਮਲੀ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹੁਣ ਲੱਗੀਆਂ ਆਪਸ ਵਿਚ ਤਲਵਾਰਾਂ ਚੱਲਣ । ਮਿਸਲਾ ਆਪਣਾ ਕੰਮ ਕਰ ਚੁੱਕੀਆਂ ਸਨ. ਹੁਣ ਇਨ੍ਹਾਂ ਦੇ ਆਪਸ ਵਿਚ ਇਕ ਮੁੱਠ ਹੋਣ ਦੀ ਡਾਢੀ ਲੋੜ ਸੀ, ਤਾਂ ਕਿ ਪੈਦਾ ਕੀਤੀ ਹੋਈ ਤਾਕਤ ਨੂੰ ਅਟੋਲ ਰੱਖਿਆ ਜਾਏ । ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਸੁਧਾਰ ਦਾ ਕੰਮ ਕੀਤਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਨਾਲ ਨਾਲ ਬੀਰਤਾ ਤੇ ਏਕਤਾ ਦੇ ਉਚੇ ਗੁਣ ਖਾਲਸੇ ਵਿਚ ਭਰ ਕੇ ਕੌਮ ਨੂੰ ਜੀਵਤ ਕੀਤਾ, ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਨਿੱਕੀ ਉਮਰ ਵਿਚ ਹੀ ਸਮੇਂ ਦੀ ਨਬਜ਼ ਨੂੰ ਪਛਾਣ ਕੇ ਸੋਚਿਆ ਇਨ੍ਹਾਂ ਦਾ ਜਥੇਬੰਦ ਹੋਣਾ ਕਠਿਨ ਹੈ, ਇਨ੍ਹਾਂ ਸਾਰਿਆਂ ਨੂੰ ਇਕ ਭਾਰੀ ਸਲਤਨ ਵਿਚ ਢਾਲ ਦੇਣਾ ਚਾਹੀਏ, ਜਿਉਂ ਜਾਪਾਨ ਦੇ ਮਿਕਾਡ ਪਾਤਸ਼ਾਹ ਦੇ ਵੇਲੇ ਜਾਪਾਨ ਦੀਆਂ ਸਾਰੀਆਂ ਅੰਡ ਅੱਡ ਰਿਆਸਤਾਂ ਇਕ ਸਲਤਨ ਵਿਚ ਵਾਲੀਆਂ ਗਈਆਂ । ਸੋ ਉਸ ਸਮੇਂ ਦੇ ਹਾਲਾਤ ਦੇ ਮੁਤਾਬਿਕ ਮਹਾਰਾਜਾ ਨੇ ਆਪਣੀ ਅਦੁੱਤੀ ਬੀਰਤਾ ਤੇ ਸਖਸ਼ੀਅਤ ਦੇ ਬਲ ਨਾਲ ਖਿੰਡੀ ਹੋਈ ਕੌਮ ਨੂੰ ਜਥੇਬੰਦੀ ਤੇ ਪਰਸਪਰ ਪਿਆਰ ਦੇ ਪੇਕੇ ਸੰਗਲਾਂ ਨਾਲ ਜਕੜ ਕੇ ਕੌਮ ਨੂੰ ਘਰੋਗੀ ਲੜਾਈਆਂ ਦੇ ਖੂਹ ਵਿਚ ਡਿੱਗਣ ਤੋਂ ਬਚਾ ਲਿਆ, ਜਿਸ ਕਰਕੇ ਉਹ ਇਕ ਸਧਾਰਨ ਆਦਮੀ ਤੋਂ ਐਸਾ ਨਾਮਵਰ ਬਾਦਸ਼ਾਹ ਬਣ ਗਿਆ ਕਿ ਜਿਸ ਨਾਲ ਮਿਤਰਤਾ ਰੱਖਣੀ