

ਦੂਰ ਦੂਰ ਦੇ ਬਾਦਸ਼ਾਹ ਫਖਰ ਸਮਝਦੇ ਸਨ ।
ਮਹਾਰਾਜਾ ਅਸਲੀ ਕੰਮ ਕਰਨ ਵਾਲਾ ਮਹਾਂਪੁਰਖ (Great Man) ਅਤੇ ਅਦੁੱਤੀ ਹੁਕਮਰਾਨ ਸੀ, ਉਹ ਪੰਜਾਬ ਪੁਰ ਹੋ ਗੁਜ਼ਰੇ ਸਾਰਿਆਂ ਹੁਕਮਰਾਨਾਂ ਤੋਂ ਚੰਗਾ ਸੀ, ਉਹ ਆਪਣੇ ਪਿਛੇ ਇਕ ਵੱਡੀ ਸਲਤਨਤ, ਜੋ ਇਟਲੀ ਦੇ ਬਰਾਬਰ ਸੀ ਅਤੇ ਜਬਰਦਸਤ ਕਵਾਇਦਦਾਨ ਫੌਜ, ਜੋ ਉਸ ਸਮੇਂ ਦੇ ਵਧੀਆ ਹਥਿਆਰਾਂ ਨਾਲ ਭੂਸ਼ਤ ਸੀ, ਪਿੱਛੇ ਛੱਡ ਕੇ ਸੁਰਗਵਾਸ ਹੋਇਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਹਰ ਇਕ ਪੰਜਾਬੀ ਜਿਸ ਦੇ ਦਿਲ ਵਿਚ ਕੁਝ ਵੀ ਦੇਸ਼ ਦਾ ਦਰਦ ਸੀ-ਉਸ ਦੇ ਰਾਜ ਨੂੰ ਸਾਂਝਾ ਰਾਜ ਸਮਝਦਾ ਸੀ, ਕਿਉਂਕਿ ਉਹਨਾਂ ਨੂੰ ਉਹ ਸਾਰੀਆਂ ਖੁੱਲ੍ਹਾ ਪ੍ਰਾਪਤ ਸਨ ਜੋ ਕਿਸੇ ਕੌਮੀ ਸਲਤਨਤ ਵਿਚ ਹੁਕਮਰਾਨ ਕੌਮਾਂ ਨੂੰ ਪ੍ਰਾਪਤ ਹੁੰਦੀਆਂ ਹਨ। ਮਹਾਰਾਜਾ ਜਦ ਕੋਈ ਰਾਜ ਸਬੰਧੀ ਕੰਮ ਕਰਦਾ ਤਾਂ ਆਪਣੇ ਦਰਕਾਰੀਆਂ ਦੀ ਰਾਏ ਲੈ ਕੇ ਕਰਦਾ । ਸੰਨ 1805 ਈ: ਵਿਚ ਜਦ ਜਸਵੰਤ ਰਾਇ ਹੁਲਕਰ ਵਾਲੀਏ ਇੰਦੌਰ ਅੰਗਰੇਜ਼ੀ ਫੌਜ ਤੋਂ ਭਾਂਜ ਖਾ ਕੇ ਸੇਰ ਪੰਜਾਬ ਤੋਂ ਸਹਾਇਤਾ ਲੈਣ ਲਈ ਪੰਜਾਬ ਵੱਲ ਆਇਆ ਤਾਂ ਇਸ ਦਾ ਫੈਸਲਾ ਉਸ ਨੇ ਸਾਰੇ ਦਰਬਾਰੀਆਂ ਦੀ ਇੱਛਾ ਅਨੁਸਾਰ ਕੀਤਾ। ਮੂਰ ਕਰਾਫਟ ਲਿਖਦਾ ਹੈ ਕਿ 'ਮੈਂ ਜਦ ਸੰਨ 1820 ਈ: ਵਿਚ ਮਹਾਰਾਜੇ ਅੱਗੇ ਇਹ ਬਿਨੈ ਕੀਤੀ ਕਿ ਅੰਗਰੇਜ਼ੀ ਮਾਲ ਤੇ ਮਸੂਲ ਘਟਾਇਆ ਜਾਏ ਤਾਂ ਉਸ ਪਰ ਉਸ ਨੇ ਹੁਕਮ ਲਿਖਵਾਇਆ ਕਿ ਇਨ੍ਹਾਂ ਦਿਨਾਂ ਵਿਚ ਮੇਰੇ ਬਹੁਤ ਸਾਰੇ ਸਰਦਾਰ ਲਾਹੌਰ ਤੋਂ ਬਾਹਰ ਗਏ ਹੋਏ ਹਨ, ਜਦ ਤਕ ਮੈਂ ਉਹਨਾਂ ਦੀ ਰਾਇ ਨਾ ਲੈ ਲਵਾਂ, ਕੁਝ ਫੈਸਲਾ ਨਹੀਂ ਕਰ ਸਕਦਾ ।
ਸੈਂਕੜੇ ਲਿਖਤਾਂ ਮੌਜੂਦ ਹਨ ਜਿਨ੍ਹਾਂ ਤੋਂ ਸਿਧ ਹੁੰਦਾ ਹੈ ਕਿ ਰਾਜ ਦੇ ਮਾਮਲਾਤ ਉਹ ਆਪਣੇ ਦਰਬਾਰੀਆ ਦੀ ਸੰਮਤੀ ਨਾਲ ਕਰਦਾ ਹੁੰਦਾ ਸੀ । ਹਾ, ਇਸ ਜੱਥੇਬੰਦੀ ਵਿਚ ਕੁਝ ਕੁ ਘਾਟਾ ਸੀ ਤਾਂ ਕੇਵਲ ਉਨ੍ਹਾਂ ਨੂੰ ਕੁਝ ਕੁ ਗਿਣਤੀ ਦਿਆਂ ਮਿਸਲਦਾਰਾਂ ਦਾ, ਜੋ ਆਪਣੇ ਕੌਮੀ ਭਰਾਵਾਂ ਦੀਆਂ ਕੁਰਬਾਨੀਆਂ ਨਾਲ ਇਲਾਕੇ ਤਾਂ ਵਤਹ ਕਰ ਲੈਂਦੇ ਸਨ ਪਰ ਉਹਨਾਂ ਨੂੰ ਝਬਦੇ ਹੀ ਆਪਣੇ ਜਾਤੀ ਵੈਰ ਵਿਰੋਧ ਤੇ ਖਾਨਾਜੰਗੀ ਦੇ ਕਾਰਨ ਆਪਸ ਵਿਚ ਲੜ ਭਗਤ ਕੇ ਕਿਸੇ ਬਾਹਰ ਤੋਂ ਆਏ ਵੈਰੀ ਦੇ ਹੱਥ ਸੌਂਪ ਦਿੰਦੇ ਸਨ । ਜੋ ਕਦੀ ਇਹ ਭਿਆਨਕ ਸਮਾਂ ਕੁਝ ਚਿਰ ਹੋਰ ਇਸ ਤਰ੍ਹਾਂ ਰਹਿੰਦਾ ਤਦ ਉਹ ਦਿਨ ਦੂਰ ਨਹੀਂ ਸੀ ਜਦ ਸਿੱਖ ਕੌਮ ਉਕਾ ਪੰਜਾਬ ਵਿਚੋਂ ਲੋਪ ਹੋ ਜਾਂਦੀ । ਉਪਰ ਦੱਸੀਆਂ ਮਿਸਾਲਾਂ ਤੋਂ ਚੰਗੀ ਤਰ੍ਹਾਂ ਪਤਾ ਹੋ ਸਕਦਾ ਹੈ ਕਿ ਜਿਸ ਦੇਸ਼ ਤੇ ਕੌਮ ਵਿਚ ਐਡੀ ਫੁਟ ਪਸਰੀ ਹੋਈ ਹੋਵੇ ਉਸ ਨੇ ਕੀ ਮੁਲਕ ਆਪਣੇ ਅਧਿਕਾਰ ਵਿਚ
1. ਮਹਾਰਾਜਾ ਰਣਜੀਤ ਸਿੰਘ ਦੀ ਸ਼ੁਹਰਤ ਕੇਵਲ ਮਹਾਂਦੀਪ ਏਸ਼ੀਆ ਵਿਚ ਹੀ ਨਹੀਂ ਸੀ, ਸਗੋਂ ਯੂਰਪ ਦੇ ਨਾਮੀਂ ਸਹਿਨਸ਼ਾਹ ਵੀ ਉਸ ਨਾਲ ਮਿਤਰਤਾ ਰੱਖਣੀ ਲਖਰ ਸਮਝਦੇ ਸਨ। ਅੰਗਰੇਜ਼ਾਂ ਤੋਂ ਫੁੱਟ ਸਹਿਨਸ਼ਾਹ ਰੂਸ ਨੇ ਦੋ ਵਾਰੀ ਸੇਰ ਪੰਜਾਬ ਨਾਲ ਮਿੱਤਰਤਾ ਦਾ ਸਬੰਧ ਕਾਇਮ ਕਰਨ ਲਈ ਖਤ ਪੱਤਰ ਕੀਤਾ। ਇਕ ਵਾਰ ਮੂਰ ਕਰਾਫਟ ਦੇ ਰਾਹੀਂ ਸੰਨ 1810 ਈ: ਵਿਚ ਤੇ ਦੂਜੀ ਵਾਰੀ ਇਸ ਤੋਂ ਛੇ ਸਾਲ ਪਿਛੋਂ ਪਿਆਰ ਦੇ ਖਤ ਭੇਜੇ, ਜਿਸ ਵਿਚ ਖਾਲਸਾ ਕੌਮ ਤੇ ਸਿੱਖ ਮਹਾਰਾਜਾ ਦੀ ਬੜੀ ਸਲਾਘਾ ਕੀਤੀ ਸੀ। ਇਸੇ ਤਰ੍ਹਾਂ ਸੰਨ 1836 ਈ: ਵਿਚ ਜਰਨੈਲ ਐਲਾਰਡ ਸੈਰ ਪੰਜਾਬ ਤੋਂ ਛੁੱਟੀ ਲੈ ਕੇ ਫਰਾਂਸ ਗਿਆ ਅਤੇ ਵਾਪਿਸ ਆਇਆ ਤਾਂ ਹੁਕਮਰਾਨ ਫਰਾਂਸ ਵਲੋਂ ਬਹੁਮੁੱਲੇ ਤੋਹਫੇ ਤੇ ਪ੍ਰੇਮ ਪੱਤਰ ਸੇਰ ਪੰਜਾਬ ਲਈ ਲਿਆਇਆ ਜਿਸ ਵਿਚ ਬੜੇ ਮਾਨਯੋਗ ਸ਼ਬਦਾਂ ਵਿਚ ਦੇਹਾਂ ਸਲਤਨਤਾਂ ਦੇ ਆਪਸ ਵਿਚ ਮਿਤਰਤਾ ਦੇ ਸਬੰਧ ਰੱਖਣ ਦਾ ਜਿਕਰ ਸੀ। ਈਰਾਨ, ਅਫਗਾਨਿਸਤਾਨ ਦੇ ਏਲਚੀ ਤਾਂ ਸਾਲ ਵਿਚ ਕਈ ਵਾਰ ਆਉਂਦੇ ਸਨ।