ਰੱਖਣਾ ਸੀ ਤੇ ਕੀ ਉਸ ਨੇ ਕੋਮ ਦੀ ਰਾਖੀ ਕਰਨੀ ਸੀ । ਹੁਣ ਇਸ ਨਾਜਕ ਸਮੇਂ ਜਰੂਰੀ ਸੀ ਕਿ ਹੁਣ ਬਾਹਰ ਦਾ ਅਸਿੱਖ ਵੇਰੀ ਆ ਕੇ ਸਾਰੀਆਂ ਸਿੱਖ ਰਿਆਸਤਾਂ ਤੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦੇ ਅਤੇ ਖਾਲਸੇ ਦੀਆਂ ਉਹ ਸਾਰੀਆਂ ਕੁਰਬਾਨੀਆਂ ਅਤੇ ਕਠਿਨ ਘਾਲਾ ਵਿਅਰਥ ਜਾਂਦੀਆਂ। ਇਸ ਦਸਾ ਵਿਚ ਜੇ ਕਦੀ 'ਸੇਰ ਪੰਜਾਬ ਇਸ ਫੁਟ ਨਾਲ ਛੁੱਟੀਆਂ ਪਈਆਂ ਮਿਸਲਾਂ ਤੋਂ ਹਕੂਮਤਾਂ ਨੂੰ ਮਿਲ ਕੇ ਇਹ ਖਾਲਸਾਈ ਝੰਡੇ ਹੇਠ ਖਾਲਸਾ ਸਲਤਨਤ ਦਾ ਖਿਆਲ ਲੈ ਕੇ ਇਕ ਤਾਕਤ ਨਾ ਬਣਾ ਲੈਂਦਾ ਤਾਂ ਸਿੱਖ ਇਤਿਹਾਸ ਦਾ ਇਹ ਸ਼ਾਨਦਾਰ ਭਾਗ ਕਿ 'ਸਿੱਖਾਂ ਨੇ ਪੰਜਾਬ ਵਿਚ ਬਾਦਸ਼ਾਹਤ ਕੀਤੀ ਕਿਤੇ ਵੀ ਦਿਖਾਈ ਨਾ ਦਿੰਦਾ। ਇਸੇ ਤਰ੍ਹਾਂ ਸਮੇਂ ਦੇ ਹਾਲਤ ਤੇ ਨਜ਼ਰ ਫਿਰਿਆਂ ਇਹ ਸਿੱਧ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਛੋਟੇ ਛੋਟੇ ਇਲਾਕਿਆਂ ਨੂੰ ਆਪਣੇ ਨਾਲ ਮਿਲਾ ਕੇ ਇਕ ਬਲਵਾਨ ਤੇ ਜਬਰਦਸਤ ਸਲਤਨਤ ਦਾ ਕਾਇਮ ਕਰਨਾ ਸਭ ਤਰ੍ਹਾਂ ਯੋਗ ਸੀ । ਮਹਾਰਾਜਾ ਦੇ ਇਸ ਤਰ੍ਹਾਂ ਕਰਨ ਨਾਲ ਖਾਲਸਾ ਕੌਮ ਕਮਜ਼ੋਰ ਨਹੀਂ ਹੋਈ, ਸਗੋਂ ਇਕ ਖਾਲਸਾਈ ਝੰਡੇ ਹੇਠ ਇਕੱਠੀ ਹੋ ਕੇ ਡਾਢੀ ਬਲਵਾਨ ਹੋ ਗਈ ਸੀ।
ਮਲੂਮ ਰਹੇ ਕਿ ਸ਼ੇਰਿ ਪੰਜਾਬ ਇਸ ਗੋਲ ਦਾ ਬੜਾ ਖਿਆਲ ਰੱਖਦਾ ਸੀ ਕਿ ਇਨ੍ਹਾਂ ਰਈਸਾਂ ਵਿਚ ਆਪਣੀਆਂ ਰਿਆਸਤਾਂ ਤੇ ਇਲਾਕਿਆ ਦਾ ਚੰਗਾ ਪ੍ਰਬੰਧ ਰੱਖਣ ਦੀ ਯੋਗਤਾ ਦੇਖਦਾ, ਉਹ ਉਹਨਾਂ ਤੋਂ ਕਦੀ ਕੋਈ ਇਲਾਕਾ ਨਹੀਂ ਸੀ ਲੈਂਦਾ ਸਗੋਂ ਉਹਨਾਂ ਨੂੰ ਆਪਣੀ ਤਲਵਾਰ ਨਾਲ ਫਤਹ ਕੀਤੇ ਇਲਾਕੇ ਆਪਣੇ ਵਲੋਂ ਬਖਸ਼ ਕੇ ਉਹਨਾਂ ਨੂੰ ਵਧੇਰੇ ਸ਼ਕਤੀਮਾਨ ਕਰ ਦਿੰਦਾ ਸੀ।
ਨਜ਼ੀਰ ਲਈ ਸੰਨ 1806 ਈ: ਵਿਚ ਉਸ ਨੇ ਸਤਲੁਜ ਪਾਰ ਦਾ ਬੜਾ ਭਾਰੀ ਇਲਾਕਾ ਫਤਹ ਕਰਕੇ ਸਾਰੇ ਦਾ ਸਾਰਾ ਸਿੱਖ ਰਈਸਾਂ ਨੂੰ ਦੇ ਦਿੱਤਾ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:- ਰਾਜਾ ਭਾਗ ਸਿੰਘ ਜੀਂਦ ਨੂੰ 54 ਪਿੰਡ ਸਣੇ ਲੁਧਿਆਣਾ ਆਦਿ ਦੇ ਜਿਸ ਦਾ ਸਲਾਨਾ ਲਗਾਨ 23290 ਰੁਪਿਆ ਸੀ, ਰਾਜਾ ਜਸਵੰਤ ਸਿੰਘ ਨਾਭਾ ਨੂੰ 38 ਪਿੰਡ ਤਲਵੰਡੀ, ਕੋਟ ਬਸੀਆਂ ਤੇ ਜਗਰਾਉਂ ਆਦਿ, ਜਿਸ ਦਾ ਲਗਾਨ 30040 ਰੁਪਿਆ ਸੀ, ਸਰਦਾਰ ਫਤਹ ਸਿੰਘ ਆਹਲੂਵਾਲੀਆ ਕਪੂਰਥਲਾ ਨੂੰ 106 ਪਿੰਡ 40505 ਰੁਪਿਆ ਦੀ ਆਮਦਨ ਦੇ, ਸਰਦਾਰ ਗੁਰਦਿੱਤ ਸਿੰਘ (ਲਾਦੋਵਾਲ) ਨੂੰ 37 ਪਿੰਡ ਬੁੱਦਵਾਲ ਆਦਿ ਆਮਦਨ ਦੇ, 47090 ਰੁਪਏ ਦੇ ਮਾਮਲੇ ਦੇ, ਸਰਦਾਰ ਬਸਾਵਾ ਸਿੰਘ ਨੂੰ 10 ਪਿੰਡ 5714 ਰੁਪਏ ਦੀ ਆਮਦਨ ਦੇ, ਇਸੇ ਤਰ੍ਹਾਂ ਸਰਦਾਰ ਭਾਗ ਸਿੰਘ ਤੇ ਮੁਹਕਮ ਚੰਦ ਦੀਆਂ ਬਖਸ਼ੀਸ਼ਾਂ ਇਨ੍ਹਾਂ ਤੋਂ ਵੱਖ ਸਨ ।
ਇਸ ਤੋਂ ਛੁਟ ਉਸ ਨੇ ਦੋ ਵਾਰੀ ਆਪ ਪਟਿਆਲੇ ਜਾ ਕੇ ਰਾਜਗਾਨ ਫੂਲਕੀਆਂ ਦੇ ਆਪਸ ਵਿਚ ਦੇ ਝਗੜੇ ਬੜੀ ਯੋਗਤਾ ਤੇ ਮਿਹਨਤ ਨਾਲ ਮਿਟਾਏ । ਜੇ ਕਦੇ ਉਸ ਦਾ ਅਸੂਲ ਹਰ ਇਕ ਸਿੱਖ ਤੋਂ ਇਲਾਕਾ ਖੋਹਣ ਦਾ ਹੁੰਦਾ ਤਾਂ ਉਹ ਕਦੇ ਵੀ ਇਨ੍ਹਾਂ ਰਾਜਿਆਂ ਦੇ ਘਰੋਗੀ ਝਗੜੇ ਨਾ ਮਿਟਾਉਂਦਾ, ਸਗੋਂ ਉਨ੍ਹਾਂ ਦੀ ਫੁਟ ਨੂੰ ਹੋਰ ਵਧੇਰਾ ਵਧਾ ਕੇ ਉਹਨਾਂ ਨੂੰ ਕਮਜ਼ੋਰ ਕਰਦਾ ਤੇ ਸੌਖਾ ਹੀ ਉਹਨਾਂ ਦੇ ਭਾਰੀ ਇਲਾਕੇ ਆਪਣੇ ਨਾਲ ਮਿਲਾ ਲੈਂਦਾ, ਪਰ ਨਹੀਂ, ਉਸ ਨੇ ਉਹ ਕੁਝ ਕੀਤਾ, ਜਿਸ ਵਿਚ ਉਸ ਦੇ ਭਾਈਆਂ ਨੂੰ ਵਧੇਰਾ ਲਾਭ ਤੋਂ ਪਕਿਆਈ ਹੁੰਦੀ ਸੀ । ਇਸ ਤੋਂ
1. ਦੀ ਰਾਜ਼ਾਜ ਆਫ ਦੀ ਪੰਜਾਬ ਸਫਾ 881