ਸਾਫ ਸਿੰਧ ਹੈ ਮਹਾਰਾਜਾ ਨੇ ਕੌਮ ਨੂੰ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਕੀਤਾ ਸਗੋਂ ਸਭ ਤਰ੍ਹਾਂ ਮਜ਼ਬੂਤ ਕਰ ਦਿੱਤਾ ਸੀ । ਧਾਰਮਿਕ ਜੀਵਨ
ਕੁਝ ਕੁ ਲੋਕ ਪੱਖਪਾਤੀ ਇਤਿਹਾਸਕਾਰਾਂ ਦੇ ਲੇਖ ਪੜ੍ਹ ਕੇ ਕਹਿ ਉਠਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਜੀਵਨ ਵਿਚ ਢਿੱਲਾ ਸੀ । ਆਓ ਮਹਾਰਾਜਾ ਦੇ ਇਸ ਜੀਵਨ ਦੇ ਇਸ ਪੱਖ ਪਰ ਵੀ ਭੋਰਾ ਕੁ ਵਿਚਾਰ ਕਰੀਏ ਕਿ ਇਹ ਖਿਆਲ ਕਿਥੋਂ ਤਕ ਸੋਚ ਹੈ । ਜਦ ਅਸੀਂ ਇਸ ਪੱਖ ਬਾਰੇ ਖੋਜ ਕਰਦੇ ਹਾਂ ਤਾਂ ਉਸ ਸਮੇਂ ਦੀਆਂ ਲਿਖਤਾਂ ਤੋਂ ਪਤਾ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿਚੋਂ ਬਹੁਤ ਸਾਰਾ ਸਮਾਂ ਸ੍ਰੀ ਅੰਮ੍ਰਿਤਸਰ ਜੀ ਵਿਖੇ ਬਿਤਾਉਂਦਾ ਅਤੇ ਇਥੇ ਵਧੇਰਾ ਸਮਾਂ ਗੁਰੂ ਬਾਣੀ ਦੀ ਕਥਾ ਤੇ ਸਤਸੰਗ ਵਿਚ ਗੁਜ਼ਾਰਦਾ ਹੁੰਦਾ ਸੀ । ਉਹ ਦਰਬਾਰ ਸਾਹਿਬ ਜੀ ਦੀ ਸੇਵਾ ਤੇ ਸ਼ਾਨ ਨੂੰ ਵਧਾਉਣ ਵਿਚ ਲੱਖਾਂ ਰੁਪਏ ਸਾਲਾਨਾ ਅਰਦਾਸ ਕਰਵਾਉਂਦਾ ਹੁੰਦਾ ਸੀ । "ਪਿਛਲੇ ਸਾਲ (ਸੰਮਤ 1872 ਬਿ:) ਵਿਚ ਪੰਜਾਹ ਹਜ਼ਾਰ ਰੁਪਿਆ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਬਨਾਉਣ ਲਈ ਦਿੱਤਾ ।" ਸ਼ੇਰਿ ਪੰਜਾਬ ਦੀਆਂ ਸਾਰੀਆਂ ਖੁਸ਼ੀਆਂ ਵਿਚੋਂ ਵੱਡੀ ਖੁਸ਼ੀ ਇਹ ਸੀ ਕਿ ਜਿਹੜੀ ਚੀਜ਼ ਉਸ ਨੂੰ ਵਧੇਰੀ ਪਿਆਰੀ ਲੱਗਦੀ ਉਹ ਉਸਨੂੰ ਪਿਆਰੇ ਸਤਿਗੁਰੂ ਜੀ ਦੇ ਨਾਮ ਪਰ ਸਮਰਪਨ ਕਰਦਾ ਹੁੰਦਾ ਸੀ । ਆਪਣੇ ਸਮੇਂ ਦੀ ਜਰਬ (ਸਿੱਕਾ) ਆਪਣੇ ਨਾਮ ਦੀ ਸਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਪਰ 'ਨਾਨਕ ਸ਼ਾਹੀ ਚਲਾਇਆ । ਸ੍ਰੀ ਅੰਮ੍ਰਿਤਸਰ ਜੀ ਦੇ ਪ੍ਰਸਿੱਧ ਕਿਲ੍ਹੇ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਪਰ 'ਗੋਬਿੰਦਗੜ੍ਹ' ਰੱਖਿਆ। ਇਥੋਂ ਦੇ ਵੱਡੇ ਬਾਗ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿਚ 'ਰਾਮ ਬਾਗ' ਚੁਣਿਆ। ਸੰਨ 1826 ਈ: ਵਿਚ ਨਿਜ਼ਾਮ ਦੱਖਣ ਨੇ ਇਕ ਬਹੁਮੁੱਲੀ ਚਾਂਦਨੀ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਭੇਜੀ ਜਿਸ ਪਰ ਬਹੁਮੁੱਲਾ ਕਾਰਚੌਥੀ ਕੰਮ ਹੋਇਆ ਹੋਇਆ ਸੀ। ਇਹ ਚਾਂਦਨੀ ਸ਼ਾਲਾਮਾਰ ਬਾਗ ਦੇ ਵੰਡੇ ਚਮਨ ਵਿਚ ਚਾਂਦੀ ਦੀਆਂ ਚੋਬਾਂ ਤੇ ਤਾਣੀ ਗਈ । ਇਸ ਸਮੇਂ ਦੇਵਨੇਤ ਨਾਲ ਬਸੰਤ ਦਾ ਵਾਰਸ਼ਿਕ ਵੱਡਾ ਦਰਬਾਰ ਸੀ । ਮਹਾਰਾਜਾ ਸਾਹਿਬ ਦਰਬਾਰ ਵਿਚ ਆਏ, ਚਾਂਦਨੀ ਦੀ ਛਬ ਨੂੰ ਜਦ ਨਿਗਾਹ ਭਰ ਕੇ ਤੱਕਿਆ ਤੇ ਉਸ ਦੇ ਦਿਲ ਵਿਚ ਗੁਰੂ ਪਿਆਰ ਨੇ ਇੰਨਾ ਉਛਾਲਾ ਖਾਧਾ ਕਿ ਉਹ ਇਕਾ ਇਕ ਚਾਂਦਨੀ ਦੇ ਹੇਠੋਂ ਬਾਹਰ ਆ ਗਿਆ, ਉਸ ਨੂੰ ਦੇਖ ਕੇ ਸਾਰੇ ਦਰਬਾਰੀਆਂ ਨੂੰ ਵੀ ਇਸੇ ਤਰ੍ਹਾਂ ਕਰਨਾ ਪਿਆ । ਇਸ ਸਮੇਂ ਸਭ ਤੋਂ ਪਹਿਲੀ ਗੱਲ ਜੋ ਮਹਾਰਾਜੇ ਦੇ ਮੂੰਹੋਂ ਨਿਕਲਦੀ ਹੋਈ ਸੁਣੀ ਗਈ, ਉਹ ਇਹ ਸੀ ਕਿ ਚਾਂਦਨੀ ਅਤਿ ਸੁੰਦਰ ਹੈ ਅਤੇ ਇਹ ਮੇਰੇ ਅਤਿ ਸੁੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸੁਹਣੇ ਦਰਬਾਰ ਵਿਚ
1. ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਹੋਈ ਯਾਦਗਾਰ ਨੂੰ ਰਮਣੀਕ ਰੱਖਣ ਲਈ ਸਤੰਬਰ 1938 ਦੇ ਮਿਊਨਸੀਪਲ ਕਮੇਟੀ ਅੰਮ੍ਰਿਤਸਰ ਦੇ ਇਜਲਾਸ ਵਿਚ 10000 ਰੁਪਿਆ ਸ਼ੇਰਿ ਪੰਜਾਬ ਦਾ ਸ੍ਰੋਤ ਤਿਆਰ ਕਰਵਾਉਣ ਲਈ ਪ੍ਰਵਾਨ ਕੀਤਾ ਗਿਆ। ਇਹ ਬੁੱਤ ਰਾਮ ਬਾਗ ਵਿਚ ਸਜਾਇਆ ਜਾਵੇਗਾ । ਮਹਾਰਾਜਾ ਸਾਹਿਬ ਦੀ ਗਰਮੀਆਂ ਵਿਚ ਰਹਿਣ ਵਾਲੀ ਬਾਰਾਂਦਰੀ ਹਵੇਲੀ ਨੂੰ ਵੀ ਚੰਗੀ ਦਸ਼ਾ ਵਿਚ ਰੱਖਣ ਦਾ ਮਤਾ ਪਾਸ ਹੋਇਆ। ਸ੍ਰੀ ਹਜੂਰ ਜੀ ਨੇ ਇਸ ਸ਼ਹਿਰ ਦੀ ਰੌਣਕ ਵਧਾਉਣ ਲਈ ਬਹੁਤ ਕੁਝ ਕੀਤਾ ਸੀ