ਗਜਣੀ ਚਾਹੀਦੀ ਹੈ, ਮੈਂ ਇਸ ਹੇਠ ਬੈਠਣ ਦੇ ਯੋਗ ਨਹੀਂ ਇਸ ਦੇ ਹੇਠ ਸਤਿਗੁਰੂ ਜੀ ਦੀ ਪਿਆਰੀ ਸੰਗਤ ਬੈਠੀ ਹੋਈ ਸ਼ੋਭਦੀ ਹੈ। ਉਸੇ ਵਕਤ ਇਹ ਚਾਂਦਨੀ ਸਣੇ ਜ਼ਰੂਰੀ ਸਮਾਨ ਦੇ ਸ੍ਰੀ ਅੰਮ੍ਰਿਤਸਰ ਜੀ ਭੇਜੀ ਗਈ, ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਖਾਨੇ ਵਿਚ ਅੱਜ ਤਕ ਮੌਜੂਦ ਹੈ ।
ਜਿਥੇ ਸ਼ੇਰ ਪੰਜਾਬ ਆਪਣੇ ਧਰਮ ਲਈ ਇੰਨੀ ਸਰਧਾ ਰੱਖਦਾ ਸੀ ਉਥੇ ਇਹ ਆਪਣੇ ਮੁਸਲਮਾਂਨ ਤੇ ਹਿੰਦੂਆਂ ਭਾਈਆਂ ਦੇ ਮਜ਼੍ਹਬੀ ਭਾਵਾਂ ਦਾ ਪੂਰਾ ਪੂਰਾ ਸਤਿਕਾਰ ਰੱਖਦਾ ਹੁੰਦਾ ਸੀ । ਯੁਧ ਸਮੇਂ ਮਹਾਰਾਜਾ ਸਾਹਿਬ ਦਾ ਆਪਣੇ ਜਰਨੈਲਾਂ ਲਈ ਇਹ ਆਮ ਹੁਕਮ ਸੀ ਕੇ 'ਵੈਰੀਆਂ ਦੇ ਧਾਰਮਿਕ ਅਸਥਾਨਾਂ, ਧਾਰਮਿਕ ਪੁਸਤਕਾਂ ਦੀ ਬੇਅਦਬੀ, ਇਸਤਰੀਆਂ ਦੀ ਕੋਈ ਬੇਪਤੀ ਨਾ ਕਰੋ । ਮਹਾਰਾਜਾ ਸਾਹਿਬ ਦੇ ਇਨ੍ਹਾਂ ਖਿਆਲਾ ਤੋਂ ਨਾ ਕੇਵਲ ਦੇਸੀ ਲੋਕ ਹੀ ਜਾਣੂ ਸਨ ਸਗੋਂ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਵੀ ਚੰਗੀ ਤਰ੍ਹਾਂ ਵਾਕਫ ਸੀ । ਸੰਨ 1828 1. ਵਿਚ ਜਦ ਅੰਗਰੇਜ਼ੀ ਤੇ ਖਾਲਸਾ ਫੌਜ ਨੇ ਸੰਮਲਿਤ ਹੋ ਕੇ ਅਫਗਾਨਿਸਤਾਨ ਪਰ ਚੜ੍ਹਾਈ ਕੀਤੀ ਤਾਂ ਉਸ ਸਮੇਂ ਜਿਹੜੀਆ ਸ਼ਰਤਾ ਮਹਾਰਾਜਾ ਸਾਹਿਬ, ਅੰਗਰੇਜ਼ੀ ਹਕੂਮਤ ਤੇ ਸ਼ਾਹਸੁਜਾ ਵਿਚ ਤਹਿ ਹੋਈਆਂ, ਉਹਨਾਂ ਵਿਚ ਸ਼ੋਰ ਪੰਜਾਬ ਨੇ ਆਪਣੀ ਹਿੰਦੂ ਪਰਜਾ ਦੇ ਧਾਰਮਿਕ ਭਾਵ ਨੂੰ ਮੁਖ ਰੱਖ ਕੇ ਹੋਰ ਸ਼ਰਤਾਂ ਤੋਂ ਛੁੱਟ ਇਕ ਇਹ ਸਰਤ ਵੀ ਸ਼ਾਹਸੂਜਾ ਨੂੰ ਮੰਨਵਾਈ ਸੀ 2 ਸੋਮਨਾਥ ਦੇ ਪ੍ਰਸਿੱਧ ਮੰਦਰ ਦਾ ਚੰਦਨ ਦਾ ਦਰਵਾਜ਼ਾ ਜਿਹੜਾ ਸੰਨ 1024 ਵਿਚ ਮਹਿਮੂਦ ਜਨਵੀ ਹਿੰਦ ਤੋਂ ਲੁੱਟ ਕੇ ਲੈ ਗਿਆ ਸੀ ਉਸ ਦਰਵਾਜ਼ੇ ਨੂੰ ਮੁੜ ਇਥੇ ਵਾਪਿਸ ਪਹੁੰਚਾ ਦਿੱਤਾ ਏ । ਇਸ ਤੋਂ ਸੌਖਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਗੁਆਂਢੀ ਭਰਾਵਾਂ ਧਾਰਮਿਕ ਜਜ਼ਬਾਤਾਂ ਦਾ ਕਿੰਨਾ ਪਿਆਰ ਆਪਣੇ ਮਨ ਵਿਚ ਰੱਖਦਾ ਸੀ ।
ਸ੍ਰੀ ਦਰਬਾਰ ਸਾਹਿਬ ਜੀ ਦੇ ਸ਼ਿਲਾਲੇਖ
ਸ੍ਰੀ ਅੰਮ੍ਰਿਤਸਰ ਜੀ ਦੇ ਦਰਬਾਰ ਸਾਹਿਬ ਦੇ ਗੁੰਬਜ ਤੇ ਜਦ ਸੋਨੇ ਦਾ ਬਹੁਤ ਸਾਰਾ 4 ਮਹਾਰਾਜਾ ਸਾਹਿਬ ਵਲੋਂ ਹੋਇਆ ਤਦ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਛੋਟੀ ਰਕਰਮਾ ਦੇ ਦਰਸ਼ਨੀ ਦਰਵਾਜ਼ੇ ਦੇ ਉਪਰ ਸੁਨਹਿਰੀ ਪਟੜੇ ਪਰ ਇਹ ਲਿਖਵਾ ਕੇ ਲਾ ਤਾ ਕਿ ਸੋਨੇ ਦਾ ਇਹ ਸਾਰਾ ਕੈਮ ਰਣਜੀਤ ਸਿੰਘ ਨੇ ਕਰਵਾਇਆ ਹੈ। ਆਖਦੇ ਹਨ ਕਿ ਮਹਾਰਾਜਾ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਸੇ ਵਕਤ ਉਸ ਲਿਖਤ ਉਠਵਾ ਦਿੱਤਾ ਤੇ ਕਹਿਣ ਲੱਗੇ ਕਿ ਗੁਰੂ ਨੇ ਮਿਹਰ ਕੀਤੀ ਕਿ ਮੇਰੇ ਤੋਂ ਸੇਵਾ ਲੀਤੀ, ਮੈਂ ਕੌਣ ਸੇਵਾ ਕਰਨ ਵਾਲਾ ? ਛੇਕੜ ਕਈਆਂ ਦੇ ਇਹ ਕਹਿਣ ਪਰ ਕਿ ਪਟੜੇ ਦਾ ਅਸਰ ਔਣ ਨੀ ਸੰਤਾਨ ਤੇ ਚੰਗਾ ਪਏਗਾ ਤਾਂ ਮਸੋਂ ਕਿਤੇ ਆਗਿਆ ਦਿੱਤੀ, ਪਰ ਪਟੜੇ ਦੀ ਪਹਿਲੀ ਮਤ ਬਦਲਾ ਕੇ ਉਸ ਦੀ ਥਾਂ ਅੱਗੇ ਲਿਖੀ ਲਿਖਤ ਲਿਖਵਾਈ :-
ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥
ਹੈ ਵੀ ਸਚੁ ।। ਨਾਨਕ ਹੋਸੀ ਭੀ ਸਚੁ ॥
ਸ੍ਰੀ ਮਾਹਰਾਜ ਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਨੂੰ ਸਿੱਖ ਜਾਣਕਾਰ ਸ੍ਰੀ ਦਰਬਾਰ ਸਾਹਿਬ ਜੀ ਕੀ ਸੇਵਾ ਸ੍ਰੀ ਮਹਾਰਾਜਾ ਸਿੰਘ ਸਾਹਿਬ ਰਣਜੀਤ ਸਿੰਘ ਜੀ ਪਰ ਦਯਾ ਕਰਕੇ ਕਰਾਈ । ਸੰਮਤ 1887 ਬਿ: ।
ਜਰਨੈਲ ਸਰ ਜ: ਮੈਕਮਾਹਨ, ਅਫਗਾਨਿਸਤਾਨ ਸਫਾ 99, ਕਪਤਾਨ ਕਨਿੰਘਮ ਹਿਸਟਰੀ ਆਫ ਦੀ ਸਿਖਸ, ਸਰ ਜ: ਮੈਕਮਾਹਨ ਦੀ ਲੋਰ ਆਨ ਦੀ ਇਡਸ ਸਫਾ 92 ।