Back ArrowLogo
Info
Profile

ਇਸੇ ਤਰ੍ਹਾਂ ਘੋਟਾ ਘਰ ਦੇ ਪਾਸੇ ਜੋ ਦਰਵਾਜ਼ਾ ਹੈ ਉਸ ਤੇ ਇਹ ਅੱਖਰ ਲਿਖੇ ਹਨ:-

ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸ੍ਰੀ ਸਤਿਗੁਰੂ ਜੀ ਖਾਲਸੇ ਜੀ ਕਾ ਸਦਾ ਬੋਲ ਬਾਲਾ ਰੱਖੇ, ਸੇਵਾ ਸ੍ਰੀ ਗੁਰੂ

ਰਾਮਦਾਸ ਜੀ ਕੀ ਸਰਣ ਕੀ ਅਰ ਸੰਗ ਸੁਪੇਦ (ਸੰਗ ਮਰਮਰ) ਕੀ ਵਡਭਾਗੀ

ਜਾਣ ਕੇ ਸ੍ਰੀ ਮਹਾਰਾਜ ਰਣਜੀਤ ਸਿੰਘ ਜੀ ਪਾਸੋਂ ਸੇਵਾ ਕਰਾਈ।

ਮਾਰਫਤ ਸ੍ਰੀ ਭਾਈ ਸੰਤ ਗਿਆਨੀ ਸੰਤ ਸਿੰਘ ਗਿਆਨੀ ਜੀ ਕੀ' ।

ਇਹ ਪਟੜਾ ਸੋਗ ਮਰਮਰਮ ਵਿਚ ਖੋਦ ਕੇ ਲਿਖਿਆ ਹੈ।

ਇਸ ਤੋਂ ਸਾਫ ਜਾਹਿਰ ਹੈ ਕਿ ਉਸ ਨੂੰ ਸਤਿਗੁਰੂ ਦੇ ਚਰਨਾਂ ਨਾਲ ਕਿੰਨਾ ਪਿਆਰ ਸੀ। ਜਦ ਮਹਾਰਾਜਾ ਕੋਈ ਫਤਹ ਪਾਉਂਦਾ ਤਾਂ ਸਭ ਤੋਂ ਪਹਿਲਾ ਕੰਮ ਉਸਦਾ ਇਹ ਹੁੰਦਾ ਸੀ ਵੱਡੀਆਂ ਵੱਡੀਆਂ ਰਕਮਾਂ ਗੁਰਦੁਆਰਿਆਂ ਦੇ ਟਹਿਲੇ ਲਈ ਭੇਟਾ ਕਰਵਾਂਦਾ। ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾਰੇ ਦੇਸ ਵਿਚ ਬਹੁਤ ਥੋੜ੍ਹੀਆਂ ਸਨ । ਇਹ ਸ਼ੇਰਿ ਪੰਜਾਬ ਦਾ ਹੀ ਉਪਕਾਰ ਸੀ ਕਿ ਉਸ ਨੇ ਬੇਸ਼ੁਮਾਰ ਰੁਪਿਆ ਖਰਚ ਕੇ ਸ੍ਰੀ ਕਰਤਾਰ ਪੁਰ ਤੇ ਦਮਦਮੇ ਸਾਹਿਬ ਵਾਲੀ ਆਦਿ ਬੀੜ ਦਾ ਉਤਾਰਾ ਸੰਨ 1818 ਈ: ਵਿਚ ਕਰਵਾਇਆ ਅਤੇ ਅਗੋਂ ਕਈ ਲਿਖਾਰੀ ਸਰਕਾਰੀ ਖਰਚ ਪਰ ਬਿਠਾ ਕੇ ਸੈਂਕੜੇ ਉਤਾਰੇ ਲਿਖਵਾਏ ਤੇ ਪ੍ਰਸਿੱਧ ਗੁਰਦੁਆਰਿਆਂ, ਡੇਰਿਆਂ ਤੇ ਜੱਥਿਆਂ ਵਿਚ ਅਸਥਾਪਨ ਕਰਾਏ । ਇਨ੍ਹਾਂ ਤੋਂ ਛੁੱਟ ਕਈ ਉਤਾਰੇ ਹਰ ਸਮੇਂ ਤਿਆਰ ਰਹਿੰਦੇ ਸਨ. ਜਦ ਕੋਈ ਸ਼ਰਧਾਲੂ ਆ ਕੇ ਮੰਗੇ ਤਾਂ ਉਹਨਾਂ ਦੀ ਸ਼ਰਧਾ ਨੂੰ ਦੇਖ ਕੇ ਉਹਨਾਂ ਨੂੰ ਦਿੱਤੇ ਜਾਂਦੇ ਸਨ । ਛੋਟੀਆਂ ਚੌਥੀਆਂ ਤੇ ਗੁਰਬਾਣੀ ਦਿਆਂ ਗੁਟਕਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ, ਜਿਹੜੇ ਸਾਲਾਨਾ ਮਹਾਰਾਜਾ ਸਾਹਿਬ ਵਲੋਂ ਆਮ ਸੰਗਤਾਂ ਦੇ ਪਾਠ ਲਈ ਵੰਡੇ ਜਾਂਦੇ ਸਨ ।

ਗੁਰਦੁਆਰਾ ਸ੍ਰੀ ਹਜੂਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਤਰਨ ਤਾਨਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਬਾਬਾ ਅਟੱਲ ਸਾਹਿਬ, ਸ੍ਰੀ ਕਰਤਾਰ ਪੁਰ ਦਾ ਗੁਰਦੁਆਰਾ, ਸ੍ਰੀ ਆਨੰਦ ਪੁਰ, ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਤੇ ਦਿੱਲੀ ਦੇ ਗੁਰਦੁਆਰਿਆਂ ਆਦਿ ਸੈਂਕੜੇ ਗੁਰਧਾਮਾਂ ਨੂੰ ਪੱਕਾ ਬਣਵਾਇਆ। 5000000 ਪੰਜਾਹ ਲੱਖ ਰੁਪਿਆ ਸਾਲਾਨਾਂ ਦੀਆਂ ਜਾਗੀਰਾ ਮਹਾਰਾਜਾ ਸਾਹਿਬ ਵਲੋਂ ਗੁਰਦੁਆਰਿਆਂ ਤੇ ਸਾਹਿਬਜਾਦਿਆਂ ਦੇ ਨਾਮ ਲਵਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ ਕਈ ਅੱਜ ਤਕ ਗੁਰਦੁਆਰਿਆਂ ਨਾਲ ਕਾਇਮ ਚਲੀਆਂ ਆਉਂਦੀਆਂ ਹਨ । ਇਸ ਤੋਂ ਛੁੱਟ ਉਹ 1200000

1. ਇਹ ਦੋਵੇਂ ਲਿਖਤਾ ਐਜ ਤਕ ਦੋਵੇਂ ਦਰਵਾਜਿਆਂ ਤੇ ਮੌਜੂਦ ਹਨ। (ਲੇਖਕ)

2. ਇਸ ਲਿਖਤ ਦੇ ਨਾਲ ਤੀਸਰਾ ਪੱਸਰ ਵੀ ਹੈ, ਜਿਸ ਪਰ ਲਿਖਤ ਹੈ- ਸਤਿਗੁਰੂ ਜੀ ਦੀ ਕਿਰਪਾ ਕਰ ਰਾਜ ਸਾਜ ਸ੍ਰੀ ਮਹਾਰਾਜਾ ਖੜਗ ਸਿੰਘ ਜੀ ਅਰ ਕੇਵਰ ਸ੍ਰੀ ਨੌਨਿਹਾਲ ਸਿੰਘ ਜੀ ਕੋ ਭਯਾ ਤਿਨ੍ਹੇ ਹਿਤ ਕਰ

ਬਾਰਾਂ ਲੱਖ ਰੁਪਿਆ ਸਾਲਾਨਾ ਧਰਮ ਤੇ ਉਪਕਾਰ ਦੇ ਕੰਮਾਂ ਲਈ ਦਾਨ ਕਰਦਾ ਸੀ। ਉਹ ਧਾਰਮਿਕ ਆਗੂਆਂ ਤੇ ਗੁਰਦੁਆਰਿਆਂ ਦੇ ਸਿਦਕੀ ਸੇਵਕਾਂ ਨੂੰ ਭਾਰੀ ਇਜ਼ਤ ਦੀ ਨਜ਼ਰ ਨਾਲ ਵੇਖਦਾ ਹੁੰਦਾ ਸੀ । ਇਕ ਵਾਰੀ ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਸਿੰਘ ਮਹਾਰਾਜ ਪਾਸ ਲਾਹੌਰ ਪੁੱਜੇ ਤਾਂ ਮਹਾਰਾਜੇ ਨੇ ਭਰੇ ਦਰਸ਼ਾਰ ਵਿਚ ਆਪਣੀ ਦਾੜ੍ਹੀ ਨਾਲ ਇਨ੍ਹਾਂ ਸਿੱਖਾਂ ਦੇ ਚਰਨ ਰਾਤੇ ਅਰ-ਦੁਸਾਂਝ ਪਿੰਡ ਜਾਗੀਰ ਵਜੋਂ ਦਿੱਤਾ।

ਸ਼ਾਹੀ ਮਹਿਲ ਵਿਚ ਸਭ ਤੋਂ ਉਚੀ ਅਟਾਰੀ-ਜੋ ਬਹੁਮੁੱਲੇ ਗਲੀਚਿਆਂ ਤੇ ਸਜਾਵਟਾਂ ਨਾਲ ਸਜਾਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ ਲਈ ਸੀ, ਆਪ ਨਿੱਕੇ ਹੁੰਦਿਆਂ ਤੋਂ ਹੀ ਅੰਮ੍ਰਿਤ ਵੇਲੇ ਉਠਣ ਦੇ ਪ੍ਰੇਮੀ ਸਨ, ਸਦੀਵ ਅੰਮ੍ਰਿਤ ਵੇਲੇ ਉਠਦੇ, ਇਸ਼ਨਾਨ ਪਾਣੀ ਪਿਛੋਂ ਨਿਤਨੇਮ ਦਾ ਪਾਠ ਕਰਦੇ, ਫਿਰ ਸ਼ਸ਼ਤਰ ਬਸਤਰ ਸਜਾ ਕੇ ਸਣੇ ਪਰਵਾਰ ਦੇ ਸ੍ਰੀ ਗੁਰੂ ਸਾਹਿਬ ਜੀ ਦੀ ਹਹੂਰੀ ਵਿਚ ਹਾਜ਼ਰ ਹੁੰਦੇ ਤੇ ਸਾਰੇ ਸੰਸਾਰੀ ਧੰਦੇ ਤੁਲਾ ਕੇ ਗੁਰਬਾਣੀ ਦਾ ਪਾਠ ਤੇ ਕੀਰਤਨ ਸੁਣਦੇ ਸਨ ਇਸ ਤੋਂ ਪਿਛੋਂ ਫਿਰ ਸ੍ਰੀ ਦਸਮੇਸ਼ ਜੀ ਦੀ ਅਸਚਰਜ 'ਕਲਗੀ'' ਜਿਹੜੀ ਬਹੁਮੁੱਲੇ ਮੋਤੀਆਂ ਨਾਲ ਸਜੀ ਹੋਈ ਸੀ-ਆਪਣੀਆਂ ਅੱਖਾਂ ਤੇ ਮਸਤਕ ਤੇ ਰੱਖ ਅਤੇ ਬਰਕਤਾਂ ਪ੍ਰਾਪਤ ਕਰਕੇ ਦਿਨ ਭਰ ਲਈ ਕੰਮ ਕਾਰ ਆਰੰਭ ਦਿੰਦੇ ਸਨ, ਉਸ ਨੇ ਇਹ ਨੇਮ ਆਪਣੇ ਅੰਤਲੇ ਸਵਾਸਾਂ ਤਕ ਨਿਭਾਇਆ। ਘਰ ਤੋਂ ਛੁੱਟ ਦੌਰੇ ਤੇ ਮੁਹਿੰਮਾਂ ਵਿਚ ਵੀ ਇਹ ਨਿਯਮ ਵਰਤਿਆ ਜਾਂਦਾ ਸੀ । ਮਿਸਟਰ ਪ੍ਰਿੰਸਪ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਵਿਚ ਬਹੁਤ ਹੀ ਸਰਗਰਮ ਸੀ, ਉਹ ਦਿਨ ਵਿਚ ਕਈ ਘੰਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ ਹੁੰਦਾ ਸੀ ।

ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ (ਮਹਾਰਾਜਾ) ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦਾ ਰੂਹਾਨੀ ਜੋਸ਼ ਅਤੇ ਕੌਮੀ ਤੇਜ਼ ਪ੍ਰਤਾਪ ਮਿਲਵਾਂ ਕੰਮ ਕਰਦਾ ਸੀ, ਜਿਸ ਕਰਕੇ ਇਸ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਉਸ ਸਮੇਂ ਬਹੁਤ ਵੱਧ ਗਈ। ਉਸ ਦੇ ਮਨ ਦੀਆਂ ਰੀਝਾਂ ਵਿਚੋਂ ਇਕ ਵੱਡੀ ਰੀਝ ਇਹ ਸੀ ਕਿ ਉਹ ਜਦ ਕਦੀ ਕਿਸੇ ਸਹਿਜਧਾਰੀ ਨੂੰ ਸਿੰਘ ਸਜਿਆ ਦੇਖਦਾ ਤਾਂ ਉਸ ਦੇ ਸੀਨੇ ਠੰਢ ਪੈ ਜਾਂਦੀ ਹੁੰਦੀ ਸੀ । ਮਹਾਰਾਜਾ ਦੀ ਤਬੀਅਤ ਦਾ ਝੁਕਾਉ ਇਧਰ ਦੇਖ ਕੇ ਇਲਾਕੇ ਦੇ ਇਲਾਕੇ ਸਿੰਘ ਸਜ ਜਾਂਦੇ । ਸਰ ਅਲੈਗਜ਼ੈਂਡਰ ਬਾਰਨਸ ਸੰਨ 1831 ਈ: ਵਿਚ ਸਿੱਖੀ ਦੇ ਵਾਧੇ ਬਾਬਤ ਇਕ ਵਾਕਫਕਾਰ ਸਿੱਖ ਸਰਦਾਰ ਦੀ ਜ਼ੁਬਾਨੀ ਆਪਣੇ ਬੁਖਾਰੇ ਦੇ ਸਵਰਨਾਮੇ ਦੀ ਜਿ: 2. ਸਫਾ 29 ਤੇ 5000 ਪੰਜ ਹਜ਼ਾਰ ਆਦਮੀ ਸਾਲ ਦਾ ਅਨਮਤਾਂ ਤੋਂ ਸਿੰਘ ਸਜਣਾ ਲਿਖਦਾ ਹੈ । ਇਸ ਤਰ੍ਹਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੁਲਬਾੜੀ ਨੂੰ

1. ਕਰਨਲ ਲਾਰੰਸ ਦੀ ਰਿਪੋਰਟ, ਪੰਜਾਬ ਰੀਕਾਰਡ 1847-48 ਈ: ਸਫਾ 372

2. ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਨਿਵਾਸੀ ਦਸਦੇ ਹਨ ਕਿ ਇਹ ਘਟਨਾ ਉਹਨਾ ਦੇ ਬਜੁਰਗ ਬਾਬਾ ਨੋਧ ਸਿੰਘ ਜੀ ਦੀ ਔਖੀ ਡਿਨੀ ਸੀ।

3. ਸ੍ਰੀ ਕਲਗੀਧਰ ਪਿਤਾ ਜੀ ਦੀ ਇਹ ਅਮੋਲਕ ਕਲਗੀ ਮਹਾਰਾਜਾ ਸਾਹਿਬ ਨੇ 12500 ਰੁਪਏ ਦਾ ਸੋਨਾ ਭੇਟ ਕਰਕੇ ਭਾਈ ਸੰਤਾ ਸਿੰਘ ਜੀ ਸ਼ਹੀਦ ਦੇ ਪੋਤਰਿਆਂ ਤੇ ਬਹਾਦਰ ਭਾਈ ਹਾੜਾ ਸਿੰਘ ਦੇ ਪੁੱਤਰਾਂ ਤੇ ਜਿਹੜੇ ਪਹਿਲਾਂ ਪੇਟੀ ਤੇ ਫਿਰ ਪਿਸ਼ਾਵਰ ਵਿਚ ਆ ਵਸੇ ਸਨ- ਪ੍ਰਾਪਤ ਕੀਤੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਮੁਬਾਰਕ ਕਲਗੀ ਬਾਰੇ ਲੇਡੀ ਲੋਗਨ ਆਪਣੀ ਪੁਸਤਕ ਦੇ ਸਲਾ 80 ਪਰ ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਉਦੋਂ ਉਸ ਦੇ ਪਤੀ ਡਾਕਟਰ ਲੋਗਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸਖਾਨੇ ਤੇ ਕਿਲ੍ਹੇ ਦੇ ਸਮਿਆਨ ਦਾ ਚਾਰਜ ਲਿਆ । ਤਸ਼ਖਾਨੇ ਵਿਚ ਉਸ ਸਮੇਂ ਦਸਵੇ ਪਾਤਸ਼ਾਹ ਦੀ ਇਹ ਕਲਗੀ ਮੌਜੂਦ ਸੀ । ਲੋਡੀ ਲੋਗਨਜ਼ ਰੀਕਾਲਿ ਫੁਲੈਨਸ਼ਨਜ ਸਫਾ 80 ।

149 / 154
Previous
Next