Back ArrowLogo
Info
Profile

ਆਪਣੇ ਦਰਬਾਰ ਵਿਚ ਬੜੇ ਬੜੇ ਅਹੁਦੇ ਤੇ ਜਾਗੀਰਾਂ ਬਖਸ਼ਦਾ । ਸ੍ਰੀ ਕਲਗੀਧਰ ਜੀ ਦੋ ਅੰਮ੍ਰਿਤ ਪ੍ਰਚਾਰ ਲਈ ਦਿਲ ਵਿਚ ਭਾਰੀ ਸ਼ਰਧਾ ਰੱਖਦਾ ਸੀ । ਖਾਲਸਾ ਦਰਬਾਰ ਦੇ ਰੀਕਾਰਡ ਵਿਚ ਇਕ ਪਰਮਾਨ 9 ਵਿਸਾਖ ਸੰਮਤ 1891 ਈ: ਦਾ ਮਿਲਦਾ ਹੈ। ਇਸ ਵਿਚ ਲਿਖਤ ਹੈ ਕਿ ਦੀਵਾਨ ਸਿੰਘ ਦੇ ਅੰਮ੍ਰਿਤ ਪਾਨ ਕਰਨ ਲਈ ਉਸ ਨੂੰ 500 ਰੁਪਏ ਦੀ ਜਾਗੀਰ ਦਿੱਤੀ ਗਈ । ਮੁਨਸ਼ੀ ਸੋਹਣ ਲਾਲ ਰੋਜਨਾਮਚਾ ਦਫਤਰ ਸੋਮ ਸਫਾ 204 ਤੇ ਲਿਖਦਾ ਹੈ ਕਿ ਮਹਾਰਾਜਾ ਸਾਹਿਬ ਨੇ ਪੰਡਤ ਮਧੂ ਸੂਦਨ ਦੇ ਪੁੱਤਰ ਨੂੰ ਕਿਹਾ ਕਿ ਇਹ ਕਦੀ ਅੰਮ੍ਰਿਤ ਛਕ ਲਵੇ ਤਾਂ ਉਸ ਨੂੰ ਫੌਜ ਵਿਚ ਅਹੁਦਾ ਦਿੱਤਾ ਜਾਏਗਾ । ਮਿਸਰ ਖੁਸ਼ਾਲ ਸਿੰਘ, ਰਾਜਾ ਮਿਸਰ ਤੇਜਾ ਸਿੰਘ, ਰਾਜਾ ਧਿਆਨ ਸਿੰਘ ਆਦਿ ਇਨ੍ਹਾਂ ਬਖਸ਼ਿਸ਼ਾਂ ਦੇ ਰੰਗੇ ਹੋਏ ਸਨ । ਆਨਰੇਥਲ ਅਜਬਰਨ ਲਿਖਦਾ ਹੈ ਕਿ ਰਣਜੀਤ ਸਿੰਘ ਕਦੇ ਕਿਸੇ ਇਲਾਕੇ ਪਰ ਚੜ੍ਹਾਈ ਯਾ ਕੋਈ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਦੇ ਬਿਨਾਂ ਨਹੀਂ ਸੀ ਕਰਦਾ।

ਜਰਨੈਲ ਗਾਰਡਨਰ ਲਿਖਦਾ ਹੈ-ਮਹਾਰਾਜਾ ਰਣਜੀਤ ਸਿੰਘ ਆਪਣੀਆਂ ਕਾਮਯਾਬੀਆਂ ਨੂੰ ਸਤਿਗੁਰੂ ਤੇ ਖਾਲਸੇ ਦੀ ਬਖਸ਼ਿਸ਼ ਮੰਨਦਾ ਹੁੰਦਾ ਸੀ, ਉਹ ਜਦ ਕਿਸੇ ਜੰਗ ਵਿਚ ਫਤਹ ਪਾਉਂਦਾ ਤੇ ਕਹਿੰਦਾ ਕਿ 'ਸਤਿਗੁਰੂ ਨੇ ਫਤਹ ਬਖਸ਼ੀ ਹੈ" । ਇਹ ਉਸ ਦੀ ਆਮ ਬੋਲ-ਚਾਲ ਸੀ ਕਿ ਰਣਜੀਤ ਸਿੰਘ ਦੇ ਸਿਰ ਤੇ ਸਤਿਗੁਰੂ ਦਾ ਆਪਣਾ ਹੱਥ ਹੈ ।

ਮਹਾਰਾਜਾ ਸਾਹਿਬ ਦੇ ਗੁਰ-ਦਰਸਨ ਦੀਆਂ ਰੀਝਾਂ ਨਾਲ ਭਰੇ ਹੋਏ ਦਿਲ ਦੀ ਇਹ ਬੜੀ ਹੀ ਤੀਬਰ ਸਿੰਕ ਸੀ ਕਿ ਕਦੀ ਕੋਈ ਐਸਾ ਬ੍ਰਿਧ ਪੁਰਖ ਮਿਲ ਜਾਏ, ਜਿਸ ਨੇ ਸ੍ਰੀ ਦਸਮੇਸ਼ ਜੀ ਦੇ ਆਪ ਦਰਸ਼ਨ ਕੀਤੇ ਹੋਣ ਤਦ ਉਸ ਦਾ ਦੀਦਾਰ ਕਰਕੇ ਮਨ ਦੀ ਲੋਚਾ ਪੂਰੀ ਕੀਤੀ ਜਾਏ । ਕਹਿੰਦੇ ਹਨ ਕਿ ਬੜੀ ਲੰਬੀ ਢੂੰਡ ਭਾਲ ਪਿਛੋਂ ਇਕ ਬਿਰਧ - ਜਿਸ ਦੀ ਉਮਰ ਸੌ ਸਾਲ ਤੋਂ ਕਾਫੀ ਵੱਧ ਸੀ, ਜਿਸ ਨੇ ਸ੍ਰੀ ਕਲਗੀਧਰ ਜੀ ਦੇ ਆਪ ਸ਼ਾਂਗੋਪਾਂਗ ਦਰਸ਼ਨ ਕੀਤੇ ਸਨ-ਮਿਲ ਗਿਆ ਅਤੇ ਮਹਾਰਾਜਾ ਸਾਹਿਬ ਦੇ ਪਾਸ ਲਿਆਂਦਾ ਗਿਆ । ਸ਼ੇਰ ਪੰਜਾਬ ਉਸ ਬਿਰਧ ਦੇ ਦਰਸਨ ਕਰਕੇ ਇੰਨੋ ਗਦਗਦ ਹੋਏ ਕਿ ਜਿਸ ਦੀ ਕੋਈ ਹੱਦ ਨਹੀਂ ਸੀ । ਸ੍ਰੀ ਹਜ਼ੂਰ ਜੀ ਪਿਆਰ ਅਤੇ ਸਤਿਕਾਰ ਕਰੇ ਹਿਰਦੇ ਨਾਲ ਉਠੇ ਤੋ ਭੇਜ ਕੇ ਬੜੇ ਚਾਅ ਨਾਲ ਉਸ ਦੀਆਂ ਅੱਖਾਂ ਨੂੰ ਬੇਗਿਣਤ ਵਾਰੀ ਚੁੰਮਿਆਂ ਅਤੇ ਮੂੰਹ ਤੋਂ ਕਿਹਾ ਗੁਰਮੁਖਾ ! ਤੂੰ ਧੰਨ ਹੈਂ; ਜਿਸ ਨੇ ਮੇਰੇ ਦੀਨ ਦੁਨੀ ਦੇ ਵਾਲੀ ਸਹਿਨਸ਼ਾਹ ਜੀ ਦੇ ਇਨ੍ਹਾਂ ਪਾਵਨ ਅੱਖਾਂ ਨਾਲ ਦਰਸ਼ਨ ਕੀਤੇ ਸਨ । ਕਈ ਵਾਰੀ ਉਸ ਦੇ ਚਰਨਾਂ ਦੀ ਧੂੜ ਲੈ ਲੈ ਕੇ ਆਪਣੇ ਮੱਥੇ ਪਰ ਲਾਈ ਤੇ ਉਸਦੀਆਂ ਪ੍ਰਕਰਮਾਂ ਕੀਤੀਆਂ, ਉਸ ਨੂੰ ਬਹੁਤ ਸਾਰਾ ਸਮਾਂ ਆਪਣੇ ਪਾਸ ਸ਼ੀਸ਼ ਮਹਿਲ ਵਿਚ ਰੱਖਿਆ, ਛੇਕੜ ਬਹੁਤ ਸਾਰੀ ਮਾਇਆ, ਬਸਤਰ ਆਦਿ ਦੇ ਕੇ ਹਾਥੀ ਦੀ ਸਵਾਰੀ ਪੁਰ ਵਿਦਾ ਕੀਤਾ।

ਪੰਡਤ ਸ਼ਰਧਾ ਰਾਮ ਵਰਗੇ ਪੱਖਪਾਤੀ ਲੇਖਕ ਦੀ ਕਲਮ ਤੋਂ ਵੀ ਇਹ ਨਿਕਲਣੋ ਨਹੀਂ ਰੁਕ ਸਕਿਆ ਤੇ ਇਕ ਥਾਂ ਤੇ ਲਿਖਦਾ ਹੈ ਕਿ ਸ਼ੋਰ ਪੰਜਾਬ ਸਿੱਖੀ ਧਰਮ ਵਿਚ ਬੜਾ ਪੱਕਾ ਸੀ, ਉਹ ਗੁਰਬਾਣੀ ਤੇ ਕੀਰਤਨ ਦਾ ਬੜਾ ਨੇਮੀ ਸੀ, ਉਸ ਨੂੰ ਆਪਣੇ ਪੰਥ (ਖਾਲਸਾ ਧਰਮ) ਦੇ ਵਧਾਣ ਦੀ ਬਹੁਤ ਹੀ ਚੁੱਪ ਸੀ ।

150 / 154
Previous
Next