Back ArrowLogo
Info
Profile

ਸ਼ਹੀਦੀ ਯਾਦਗਾਰਾਂ ਨਾਲ ਪਿਆਰ

ਸ਼ੇਰ ਪੰਜਾਬ ਦੇ ਹਿਰਦੇ ਵਿਚ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਲਈ ਬੜਾ ਭਾਰੀ ਸਤਿਕਾਰ ਸੀ । ਜਿਥੇ ਜਿਥੇ ਇਹ ਸ਼ਹੀਦ ਗੰਜ ਬਣੇ ਹੋਏ ਸਨ, ਆਪ ਜੀ ਨੇ ਉਹਨਾਂ ਨਾਲ ਜਾਗੀਰਾਂ ਦੇ ਰੋਜ਼ੀਨੇ ਲਾ ਦਿੱਤੇ ਸਨ, ਤਾਂ ਕਿ ਇਹ ਪਾਵਨ ਯਾਦਗਾਰਾਂ ਸਦਾ ਵਾਸਤੇ ਕਾਇਮ ਰਹਿਣ ਅਤੇ ਇਹ ਆਉਣ ਵਾਲੀ ਸੰਤਾਨ ਲਈ ਚਾਨਣ-ਮੁਨਾਰੇ ਦਾ ਕੰਮ ਦੇਣ । ਸ਼ਹੀਦ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਸ਼ਹੀਦ ਅਸਥਾਨ ਨਾਲ ਕਈ ਹਜ਼ਾਰ ਵਿਘੇ ਜਮੀਨ ਜਾਗੀਰ ਵਜੋਂ ਲਵਾਈ । ਸ੍ਰੀ ਮੁਕਤਸਰ ਜੀ ਦੀ ਸ਼ਹੀਦੀ ਯਾਦਗਾਰ ਨਾਲ 4300 ਰੁਪਿਆਂ ਦੀ ਜਾਗੀਰ ਦਿੱਤੀ, ਇਸੇ ਤਰ੍ਹਾਂ ਫਤਹਗੜ੍ਹ (ਸਰਹਿੰਦ) ਵਿਚ ਛੋਟੇ ਸਾਹਿਬਜ਼ਾਦਿਆਂ ਦੀ ਪਾਵਨ ਯਾਦਗਾਰ ਨਾਲ ਬਹੁਤ ਬੜੀ ਜਾਗੀਰ ਲਵਾ ਦਿੱਤੀ । ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਬਹਾਦਰ ਸਿੰਘਣੀਆਂ ਦੇ ਸ਼ਹੀਦ ਗੰਜ ਨਾਲ - ਜਿਹੜਾ ਮੁੰਡਾ ਬਾਜ਼ਾਰ ਤੋਂ ਨੌਲੱਖੋ (ਲਾਹੌਰ) ਵਿਚ ਹੈ - ਸ੍ਰੀ ਹਜੂਰ ਜੀ ਦੇ ਦਿਲ ਵਿਚ ਬੜਾ ਸਤਿਕਾਰ ਤੇ ਪਿਆਰ ਸੀ । ਆਪ ਜੀ ਅਕਸਰ ਇਸ ਸ਼ਹੀਦ ਗੈਜ ਦੇ ਦਰਸ਼ਨ ਨੂੰ ਆਂਵਦੇ ਤੇ ਨਿਹਾਲ ਹੁੰਦੇ। ਇਸ ਬਾਰੇ ਸੱਯਦ ਮੁਹੰਮਦ ਲਤੀਵ ਆਪਣੀ ਲਿਖਤ ਪੁਸਤਕ 'ਹਿਸਟਰੀ ਆਫ ਲਾਹੌਰ' ਵਿਚ ਇਸ ਤਰ੍ਹਾਂ ਲਿਖਦਾ ਹੈ :-

Maharaja Ranjit Singh entertained great reverence for this place of Martyrs. He was in the habit of paying visits to it, and had made grants of land in the districts of Lahore and Amritsar for its maintenance. It was the practice to place Rs. 100 every night, below the pillow of Ranjit Singh, which were distributed as alms to the poor every morning through Bhai Ram Singh. Out of this hun- dred, five rupees a day went to Shahid Ganj as a contribution for the cost of Bhang, and in addition to it twenty five rupees were daily sent by the Maharaja for the alms house."

(Lahore by Sayyed Mohammad Latif P. 162)

ਅਨੁਵਾਦ :- ਮਹਾਰਾਜਾ ਰਣਜੀਤ ਸਿੰਘ ਸ਼ਹੀਦ ਗੰਜ ਦਾ ਬੜਾ ਸਤਿਕਾਰ ਕਰਦਾ ਹੁੰਦਾ ਸੀ। ਉਹ ਅਕਸਰ ਇਥੇ ਆਪ ਦਰਸ਼ਨ ਮੇਲੇ ਲਈ ਆਂਵਦਾ ਹੁੰਦਾ ਸੀ । ਉਸ ਨੇ ਇਸ ਅਸਥਾਨ ਦੇ ਲੰਗਰ ਆਦਿ ਦੇ ਖਰਚਾਂ ਨੂੰ ਚਲਾਉਣ ਲਈ ਜਿਲ੍ਹਾ ਲਾਹੌਰ ਤੇ ਅੰਮ੍ਰਿਤਸਰ ਵਿਚ ਜਮੀਨ ਜਾਗੀਰ ਦੇ ਤੌਰ ਪਰ ਦਿੱਤੀ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਆਮ

151 / 154
Previous
Next