

ਮਰਯਾਦਾ ਸੀ ਕਿ 100 ਰੁਪਿਆ ਰੋਜ਼ਾਨਾ ਮਹਾਰਾਜੇ ਦੇ ਸਿਰ੍ਹਾਣੇ ਹੇਠ ਰਾਤ ਨੂੰ ਸੌਣ ਲੱਗਿਆ ਰੱਖਿਆ ਜਾਂਦਾ ਸੀ ਅਤੇ ਸਵੇਰੇ ਇਹ ਰੁਪਿਆ ਭਾਈ ਰਾਮ ਸਿੰਘ ਜੀ ਦੇ ਹੱਥੀਂ ਗਰੀਬਾਂ ਤੇ ਧਾਰਮਿਕ ਅਸਥਾਨਾਂ ਨੂੰ ਵੰਡ ਦਿੱਤਾ ਜਾਂਦਾ ਸੀ । ਇਸ 100 ਰੁਪਏ ਵਿਚੋਂ 30 ਰੁਪਏ ਇਸ ਸ਼ਹੀਦ ਗੰਜ ਨੂੰ ਰੋਜਾਨਾ ਦਿੱਤੇ ਜਾਂਦੇ ਸਨ, ਜਿਹਨਾਂ ਵਿਚੋਂ 5 ਸ਼ਹੀਦੀ ਦੇਗ ਲਈ ਤੇ 25 ਲੰਗਰ ਲਈ ਹੁੰਦੇ ਸਨਾਂ ।
ਇਸ ਪਵਿੱਤਰ ਸ਼ਹੀਦ ਗੰਜ ਵਿਚ ਇਕ ਪੁਰਾਣੇ ਸਮੇਂ ਦੇ ਖੂਹ ਦੀ - ਜਿਸ ਵਿਚ ਸ਼ਹੀਦ ਸਿੰਘ ਸਿੰਘਣੀਆਂ ਤੇ ਉਹਨਾਂ ਦੇ ਸਿਰ ਕੱਟ ਕੇ ਮੀਰ ਮਨੂੰ ਦੇ ਵਕਤ ਸੁੱਟੇ ਜਾਂਦੇ ਸਨ- ਮੁਤ ਮੁਰੰਮਤ ਕਰਵਾਈ ਤੇ ਗੁਰਦੁਆਰੇ ਦੀ ਇਮਾਰਤ ਦੀ ਸੇਵਾ ਕੀਤੀ। ਇਸ ਵਿਚ ਇਕ ਸੰਗਮਰਮਰ ਦੀ ਸ਼ਿਲਾ ਉਸ ਸਮੇਂ ਦੀ ਜੜੀ ਹੋਈ ਹੈ, ਜਿਸ ਪਰ ਇਹ ਲਿਖਤ ਖੁਦੀ ਹੋਈ :-
ੴ ਸਤਿਗੁਰ ਪ੍ਰਸਾਦਿ ॥
ਸ਼ਹੀਦ ਬੁੰਗਾ ਭਾਈ ਤਾਰੂ ਸਿੰਘ ਮਨੀ ਸਿੰਘ
ਸੰਮਤ 1883 ਬਿ: ਭਾਦਰੋਂ ਸੁਦੀ ਪੰਚਮੀ
ਸ਼ਹੀਦ ਬੁੰਗੇ ਦੀ ਟਹਿਲ-ਸਿੰਘ ਸਾਹਿਬ
ਰਣਜੀਤ ਸਿੰਘ, ਖੂਹ ਦੀ ਟਹਿਲ ਸਮੂਹ
ਖਾਲਸੇ ਦੇ ਟਹਿਲੀਏ ਜੋਧ ਸਿੰਘ, ਜੀਵਣ
ਸਿੰਘ ਦੇ ਹੱਥੀਂ। ਸਰਬੰਤ ਖਾਲਸੇ ਦੀ
ਟਹਿਲ ਲੇਖੇ ਲਾਗੀ । ਕੋਟ ਤੀਰਥ ਖੂਹ
ਦੇ ਨ੍ਹਾਵਣ ਦਾ ਫਲ ਹੈ। ॥
ਦੋਹਿਰਾ ॥
ਸ਼ਹੀਦ ਬੁੰਗਾ ਹੈ ਗੁਰੂ ਕਾ, ਜੋ ਸਿੰਘ ਕਰੋ ਇਸ਼ਨਾਨ
ਜਨਮ ਮਰਨ ਤਿਸ ਕੀ ਕਟੀਏ, ਨਿਹਚਲ ਪਾਵੇ ਥਾਨ ॥
ਸਤ ਕਰ ਮੰਨਣਾ ।
ਇਹ ਖੂਹ ਦਾ ਅੱਧਾ ਹਿੱਸਾ, ਜਿਸ ਨੂੰ ਸੇਰ ਪੰਜਾਬ ਨੇ ਬਣਵਾਇਆ, ਇਸ ਦੀਆ ਇੱਟਾਂ ਹੋਰ ਹਨ ਅਤੇ ਹੇਠਲੇ ਹਿੱਸੇ ਵਿਚ ਪੁਰਾਣੇ ਸਮੇਂ ਦੀਆਂ ਇੱਟਾਂ ਹੋਰ ਹਨ, ਇਹ ਫਰਕ ਸਾਫ ਦਿਸ ਰਿਹਾ ਹੈ, ਗਰਜ ਕਿ ਆਪ ਜੀ ਨੂੰ ਹਰ ਇਕ ਧਾਰਮਿਕ ਸਥਾਨ ਦਾ ਪੂਰਾ ਪੂਰਾ ਧਿਆਨ ਰਹਿੰਦਾ ਸੀ।
1. ਲਾਹੌਰ ਬਾਈ ਸਯਦ ਮੁਹੰਮਦ ਲਤੀਰ ਸਫਾ 162।