

ਮਹਾਰਾਜੇ ਦੀ ਅਸਚਰਜ ਤਸਵੀਰ
ਇਕ ਵਾਰੀ ਲਾਹੌਰ ਵਿਚ ਇਕ ਚਿੱਤਰਕਾਰ ਆਇਆ ਜੋ ਮੂਰਤਾਂ ਬਨਾਉਣ ਲਈ ਬੜਾ ਪ੍ਰਸਿੱਧ ਸੀ। ਉਸ ਨੇ ਕਈ ਦਰਬਾਰੀਆਂ ਨੂੰ ਮਿਲ ਮਿਲਾ ਕੇ ਰਾਜੀ ਕਰ ਲਿਆ ਤਾਂ ਕਿ ਮਹਾਰਾਜਾ ਸਾਹਿਬ ਪਾਸ ਉਸ ਦੀ ਸਿਫਾਰਸ਼ ਕਰਨ ਤੇ ਮਹਾਰਾਜਾ ਆਪਣੀ ਮੂਰਤ ਉਸ ਤੋਂ ਤਿਆਰ ਕਰਵਾਉਣ । ਯੋਗ ਸਮਾਂ ਦੇਖ ਕੇ ਦਰਬਾਰੀਆਂ ਬੇਨਤੀ ਕੀਤੀ, ਅਗੋਂ ਮਹਾਰਾਜਾ ਸਾਹਿਬ ਨੇ ਆਪਣੀ ਮੂਰਤ ਚਿਤਰਾਣ ਤੋਂ ਇਨਕਾਰ ਕਰ ਦਿੱਤਾ, ਏਕਤ ਕਸੀਆਂ ਦੇ ਮੁੜ ਮੁੜ ਬੇਨਤੀ ਕਰਨ ਪਰ ਆਪ ਜੀ ਨੇ ਫੁਰਮਾਇਆ ਕਿ ਮੈਂ ਆਪਣੀ ਮੂਰਤ ਤਦ ਚਿਤ੍ਰਵਾਣ ਦੀ ਆਗਿਆ ਦੇਵਾਂਗਾ ਜੇ ਉਹ ਮੇਰੀ ਇੱਛਾ ਅਨੁਸਾਰ ਚਿੱਤਰੀ ਜਾਏ, ਉਹ ਇਸ ਤਰ੍ਹਾਂ ਹੋ ਸਕਦਾ ਹੈ ਮੇਰੇ ਸ਼ਹਿਨਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤਖਤ ਤੇ ਬਿਰਾਜਮਾਨ ਕੀਤੇ ਜਾਣ ਤੇ ਮੇਰਾ ਸੀਸ ਬਾਬਾ ਜੀ ਦੇ ਪਵਿੱਤਰ ਚਰਨਾ ਉਪਰ ਧਰਿਆ ਹੋਵੇ। ਚਿੱਤਰਕਾਰ ਨੇ ਆਖਿਆ ਕਿ ਮੂਰਤ ਵਿਚ ਚਿਹਰਾ ਸਾਫ ਦਿਸਣਾ ਹੀ ਕਾਰੀਗਰੀ ਹੈ ਤੇ ਇਸ ਤਰ੍ਹਾਂ ਹਜੂਰ ਦਾ ਚਿਹਰਾ ਛਪਿਆ ਰਹੇਗਾ । ਮਹਾਰਾਜਾ ਨੇ ਫੁਰਮਾਇਆ ਕਿ ਪਹਿਲੀ ਤਸਵੀਰ ਤਾਂ ਇਸੇ ਤਰ੍ਹਾਂ ਬਣਾਈ ਜਾਵੇ ਤੇ ਦੂਜੀ ਇਸ ਤਰ੍ਹਾਂ ਹੋਵੇ ਕਿ ਗੁਰੂ ਬਾਬੇ ਜੀ ਦੀ ਹਜੂਰੀ ਵਿਚ ਮੈਂ ਦੋਵੇਂ ਹੱਥ ਜੋੜ ਕੋ ਮਰਦਾਸ ਕਰਦਾ ਹੋਵਾਂ । ਸੋ ਦੋਵੇਂ ਮੂਰਤਾਂ ਇਸ ਤਰ੍ਹਾਂ ਨਾਲ ਬੜੇ ਆਕਾਰ ਦੀਆਂ ਤਿਆਰ ਕੀਤੀਆਂ ਗਈਆਂ। ਇਹ ਮੂਰਤਾਂ ਮਿਸਟਰ ਥਾਰ ਨੇ ਪਿਸ਼ਾਵਰ ਜਾਦਿਆਂ 21 ਫਰਵਰੀ ਸੰਨ 839 ਈ: ਨੂੰ ਲਾਹੌਰ ਮਹਾਰਾਜਾ ਸਾਹਿਬ ਦੇ ਮਹਿਲਾਂ ਵਿਚ ਵੇਖੀਆਂ ਸਨ, ਜਿਹਨਾਂ ਦਾ (ਵਿਸਥਾਰ ਸਮਾਚਾਰ ਮਿਸਟਰ ਬਾਰ ਨੇ ਆਪਣੇ ਸਫਰਨਾਮੇ ਦੇ ਸਫਾ 101 ਵਿਚ ਲਿਖਿਆ ਹੈ । ਇੰਨਾ ਕੁਝ ਹੁੰਦਿਆਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਧਰਮ ਵਿਚ ਢਿੱਲਾ ਦੱਸੋ ਤਾਂ ਇਹ ਉਹਦੇ ਆਪਣੇ ਮਨ ਦਾ ਪ੍ਰਤੀਬਿੰਬ ਹੈ, ਮਹਾਰਾਜਾ ਦਾ ਇਸ ਵਿਚ ਕੀ ਦੋਸ਼ ?
ਉਸ ਦੇ ਅਵਗੁਣ
ਸ਼ੇਰਿ ਪੰਜਾਬ ਵਿਚ ਐਡੇ ਉਚ ਗੁਣਾਂ ਦੇ ਹੁੰਦਿਆਂ ਵੀ ਇਹ ਲਿਖਣਾ ਕਿ ਉਹ ਨੁੱਖੀ ਕਮਜ਼ੋਰੀਆਂ ਤੋਂ ਉਚੇਰਾ ਸੀ, ਸਚਿਆਈ ਦੇ ਵਿਰੁੱਧ ਹੈ ਤੇ ਇਹ ਦਾਵਾ ਕੋਈ ਕਰ ਹੀ ਕਸ ਤਰ੍ਹਾਂ ਸਕਦਾ ਹੈ, ਜਦ ਕਿ ਇਸ ਦਾ ਸਾਫ ਫੈਸਲਾ ਸਾਡੇ ਸਤਿਗੁਰੂ ਜੀ ਇਕ ਪੰਗਤੀ ਵਿਚ ਮੁਕਾ ਗਏ ਹਨ :-
"ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ ॥