ਸ਼ੇਰਿ ਪੰਜਾਬ
ਮਹਾਰਾਜਾ ਰਣਜੀਤ ਸਿੰਘ
ਰਚਿਤ
ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਤਤਕਰਾ
ਭੂਮਿਕਾ
ਇਤਿਹਾਸ ਲਿਖਣਾ ਸੰਸਾਰ ਦੇ ਕਠਨ ਕੰਮਾਂ ਵਿਚੋਂ ਇਕ ਮਹਾਨ ਕਠਨ ਕੰਮ ਹੈ, ਪਰ ਇਸ ਤੋਂ ਵੱਧ ਕਠਨਤਾ ਹੈ ਤਾਂ ਇਹ, ਕਿ ਇਤਿਹਾਸ ਤੋਂ ਬਿਨਾਂ ਕੋਈ ਕੌਮ ਜੀਉ ਹੀ ਨਹੀਂ ਸਕਦੀ। ਇਸ ਲਈ ਜੀਵਤ ਕੌਮਾਂ ਲਗਦੇ ਚਾਰ ਆਪਣੇ ਵੰਡਿਆਂ ਦੇ ਸਹੀ ਹਾਲਾਤ ਕਾਇਮ ਰੱਖਣ ਦਾ ਸਿਰਤੋੜ ਯਤਨ ਕਰਦੀਆਂ ਰਹੀਆਂ ਹਨ, ਉਸ ਪ੍ਰਕਾਰ ਦੇ ਯਤਨਾਂ ਵਿਚੋਂ ਇਹ ਨਿੱਕਾ ਜਿਹਾ ਯਤਨ ਭੀ ਆਪ ਦੇ ਪੇਸ਼ ਹੈ।
ਇਹ ਗੱਲ ਪ੍ਰਗਟ ਹੈ ਕਿ ਸਿੱਖ ਇਤਿਹਾਸ ਹਨੇਰੇ ਵਿਚ ਪਿਆ ਹੈ। ਸਾਡੇ ਪਾਸ ਉਸ ਤਰ੍ਹਾਂ ਦਾ ਇਤਿਹਾਸ-ਜਿਸ ਨੂੰ ਪੂਰਬੀ ਨੁਕਤੇ ਤੋਂ ਇਤਿਹਾਸ ਕਹਿੰਦੇ ਹਨ-ਹੈ. ਪਰ ਪੱਛਮੀ ਨੁਕਤੇ ਦੇ ਇਤਿਹਾਸ ਦੀ ਕਮੀ ਹੈ ।
ਮੈਂ ਹੁਣ ਤਕ ਇਸ ਉਡੀਕ ਵਿਚ ਰਿਹਾ ਹਾਂ ਕਿ ਕਦੇ ਕੋਈ ਯੋਗ ਸੱਜਣ ਇਸ ਭਾਰੀ ਕਮੀ ਨੂੰ ਪੂਰਾ ਕਰੋ ਪਰ ਜਦ ਚਾਰੇ ਬੈਨੇ ਚੁਪ ਹੀ ਸਾਧੀ ਡਿੱਠੀ ਤਾਂ ਛੇਕੜ ਇਸ ਖਤਰੇ ਨੂੰ ਵਿਚਾਰਦਾ ਹੋਇਆ ਕਿ ਸਮਾਂ ਨੱਠਾ ਜਾ ਰਿਹਾ ਹੈ, ਕਾਲ ਦੀ ਚਾਦਰ ਵਲ੍ਹੇਟੀ ਜਾ ਰਿਹਾ ਹੈ, ਪੁਰਾਣੇ ਆਦਮੀ ਇਸ ਸੰਸਾਰ ਤੋਂ ਤੁਰੇ ਜਾ ਰਹੇ ਹਨ ਤੇ ਹਾਲਾਤ ਗੁੰਮ ਹੋ ਰਹੇ ਹਨ, ਜਦ ਕਦੇ ਖੋਜੀ ਤੇ ਫਾਜ਼ਲ ਸਿੱਖ ਇਸ ਪਾਸੇ ਲੱਗਣਗੇ ਤਦ ਤਕ ਸਮੇਂ ਦੀ ਚਾਦਰ ਔਖੀਂ ਡਿੱਠੇ ਹਾਲਤ ਦੱਸਣ ਵਾਲਿਆਂ ਜਾਂ ਕੰਨੀ ਸੁਣੇ ਹਾਲਾਤ ਸੁਨਾਣ ਵਾਲਿਆਂ ਨੂੰ ਲਪੇਟ ਚੁਕੀ ਹੋਵੇਗੀ, ਸੋ ਇਸ ਖਤਰੇ ਨੂੰ ਮੁਖ ਰਖ ਕੇ ਮੈਂ ਇਹ ਯਤਨ ਕੀਤਾ ਜੋ ਕੁਛ ਇਸ ਵੇਲੇ ਇਕੱਤਰ ਹੋ ਸਕਦਾ ਹੈ ਲਿਖ ਲਿਆ ਜਾਏ, ਤਾਂ ਜੋ ਜਦੋਂ ਸਿੱਖ ਪੰਥ ਇਤਿਹਾਸਕ ਖੋਜ ਦਾ ਕੰਮ ਅਰੰਭ, ਮੇਰਾ ਇਹ ਪ੍ਰੀਸ਼ਰਮ ਭੀ ਕੁਝ ਸਹਾਇਕ ਹੋ ਸਕੇ ।
ਮੈਂ ਆਪਣੇ ਵਲੋਂ ਪੂਰਾ ਯਤਨ ਕੀਤਾ ਹੈ ਕਿ ਸੱਚੇ ਅਤੇ ਸਹੀ ਵਾਕਿਆਤ ਇਕੱਤਰ ਕਰਾਂ । ਮੈਨੂੰ ਉਨ੍ਹਾਂ ਆਦਮੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਕਿ ਉਸ ਸਮੇਂ ਵਿਚ ਆਪਣੀ ਅੱਖੀਂ ਇਹ ਹਾਲਾਤ ਵੇਖੋ ਹਨ ਅਤੇ ਉਨ੍ਹਾਂ ਪੁਰਖਾਂ ਨੂੰ ਮਿਲਣ ਦਾ ਭੀ ਸਮਾਂ ਲੱਝਾ ਹੈ