ਲੜਾਈ ਲਈ ਕੂਚ ਕੀਤਾ ਜਾਏ । ਇਸ ਦਾ ਉਤਰ ਦੇਣ ਲਈ ਮਹਾਰਾਜੇ ਨੇ ਅਗਲੀ ਸਵੇਰ ਨੂੰ ਇਕ ਬੜਾ ਦਰਬਾਰ ਕੀਤਾ, ਜਿਸ ਵਿਚ ਉਥੋਂ ਦੀ ਸਾਰੀ ਫੌਜ ਤੇ ਮੁਲਕੀ ਕਰਮਚਾਰੀ ਵੀ ਹਾਜ਼ਰ ਸਨ । ਇਸ ਸਮੇਂ ਮਹਾਰਾਜਾ ਸਾਹਿਬ ਨੇ ਇਕ ਉਚੇ ਚਬੂਤਰੇ (ਬੜ੍ਹ) ਤੇ ਖੜੋ ਕੇ ਆਪਣੀ ਗਰਜਵੀਂ ਆਵਾਜ਼ ਨਾਲ ਸਾਰਿਆ ਨੂੰ ਦੱਸਿਆ ਕਿ ਮੈਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ, ਮੈਂ ਆਪ ਨੂੰ ਦੱਸਦਾ ਹਾਂ ਕਿ ਖਾਲਸੇ ਦਾ ਜਨਮ ਆਰਾਮ ਦੇ ਦਿਨ ਨਹੀਂ ਹੋਇਆ ਅਤੇ ਨਾ ਹੀ ਆਰਾਮ ਤੇ ਮੌਜਾਂ ਲਈ ਅਸੀਂ ਜਨਮੇ ਹਾਂ, ਅਸਾਂ ਸੰਸਾਰ ਤੇ ਰਹਿ ਕੇ ਇੰਨਾ ਕੁਝ ਕਰਨਾ ਹੈ ਜੋ ਆਰਾਮ ਕੀਤਿਆਂ ਪੂਰਾ ਨਹੀਂ ਹੋ ਸਕਦਾ, ਆਰਾਮ ਕੀ ਅਰ ਖਾਲਸਾ ਬਹਾਦਰ ਕੀ ? ਖਾਲਸਾ ਸਦਾ ਕੰਮ ਕਰਦਿਆਂ ਹੀ ਸ਼ੋਭਦਾ ਹੈ, ਆਦਿ।
ਕਹਿੰਦੇ ਹਨ ਕਿ ਇਨ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਦਾ ਫੌਜ ਅਤੇ ਸਰਦਾਰਾਂ ਉਤੇ ਉਹ ਜਾਦੂ ਦਾ ਅਸਰ ਹੋਇਆ ਤੇ ਸਾਰਿਆਂ ਦੇ ਦਿੱਲਾਂ ਨੇ ਅਜਿਹੇ ਹੁਲਾਰੇ ਖਾਧੇ ਕਿ ਉਸ ਸਮੇਂ ਕੂਚ ਲਈ ਸਾਚਿਆਂ ਜੈਕਾਰੇ ਗਜਾਣੇ ਤੇ ਮੁਲਤਾਨ ਚੱਲ ਚਾਲੇ ਪਾ ਦਿੱਤੇ। ਕੁਝ ਦਿਨਾਂ ਦੇ ਬਾਅਦ ਇਹ ਫੌਜ ਸਣੇ ਮਹਾਰਾਜਾ ਦੇ ਨਵਾਬ ਮੁਲਤਾਨ ਦੀ ਹੱਦ ਵਿਚ ਜਾ ਵੜੀ। ਅੱਗੋਂ ਨਵਾਬ ਮੁਜ਼ੱਫਰ ਖਾਨ ਨੇ ਆਪਣਾ ਦੀਵਾਨ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਭੇਜ ਕੇ ਅੱਗੇ ਲਈ ਖਾਲਸੇ ਦੀ ਅਨੁਸਾਰਤਾ ਮੰਨ ਲਈ। ਅਗਲੇ ਦਿਨ ਨਵਾਬ ਆਪ ਮਹਾਰਾਜਾ ਨੂੰ ਮੁਲਤਾਨ ਤੋਂ ਕਈ ਕੋਹ ਅੱਗੋਂ ਆ ਮਿਲਿਆ । ਮਹਾਰਾਜਾ ਨਵਾਬ ਨਾਲ ਰੜੀ ਕ੍ਰਿਪਾਲਤਾ ਨਾਲ ਪੇਸ਼ ਆਇਆ ਅਤੇ ਅੱਗੋਂ ਲਈ ਵਫਾਦਾਰੀ ਦਾ ਅਹਿਦ ਨਾਮਾ ਨਵਾਬ ਤੋਂ ਲਿਖਵਾ ਲਿਆ ਤੇ ਮਹਾਰਾਜਾ ਨਜ਼ਰਾਨਾ ਲੈ ਕੇ ਲਾਹੌਰ ਪਰਤ ਆਇਆ।
ਲਾਹੌਰ ਵਿਚ ਪਹੁੰਚ ਕੇ ਮਹਾਰਾਜਾ ਸਹਿਬ ਨੇ ਕਈ ਨਵੀਆਂ ਤੋਪਾਂ ਚਲਵਾਈਆਂ ਅਤੇ ਹੋਰ ਫੌਜ ਭਰਤੀ ਕੀਤੀ, ਜਿਸ ਨਾਲ ਮਹਾਰਾਜੇ ਦਾ ਬਲ ਹੋਰ ਵੀ ਵਧ ਗਿਆ।
ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਣਾ
ਸੰ: 1802 ਦੇ ਛੇਕੜਲੇ ਦਿਨਾਂ ਵਿਚ ਸ੍ਰੀ ਅੰਮ੍ਰਿਤਸਰ ਤੋਂ ਖਬਰ ਆਈ ਕਿ ਭੰਗੀ ਤੇ ਰਾਮਗੜ੍ਹੀਆ ਮਿਸਲ ਦੇ ਸਰਦਾਰ ਤਿਆਰੀਆਂ ਕਰ ਰਹੇ ਹਨ ਕਿ ਮਹਾਰਾਜਾ ਨਾਲ ਮੁੜ ਇਕ ਵਾਰੀ ਬਲ ਪ੍ਰੀਖਿਆ ਕੀਤੀ ਜਾਏ । ਇਸ ਗੇਂਦ ਦੀ ਬਾਨੀ ਸਰਦਾਰਨੀ ਸੁਖਾਂ ਜੀ, ਸੁਪਤਨੀ ਸ: ਗੁਲਾਬ ਸਿੰਘ ਭੰਗੀ ਸੀ । ਮਹਾਰਾਜਾ ਨੇ ਜਦ ਇਸ ਖ਼ਬਰ ਦੀ ਪੜਤਾਲ ਕੀਤੀ ਤਾਂ ਇਹ ਗੋਲ ਠੀਕ ਸਿੱਧ ਹੋਈ। ਆਪ ਨੇ ਉਸੀ ਦਿਨ ਤੋਂ ਚੜ੍ਹਾਈ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਅਤੇ ਥੋੜ੍ਹੇ ਦਿਨਾਂ ਵਿਚ ਹੀ ਸਣੇ ਸ: ਫਤਹਿ ਸਿੰਘ ਆਹਲੂਵਾਲੀਆ ਅਤੇ ਸਰਦਾਰਨੀ ਸਦਾ ਕੌਰ ਦੇ ਸ੍ਰੀ ਅੰਮ੍ਰਿਤਸਰ ਵੱਲ ਵਧਿਆ, ਅਤੇ ਭੰਗੀਆਂ ਦੀ ਸਹਾਇਤਾ ਲਈ
1. ਰਾਇ ਸ਼ਹਾਦਰ ਘਨੋਯਾ ਲਾਲ ਤਵਾਰੀਖ ਪੰਜਾਬ ਦੇ ਸਫਾ 104 ਤੇ ਲਿਖਦਾ ਹੈ ਕਿ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਤੇ ਨਵਾਬ ਮੁਜ਼ੱਫਰ ਖਾਨ ਦੇ ਵਿਚਾਲੇ ਭਾਰੀ ਲੜਾਈ ਹੋਈ ਅਤੇ ਖਾਲਸੇ ਦੇ ਮੁਲਤਾਨ ਨੂੰ ਲੁੱਟਣ ਦੀ ਕਹਾਣੀ ਵੀ ਲਿਖੀ ਹੈ । ਇਸ ਕਹਾਣੀ ਦੇ ਪ੍ਰੇਤਤਾ ਲਈ ਅਸੀਂ ਕਈ ਇਤਿਹਾਸਕਾਰਾਂ ਦੀਆਂ ਤਵਾਰੀਖਾਂ ਫੋਲੀਆਂ ਪਰ ਇਸ ਦੀ ਪੁਸਟੀ ਲਈ ਇਤੋਂ ਉਦਾਹਰਣ ਨਹੀਂ ਲੱਭ ਸਕੀ, ਸਗੋਂ ਇਸ ਸਮੇਂ ਬਿਨਾਂ ਲੜਾਈ ਦੇ ਨਵਾਬ ਨੇ ਈਨ ਮੰਨ ਲਈ ਸੀ, ਵੇਖੋ ਡਾਕਟਰ ਚੋਪੜੇ ਦੀ ਲਿਖਤ ਪੰਜਾਬ ਐਜ ਏ ਸਾਵਰਨ ਸਟੇਟ ਸਫਾ 19. ਸਫਰਨਾਮਾ ਮਹਾਰਾਜਾ ਰਣਜੀਤ ਸਿੰਘ, ਦੀਵਾਨ ਅਮਰਨਾਥ ਸਵਾ 23, ਲੇਪਲ ਗ੍ਰਿਫਨ ਦੀ ਪੰਜਾਬ ਚੀਫਸ ਜਿ: । ਸ: 81 । ਇਸ ਲਈ ਅਸੀਂ ਇਥੇ ਇਹ ਘਟਨਾ ਨਹੀਂ ਲਿਖਦੇ।
2. ਘਨੋਯਾ ਲਾਲਤਵਾਰੀਖ ਪੰਜਾਬ ਸ: 165. ਸ. ਮੁਹੰਮਦ ਲਤੀਫ ਤਵਾਰੀਖ ਪੰਜਾਬ ਸਵਾ 105, ਲੈਪਲ ਗਿਣਨ ਲਾਈਟ ਆਫ ਮਹਾਰਾਜਾ ਰਣਜੀਤ ਸਿੰਘ ਸ 163।