ਰਾਮਗੜ੍ਹੀਏ ਸਰਦਾਰ ਠੀਕ ਸਮੇਂ ਸਿਰ ਨਾ ਪਹੁੰਚ ਸਕੇ, ਜਿਸ ਦੇ ਕਾਰਣ ਖੁਲ੍ਹੇ ਮੈਦਾਨ ਵਿਚ ਤਾਂ ਮਹਾਰਾਜਾ ਦਾ ਟਾਕਰਾ ਕੋਈ ਨਾ ਕਰ ਸਕਿਆ ਹਾਂ ਸ਼ਹਿਰ ਦੇ ਦਰਵਾਜ਼ੇ ਬੰਦ ਕੀਤੇ ਗਏ ਤੇ ਫਸੀਲਾਂ ਤੇ ਤੋਪਾਂ ਚੜ੍ਹਾ ਕੇ ਭੰਗੀ ਮਿਸਲ ਵਲੋਂ ਸ਼ਹਿਰ ਨੂੰ ਬਚਾਉਣ ਲਈ ਲੱਗੇ ਗੋਲੇ ਚਲਣ। ਬਾਹਰੋਂ ਮਹਾਰਾਜੇ ਵਲੋਂ ਵੀ ਕੇਵਲ ਡਰਾਵੇ ਲਈ ਫੋਕੀਆਂ ਤੋਪਾਂ ਬਿਨਾਂ ਗੋਲਿਆਂ ਤੇ ਚਲਾਈਆਂ ਗਈਆਂ ਤਾਂ ਜੋ ਗੁਰੂ ਦੀ ਨਗਰੀ ਦੀ ਕੋਈ ਬੇਅਦਬੀ ਨਾ ਹੋਵੇ । ਅਜੇ ਇਹ ਟਾਲ-ਮਟੋਲਾ ਹੋ ਹੀ ਰਿਹਾ ਸੀ ਕਿ ਗੁਰੂ ਨਗਰੀ ਦੇ ਮੁਖੀਏ ਸਣੇ ਅਕਾਲੀ ਫੂਲਾ ਸਿੰਘ ਜੀ ਦੇ, ਦੋਹਾਂ ਫੌਜਾਂ ਵਿਚਾਲੇ ਹੋ ਖਲੋਤੇ ਅਤੇ ਲੜਾਈ ਨੂੰ ਬੰਦ ਕਰਵਾ ਦਿੱਤਾ । ਹੁਣ ਸਮਝੌਤੇ ਤੋਂ ਭੋਗੀਆਂ ਨੇ ਆਪਣਾ ਕਿਲ੍ਹਾ ਖਾਲੀ ਕਰ ਦਿੱਤਾ ਅਤੇ ਉਹਨਾਂ ਨੂੰ ਨਿਰਬਾਹ ਲਈ ਮਹਾਰਾਜਾ ਸਾਹਿਬ ਨੇ ਭਾਰੀ ਜਾਗੀਰ ਦਿੱਤੀ । ਇਉਂ ਦਸੰਬਰ 1802 ਨੂੰ ਸ਼ੇਰਿ ਪੰਜਾਬ ਨੇ ਗੁਰੂ ਦੀ ਨਗਰੀ ਨੂੰ ਖਾਲਸਾ ਰਾਜ ਨਾਲ ਸੰਬੰਧਤ ਕਰ ਲਿਆ। ਇਸ ਦੇ ਬਾਅਦ ਮਹਾਰਾਜਾ ਸਣੇ ਆਪਣੇ ਸਰਦਾਰਾਂ ਦੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਗਏ, ਪਹਿਲਾਂ ਪਾਵਨ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਟਹਿਲੇ ਲਈ ਭਾਰੀ ਰਕਮ ਅਰਦਾਸ ਕਰਵਾਈ । ਭੰਗੀਆਂ ਦੇ ਕਿਲ੍ਹੇ ਪਰ ਮਹਾਰਾਜੇ ਦਾ ਕਬਜ਼ਾ ਹੋ ਜਾਣ ਨਾਲ ਬਹੁਤ ਸਾਰੇ ਜੰਗੀ ਹਥਿਆਰ ਮਹਾਰਾਜੇ ਦੇ ਹੱਥ ਆਏ, ਜਿਨ੍ਹਾਂ ਵਿਚੋਂ ਪ੍ਰਸਿੱਧ ਭੰਗੀਆਂ ਦੀ ਤੋਪ ਜ਼ਮਜ਼ਮਾ ਵੀ ਸੀ ।
ਖਾਲਸਾ ਫੌਜ ਨੂੰ ਯੂਰਪ ਦੇ ਢੰਗ ਪਰ
ਕਵੈਦ ਸਿਖਲਾਈ
ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿਚ ਮਿਲਾਉਣ ਦੇ ਉਪਰੰਤ ਸੰਨ 1803 ਈ: ਦੇ ਆਰੰਭ ਵਿਚ ਸਭ ਤੋਂ ਪਹਿਲਾ ਕੰਮ, ਜੋ ਸ਼ੇਰ ਪੰਜਾਬ ਨੂੰ ਅਤਿ ਲੋੜੀਂਦਾ ਪ੍ਰਤੀਤ ਹੋਇਆ, ਉਹ ਇਹ ਸੀ ਕਿ ਖਾਲਸਾ ਦਲਾਂ ਨੂੰ ਸੰਪੂਰਨ ਮਰਯਾਦਾ ਅਨੁਸਾਰ ਯੂਰਪੀ ਫੌਜ ਦੀ ਤਰ੍ਹਾਂ
1. ਇਸ ਯੋਧੇ ਦਾ ਜੀਵਨ ਬਿਤਾਂਤ ਛਪ ਚੁੱਕਾ ਹੈ, ਜਿਸ ਦੀ ਸ਼ਲਾਘਾ ਸਾਰੇ ਪੰਥ ਨੇ ਕੀਤੀ ਹੈ।
2. ਘਨੱਯਾ ਲਾਲ ਮਹਾਰਾਜੇ ਦਾ ਸ੍ਰੀ ਅੰਮ੍ਰਿਤਸਰ ਨੂੰ ਖਾਲਸਾ ਰਾਜ ਨਾਲ ਮਿਲਾਉਣ ਦਾ ਸਮਾਂ ਹੌਲੀਆਂ ਦੇ ਬਾਅਦ ਲਿਖਦਾ ਹੈ, ਜੋ ਠੀਕ ਨਹੀਂ। ਇਸੇ ਤਰ੍ਹਾਂ ਇਥੇ ਤਾਰੀ ਲੜਾਈ ਹੋਣਾ ਲਿਖਣਾ ਵੀ ਠੀਕ ਨਹੀਂ। ਵੇਖੇ ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਸਫਾ 539।
3. ਇਸ ਪ੍ਰਸਿੱਧ ਤੋਪ ਦੇ ਸਮਾਚਾਰ ਬੜੇ ਹੀ ਅਦਭੁਤ ਹਨ ਅਤੇ ਇਸ ਦੀ ਉਮਰ ਬੜੀ ਲੰਮੀ ਹੈ। ਇਹ ਸੰਨ 1761 ਵਿਚ ਸ਼ਾਹ ਨਜ਼ੀਰ ਨਾਮੀ ਕਾਰੀਗਰ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਜੀਰ ਵਲੀ ਖਾਨ ਦੀ ਦੇਖ ਰੇਖ ਹੇਠ ਲਾਹੌਰ ਵਿਚ ਹਾਲੀ ਸੀ, ਇਸ ਦੇ ਉਪਰ ਜੋ ਨਾਂ ਫਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਹੈ: ਇਹ ਹੈ:-
'ਪੈਕਰੋ ਅਜਹਦੜਾਈ ਆਤਸਬਾਰ"
ਉਸ ਤੋਂ ਅਬਜਦ ਦੇ ਨਿਯਮ ਅਨੁਸਾਰ ਸੰਨ 187 ਹਿਜਰੀ ਨਿਕਲਦਾ ਹੈ । ਧਾਤ ਜੋ ਇਸ ਤੋਪ ਦੇ ਚਾਲਣ ਲਈ ਵਰਤੀ ਗਈ ਸੀ ਉਹ ਤਾਂਬੇ ਤੇ ਪਿੱਤਲ ਦੀ ਮਿਲਵੀ ਸੀ। ਲਿਖਿਆ ਹੈ ਕਿ ਇਸ ਤੇਪ ਦੇ ਚਾਲਣ ਲਈ ਜਦ ਧਾਤ ਇਕੱਠੀ ਕਰਨੀ ਪਈ, ਤਾਂ ਲਾਹੋਣ ਤੇ ਇਸ ਦੇ ਲਾਗੇ ਦਿਆ ਪਿੰਡਾਂ ਤੋਂ ਹਿੰਦੂਆਂ ਦਿਆ ਘਰਾਂ ਤੋਂ ਧੱਕੇ ਨਾਲ ਭਾਰੇ ਖੋਹ ਕੇ ਇਸ ਨੂੰ ਵਾਲਿਆ ਗਿਆ ਸੀ । ਅਹਿਮਦ ਸ਼ਾਹ ਅਬਦਾਲੀ ਜਦ