Back ArrowLogo
Info
Profile

ਕਵੈਦ ਦੱਸੀ ਜਾਏ, ਇਸ ਮੰਤਵ ਨੂੰ ਪੂਰਾ ਕਰਨ ਲਈ ਖਾਲਸਾ ਫੌਜਾਂ ਵਿਚੋਂ 25 ਚੋਣਵੇਂ ਜੁਆਨ ਲੁਕਵੇਂ ਢੰਗ ਨਾਲ ਈਸਟ ਇੰਡੀਆ ਕੰਪਨੀ ਦੇ ਇਲਾਕੇ ਵਿਚ ਭੇਜ ਦਿੱਤੇ, ਜਿਹੜੇ ਜਾਂਦੇ ਹੀ ਅੰਗਰੇਜ਼ੀ ਫੌਜ ਵਿਚ ਭਰਤੀ ਹੋ ਗਏ ਤਾਂ ਜੋ ਉਹ ਚੰਗੀ ਤਰ੍ਹਾਂ ਵੈਦ ਸਿੱਖ ਕੇ ਮੁੜ ਇਥੇ ਆ ਜਾਣ ਤੇ ਖਾਲਸਾ ਫੌਜ ਨੂੰ ਉਸੇ ਤਰ੍ਹਾਂ ਸਿਖਾਉਣ । ਇਸ ਤਰ੍ਹਾਂ ਇਨ੍ਹਾਂ ਜੁਆਨਾ ਤੇ ਸਰਦਾਰਾਂ ਨੂੰ ਮਹਾਰਾਜੇ ਵਲੋਂ ਤਲਬ ਵੀ ਮਿਲਦੀ ਸੀ ਅਤੇ ਅੰਗਰੇਜ਼ੀ ਫੌਜ ਵਿਚੋਂ ਵੀ ਨੌਕਰੀ ਲੈਂਦੇ ਰਹੇ । ਕੁਝ ਸਮੇਂ ਬਾਅਦ ਇਹ ਜੁਆਨ ਇਸ ਕੰਮ ਵਿਚ ਚੰਗੀ ਤਰ੍ਹਾਂ ਨਿਪੁੰਨ ਹੋ ਕੇ ਹੋਰਨਾਂ ਨੂੰ ਕਵੈਦ ਸਿਖਾਉਣ ਦੇ ਯੋਗ ਹੋ ਗਏ, ਤਾਂ ਕਿਸੇ ਤਰ੍ਹਾਂ ਅੰਗਰੇਜ਼ੀ ਫੌਜ ਵਿਚੋਂ ਨਾਂ ਕਟਵਾ ਕੇ ਸਿੱਖ ਫੌਜਾਂ ਵਿਚ ਆ ਗਏ । ਇਹਨਾਂ ਜੁਆਨਾਂ ਨੇ ਕਈ ਸੌ ਹੋਰ ਪੂਰਬੀਏ ਚੰਗੇ ਕਵੈਦਦਾਨਾਂ ਨੂੰ ਵੀ ਵੱਡੀਆਂ ਤਲਬਾਂ ਦੇਣੀਆਂ ਪ੍ਰਵਾਨ ਕਰਕੇ ਅਪਣੇ ਨਾਲ ਲੈ ਆਂਦਾ । ਇਸ ਤਰ੍ਹਾਂ ਪਹਿਲੇ ਯੂਰਪੀ ਤਰੀਕੇ ਪਰ ਸਿੱਖ ਫੌਜ ਨੂੰ ਕਵੇਦ ਸਿਖਾਉਣ ਦਾ ਕੰਮ ਆਰੰਭ ਹੋਇਆ। ਮਹਾਰਾਜਾ ਸਾਹਿਬ ਆਪ ਹਰ ਸਵੇਰ ਇਹਨਾਂ ਦੀ ਕਵੈਦ ਵੇਖਣ ਜਾਂਦੇ ਅਤੇ ਜਿਹੜੀ ਜਿਹੜੀ ਰਜਮੈਟ ਆਪਣੇ ਕੰਮ ਵਿਚ ਵਧੇਰੇ ਉਨਤੀ ਕਰਦੀ ਦਿਸਦੀ ਉਸ ਨੂੰ ਵੱਡੀਆਂ ਬਖਸ਼ੀਸ਼ਾਂ ਦਿੰਦੇ । ਇਸ ਉਤਸ਼ਾਹੀ ਵਰਤਾਵ ਦਾ ਸਿੱਟਾ ਇਹ ਨਿਕਲਿਆ ਕਿ ਛੇਤੀ ਹੀ ਬਹੁਤ ਸਾਰੀ ਪੈਦਲ ਫੌਜ, ਰਸਾਲੇ ਅਤੇ ਤੋਪਖਾਨੇ ਜ਼ਰੂਰੀ ਜ਼ਰੂਰੀ ਯੂਰਪੀ ਫੌਜ ਦੇ ਢੰਗ ਦੀ ਕਵਾਇਦ ਤੋਂ ਜਾਣੂੰ ਹੋ ਗਏ ਸਨ।

(ਸਫਾ 33 ਦਾ ਬਾਕੀ ਫੁਟਨੇਟ)

ਪਾਣੀਪਤ ਦੀ ਲੜਾਈ ਦੇ ਬਾਅਦ ਕਾਬਲ ਵੱਲ ਪਰਤਿਆ, ਤਾਂ ਉਸ ਸਮੇਂ ਇਸ ਤੋਪ ਦੇ ਪਹੀਏ ਅਤੇ ਤਖਤ ਅਜੇ ਤਿਆਰ ਨਹੀਂ ਸੀ ਹੋਇਆ। ਇਸ ਲਈ ਉਹ ਇਸ ਨੂੰ ਆਪਣੇ ਨਾਲ ਨਾ ਲਿਜਾ ਸਕਿਆ ਅਤੇ ਇਸ ਨੂੰ ਆਪਣੇ ਗਵਰਨਰ ਖੁਆਜਾ ਅਬੇਦ ਖਾਨ ਦੀ ਸੌਂਪਣੀ ਵਿਚ ਰੱਖ ਗਿਆ । ਸੰਨ 1762 ਦੇ ਏਕੜ ਪਰ ਜਦ ਸੋਰਦਿਲ ਸਰਦਾਰ ਹਰੀ ਸਿੰਘ ਭੰਗੀ ਨੇ ਖੁਆਰਾ ਅਬੇਦ ਪਾਨ ਦੇ ਹਥਿਆਰ ਘਰ ਪਰ 20000 ਸਵਾਰਾਂ ਨਾਲ ਧਾਵਾ ਕੀਤਾ, ਤਾਂ ਬੇਗਿਣਤ ਹਥਿਆਰ ਨਾਲ ਇਸ ਤੋਪ ਨੂੰ ਵੀ ਜਿਸ ਦਾ ਨਾਮ ਦੁਰਾਨੀਆਂ ਦਿਆਂ ਕਾਗਜ਼ਾਂ ਵਿਚ 'ਜਮਜਮਾ' ਲਿਖਿਆ ਹੈ, ਸੁੱਟ ਦੇ ਮਾਲ ਨਾਲ ਖਿਚਵਾ ਕੇ ਲੈ ਗਿਆ, ਇਸ ਦਿਨ ਤੋਂ ਇਸ ਦਾ ਨਾਂ 'ਭੰਗੀਆਂ ਦੀ ਤੋਪ ਪੈ ਗਿਆ। ਇਸ ਤੋਂ ਪਿਛੋਂ ਕਈ ਵਾਰੀ ਇਹ ਮੁਸਲਮਾਨਾਂ ਦੇ ਹੱਥ ਆਈ ਅਤੇ ਕਈ ਵਾਰ ਮੁੜ ਖਾਲਸੇ ਨੇ ਇਸ ਨੂੰ ਖੋਹਆਂਦਾ । ਛੇਕੜ ਸੰਨ 1773 ਵਿਚ ਸ: ਝੰਡਾ ਸਿੰਘ ਭੋਗੀ ਨੇ ਜਨਿਆਂ ਤੋਂ ਰਸੂਲਪੁਰ ਖੋਹ ਆਂਦੀ ਅਤੇ ਇਹ ਅੱਗੇ ਨੂੰ ਅੱਜ ਤੱਕ ਸੰਨ 1802 ਤੱਕ ਸੀ ਅੰਮ੍ਰਿਤਸਰ ਵਿਚ ਭੋਗੀਆਂ ਦੇ ਕਿਲ੍ਹੇ ਵਿਚ ਰਹੀਤੇ ਹੁਣ ਸੇਰ ਪੰਜਾਬ ਦੇ ਅਧਿਕਾਰ ਵਿਚ ਆਈ। ਮਹਾਰਾਜਾ ਸਾਹਿਬ, ਜਿਸ ਨੂੰ ਚੋਰੀ ਘੋੜਿਆਂ ਤੇ ਵਧੀਆ ਹਥਿਆਹਾਂ ਦਾ ਅਤਿ ਪਿਆਰ ਸੀ, ਇਸ ਤੋਪ ਨੂੰ ਵੇਖ ਕੇ ਬਹੁਤ ਪੁਸੈਨ ਹੋਇਆ। ਇਸ ਦੇ ਪਹੀਏ ਕੁਝ ਵਧੇਰੇ ਪੱਕੇ ਤੇ ਸੋਹਣੇ ਨਹੀਂ ਸਨ ਬਣੇ ਹੋਏ, ਉਨ੍ਹਾਂ ਨੂੰ ਮੁੜ ਬਣਵਾਇਆ. ਇਸ ਤੋਂ ਪਿਛੋਂ ਇਹ ਤੋਪ ਪੰਜ ਵਾਰੀ ਵੱਡੀਆਂ ਮੁਹਿੰਮਾਂ ਸਮੇਂ ਚਲਾਈ ਗਈ, ਅਰਥਾਤ ਸੰਸਥਾ ਕਸੂਰ, ਸੁਜਾਨਪੁਰ, ਵਜੀਰਾਬਾਦ ਅਤੇ ਮੁਲਤਾਨ ਦੀ ਲੜਾਈ ਦੀ ਫਤਹਿ ਵਿਚ ਇਹ ਬੜੀ ਲਾਭਕਾਰੀ ਸਿੱਧ ਹੋਈ। ਸੰਨ 1818 ਵਾਲੀ ਮੁਲਤਾਨ ਦੀ ਲੜਾਈ ਦੀ ਵਰਹਿ ਵਿਚ ਇਸ ਨੇ ਭਾਰੀ ਕੰਮ ਦਿੱਤਾ ਸੀ। ਸਭ ਤੋਂ ਪਹਿਲਾ ਇਸ ਦੇ ਗੋਲੇ ਨੇ (ਸੀਲ ਵਿਚ ਪਾਤ ਪਾਇਆ, ਜਿਸ ਵਿਚ ਅਕਾਲੀ ਗੁਲਾ ਸਿੰਘ ਜੀ ਜਾ ਵੜਿਆ ਤੇ ਫਤਹਿ ਪਾਈ। ਇਸੇ ਲੜਾਈ ਵਿਚ ਇਸ ਦੀ ਨਾਲੀ ਕੁਝ ਖਰਾਬ ਹੋ ਗਈ ਸੀ, ਜਿਸ ਕਰਕੇ ਐਰੀ ਨੂੰ ਇਸ ਨੂੰ ਮਹਾਰਾਜ ਸਾਹਿਬ ਨੇ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਇਕ ਚਬੂਤਰੇ ਉਪਰ ਸਜਵਾ ਦਿੱਤਾ, ਜਿੱਥੇ ਇਹ ਸੰਨ 1860 ਤੱਕ ਅਡੋਲ ਪਈ ਰਹੀ। ਇਸ ਦੇ ਪਿੱਛੇ ਅੰਗਰੇਜ਼ਾਂ ਨੇ ਇਸ ਨੂੰ ਹਟਵਾ ਕੇ ਲਾਹੌਰ ਦੇ ਨਵੇਂ ਅਜਇਬ ਘਰ ਦੇ ਮੂਹਰੇ ਅਨਾਰਕਲੀ ਵਿਚ ਰਖਵਾ ਦਿੱਤਾ, ਜਿੱਥੇ ਇਹ ਅੱਜ ਤੱਕ ਪਈ ਹੈ।

1. ਇਹਨਾਂ ਵਿਚੋਂ ਇਕ ਜਸਵੰਤ ਸਿੰਘ ਨਾਮੀਂ ਨਾਇਕ ਅਤੇ ਸ: ਧੱਕਲ ਸਿੰਘ ਕਵੇਦ ਦੱਸਣ ਵਿਚ ਬੜੇ ਹੀ ਚਤਰ ਮੰਨੇ ਜਾਂਦੇ ਸਨ, ਜਿਨ੍ਹਾਂ ਦਾ ਸਮਾਚਾਰ ਮਹਾਰਾਜਾ ਸਾਹਿਬ ਨੇ ਮੂਰਕਾਫਟ ਪ੍ਰਸਿੱਧ ਯਾਤਰ ਨੂੰ ਦੱਸਿਆ ਸੀ। ਸਫਰਨਾਮਾ ਮੁਰਕਰਾਫਟ ਜਿਲਦ । ਸਫਾ 98।

33 / 154
Previous
Next