ਝੰਗ ਅਤੇ ਉਚ ਨੂੰ
ਖ਼ਾਲਸਾ ਰਾਜ ਨਾਲ ਮਿਲਾਉਣਾ
ਝੰਗ ਦਾ ਇਲਾਕਾ ਇਸ ਸਮੇਂ ਅਹਿਮਦ ਖਾਨ ਸਿਆਲ ਦੀ ਹਕੂਮਤ ਹੇਠ ਇਕ ਵੱਖ ਰਿਆਸਤ ਸਮਝੀ ਜਾਂਦੀ ਸੀ । ਅਹਿਮਦ ਖਾਨ ਆਪਣੇ ਸਮੇਂ ਦਾ ਬਤਾ ਧਨੀ ਤੇ ਨਾਮੀ ਘੋੜਿਆਂ ਦਾ ਮਾਲਕ ਸੀ । ਇਸ ਸਭ ਕੁਛ ਹੋਣ ਦੇ ਕਾਰਣ ਉਹ ਇੰਨਾ ਹੰਕਾਰੀ ਅਤੇ ਕਰੜੇ ਸੁਭਾਅ ਦਾ ਹੋ ਗਿਆ ਸੀ ਕਿ ਨਿੱਕੀ ਜਿਹੀ ਗੱਲ ਤੋਂ ਵਿਗੜ ਕੇ ਕਿਸੇ ਦਾ ਸਿਰ ਧੜ ਤੋਂ ਉਤਾਰਨਾ ਤਾਂ ਉਸ ਦੀ ਇਕ ਸਾਧਰਾਨ ਖੇਡ ਸੀ। ਸ਼ੇਰ ਪੰਜਾਬ ਨੇ-ਜੋ ਸਿੱਖ ਰਾਜ ਨੂੰ ਦਿਨੋਂ- ਦਿਨ ਸਾਰੇ ਪੰਜਾਬ ਵਿਚ ਖਿਲਾਰ ਰਿਹਾ ਸੀ-ਅਤੇ ਇਸਲਾਮੀ ਹਕੂਮਤ ਦੇ ਘੇਰੇ ਨਾਲੋਂ ਤੋੜ ਰਿਹਾ ਸੀ-ਹੁਣ ਪਹਿਲਾਂ ਇਸ ਵੱਲ ਆਪਣਾ ਇਕ ਦਰਬਾਰੀ ਘੋਲਿਆ ਕਿ ਉਹ ਮਹਾਰਾਜੇ ਦੀ ਈਨ ਮੰਨ ਲਏ ਤੇ ਕੁਝ ਘੋੜੇ ਨਜਰਾਨੇ ਵਲੋਂ ਖਾਲਸਾ ਫੌਜ ਨੂੰ ਦਿਆ ਕਰੋ, ਤਾਂ ਆਪਣੀ ਹਕੂਮਤ ਉਤੇ ਕਾਇਮ ਰਹੋ ਨਹੀਂ ਤਾਂ ਜੰਗ ਲਈ ਤਿਆਰ ਹੋ ਜਾਏ ।
ਮਹਾਰਾਜਾ ਦੇ ਵਕੀਲ ਦੇ ਪਹੁੰਚਦਿਆਂ ਉਹ ਆਪਣੇ ਸੁਭਾਅ ਅਨੁਸਾਰ ਬੜੇ ਹੰਕਾਰ ਨਾਲ ਉਸ ਨੂੰ ਮਿਲਿਆ ਅਤੇ ਬਿਨਾਂ ਲੜਾਈ ਦੇ ਈਨ ਮੰਨਣ ਤੋਂ ਸਿਰ ਫੇਰ ਦਿੱਤਾ। ਮਹਾਰਾਜਾ ਦਾ ਵਕੀਲ ਅਹਿਮਦ ਖਾਨ ਦਾ ਉਤਰ ਲੈ ਕੇ ਲਾਹੌਰ ਆ ਗਿਆ ਅਤੇ ਮਹਾਰਾਜੇ ਨੂੰ ਉਸ ਦਾ ਅਹੰਕਾਰ ਦੱਸਿਆ ਤਾਂ ਮਹਾਰਾਜਾ ਨੇ ਦਰਬਾਰ ਵਿਚ ਆਖਿਆ ਕਿ ਜੋ ਉਹ ਹੰਕਾਰੀ ਹੈ ਤਾਂ ਮੈਨੂੰ ਰੱਬ ਨੇ ਹੰਕਾਰੀਆਂ ਦੇ ਹੰਕਾਰ ਤੋੜਨ ਲਈ ਸੰਸਾਰ ਤੇ ਭੇਜਿਆ ਹੈ। ਥੋੜ੍ਹੇ ਦਿਨਾਂ ਵਿਚ ਹੀ ਉਸ ਦਾ ਹੰਕਾਰ ਮਿੱਟੀ ਵਿਚ ਮਿਲਾਇਆ ਜਾਏਗਾ । ਅਗਲੇ ਦਿਨ ਫੌਜ ਦੀ ਪਰੇਡ ਦੇਖੀ ਤੇ ਕੁਝ ਕੁ ਸਿਰ ਕੱਢਵੀਂ ਫੌਜ ਵੇਖ ਕੁ ਚੁੱਕ ਕੇ, ਜਿਸ ਵਿਚ ਨਵੀਂ ਕਵਾਇਦ ਸਿੱਖੀ ਹੋਈ 'ਸ਼ੇਰ ਦਿਲ' ਤੇ 'ਨਜੀਬਾ ਵਾਲੀ' ਰਜਮੈਟ ਵੀ ਸੰਮਲਿਤ ਸੀ, ਨਵੰਬਰ ਸੰਨ 1803 ਨੂੰ ਸ਼ੇਰਿ ਪੰਜਾਬ ਇਲਾਕਾ ਰੰਗ ਤੇ ਜਾ ਚੜ੍ਹਿਆ । ਰਸਤੇ ਵਿਚ ਜੋ ਸ਼ਹਿਰ ਆਏ ਉਹਨਾਂ ਤੇ ਕਬਜ਼ਾ ਕਰਦਾ ਗਿਆ । ਓਧਰ ਜਦ ਮਹਾਰਾਜੇ ਦਾ ਵਕੀਲ ਲਾਹੌਰ ਵੱਲ ਪਰਤਿਆ ਤਾਂ ਨਵਾਬ ਅਹਿਮਦ ਖਾਨ ਨੇ ਆਪਣੇ ਇਲਾਕੇ ਦੀਆਂ ਲੜਾਕੀਆਂ ਕੌਮਾਂ ਸਿਆਲ ਤੇ ਖਰਲ ਆਦਿਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਇਕੱਠਾ ਕਰ ਲਿਆ ਅਤੇ ਖਾਲਸਾ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ। ਹੁਣ ਉਹ ਪੂਰੀ ਤਿਆਰੀ ਨਾਲ ਟਾਕਰੇ ਲਈ ਅੱਗੇ ਵਧਿਆ । ਫੌਜਾਂ ਦੇ ਸਾਹਮਣੇ ਹੋਣ ਦੀ ਢਿੱਲ ਸੀ ਕਿ ਲੱਗੀਆਂ ਦੋਹਾਂ ਧਿਰਾਂ ਵਲੋਂ ਗੋਲੀਆਂ ਵਰਸਣ । ਦੋਹਾਂ ਪਾਸਿਆਂ ਤੋਂ ਤੋਪਾਂ ਦਾਗੀਆਂ ਜਾ ਰਹੀਆਂ ਸਨ, ਹਰ ਇਕ ਧਿਰ ਚਾਹੁੰਦੀ ਸੀ ਕਿ ਫਤਹਿ ਉਸ ਦੇ ਹੱਥ ਆਏ। ਛੇਕੜ ਦੋਹਾਂ ਪਾਸਿਆਂ ਤੋਂ ਫੌਜਾਂ ਇੰਨੀਆਂ ਅੱਗੇ ਵੱਧ ਆਈਆਂ ਕਿ ਹੁਣ ਤੋਪਾਂ ਦਾ ਦਾਗਣਾ ਵਿਅਰਥ ਹੋ ਗਿਆ, ਕਿਉਂਕਿ ਦੋਹਾ ਫੌਜਾਂ ਦਾ ਹੁਣ ਕੁਝ ਵੀ ਵਖੋਜ ਨਹੀਂ ਸੀ ਰਿਹਾ ਤੇ ਲੱਗੀ ਹੱਥੋਂ ਹੱਥ ਤਲਵਾਰ ਚੱਲਣ। ਸ੍ਰੀ ਸਾਹਿਬ ਦੀ ਲੜਾਈ ਤਾਂ ਖਾਲਸੇ ਰਬ ਤੋਂ ਮੰਗਦੇ ਸਨ, ਬਸ ਫੇਰ ਕੀ ਸੀ ? ਉਹ ਕੱਟਾ-ਵੱਢੀ ਹੋਈ ਕਿ ਵੇਖਦੇ ਵੇਖਦੇ ਧਰਤੀ ਤੇ ਲੋਥਾ ਦੇ ਢੇਰਾਂ ਦੇ ਢੇਰ ਚੜ੍ਹ ਗਏ। ਇਹ ਸਮਾਂ ਲੌਢੇ ਪਹਿਰ ਤੱਕ ਬਰਾਬਰ ਇਕ ਰਸ ਬੱਝਾ ਰਿਹਾ । ਸਿਆਲਾ ਨੇ ਆਪਣੀ ਵੀਰਤਾ ਦਾ ਚੰਗਾ ਸਬੂਤ ਦਿੱਤਾ ਅਤੇ ਪੂਰੀ ਤਰ੍ਹਾਂ ਦਿਲ ਖੋਲ੍ਹ ਕੇ ਲੜੇ ਅਰਥਾਤ ਉਹਨਾਂ ਕੋਈ ਹੀਲਾ ਮੈਦਾਨ ਫਤਹਿ ਕਰਨ ਵਿਚ ਨਾ
1. ਸਯਦ ਮੁਹੰਮਦ ਲਤੀਫ ਹਿਸਟਰੀ ਐਫ ਦੀ ਪੰਜਾਬ ਸਫਾ 359 ।