Back ArrowLogo
Info
Profile

ਛੱਡਿਆ, ਪਰ ਜਿੱਤ ਹਾਰ ਰਬ ਦੇ ਹੱਥ ਹੁੰਦੀ ਹੈ। ਮਹਾਰਾਜਾ ਸਾਹਿਬ ਆਪ ਇਕ ਘੋੜੇ ਤੇ ਸਵਾਰ ਹੋ ਕੇ ਜੰਗ ਦਾ ਰੰਗ ਬੜੀ ਬਾਰੀਕੀ ਨਾਲ ਵੇਖ ਰਹੇ ਸਨ ਤੇ ਜਿਧਰ ਸਹਾਇਤਾ ਦੀ ਲੋੜ ਵੇਖਦੇ ਓਧਰ ਉਡ ਕੇ ਪਹੁੰਚਦੇ ਤੇ ਫੌਜਾਂ ਦਾ ਦਿਨ ਵਧਾਉਂਦੇ, ਇੰਨੇ ਵਿਚ ਅਹਿਮਦ ਖਾਨ ਦੇ ਪੈਰ ਮੈਦਾਨ ਵਿਚੋਂ ਉਖੜ ਗਏ। ਬੌਸ ਮੈਦਾਨ ਤੋਂ ਉਸ ਦੇ ਹਿੱਲਣ ਦੀ ਦੇਰ ਸੀ ਕਿ ਮੁਸਲਮਾਨੀ ਸੈਨਾ ਦੇ ਹੌਂਸਲੇ ਟੁੱਟ ਗਏ । ਫੇਰ ਤਾਂ ਖਾਲਸੇ ਨੇ ਉਹ ਜ਼ੋਰ ਦਿੱਤਾ ਕਿ ਸਾਰੇ ਲਸ਼ਕਰ ਨੂੰ ਅੱਗੇ ਰੱਖ ਲਿਆ। ਹੁਣ ਨਵਾਬ, ਸਣੇ ਬਾਕੀ ਰਹਿੰਦੀ ਫੌਜ ਦੇ, ਸ਼ਹਿਰ ਵਿਚ ਤੇਜ ਵਤਿਆ ਤੋਂ ਜਾਂਦਿਆਂ ਹੀ ਦਰਵਾਜ਼ੇ ਬੰਦ ਕਰ ਦਿੱਤੇ। ਖਾਲਸੇ ਨੇ ਇਹ ਸਮਾਂ ਅਜਾਈ ਹੱਥੋਂ ਨਹੀਂ ਗਵਾਇਆ, ਜਾਂਦੇ ਸਾਰ ਹੀ ਰਾਤੇ ਰਾਤ ਸ਼ਹਿਰ ਨੂੰ ਜਾ ਘੇਰਿਆ । ਸਵੇਰ ਨੂੰ ਨਵਾਬ ਨੇ ਕਿਲ੍ਹੇ ਤੇ ਤੋਪਾਂ ਬੀੜ ਦਿੱਤੀਆਂ ਤੇ ਫੇਰ ਖਾਲਸੇ ਤੋਂ ਗੋਲੇ ਵਰਸਾਣੇ ਆਰੰਭ ਦਿੱਤੇ। ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਗੋਲੇ ਚੱਲ ਰਹੇ ਸਨ ਕਿ ਦੇਵਨੇਤ ਨਾਲ ਕਿਲ੍ਹੇ ਤੋਂ ਇਕ ਗੋਲਾ ਠੀਕ ਮਹਾਰਾਜਾ ਸਾਹਿਬ ਦੇ ਪੈਰ ਵਿਚ ਆ ਕੇ ਪਿਆ ਅਤੇ ਝਟ ਧਰਤੀ ਵਿਚ ਧਸ ਗਿਆ । ਮਹਾਰਾਜੇ ਨੂੰ ਸਤਿਗੁਰੂ ਨੇ ਹੱਥ ਦੇ ਕੇ ਰੱਖ ਲਿਆ । ਹੁਣ ਤਾਂ ਖਾਲਸਾ ਫੌਜ ਵਿਚ ਕਹਿਰ ਦਾ ਜੋਸ਼ ਖਿੱਲਰ ਗਿਆ । ਹਰ ਇਕ ਸੂਰਮਾ ਚਾਹੁੰਦਾ ਸੀ ਕਿ ਮੇਰੀ ਤਲਵਾਰ ਹੀ ਨਵਾਬ ਦੇ ਲਹੂ ਵਿਚ ਟੁਭਾ ਲਾਏ। ਇੰਨੇ ਨੂੰ ਸ਼ਹਿਰ ਦੇ ਦਰਵਾਜਿਆਂ ਪਰ ਮਸਤ ਹਾਥੀ ਦੌੜਾਏ ਗਏ, ਜਿਨ੍ਹਾਂ ਦੀਆਂ ਟੋਕਰਾਂ ਨਾਲ ਇਕ ਦਰਵਾਜਾ ਡਿੱਗ ਪਿਆ। ਹੁਣ ਅੱਖ ਦੇ ਫੇਰ ਵਿਚ ਖਾਲਸਾਈ ਫੌਜਾਂ ਦੇ ਦਲ ਹੱਥਾਂ ਵਿਚ ਸੂਤੀਆਂ ਕਿਰਪਾਨਾਂ ਲਈ ਸ਼ਹਿਰ ਦੇ ਅੰਦਰ ਜਾ ਵੜੇ ਤੋਂ ਜਹਾਦੀਆਂ ਪਰ ਟੁੱਟ ਪਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵਾਬ ਦੀ ਫੌਜ ਇਥੋਂ ਵੀ ਉਠ ਨੱਠੀ । ਹੁਣ ਮਹਾਰਾਜੇ ਦਾ ਸ਼ਹਿਰ ਤੇ ਪੂਰਾ ਪੂਰਾ ਅਧਿਕਾਰ ਹੋ ਗਿਆ। ਇਸ ਰੌਲੇ-ਗੋਲੇ ਵਿਚ ਅਹਿਮਦ ਖਾਨ ਮੌਕਾ ਪਾ ਕੇ ਮੁਲਤਾਨ ਵੱਲ ਨੱਸ ਗਿਆ। ਜੀ ਕਿ ਸ਼ਹਿਰ ਵਾਸੀ ਹਿੰਦੂਆਂ ਨੇ ਇਸ ਫੌਜ ਲਈ ਰਸਦ ਆਦਿ ਦੇਣ ਵਿਚ ਸਭ ਤਰ੍ਹਾਂ ਦੀ ਸਹਾਇਤਾ ਕੀਤੀ ਸੀ। ਮਹਾਰਾਜਾ ਸਾਹਿਬ ਨੇ ਉਹਨਾਂ ਦੇ ਸ਼ਹਿਰ ਨੂੰ ਲੁਟਣ ਤੋਂ ਬਚਾ ਲਿਆ, ਅਗਲੇ ਦਿਨ ਸਾਰੇ ਇਲਾਕੇ ਵਿਚ ਡੋਡੀ ਪਿਟਾ ਦੇਣ ਦਾ ਹੁਕਮ ਦੇ ਦਿੱਤਾ ਕਿ ਜੇ ਜੋ ਸ਼ਹਿਰੀ ਲੜਾਈ ਦੇ ਡਰ ਤੋਂ ਨੱਠ ਗਏ ਹਨ, ਉਹ ਇਕ ਮਹੀਨੇ ਦੇ ਅੰਦਰ ਅੰਦਰ ਸ਼ਹਿਰ ਵਿਚ ਪਰਤ ਅਵਣ ਤਾਂ ਉਹਨਾਂ ਨੂੰ ਮਾਫ ਕੀਤਾ ਜਾਏਗਾ । ਕੁਝ ਦਿਨਾਂ ਬਾਅਦ ਅਹਿਮਦ ਖਾਨ ਨੇ ਆਪਣੇ ਪਤਵੰਤਿਆਂ ਦਾ ਇਕ ਜਿਰਗਾ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਭੇਜਿਆ ਤੇ ਉਹਨਾਂ ਆ ਕੇ ਬਿਨੈ ਕੀਤੀ ਕਿ ਨਵਾਬ ਨੇ ਜੋ ਹੁਕਮ- ਅਦੂਲੀ ਦੀ ਭਾਰੀ ਭੁੱਲ ਕੀਤੀ ਸੀ, ਉਹਦੀ ਉਹਨੇ ਪੂਰੀ ਸਜ਼ਾ ਪਾ ਲਈ ਹੈ, ਹੁਣ ਆਪ ਮਿਹਰ ਕਰੋ ਤੇ ਨਵਾਬ ਦੀ ਕੁੱਲ ਬਖਸ਼ ਦੇਵੋ । ਨਵਾਬ ਨੂੰ ਆਪਣੇ ਵਲੋਂ ਇਲਾਕੇ ਦੀ ਸੇਵਾ ਸੌਂਪ ਜਾਓ ਅਤੇ ਜਿੰਨਾ ਸਲਾਨਾ ਕਰ ਆਪ ਉਸ ਦੇ ਜ਼ਿੰਮੇ ਲਾਓਗੋ, ਉਹ ਬਿਨਾਂ ਦੇਰ ਦੋ ਆਪ ਦੇ ਖਜ਼ਾਨੇ ਵਿਚ ਪਹੁੰਚਾ ਦਿਆ ਕਰੇਗਾ। ਇਸ ਤੋਂ ਛੁਟ ਇਸ ਲੜਾਈ ਦਾ ਸਾਰਾ ਜੰਗੀ ਖਰਚ ਨਵਾਬ ਦੇਣ ਨੂੰ ਨੂੰ ਤਿਆਰ ਹੈ ਕਿਉਂਕਿ ਇਹ ਉਸਦੀ ਆਪਣੀ ਮੂਰਖਤਾ ਦਾ ਫਲ ਸੀ । ਮਹਾਰਾਜਾ ਸਾਹਿਬ, ਜਿਸ ਦੇ ਸੁਭਾਵ ਵਿਚ ਕੁਦਰਤੀ ਬਖਸ਼ਣ ਦਾ ਭਾਵ ਬਹੁਤ ਜਿਆਦਾ ਸੀ, ਚਾਹੇ ਕਿੰਨਾ ਸਖਤ ਤੋਂ ਸਖਤ ਵੈਰੀ ਭੀ ਜਦ ਸ਼ਰਨ ਆ ਜਾਏ ਤੇ ਆਪਣੀ ਭੁੱਲ ਮੰਨ ਲਏ ਤਾਂ ਉਹ ਉਸਨੂੰ ਬਖਸ਼ ਦਿੰਦਾ ਸੀ, ਇਸੇ ਨਿਯਮ ਅਨੁਸਾਰ 'ਨਵਾਬ ਨੂੰ ਮਾਫ ਕਰ ਦਿੱਤਾ ਤੇ ਉਸਦੀ ਬੇਨਤੀ ਮੰਨ ਲਈ। ਨਵਾਬ ਦੇ ਜਿਰਗੇ ਦੀ ਮਰਜ਼ੀ ਅਨੁਸਾਰ 60000 ਰੁਪਿਆ ਸਾਲਾਨਾ ਮਾਮਲਾ ਲੈਣਾ ਮਹਾਰਾਜੇ ਨੇ ਓਸ ਨਾਲ ਠਹਿਰਾਇਆ। ਇਸ ਲੜਾਈ ਵਿਚ ਬਹੁਤ ਵੱਡਾ ਖਜ਼ਾਨਾ ਤੇ ਕਈ ਕੀਮਤੀ ਘੋੜੇ ਤੇ ਹਥਿਆਰ ਮਹਰਾਜਾ ਦੀਆਂ ਫੌਜਾਂ ਦੇ ਹੱਥ ਆਏ। ਨਵਾਬ ਮਹਾਰਾਜਾ ਦੇ ਹੁੰਦਿਆਂ ਹੀ ਰੰਗ ਵਿਚ ਪਹੁੰਚ ਗਿਆ ਤੇ ਲੜਾਈ ਦਾ ਦੰਡ ਦੇ ਕੇ ਅੱਗੇ ਨੂੰ ਇਹ ਮਹਾਰਾਜੇ ਵਲੋਂ ਕੌਰ-ਭਰਣਾ ਹਾਕਮ ਨੀਯਤ ਹੋਇਆ। ਮਹਾਰਾਜਾ ਸਾਹਿਬ ਇਥੋਂ ਤਰਮੌਟ ਦੇ

35 / 154
Previous
Next