Back ArrowLogo
Info
Profile

ਪੱਤਣ ਤੋਂ ਪਾਰ ਹੋ ਕੇ ਉਚ ਵੱਲ ਗਏ ਤੇ ਉਸਨੂੰ ਇਕ ਛੋਟੀ ਲੜਾਈ ਦੇ ਬਾਅਦ ਫਤਹ ਕਰ ਲਿਆ ਤੇ ਨਾਲ ਸੁਲਤਾਨ ਬੁਖਾਰੀ ਤੋਂ ਦਰਸ਼ਨ ਭੇਟ ਲੈ ਕੇ ਬੜੀ ਧੂਮ ਧਾਮ ਨਾਲ ਨਵੰਬਰ ਸੋਨ 1803 ਈ: ਨੂੰ ਲਾਹੌਰ ਪਰਤ ਆਏ।

ਸ੍ਰੀ ਅੰਮ੍ਰਿਤਸਰ ਵਿਚ ਸ਼ਾਹੀ ਦਰਬਾਰ

ਤੇ ਫੌਜੀ ਸਰਦਾਰਾਂ ਨੂੰ ਪਦ ਬਖਸ਼ਣੇ

ਸੰਮਤ 1861 ਮੁਤਾਬਿਕ ਸੰਨ 1864 ਈ: ਵਿਚ ਮਹਾਰਾਜਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਆ ਗਏ ਅਤੇ ਇਕ ਭਾਰੀ ਫੌਜੀ ਦਰਬਾਰ ਕੀਤਾ, ਜਿਸ ਵਿਚ ਵੱਡੇ ਵੱਡੇ ਸਰਦਾਰਾਂ ਨੂੰ ਫੌਜੀ ਪਦ ਬਖਸ਼ੇ ਜੋ ਇਸ ਤਰ੍ਹਾਂ ਹਨ –

ਸ: ਦੇਸਾ ਸਿੰਘ ਮਜੀਠੀਏ ਨੂੰ 4000 ਘੋੜ-ਚੜ੍ਹਾਂ ਦੀ ਸਰਦਾਰੀ ਦਿੱਤੀ, ਸ: ਨਿਹਾਲ ਸਿੰਘ ਅਟਾਰੀਵਾਲੇ ਨੂੰ 5000 ਪੈਦਲ ਸਵਾਰ, ਸ: ਹੁਕਮ ਸਿੰਘ ਚਿਮਨੀ ਨੂੰ ਤੋਪਖਾਨੇ ਦਾ ਪ੍ਰਬੰਧ ਤੇ 2000 ਸਵਾਰਾਂ ਦਾ ਮੁਖੀ ਥਾਪਿਆ, ਗੋਸ ਖਾਨ ਨੂੰ ਤੋਪਖਾਨਾ ਤੇ 2000 ਸਵਾਰ, ਸ਼ੇਖ ਅਬਦੁਲਾ ਤੇ ਰੋਸ਼ਨ ਖਾਨ ਹਿੰਦੁਸਤਾਨੀ ਨੂੰ ਨਜੀਬਾ ਦੀ ਪਲਟਨ ਦਾ ਪ੍ਰਮੁਖ ਚੁਣਿਆ, ਬਾਜ ਸਿੰਘ ਨੂੰ ਜੇ ਬਾਬਾ ਬਾਜ ਸਿੰਘ ਮੁਰਾਲੀ ਦੇ ਨਾਮ ਪਰ ਪ੍ਰਸਿੱਧ ਸੀ-5000 ਘੋੜ- ਚੜਿਆਂ ਦੀ ਸਰਦਾਰੀ ਤੇ ਜਗੀਰ ਮਿਲੀ, ਮਿਲਖਾ ਸਿੰਘ ਨੂੰ 700 ਜਵਾਨਾਂ ਦਾ ਜ਼ਿਮੇਦਾਰ ਬਣਾ ਕੇ ਰਾਵਲਪਿੰਡੀ ਦਾ ਕਿਲ੍ਹੇਦਾਰ ਥਾਪਿਆ। ਸ: ਨੋਧ ਸਿੰਘ ਨੂੰ 4000 ਸਵਾਰਾਂ ਦੀ ਸਰਦਾਰੀ ਤੇ ਪਰਗਨਾ ਘੇਸ਼ੀ ਦੀ ਜਾਗੀਰ ਦਿਤੀ, ਸ. ਅਤਰ ਸਿੰਘ, ਫਤਹ ਧਾਰੀ ਦੇ ਪੁੱਤਰ ਨੂੰ 500 ਸਵਾਰਾਂ ਦਾ ਸਰਦਾਰ ਤੇ ਮਿਤ ਸਿੰਘ ਬਜਹਾਨੀਏ ਨੂੰ 500 ਜਵਾਨਾਂ ਦਾ ਸੂਬੇਦਾਰ ਥਾਪਿਆ, ਗੁਰਬਾ ਸਿੰਘ ਨੂੰ 1000 ਸਵਾਰਾਂ ਦਾ ਰਸਾਲਦਾਰ ਥਾਪਿਆ । ਇਨ੍ਹਾਂ ਤੋਂ ਛੂਟ ਹੇਠ ਲਿਖੋ ਜਾਗੀਰਦਾਰ ਨੀਯਤ ਹੋਏ ਜੋ ਲੜਾਈ ਦੇ ਸਮੇਂ ਲੋੜ ਪੈਣ ਤੇ ਇਸ ਕਰਮ ਅਨੁਸਾਰ ਫੌਜ ਨੂੰ ਖਾਲਸਾ ਰਾਜ ਦੀ ਸੇਵਾ ਲਈ ਸਹਾਇਤਾ ਦਿਆ ਕਰਨਗੇ-

ਸ: ਜੱਸਾ ਸਿੰਘ ਕਰਮ ਸਿੰਘ ਦਾ ਪੁੱਤਰ, ਸ: ਸਾਹਿਬ ਸਿੰਘ ਗੁਜਰ ਸਿੰਘ ਦਾ ਪੁੱਤਰ, ਸ: ਚੇਤ ਸਿੰਘ ਲਹਿਣਾ ਸਿੰਘ ਦਾ ਪੁੱਤਰ, ਸ: ਭਾਗ ਸਿੰਘ ਆਹਲੂਵਾਲੀਆ, ਸ: ਨਾਹਰ ਸਿੰਘ ਚਮਿਆਰੀ ਵਾਲਾ ਇਕ ਇਕ ਹਜ਼ਾਰ ਸਵਾਰ ਦੇਣਗੇ। ਘਨੋਯਾ ਮਿਸਲ ਵਲੋਂ 5000, ਨਕੇਈਆਂ ਵਲੋਂ 4000, ਪਹਾੜੀ ਰਾਜਿਆਂ ਵਲੋਂ 5000. ਦੁਆਬੇ ਦੇ ਸਰਦਾਰਾਂ ਵਲੋਂ 7000 ਜਵਾਨ ਹਾਜ਼ਰ ਕੀਤੇ ਜਾਇਆ ਕਰਨਗੇ । ਇਨ੍ਹਾਂ ਸਾਰਿਆਂ ਨੂੰ ਭਾਰੀ ਜਗੀਰਾਂ ਤੋਂ ਛੂਟ ਬਹੁਮੁੱਲੀਆਂ ਖਿਲਤਾਂ ਬਖਸ਼ੀਆਂ ਤੇ ਇਸ ਤਰ੍ਹਾਂ ਇਤਿਹਾਸਕ ਦਰਬਾਰ ਸੰਪੂਰਨ ਹੋਇਆ।

ਇਸ ਦੇ ਕੁਝ ਦਿਨਾਂ ਬਾਅਦ ਇਲਕਾ ਝਨਾਂ ਤੇ ਜਿਹਲਮ ਦੇ ਕੰਢੇ ਦੇ ਮੁਸਲਮਾਨ ਰਈਸ, ਜੋ ਅਜੇ ਤਕ ਦਰਬਾਰ ਕਾਬਲ ਦੇ ਅਧੀਨ ਸਮਝੇ ਜਾਂਦੇ ਸਨ, ਸ਼ੇਰਿ ਪੰਜਾਬ ਦਾ ਵਧਦਾ ਹੋਇਆ ਪ੍ਰਤਾਪ ਵੇਖ ਕੇ ਆਪਣੇ ਆਪ ਹੀ ਮਹਾਰਾਜਾ ਦੀ ਤਹਿਤ ਵਿਚ ਆ ਗਏ ਤੇ ਅੱਗੇ ਨੂੰ ਇਨ੍ਹਾਂ ਦਾ ਕੋਈ ਸਬੰਧ ਕਾਬਲ ਨਾਲ ਨਾ ਰਿਹਾ। ਇਹ ਅਹਿਦਨਾਮਾ ਸੰਨ 1862 ਦੇ ਹਨ ।

ਜਸਵੰਤ ਰਾਇ ਹੁਲਕਰ ਦਾ ਮਹਾਰਾਜੇ ਦੀ ਸ਼ਰਨ ਆਉਣਾ

ਸੰਨ 1805 ਈ: ਦੇ ਛੋਕੜਲੇ ਦਿਨ ਵਿਚ ਮਹਾਰਾਜਾ ਸਾਹਿਬ ਇਲਾਕਾ ਮੁਲਤਾਨ

36 / 154
Previous
Next