Back ArrowLogo
Info
Profile

ਦੇ ਦੌਰੇ ਪਰ ਗਿਆ। ਇਹ ਅਜੇ ਮੁਲਤਾਨ ਤੋਂ 20 ਕੋਹ ਦੀ ਵਿਸ਼ ਤੇ ਡੇਰੇ ਲਾਈ ਠਹਿਰਿਆ ਹੋਇਆ ਸੀ ਕਿ ਨਵਾਬ ਮੁਜ਼ੱਫਰ ਖਾਨ ਹਾਕਮ ਮੁਲਤਾਨ ਇਥੇ ਹੀ ਮਹਾਰਾਜਾ ਸਾਹਿਬ ਨੂੰ ਆ ਮਿਲਿਆ ਅਤੇ 700000 ਰੁਪਿਆ ਭੇਟਾ ਕੀਤਾ ਹਰ ਵਜੋਂ ਜਿਹੜਾ ਇਸਦੇ ਹਿੱਸੇ ਬਾਕੀ ਸੀ। ਸ਼ੇਰਿ ਪੰਜਾਬ ਨੇ ਨਵਾਬ ਨੂੰ ਬਹੁਮਲੀ ਖਿਲਤ ਬਖਸ਼ੀ ਤੇ ਵਿਦਾ ਕੀਤਾ।

ਠੀਕ ਇਸੇ ਸਮੇਂ ਲਾਹੌਰ ਤੋਂ ਸਾਂਚਨੀ ਸਵਾਰ ਦੇ ਹੱਥ ਡਾਕ ਪਹੁੰਚੀ ਕਿ ਜਸਵੰਤ ਰਾਇ ਹੁਲਕਰ ਮਰਹੱਟਾ ਰਾਜਾ ਵਾਲੀਏ ਅੰਦੋਰ, ਸਣੇ ਅਮੀਰ ਖਾਨ ਰੁਹੇਲੇ ਦੇ ਤੇ 15500 ਫੌਜ ਦੇ, ਅੰਗਰੇਜ਼ ਜਰਨੈਲ ਲਾਰਡ ਲੇਕ ਤੋਂ ਭਾਂਜ ਖਾ ਕੇ ਸਰਹੰਦ ਵੱਲ ਆ ਰਿਹਾ ਹੈ, ਜਿਸਦਾ ਪਿੱਛਾ ਅੰਗਰੇਜ਼ੀ ਫੌਜ ਕਰ ਰਹੀ ਹੈ, ਇਸ ਬਾਰੇ ਜੋ ਹੁਕਮ ਹੋਵੇ ਕੀਤਾ ਜਾਏ । ਇਹ ਖਬਰ ਸੁਣ ਕੇ ਮਹਾਰਾਜਾ ਸਾਹਿਬ ਇਸਦੇ ਯੋਗ ਫੈਸਲੇ ਲਈ ਆਪ ਲਾਹੌਰ ਵੱਲ ਪਰਤ ਆਏ । ਲਾਹੌਰ ਪਹੁੰਚਦਿਆਂ ਹੀ ਮਹਾਰਾਜਾ ਸਾਹਿਬ ਨੂੰ ਜਸਵੰਤ ਰਾਇ ਦੇ ਵਕੀਲ ਸਣੇ ਭਾਰੀ ਭੇਟਾ ਦੇ ਆ ਮਿਲੇ ਤੇ ਬੇਨਤੀ ਕੀਤੀ ਕਿ ਆਪ ਇਸ ਸਮੇਂ ਹੁਲਕਰ ਦੀ ਸਹਾਇਤਾ ਕਰੋ । ਮਹਾਰਾਜਾ ਸਾਹਿਬ ਨੇ ਵਕੀਲਾਂ ਨੂੰ ਇਹ ਆਖ ਕੇ ਵਿਦਾ ਕੀਤਾ ਕਿ ਇਸ ਗੱਲ ਦਾ ਫੈਸਲਾ ਅਸੀਂ ਆਪਣੇ ਸਰਦਾਰਾਂ ਦੀ ਵੀਚਾਰ ਨਾਲ ਕਰਾਂਗੇ ਤੇ ਜੋ ਫੈਸਲਾ ਹੋਵੇਗਾ ਉਸ ਦੀ ਖਬਰ ਜਸਵੰਤ ਰਾਇ ਨੂੰ ਦਿੱਤੀ ਜਾਏਗੀ। ਓਧਰ ਮਹਾਰਾਜਾ ਵਲੋਂ ਸ੍ਰੀ ਅੰਮ੍ਰਿਤਸਰ ਵਿਚ ਹੁਲਕਰ ਦੇ ਉਤਾਰੇ ਦਾ ਪ੍ਰਬੰਧ ਕਰਵਾਇਆ ਗਿਆ । ਏਧਰ ਆਪਣੇ ਨਾਮੀ ਸਰਦਾਰਾਂ ਦੀ ਇਕ ਕੌਂਸਲ ਇਕੱਠੀ ਕਰਕੇ ਸਾਰਿਆਂ ਦੀ ਸੰਮਤੀ ਪੁੱਛੀ ਕਿ ਇਸ ਸਮੇਂ ਖਾਲਸੇ ਨੂੰ ਕੀ ਕਰਨਾ ਚਾਹੀਦਾ ਹੈ ? ਡੂੰਘੀ ਵਿਚਾਰ ਦੇ ਉਪਰੰਤ ਇਹ ਫੈਸਲਾ ਹੋਇਆ ਕਿ ਖਾਲਸੇ ਲਈ ਪੰਜਾਬ ਨੂੰ ਬਾਹਰਲੇ ਧੰਦਿਆਂ ਦੀ ਰਣਭੂਮੀ ਬਣਾਉਣਾ ਠੀਕ ਨਹੀਂ, ਦੂਜੇ ਅੰਗਰੇਜ਼ੀ ਸਰਕਾਰ ਵਲੋਂ ਅੱਜ ਤੱਕ ਸਾਡੇ ਨਾਲ ਮਿੱਤਰਤਾ ਦਾ ਸਬੰਧ ਚਲਾ ਆਂਵਦਾ ਹੈ, ਉਹਨਾਂ ਨਾਲ ਬਿਨਾਂ ਕਿਸੇ ਕਾਰਨ ਦੇ ਉਹ ਕਿਉਂ ਤੋੜਿਆ ਜਾਵੇ ? ਪਰ ਹੁਲਕਰ ਵੀ ਸ਼ਰਨ ਆਇਆ ਹੈ, ਇਸ ਲਈ ਇਸ ਨੂੰ ਖਾਲਸੇ ਦੇ ਦਰ ਤੋਂ ਨਿਰਾਸ਼ ਨਹੀਂ ਭੇਜਣਾ ਚਾਹੀਦਾ, ਜੇ ਕਿਸੇ ਤਰਾਂ ਹੋ ਸਕੇ ਤਾਂ ਆਪ ਵਿਚ ਪੈ ਕੇ ਇਸ ਦਾ ਅਤੇ ਅੰਗਰੇਜ਼ਾਂ ਦਾ ਮੇਲ ਕਰਵਾ ਦੇਵੇ, ਜਿਸ ਕਰਕੇ ਹੁਲਕਰ ਨੂੰ ਆਪਣਾ ਇਲਾਕਾ ਮਿਲ ਜਾਏ ਤੇ ਲੜਾਈਆਂ ਝਗੜੇ ਮੁਕ ਜਾਣ । ਇਸ ਫੈਸਲੇ ਤੇ ਸਭ ਨੇ ਪ੍ਰਸੰਨਤਾ ਪ੍ਰਗਟ ਕੀਤੀ। ਮਹਾਰਾਜਾ ਸਾਹਿਬ ਅਗਲੇ ਦਿਨ ਸ੍ਰੀ ਅੰਮ੍ਰਿਤਸਰ ਆ ਗਏ ਤੇ ਹੁਲਕਰ ਨੂੰ ਮਿਲ ਕੇ ਇਹ ਸਭ ਕੁਝ ਸਮਝਾਇਆ । ਇਸ ਫੈਸਲੇ ਦਾ ਸਿੱਟਾ ਇਹ ਨਿਕਲਿਆ ਕਿ 24 ਦਸੰਬਰ ਸੰਨ 1805 ਈ: ਨੂੰ ਹੁਲਕਰ ਦੀ ਤੇ ਅੰਗਰੇਜ਼ਾਂ ਦੀ ਸੁਲ੍ਹਾ ਹੋ ਗਈ ਤੇ ਐਹਦਨਾਮਾ ਲਿਖਿਆ ਗਿਆ, ਜਿਸ ਅਨੁਸਾਰ ਉਹ ਸਾਰਾ ਇਲਾਕਾ, ਜੋ ਅੰਗਰੇਜ਼ ਜਰਨੈਨ ਨੇ ਤਾਪਦੀ ਨਦੀ ਤੋਂ ਗੋਦਾਵਰੀ ਦੇ ਪੂਰਬ ਵੱਲ ਉਸ ਤੋਂ ਖੋਹ ਲਿਆ ਸੀ, ਉਸ ਨੂੰ ਫੇਰ ਮੋੜ ਦਿੱਤਾ। ਇਸ ਫੈਸਲੇ ਨਾਲ ਦੋਵੇਂ ਧਿਰਾਂ ਮਹਾਰਾਜਾ ਸਾਹਿਬ ਤੋਂ ਰਾਜ਼ੀ ਹੋ ਗਈਆਂ। ਹੁਣ ਇਸ ਤੋਂ ਬਾਅਦ ਸਰਕਾਰ ਅੰਗਰੇਜ਼ੀ ਨੇ ਮਹਾਰਾਜਾ ਸਾਹਿਬ ਤੇ ਆਹਲੂਵਾਲੀਏ ਸਰਦਾਰਾਂ ਨਾਲ ਮਿੱਤਰਤਾ ਦਾ ਸਬੰਧ ਵਧੇਰੇ ਪੋਥਾ ਕਰ

1. ਸ: ਮੁ: ਲਤੀਕ ਸਫਾ 362, ਡਾਕਟਰ ਚੋਪੜਾ ਦੀ ਪੰਜਾਬ ਐਜ ਏ ਸਾਵਰਨ ਸਟੇਟ, ਸਫਾ 16। ਦੇਸੀ ਇਤਿਹਾਸਕਾਰ ਇਸ ਫੌਜ ਦੀ ਗਿਣਤੀ ਬਹੁਤ ਵਧੀਕ ਲਿਖਦੇ ਹਨ, ਘਨੀਤਾ ਲਾਲ 40,000 ਲਿਖਦਾ ਹੈ, ਦੀਵਾਨ ਅਮਰਨਾਥ ਦੇ ਲੇਖ ਅਨੁਸਾਰ ਇਨ੍ਹਾਂ ਦੀ ਗਿਣਤੀ 2 ਲੱਖ ਹੁੰਦੀ ਹੈ, ਪਰ ਮੇਜਰ ਬਾਰਕ ਇਹ ਗਿਣਤੀ 25000 ਦੋਸਦਾ ਹੈ।

2. ਮੇਜਰ ਸਮਾਇਸ਼ ਲਿਖਦਾ ਹੈ ਕਿ ਜਸਵੰਤ ਰਾਇ ਹੁਨਕਰ ਨੂੰ ਮਹਾਰਾਜਾ ਲਾਹੌਰ ਵਿਚ ਮਿਲਿਆ ਠੀਕ ਨਹੀਂ । ਹੁਲਕਰ ਲਾਹੌਰ ਕਦੇ ਨਹੀਂ ਆਇਆ, ਸਰੇ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਉਹ ਮਹਾਰਾਜਾ ਨੂੰ ਮਿਲਿਆ। ਵੇਖੋ ਮਰੇਜ਼ ਰਣਜੀਤ ਸਿੰਘ ।

3. ਘਨੱਈਆ ਲਾਲ ਤਾਰੀਖ ਪੰਜਾਬ।

37 / 154
Previous
Next