

ਮਹਾਰਾਜ ਸਾਹਿਬ ਨੇ ਉਸ ਦੀ ਦੀਨਤਾ ਨੂੰ ਵੇਖ ਕੇ ਏਥੋਂ ਹੀ ਸਣੇ ਆਪਣੀ ਬਲਵਾਨ ਫੌਜ ਦੇ, ਸਿੱਧੇ ਉਸ ਦੀ ਰੱਖਿਆ ਲਈ ਕਾਂਗੜੇ ਵੱਲ ਕੂਚ ਕਰ ਦਿੱਤਾ । ਮਹਾਰਾਜਾ ਸਾਹਿਬ ਅਜੇ ਕਾਂਗੜੇ ਤੋਂ ਦੂਰ ਹੀ ਸਨ ਕਿ ਗੋਰਖਾ ਫੌਜ ਦੇ ਸੈਨਾਪਤੀ ਨੇ ਮਹਾਰਾਜੇ ਦੇ ਪਹੁੰਚ ਜਾਣ ਦੀ ਖਬਰ ਸੁਣੀ ਤਾਂ ਇੰਨਾ ਘਬਰਾਇਆ ਜਿਸ ਦੀ ਕੋਈ ਹੱਦ ਨਹੀ ਸੀ । ਉਸ ਨੇ ਬੇਟ ਆਪਣਾ ਇਕ ਭਰੋਸੇਯੋਗ ਵਕੀਲ ਜਿਸ ਦਾ ਨਾਮ ਜ਼ੋਰਾਵਰ ਸਿੰਘ ਸੀ, ਮਹਾਰਾਜਾ ਦੀ ਸੇਵਾ ਵਿਚ ਭੇਜਿਆ ਤੇ ਉਸ ਨੇ ਆ ਕੇ ਸੰਸਾਰ ਚੰਦ ਦੀ ਸਹਾਇਤਾ ਨਾ ਕਰਨ ਲਈ ਬੜੀਆਂ ਬੇਨਤੀਆਂ ਕੀਤੀਆਂ ਤੇ ਇਹ ਵੀ ਕਿਹਾ ਕਿ ਅਸੀਂ ਸਾਰੀ ਆਯੂ ਧੰਨਵਾਦੀ ਰਹਿਣ ਤੋਂ ਛੁੱਟ ਸੰਸਾਰ ਚੰਦ ਦੇ ਨਜ਼ਰਾਨੇ ਤੋਂ ਦੂਣੀ ਰਕਮ ਹਾਜ਼ਰ ਕਰਨ ਲਈ ਤਿਆਰ ਹਾਂ । ਸਰਕਾਰ ਸਾਥੋਂ ਦੂਣੀ ਭੇਟ ਲੈ ਕੇ ਪਿਛਾਂਹ ਪਰਤ ਜਾਏ। ਸ਼ੇਰ-ਦਿਲ ਮਹਾਰਾਜੇ ਨੇ ਇਸ ਦਾ ਉਤਰ ਜ਼ੋਰਾਵਰ ਸਿੰਘ ਨੂੰ ਡਾਢਾ ਦੋ-ਟੁੱਕ ਦਿੱਤਾ-ਕਿਹਾ ਅਸੀਂ ਜਿਸ ਨਾਲ ਪਹਿਲੇ ਬਚਨ ਕਰ ਚੁੱਕੇ ਹਾਂ ਚਾਹੋ ਹੁਣ ਦੂਣੀ ਨਹੀਂ ਦਸੂਣੀ ਰਕਮ ਵੀ ਦੇਵ ਤਦ ਵੀ ਆਪਣਾ ਵਾਕ ਭੰਗ ਨਹੀਂ ਕਰਾਗੇ। ਮਹਾਰਾਜਾ ਦਾ ਇਹ ਉਤਰ ਸੁਣ ਕੇ ਜ਼ੋਰਾਵਰ ਸਿੰਘ ਲਜਿਤ ਹੋ ਕੇ ਪਰਤ ਗਿਆ । ਅਗਲੇ ਦਿਨ ਖਾਲਸਾ ਦਲ ਅੱਗੇ ਵਧਿਆ ਅਤੇ ਹੁਣ ਜਦ ਅਮਰ ਸਿੰਘ ਨੇ ਮਹਾਰਾਜੇ ਦਾ ਉਤਰ ਸੁਣਿਆ ਤਾਂ ਉਸ ਪਰ ਮਹਾਰਾਜੇ ਦਾ ਐਸਾ ਦਬ-ਦਬਾ ਛਾਇਆ ਕਿ ਉਸ ਨੇ ਰਾਤੋ-ਰਾਤ ਕਾਂਗੜੇ ਦੇ ਕਿਲ੍ਹੇ ਤੋਂ ਘੇਰਾ ਚੁੱਕ ਲਿਆ ਤੇ ਜਾਨ ਬਚਾ ਕੇ ਆਪਣੇ ਦੇਸ਼ ਵੱਲ ਪਰਤ ਗਿਆ। ਇਉਂ ਸੰਸਾਰ ਚੰਦ ਨੂੰ ਆਪਣਾ ਇਲਾਕਾ ਮੁੜ ਦੁਆ ਕੇ ਮਹਾਰਾਜਾ ਲਾਹੌਰ ਵੱਲ ਨੂੰ ਪਰਤ ਆਇਆ।
ਕਸੂਰ ਨੂੰ ਫਤਹਿ ਕਰਨਾ
ਸੰਮਤ 1864 ਬਿ: ਸੰਨ 1807 ਈ: ਦੇ ਆਰੰਭ ਵਿਚ ਸ਼ਾਹੀ ਸੂਹੀਏ ਨੇ ਖਬਰ ਦਿੱਤੀ ਕਿ ਨਵਾਬ ਕੁਤਬੁਦੀਨ ਕਸੂਰੀਏ ਨੇਂ ਆਪਣੇ ਅਹਿਦਨਾਮੇ ਵਿਰੁੱਧ ਨਵਾਬ ਮੁਜ਼ੱਫਰ ਖਾਨ ਮੁਲਤਾਨੀ ਨਾਲ ਗੇਂਦ ਗੁੰਦੀ ਹੈ ਕਿ ਇਨ੍ਹਾਂ ਦਿਨਾਂ ਵਿਚ ਇਸਲਾਮੀ ਝੰਡਾ ਖੜ੍ਹਾ ਕਰਕੇ ਦੋਹਾਂ ਨਵਾਬਾਂ ਦੀਆਂ ਸੰਮਲਿਤ ਫੌਜਾਂ ਤੇ ਬਹੁਤ ਸਾਰੇ ਮੁਲਕੀ ਰਾਜਿਆਂ ਨੂੰ ਇਕਠਾ ਕਰਕੇ ਮਹਾਰਾਜੇ ਨਾਲ ਲੜਾਈ ਲੜੀ ਜਾਏ। ਦੂਜਾ ਕੁਤਬਦੀਨ ਨੇ ਕਸੂਰ ਦੇ ਇਲਾਕੇ ਦੇ ਸਿੱਖਾਂ ਪਰ ਅੰਤ ਦੀ ਸਖਤੀ ਕਰਨੀ ਆਰੰਭ ਦਿੱਤੀ ਹੈ। ਇਸ ਗੱਲ ਦਾ ਪਤਾ ਕਰਨ ਲਈ ਤੇ ਨਵਾਬ ਦੀ ਸਿੱਖ ਪਰਜਾ ਨੂੰ ਜ਼ੁਲਮ ਤੋਂ ਬਚਾਉਣ ਲਈ ਮਹਾਰਾਜਾ ਨੇ ਵਕੀਰ ਅਜ਼ੀਜੁਦੀਨ ਨੂੰ ਵਿਚੋਲਾ ਥਾਪ ਕੇ ਕਸੂਰ ਭੇਜਿਆ, ਪਰ ਅੱਗੋਂ ਇਸ ਗੋਲ ਦੀ ਥਾਂ ਕਿ ਕੁਤਬਦੀਨ ਉਸ ਦੇ ਸ਼ੰਕੇ ਨਵਿਰਤ ਕਰਦਾ, ਉਲਟਾ ਉਹ ਉਸ ਨੂੰ ਡਾਢਾ ਲੋਹਾ ਲਾਖ ਹੋ ਕੇ ਮਿਲਿਆ ਤੇ ਉਸ ਨੂੰ ਸਿੱਖਾਂ ਦੀ ਨੌਕਰੀ ਕਰਨ ਲਈ ਕੁਝ ਅਯੋਗ ਬਚਨ ਕਹੇ ।
ਫਕੀਰ ਅਜੀਜੂਦੀਨ ਨਵਾਬ ਦਾ ਇਹ ਅਯੋਗ ਵਰਤਾਵ ਵੇਖ ਕੇ ਲਾਹੌਰ ਨੂੰ ਪਰਤ ਆਇਆ ਤੇ ਸਾਰੀ ਵਿਥਿਆ ਮਹਾਰਾਜਾ ਸਾਹਿਬ ਨੂੰ ਕਹਿ ਸੁਣਾਈ । ਮਹਾਰਾਜਾ ਸਾਹਿਬ
1.ਘਨੱਈਆ ਲਾਲ ਤਾਰੀਖ ਪੰਜਾਬ, ਸਫਾ177।
2.ਘਨੱਈਆ ਲਾਲ ਤਾਰੀਖ ਪੰਜਾਬ ਸਫਾ178।
3.ਘਨੱਈਆ ਲਾਲ ਤਾਰੀਖ ਪੰਜਾਬ ਸਫਾ177।
4.ਮੈਕਗਰੇਗਰ ਹਿਸਟਰੀ ਆਫ ਦੀ ਸਿਖਸ ਜਿ: 1. ਸਫਾ 158 ਪੁਰ ਕੁਤਬਦੀਨ ਨੂੰ ਨਜ਼ਾਮੁਦੀਨ ਦਾ ਪੁੱਤਰ ਲਿਖਦਾ ਹੈ, ਜੇ ਭੁੱਲ ਹੈ, ਉਹ ਉਸ ਦਾ ਭਾਈ ਸੀ, ਵੇਖੋ ਕਰਨਲ ਮੇਸੀ ਜੀਵਸ ਐਂਡ ਫੈਮਲੀਜ਼ ਆਫ ਨੋਟ ਸਫਾ 181।