

ਨਵਾਬ ਕੁਤਬਦੀਨ ਦੇ ਇਸ ਅਯੋਗ ਸਲੂਕ ਦੇ ਅਹਿਦਨਾਮੇ ਦੇ ਉਲਟ ਵਰਤੋਂ ਦਾ ਸਮਾਚਾਰ ਸੁਣ ਕੇ ਬੜੇ ਜੋਸ਼ ਵਿਚ ਆਏ ਤੇ ਚੋਟ ਚੜ੍ਹਾਈ ਦੀਆਂ ਤਿਆਰੀਆਂ ਦਾ ਹੁਕਮ ਦੇ ਦਿੱਤਾ । ਥੋੜ੍ਹੇ ਦਿਨਾਂ ਵਿਚ ਹੀ ਸਭ ਤਿਆਰੀਆਂ ਹੋ ਗਈਆਂ ਤੇ 10 ਫਰਵਰੀ ਸੰਨ 1877 ਈ. ਨੂੰ ਕਸੂਰ ਪਰ ਚੜ੍ਹਾਈ ਕਰ ਦਿੱਤੀ । ਇਹ ਫੌਜਾਂ ਜਦ ਸ਼ਹਿਰ ਦੇ ਲਾਗੋ ਪਹੁੰਚੀਆਂ ਤਾਂ ਅੱਗੋਂ ਨਵਾਬ ਸਣੇ ਗਾਜੀਆ ਦੇ, ਖਾਲਸੇ ਦੇ ਟਾਕਰੇ ਲਈ ਆਇਆ। ਇਥੇ ਦੇ ਤਕੜੀਆਂ ਲੜਾਈਆਂ ਹੋਈਆਂ, ਇਨ੍ਹਾਂ ਦੋਹਾਂ ਵਿਚੋਂ ਨਵਾਬ ਦੇ ਪੈਰ ਉਖੜ ਗਏ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ। ਨਵਾਬ ਇਥੋਂ ਨੱਸ ਕੇ ਗਾਜ਼ੀਆਂ ਦੇ ਕਿਲ੍ਹੇ ਵਿਚ ਆਕੀ ਹੋ ਬੈਠਾ । ਖਾਲਸੇ ਨੇ ਕਿਲ੍ਹੇ ਨੂੰ ਜਾ ਘੇਰਾ ਘੋਤਿਆ ਤੇ ਤੋਪਾਂ ਬੀੜ ਕੇ ਲੱਗੇ ਗੋਲੇ ਵਸਾਣ। ਅੰਦਰੋਂ ਕੁਤਬੁਦੀਨ ਵੀ ਬੜੀ ਦਲੇਰੀ ਨਾਲ ਲੜਦਾ ਰਿਹਾ ਤੇ ਕਿਲ੍ਹੇ ਨੂੰ ਕਈ ਦਿਨ ਤੱਕ ਬਚਾਈ ਰੱਖਿਆ । ਹੁਣ ਜਦ ਲੜਾਈ ਜ਼ਰਾ ਲਮਕ ਗਈ ਤਾਂ ਸ਼ੇਰੇ ਪੰਜਾਬ ਨੇ ਇਕ ਰਾਤ ਨੂੰ ਖਾਲਸੇ ਦਾ ਇਕ ਚੋਣਵਾਂ ਜਟ ਕਿਲ੍ਹੇ ਦੀ ਦੀਵਾਰ ਹੇਠ ਸੁਰੰਗਾਂ ਪੁੱਟਣ ਲਾ ਦਿੱਤਾ ਤੇ ਇਨ੍ਹਾਂ ਵਿਚ ਰਾਤੋ ਰਾਤ ਬਾਰੂਦ ਭਰ ਕੇ ਸਵੇਰ ਹੁੰਦਿਆ ਪਲੀਤੇ ਦਾਗੇ ਗਏ ਤੇ ਕਿਲ੍ਹੇ ਦੀ ਲਹਿੰਦੀ ਬਾਹੀ ਧਰਤੀ ਤੇ ਆ ਪਈ, ਬਸ ਇਸ ਸਮੇਂ ਨੂੰ ਅਮੋਲਕ ਜਾਣ ਕੇ ਉਪਰੋਂ ਖਾਲਸੇ ਵਲੋਂ ਹੱਲਾ ਕੀਤਾ ਗਿਆ ਤੇ ਪਲ ਵਿਚ ਖਾਲਸਾ ਦਲ ਕਿਲ੍ਹੇ ਵਿਚ ਜਾ ਵੜਿਆ । ਕਿਲ੍ਹੇ ਵਿਚ ਗਾਜੀਆਂ ਨੇ ਖੂਬ ਤਲਵਾਰ ਚਲਾਈ, ਪਰ ਸਿੰਘਾਂ ਦੇ ਅਮਿੱਟ ਜੋਸ਼ ਅੱਗੇ ਉਨ੍ਹਾਂ ਦੀ ਕੁਝ ਵੀ ਨਾ ਚਲ ਸਕੀ ਤੇ ਹੁਣ ਸਾਰੇ ਕਿਲ੍ਹੇ ਪਰ ਮਹਾਰਾਜਾ ਦਾ ਅਧਿਕਾਰ ਹੋ ਗਿਆ। ਨਵਾਬ ਕੁਤਬੁਦੀਨ ਭੱਜਦਾ ਹੋਇਆ ਫੜਿਆ ਗਿਆ ਅਤੇ ਮਹਾਰਾਜੇ ਦੀ ਹਜੂਰੀ ਵਿਚ ਹਾਜ਼ਰ ਕੀਤਾ ਗਿਆ ਤਾਂ ਬੜੀ ਅਧੀਨਗੀ ਨਾਲ ਸ਼ੇਰ ਪੰਜਾਬ ਤੋਂ ਜਾਨ-ਬਖਸ਼ੀ ਚਾਹੀ। ਮਹਾਰਾਜਾ ਸਾਹਿਬ ਨੇ ਉਸ ਦੀ ਬੇਨਤੀ ਮੰਨ ਲਈ ਅਤੇ ਉਸ ਦੀ ਜਾਨ-ਬਖਸ਼ੀ ਕਰਕੇ ਉਸ ਨੂੰ ਸਤਲੁਜ ਤੋਂ ਪਾਰ ਮਮਦੋਟ ਦਾ ਇਲਾਕਾ ਨਿਰਬਾਹ ਲਈ ਜਾਗੀਰ ਵਜੋਂ ਬਖਸ਼ ਦਿੱਤਾ । ਇਸ ਜੰਗ ਵਿਚ ਅਕਾਲੀ ਫੂਲਾ ਸਿੰਘ ਜੀ, ਸ: ਨਿਹਾਲ ਸਿੰਘ ਅਟਾਰੀ ਵਾਲੇ ਤੇ ਨੌਜਵਾਨ ਸ: ਹਰੀ ਸਿੰਘ ਨਲੂਏ ਨੇ ਬੜੀ ਬੀਰਤਾ ਤੋਂ ਕੰਮ ਲਿਆ। ਇਸ ਸੂਬੇ ਦਾ ਪਹਿਲਾ ਪ੍ਰਬੰਧਕ ਸ: ਨਿਹਾਲ ਸਿੰਘ ਥਾਪਿਆ ਗਿਆ ਤੇ ਇਸ ਦਾ ਬਹੁਤ ਸਾਰਾ ਭਾਗ ਉਸਨੂੰ ਜਾਗੀਰ ਵਿਚ ਦਿੱਤਾ ਗਿਆ । ਹੁਣ ਫਤਹਿ ਦਾ ਫਰੇਰਾ ਝੁਲਾਉਂਦੇ ਹੋਏ ਮਹਾਰਾਜਾ ਸਾਹਿਬ ਲਾਹੌਰ ਆ ਗਏ।
ਮਹਾਰਾਜ ਦਾ ਮੁਲਤਾਨ ਦਾ ਦੌਰਾ
ਕਸੂਰ ਦੀ ਫਤਹਿ ਤੋਂ ਵਿਹਲੇ ਹੋ ਕੇ ਪਹਿਲਾ ਕੰਮ ਜੋ ਮਾਹਰਾਜੇ ਨੇ ਕੀਤਾ ਉਹ ਨਵਾਬ ਮੁਜ਼ੱਫਰ ਖਾਨ ਮੁਲਤਾਨੀ ਨੂੰ ਉਸ ਦੇ ਅਯੋਗ ਵਰਤਾਵ ਬਦਲੋ ਦੰਡ ਦੇਣਾ ਸੀ । ਇਥੋਂ
1. ਗਿਆਨੀ ਗਿਆਨ ਸਿੰਘ ਜੀ ਦਾ ਇਸ ਘਟਨਾ ਬਾਰੇ ਸੋਯਦ ਮੁਹੰਮਦ ਲਤੀਫ ਆਦਿ ਅਨਮਤੀ ਇਤਿਹਾਸਕਾਰਾਂ ਦੀਆਂ ਲਿਖਤਾਂ ਦੀ ਜੋ ਇਸਲਾਮੀ ਰੰਗਤ ਵਿਚ ਲਿਖੀਆਂ ਗਈਆਂ ਹਨ-ਬਿਨਾਂ ਪਰਖੇ ਨਕਲ ਕਰਦੇ ਹੋਏ ਲਿਖਣਾ ਕਿ ਇਸ ਸਮੇਂ ਮਹਾਰਾਜੇ ਦੀਆਂ ਫੌਜਾਂ ਦੇ ਅੰਤ ਦੇ ਕਹਿਰ ਤੋਂ ਬਚਣ ਲਈ ਹਜਾਰਾਂ ਪਤਵੰਤੀਆਂ ਇਸਤਰੀਆਂ ਨੇ ਖੂਹਾਂ ਵਿਚ ਛਾਲਾਂ ਮਾਰ ਕੇ ਤੇ ਆਪਣੇ ਗਲਾਂ ਵਿਚ ਫਾਹੀਆਂ ਪਾ ਕੇ ਜਾਨਾਂ ਦੇ ਦਿੱਤੀਆਂ, ਤਾਂ ਜੋ ਸਿੱਖਾਂ ਦੇ ਹੱਥੋਂ ਆਪਣੀ ਪੋਤ ਨੂੰ ਬਚਾਉਣ, ਇਹ ਨਰੋਲ ਅਸੋਤ ਹੈ। ਇਸ ਨੂੰ ਸਾਡੇ ਬਜ਼ੁਰਗ ਗਿਆਨੀ ਜੀ ਨੇ ਵਿਚਾਰੇ ਬਿਨਾਂ ਨਕਲ ਕਰਕੇ ਇਸ ਅਸੰਤ ਤੋਂ ਉਪਜੇ ਅਪਰਾਧ ਨੂੰ ਵਧੇਰਾ ਰੁਲ ਦੇ ਦਿੱਤਾ । ਵੇਖੋ ਕਨਿੰਘਮ, ਪ੍ਰਿੰਸਪ ਤੇ ਮੈਕੀਗਰੇਗਰ, ਜਿਨ੍ਹਾਂ ਦੇ ਇਤਿਹਾਸ ਤੋਂ ਸੱਯਦ ਸਾਹਿਬ ਨੇ ਆਪਣੀ ਕਿਤਾਬ ਲਿਖਣ ਲਈ ਸਹਾਇਤਾ ਲਈ ਹੈ, ਉਹਨਾਂ ਵਿਚ ਇਸ ਦਾ ਕਿਤੇ ਇਸ਼ਾਰਾ ਤਕ ਨਹੀਂ।
2. ਇਹ ਜਾਗੀਰ ਅੱਜ ਤੱਕ ਇਸ ਘਰਾਣੇ ਦੇ ਕਬਜ਼ੇ ਵਿਚ ਹੈ।