Back ArrowLogo
Info
Profile

ਪੰਦਰਾਂ ਦਿਨ ਠਹਿਰਨ ਦੇ ਬਾਅਦ ਨਵੀਆਂ ਤਿਆਰੀਆਂ ਕਰਕੇ ਤੇ ਸੰਜਰ ਸ਼ਾਹ ਫੌਜ ਨਾਲ ਲੈ ਕੇ 15 ਮਾਰਚ ਸੰਨ 1807 ਈ: ਨੂੰ ਮੁਲਤਾਨ ਵੱਲ ਕੂਚ ਕੀਤਾ ਅਤੇ ਜਾਂਦੇ ਹੀ ਸ਼ਹਿਰ ਦੇ ਲਾਗੇ ਜਾ ਡੇਰੇ ਲਾਏ । ਇਥੋਂ ਫਤਹਿ ਸਿੰਘ ਕਾਲਿਆ ਵਾਲੇ ਨੂੰ ਵਿਚੋਲਾ ਥਾਪ ਕੇ ਨਵਾਬ ਵੱਲ ਭੇਜਿਆ ਕਿ ਨਵਾਬ ਨੂੰ ਦੱਸੇ ਕਿ ਉਸ ਨੇ ਅਹਿਦਨਾਮਾ ਲਿਖ ਕੇ ਦਿੱਤਾ ਸੀ ਕਿ ਅੱਗੇ ਨੂੰ ਸਿੱਖ ਰਾਜ ਦਾ ਸੁਭ ਚਿੰਤਕ ਰਹੇਗਾ, ਪਰ ਉਸ ਨੇ ਉਪਰ-ਥੱਲੇ ਜਾਣ ਬੁੱਝ ਕੇ ਕਈ ਕੁ ਅਯੋਗ ਕੰਮ ਕੀਤੇ ਹਨ, ਅਰਥਾਤ ਇਕ ਤਾਂ ਉਸ ਨੇ ਸਾਡੇ ਵੈਰੀ ਅਹਿਮਦ ਖਾਨ ਸਿਆਲ ਨੂੰ ਆਪਣੇ ਪਾਸ ਪਨਾਹ ਦਿੱਤੀ ਸੀ, ਦੂਜਾ ਹੁਣ ਕੁਤਬੁਦੀਨ ਕਸੂਰੀਏ ਨਾਲ ਮਿਲ ਕੇ ਖਾਲਸਾ ਰਾਜ ਦੇ ਵਿਰੁੱਧ ਗੋਂਦਾਂ ਗੁੰਦਦਾ ਰਿਹਾ ਹਾ ਹੈ, ਹੈ ਸੋ । ਇਨ੍ਹਾਂ eq ਵੱਡੇ ਅਪਰਾਧਾਂ ਦੇ ਬਦਲੇ ਭਾਰੀ ਦੰਡ ਦਾਖਲ ਕਰੋ, ਨਹੀਂ ਤਾਂ ਉਸ ਨੂੰ ਮੁਲਤਾਨ ਦੀ ਹਕੂਮਤ ਤੋਂ ਹਟਾ ਦਿੱਤਾ ਜਾਏਗਾ, ਉਸ ਨੇ ਮਿੱਤਰਤਾ ਦਾ ਅਹਿਦਨਾਮਾ ਆਪ ਤੋੜ ਦਿੱਤਾ ਹੈ।

ਮੁਜ਼ੱਫਰ ਖਾਨ ਨੇ ਜਦ ਮਹਾਰਾਜੇ ਦਾ ਹੁਕਮ ਸ: ਫਤਹਿ ਸਿੰਘ ਦੇ ਮੂੰਹ ਤੋਂ ਸੁਣਿਆ ਤਾਂ ਉਹ ਆਪਣੀ ਕਰਤੂਤ ਪਰ ਅਤਿਅੰਤ ਲੋਜਿਤ ਹੋਇਆ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ ਕਿ ਮੇਰਾ ਪਿਛਲਾ ਅਪਰਾਧ ਬਖਸ਼ਿਆ ਜਾਏ ਤੇ ਜੋ ਦੰਡ ਮਹਾਰਾਜਾ ਸਾਹਿਬ ਯੋਗ ਸਮਝਣ ਮੈਂ ਭਰਨ ਨੂੰ ਤਿਆਰ ਹਾਂ, ਪਰ ਮੈਨੂੰ ਇਲਾਕੇ ਤੋਂ ਨਾ ਕੱਢਿਆ ਜਾਏ। ਦੋਸ਼ ਉਸ ਦਾ ਬਹੁਤ ਵੱਡਾ ਸੀ, ਪਰ ਉਸ ਦੀਆਂ ਇੰਨੀਆਂ ਵਿਲਕਣੀਆਂ ਸੁਣ ਕੇ ਮਹਾਰਾਜਾ ਨੇ ਆਪਣੇ ਬਖਸ਼ੀਸ ਸੁਭਾਅ ਅਨੁਸਾਰ ਉਸ ਨਾਲ ਖਿਮਾਂ ਪੂਰਤ ਵਰਤਾਉ ਕੀਤਾ ਅਰਥਾਤ ਕੇਵਲ 7700 ਰੁਪਿਆ ਉਸ ਤੋਂ ਚੋਟੀ ਵਜੋਂ ਲਿਆ ਗਿਆ।

ਇਸ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਇਲਾਕਾ ਬਹਾਵਲਪੁਰ ਵੱਲ ਕੂਚ ਕੀਤਾ। ਨਵਾਬ ਬਹਾਵਲਪੁਰ ਨੇ ਜਦ ਮਹਾਰਾਜਾ ਸਾਹਿਬ ਦੇ ਆਉਣ ਦੀ ਖਬਰ ਸੁਣੀ ਤਾਂ ਤੁਰੰਤ ਆਪਣਾ ਵਕੀਲ ਮਹਾਰਾਜੇ ਦੀ ਸੇਵਾ ਵਿਚ ਭੇਜਿਆ ਅਤੇ ਕਿਹਾ ਕਿ ਉਹ ਸਭ ਤਰ੍ਹਾਂ ਦੀ ਸੇਵਾ ਲਈ ਹਾਜਰ ਹੈ, ਜੋ ਨਜਰਾਨਾ ਉਸ ਉਪਰ ਠਹਿਰਾਇਆ ਜਾਏ, ਉਹ ਖੁਸ਼ੀ ਨਾਲ ਦੇਣ ਲਈ ਤਿਆਰ ਹੈ । ਸ਼ੋਰ ਪੰਜਾਬ ਨਿਰਾ ਪੂਰਾ ਲੜਾਈਆਂ ਦਾ ਭੁੱਖਾ ਨਹੀਂ ਸੀ, ਜਦ ਕੋਈ ਹਿਤੋਂ ਚਿੱਤੋਂ ਨਿਮਰਤਾ ਨਾਲ ਉਸ ਅੱਗੇ ਝੁਕਦਾ ਤਦ ਉਹ ਸਦਾ ਉਸ ਨਾਲ ਕ੍ਰਿਪਾਲਤਾ ਦਾ ਵਰਤਾਉ ਕਰਦਾ ਹੁੰਦਾ ਸੀ । ਨਵਾਬ ਬਹਾਵਲਪੁਰ ਦਾ ਚੰਗਾ ਵਰਤਾਵ ਵੇਖ ਕੇ ਮਹਾਰਾਜਾ ਨੇ ਵਕੀਰ ਅਜ਼ੀਜੁਦੀਨ ਦੇ ਹੱਥੀਂ ਉਸ ਲਈ ' ਬਹੁਮੁੱਲੀ ਖਿਲਤ ਭਿਜਵਾਈ। ਨਵਾਬ ਫਕੀਰ ਜੀ: 1 ਨੂੰ ਬੜੇ ਪਿਆਰ ਨਾਲ ਮਿਲਿਆ । ਸ਼ਹਿਰ ਤੋਂ ਬਹੁਤ ਬਾਹਰ ਆਪ ਸਣੇ ਦਰਬਾਰੀਆਂ ਦੇ ਫਕੀਰ ਜੀ ਦੇ ਸੁਆਗਤ ਲਈ ਆਇਆ ਅਤੇ ਇਕ ਬੜੇ ਦਰਬਾਰ ਵਿਚ ਮਹਾਰਾਜਾ ਸਾਹਿਬ ਦੀ ਖਿਲਤ ਪਹਿਨ ਕੇ ਬੜਾ ਪੁਸਨ ਹੋਇਆ। ਮਹਾਰਾਜਾ ਸਾਹਿਬ ਬਹਾਵਲਪੁਰ ਦੇ ਇਲਾਕੇ ਵਿਚ ਕੁਝ ਦਿਨ ਸ਼ਿਕਾਰ ਖੇਡ ਕੇ ਲਾਹੌਰ ਪਰਤ ਆਇਆ।

ਇਸ ਦੌਰੇ ਦੇ ਬਾਅਦ ਲਾਹੌਰ ਵਿਚ ਮਹਾਰਾਜਾ ਸਾਹਿਬ ਨੇ ਤੋਪਾਂ ਅਤੇ ਬੰਦੂਕਾ ਢਾਲਣ ਦਾ ਹੋਰ ਨਵਾਂ ਕਾਰਖਾਨਾ ਲਾਇਆ, ਜੋ ਸੂਬਾ ਸਿੰਘ ਦੇ ਕਾਰਖਾਨੇ ਦੇ ਨਾਮ ਪਰ ਪ੍ਰਸਿੱਧ ਸੀ । ਇਸ ਤੋਂ ਛੁੱਟ ਬਾਰੂਦ ਅਤੇ ਗੋਲੀਆਂ ਦਾ ਕਾਰਖਾਨਾ ਚਾਲੂ ਕੀਤਾ, ਜਿਸ ਨਾਲ ਰਾਜ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਲੱਗੀਆਂ।

ਮਹਾਰਾਜੇ ਦਾ ਦੂਜੀ ਵਾਰ ਪਟਿਆਲੇ ਜਾਣਾ

ਸੰਨ 1807 ਈ: ਦੀਆਂ ਗਰਮੀਆਂ ਵਿਚ ਰਾਜਾ ਸਾਹਿਬ ਸਿੰਘ ਵਾਲੀਏ ਪਟਿਆਲਾ

42 / 154
Previous
Next