

ਪਹਾੜੀ ਇਲਾਕੇ ਦੀ ਸੁਧਵਾਈ
ਸੰਮਤ 1865 ਬਿ: ਮੁਤਾਬਿਕ ਜਨਵਰੀ ਸੰਨ 1808 ਈ: ਦੇ ਅਰੰਭ ਵਿਚ ਮਹਾਰਜਾ ਸਾਹਿਬ ਸਣੇ ਖਾਲਸਾ ਦਲ ਦੇ ਪਹਾੜੀ ਇਲਾਕੇ ਦੀ ਸੁਧਵਾਈ ਲਈ ਚੜ੍ਹਿਆ । ਪਹਿਲੇ ਜਾਂਦਿਆਂ ਹੀ ਕਿਲ੍ਹਾ ਪਠਾਨਕੋਟ ਨੂੰ ਜਾ ਫਤਹ ਕੀਤਾ ਅਤੇ ਇਸ ਪਰ ਆਪਣਾ ਅਧਿਕਾਰ ਕਰ ਲਿਆ । ਇਸ ਦੇ ਬਾਅਦ ਕਿਲ੍ਹਾ ਜਸਰੋਤਾ ਵੱਲ ਵਧੇ ਇਥੋਂ ਦੇ ਰਾਜੇ ਨੇ ਜਦ ਮਹਾਰਾਜਾ ਦੇ ਆਉਣ ਦੀ ਖਬਰ ਸੁਣੀ ਤਾਂ ਬੜੀ ਨਿਮਰਤਾ ਨਾਲ ਆਪਣੇ ਇਲਾਕੇ ਦੀ ਸਰਹੱਦ ਪਰ ਮਹਾਰਾਜਾ ਸਾਹਿਬ ਦਾ ਸਵਾਗਤ ਕੀਤਾ ਤੇ ਖੁਸ਼ੀ ਨਾਲ ਈਨ ਮੰਨ ਲਈ। ਮਹਾਰਾਜਾ ਇਸ ਪਰ ਪਰਸੰਨ ਹੋਇਆ। ਉਸ ਨੂੰ ਇਲਾਕੇ ਪਰ ਉਸੇ ਤਰ੍ਹਾਂ ਸਥਿਰ ਰਖਿਆ। ਕੁਝ ਦਿਨ ਇਥੇ ਠਹਿਰ ਕੇ ਰਾਜਾ ਚੰਬਾ ਦੇ ਇਲਾਕੇ ਧਰ ਜਾ ਚੜ੍ਹਾਈ ਕੀਤੀ । ਇਥੋਂ ਦੇ ਰਾਜੇ ਪਰ ਖਾਲਸੇ ਦਾ ਇੰਨਾ ਪ੍ਰਭਾਵ ਛਾਇਆ ਕਿ ਖਨਸਾ ਦਲ ਅਜੇ ਚੰਬੇ ਦੇ ਅਧਰਾਹੇ ਵਿਚ ਹੀ ਸੀ ਕਿ ਰਾਜਾ ਚੰਬਾ ਦੇ ਵਕੀਲ ਮਹਾਰਾਜਾ ਦੀ ਸੇਵਾ ਵਿਚ ਪਹੁੰਚ ਗਏ ਤੇ ਈਨ ਮੰਨ ਕੇ ਇਹਨਾਂ ਨੂੰ ਖਿਲਤਾਂ ਦੇ ਕੇ ਤੋਰਿਆ । ਇਥੋਂ ਵੇਹਲੇ ਹੋ ਕੇ ਫੇਰ ਵਸੋਲੀ ਦੀ ਵਾਰੀ ਆਈ, ਏਥੋਂ ਦੇ ਰਾਜਾ ਨੇ ਵੀ ਈਨ ਮੰਨ ਕੇ ਸਲਾਨਾ ਕਰ ਦੇਣਾ ਪ੍ਰਵਾਨ ਕਰ ਲਿਆ । ਪਹਾੜੀ ਇਲਾਕੇ ਤੋਂ ਉਤਰ ਕੇ ਮਹਾਰਾਜੇ ਨੇ ਭਾਰੀ ਵਾਰਸ਼ਕ ਦਰਬਾਰ ਕੀਤਾ: ਜਿਸ ਵਿਚ ਸਾਰੇ ਪੰਜਾਬ ਅਤੇ ਪਹਾੜੀ ਇਲਾਕੇ ਦੇ ਸਰਦਾਰ, ਨਵਾਬ ਤੋ ਹਾਕਮ ਇਕੱਠੇ ਹੋਏ, ਜਿਹਨਾਂ ਨੂੰ ਮਹਾਰਾਜਾ ਨੇ ਆਪੋ ਆਪਣੇ ਮਰਤਬੇ ਅਨੁਸਾਰ ਸਿਰੋਪਾ ਤੇ ਜਗੀਰਾਂ ਬਖਸ਼ੀਆਂ। ਇਸ ਸਮੇਂ ਸ: ਜੀਵਨ ਸਿੰਘ ਸਿਆਲਕੋਟੀ ਤੋਂ ਸਾਹਿਬ ਸਿੰਘ ਗੁਜਰਾਤੀ ਨੂੰ ਭੀ ਹੋਰਨਾਂ ਸਰਦਾਰਾਂ ਵਾਂਗ ਸੱਦੇ ਪੱਤਰ ਭੇਜੇ ਗਏ ਸਨ, ਪਰ ਉਹ ਦੋਵੇਂ ਇਸ ਦਰਬਾਰ ਵਿਚ ਨਾ ਆਏ ਅਤੇ ਨਾ ਹੀ ਨਾ ਹਾਜ਼ਰ ਹੋਣ ਦਾ ਕੋਈ ਕਾਰਣ ਲਿਖਿਆ । ਮਹਾਰਾਜਾ ਸਾਹਿਬ ਨੇ ਇਨ੍ਹਾਂ ਦੇ ਇਸ ਵਤੀਰੇ ਨੂੰ ਅਤਿ ਅਯੋਗ ਸਮਝਿਆ ਤੇ ਪਹਾੜੀ ਮੁਹਿੰਮ ਦੀਵਾਨ ਮੋਹਕਮ ਚੰਦ ਦੇ ਹੱਥ ਸੋਂਪ ਕੇ ਆਪ ਸਿਆਲਕੋਟ ਤੇ ਜਾ ਚੜ੍ਹਾਈ ਕੀਤੀ । ਸ਼ਹਿਰ ਦੇ ਲਾਗੇ ਪਹੁੰਚ ਕੇ ਮਹਾਰਾਜੇ ਨੇ ਆਪਣਾ ਵਕੀਲ ਜੀਵਨ ਸਿੰਘ ਕੋਲ ਭੇਜਿਆ ਤੇ ਉਸ ਤੋਂ ਦਰਬਾਰ ਵਿਚ ਹਾਜ਼ਰ ਨਾ ਹੋਣ ਦਾ ਕਾਰਨ ਪੁੱਛਿਆ, ਪਰ ਉਸ ਨੂੰ ਸਿਆਲਕੋਟ ਦੇ ਪੱਕੇ ਕਿਲ੍ਹੇ ਪਰ ਬੜਾ ਮਾਣ ਸੀ। ਇਸ ਭਰੋਸੇ ਉਸ ਨੇ ਕੁਝ ਯੋਗ ਉਤਰ ਨਾ ਦਿੱਤਾ, ਸਗੋਂ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਕੇ ਫਸੀਲ ਤੇ ਤੋਪਾਂ ਚੜਾ ਦਿਤੀਆਂ । ਮਹਾਰਾਜੇ ਲਈ ਹੁਣ ਬਿਨਾਂ ਲੜਾਈ ਦੇ ਹੋਰ ਕੋਈ ਚਾਰਾ ਨਹੀਂ ਸੀ ਰਿਹਾ, ਛੇਕੜ ਫੌਜਾਂ ਨੂੰ ਹੱਲੇ ਦਾ ਹੁਕਮ ਦੇ ਦਿਤਾ ਤੇ ਤੋਪਖਾਨੇ ਨੇ ਗੋਲੇ ਵਸਾਣੇ ਅਰੰਭ ਦਿੱਤੇ। ਓਧਰੋਂ ਭੀ ਬਰਾਬਰ ਤੋਪਾਂ ਦਾ ਉਤਰ ਤੋਪਾਂ ਦੁਆਰਾ ਹੀ ਮਿਲਦਾ ਰਿਹਾ। ਸਰਦਾਰ ਜੀਵਨ ਸਿੰਘ ਨੇ ਬੜੀ ਸੂਰਮਤਾ ਨਾਲ ਪੂਰੇ ਤਿੰਨ ਦਿਨ ਆਪਣੇ ਕਿਲ੍ਹੇ ਨੂੰ ਬਚਾਈ ਰੱਖਿਆ। ਚੌਥੇ ਦਿਨ ਮਹਾਰਾਜੇ ਨੇ ਹੁਕਮ ਦਿੱਤਾ ਕਿ ਕਈ ਤੋਪਾਂ ਇਕ ਦਰਵਾਜ਼ੇ ਸਾਹਮਣੇ ਬੀੜ ਕੇ ਇਕੋ ਵਾਰੀ ਉਪਰ ਥੱਲੇ ਤਕ ਇਕ ਰਸ ਚਲਾਈ ਜਾਓ ਜਦ ਤਕ ਕਿਲ੍ਹੇ ਦਾ ਦਰਵਾਜ਼ਾ ਟੁੱਟ ਨਾ ਜਾਏ। ਤੁਰਤ ਹੁਕਮ ਦੀ ਪਾਲਨਾ ਕੀਤੀ ਗਈ ਤੇ ਲੱਗੇ ਗੋਲੇ ਵਸਣ। ਕਿਲ੍ਹੇ 'ਦੇ ਦਰਵਾਜ਼ੇ ਭਾਵੇਂ ਬਹੁਤ ਪੱਕੇ ਸਨ, ਪਰ ਇਹਨਾਂ ਭਾਰੀਆਂ ਤੋਪਾਂ ਭਿਆਨਕ ਗੋਲਿਆਂ ਦੀ ਮਾਰ ਮੂਹਰੇ ਬਹੁਤ ਸਮਾਂ ਨਾ ਠਹਿਰ ਸਕੇ, ਛੇਕੜ ਟੁੱਟ ਗਏ ਤੇ ਐਸੇ ਟੁੱਟੇ ਕਿ ਛੱਡਾ ਛੋਡਾ ਹੋ ਗਏ । ਬਸ ਹੁਣ ਕਿਲ੍ਹੇ ਨੂੰ ਫਤਹ ਕਰਨਾ ਕੋਈ ਵਧੇਰੇ ਔਖਾ ਨਹੀਂ ਸੀ ਰਿਹਾ । ਫੌਜ ਅੱਗੇ ਵਧੀ ਤੇ ਜਾਂਦੇ ਹੀ ਸਿੱਧੀ ਕਿਲ੍ਹੇ ਵਿਚ ਜਾ ਧਸੀ । ਕਿਲ੍ਹੇ ਦੀ ਲੁਟ ਦੀ ਮਹਾਰਾਜਾ ਨੇ ਆਮ ਖੁਲ੍ਹ ਕਰ ਦਿੱਤੀ ਸੀ, ਜਿਸ ਕਰਕੇ ਬਹੁਤ ਸਾਰਾ ਰੁਪਿਆ ਫੌਜਾਂ ਦੇ ਹੱਥ ਆਇਆ। ਜੀਵਨ ਸਿੰਘ ਨੂੰ ਫੜ ਕੇ ਨਜ਼ਰਬੰਦ ਕੀਤਾ ਗਿਆ, ਮਹਾਰਾਜੇ ਨੇ ਸ਼ਹਿਰ ਵਿਚ ਉਸੇ